9.8 C
Los Angeles
Thursday, January 30, 2025

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਦੋਹਿਰਾ॥

ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।
ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।

॥ਮਨੋਹਰ ਭਵਾਨੀ ਛੰਦ॥

ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ ‘ਜ੍ਹਿ ਦੀ ਲੋਰ,
ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।
ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।

ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,
ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,
ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।
ਪਾਣੀ ਵਿਚ ਤਰਦੇ ਫਿਰਨ ਬੰਗਲੇ ।

ਉੱਚੇ ਇੰਡੀਆ ਦੇ ਸ਼ਾਨ, ਸਾਰੇ ਹਰੇ ਭਰੇ ਵਾਹਣ,
ਕਿਤੇ ਚੌੜੇ ਨਾ ਮੈਦਾਨ, ਜ੍ਹਿ ਗੰਗਾ ਤੇ ਸਿੰਧ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕਦੇ ਲੋਹੇ ਕੱਢ ਲਿਆਉਣੇ, ਢੇਰ ਚਾਂਦੀ ਦੇ ਨਾ ਮਿਉਣੇ,
ਬੜੀ ਭਾਰੀ ਖਾਣ ਸਿਉਨੇ ਦੀ ਮਸੂਰ ਵਿੱਚ ਹੈ ।
ਤੋਪ ਬਣੇ ਉਡਣ-ਖਟੋਲੇ ਟਿੱਚ ਹੈ ।

ਲਿਆ ਕੇ ਕੋਹੇ-ਨੂਰ ਘਰ, ਜੜਿਆ ਹੀਰਾ ਤਾਜ ਪਰ,
ਚਮਕਾਰੇ ਮਾਰੇ ਦਰ, ਜੋਧਨ, ਨਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਪੁੱਤ ਸਿਆਣੇ ਨਾ ਲੱਟਰ, ਦਹੀਂ ਭੱਲੇ ਖਾ ਖਟਰ,
ਆਲੂ, ਮਟਰ, ਟਮਾਟਰ, ਤੇ ਫੁੱਲ ਗੋਭੀਆਂ ।
ਮਿਸ਼ਰੀ ਪਾ ਮਖਣੀ ਚਟਾਉਣ ਬੋਬੀਆਂ ।

ਹੇਠ ਨੁਆਰ ਦੇ ਪਲੰਘ, ਦੁੱਧ ਪੁੱਤ ਲੱਗੇ ਰੰਗ,
ਵੱਧ ਨਚਦੇ ਤੁਰੰਗ ਆਪਣੀ ਪਸਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਗਿਆ ਛਿੜਕ ਜਲ ਮਹਿਰਾ, ਛਾਵੇਂ ਕੱਟਦੇ ਦੁਪਹਿਰਾ,
ਏਸ ਜਾਅ ਸੁੱਖਾਂ ਦਾ ਪਹਿਰਾ, ਦੁੱਖ ਖੜੇ ਪਾਸ ਨਾ ।
ਆਉਂਦੀ ਫੁੱਲਵਾੜੀਉਂ ਫੁੱਲਾਂ ਦੀ ਵਾਸ਼ਨਾ ।

ਧੰਨ ਇਹਨਾਂ ਦੇ ਜਰਮ ! ਹੋਵੇ ਦੁਵਾਰਿਆਂ ਤੇ ਧਰਮ,
ਜਾਣਿਆਂ ਅਣਖ ਸ਼ਰਮ, ਨੂੰ ਪਿਆਰਾ ਜਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਕੱਠੇ ਪਤੀ ਜੇਠ ਦਿਉਰ, ਪਾਉਣ ਰੇਸ਼ਮਾਂ ਦੇ ਤਿਉਰ,
ਮਿਉਣ ਡੱਬਿਆਂ ਨ ਜ਼ਿਉਰ, ਭੈਣ ਭਰਜਾਈਆਂ ਦੇ ।
ਡੂੰਮਾਂ ਨੂੰ ਘੜੀਕ, ਮੱਝਾਂ ਮਿਲਣ ਨਾਈਆਂ ਦੇ ।

ਸੋਹਣੀ ਫ਼ਸਲ ਖੜੋਤੀ, ਟੁੱਕੇ ਸਿਉ ਤੇ ਅੰਬ ਤੋਤੀ,
ਚੁਗੇ ਮੁਕਦੇ ਨਾ ਮੋਤੀ, ਹੰਸ ਪ੍ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਭਾਰੇ ਕਣਕਾਂ ਦੇ ਬੋਹਲ, ਤੇ ਕਪਾਹ ਨੂੰ ਲੱਗੇ ਤੋਲ,
ਖੰਡ ਬਣੇ ਰਸ ਡੋਲ੍ਹ, ਲੋਹੇ ਦੇ ਕੜਾਹਿਆਂ ‘ਚੈ ।
ਤਿੰਨ ਮੇਲ, ਲੋਕਾਂ ਨੂੰ ਛਕਾਉਂਦੇ ਸਾਹਿਆਂ ‘ਚੈ ।

ਪਹਿਲਾਂ ਰਾਕਸ਼ਾਂ ਨੇ ਲੁੱਟੇ, ਫੇਰ ਮੁਗ਼ਲਾਂ ਨੇ ਕੁੱਟੇ,
ਅਬ ਮਸਾਂ ਖਹਿੜੇ ਛੁੱਟੇ, ਅੰਗਰੇਜ਼ ਰਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਰਾਮ ਕ੍ਰਿਸ਼ਨ ਔਤਾਰ, ਲਾਹ ਗਏ ਪਾਪੀਆਂ ਦੇ ਭਾਰ,
ਦਾਸ ਦੀ ਨਮਸਕਾਰ, ਉਹਨਾਂ ਦੀ ਜਨਾਬ ਨੂੰ ।
ਦਸਾਂ ਗੁਰੂਆਂ ਨੇ ਤਾਰਤਾ ਪੰਜਾਬ ਨੂੰ ।

ਬਾਬੂ ਲੈਣ ਮੌਜ ਮੌਜੀ, ਪੀ ਕੇ ਅੰਮ੍ਰਿਤ ਸੌ ਜੀ,
ਬਣੀਂ ਸਿੱਖ ਕੌਮ ਫ਼ੌਜੀ, ਸ੍ਰੀ ਗੁਰੂ ਗੋਬਿੰਦ ਤੋਂ ।
ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...

ਵਤਨ ਦਿਆਂ ਤਾਂਘਾਂ

ਇਹ ਕਵਿਤਾ 21 ਤੋਂ 24 ਮਾਰਚ, 1965 ਨੂੰ ਹੋਏ ਬਾਬੂ ਰਜਬ ਅਲੀ ਦੇ ਇੱਕੋ ਵਾਰ ਦੇਸ਼ ਦੀ ਵੰਡ ਉਪਰੰਤ ਹਿੰਦੁਸਤਾਨ ਪਧਾਰਨ ਉੱਤੇ ਕੀਤੇ ਗਏ ਵਿਸ਼ਾਲ ਇਤਿਹਾਸਕ ਸੁਆਗਤੀ ਸਮਾਗਮ ਸਮੇਂ ਲਈ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀਨੰਗ ਕੰਗਲਾ, ਹਰੀਜਨ ਹੋ, ਭਮੇਂ ਸਰਦਾਰ ਘਰੇ ਹੋ ਰੈਸ੍ਹੀ ।ਪਤਾ ਲਗਦਾ ਉਜੜ ਕੇ ਤੇ, ਨਹੀਂ ਚੀਜ਼ ਪਿਆਰੀ ਦੇਸ਼ ਦੇ ਜੈਸੀ ।ਬੰਨ੍ਹ ਟੁੱਟ ਗਿਆ ਸਬਰ ਦਾ ਜੀ, ਗ਼ਮਾਂ ਦੀ, ਨਹਿਰ ਚੜ੍ਹਦੀਆਂ ਕਾਂਗਾਂ ।ਮੈਨੂੰ ਉੱਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ ।ਢੈ...

ਭੂਗੋਲ ਦੇ ਕਬਿੱਤ

1ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।2ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।ਟੇਸ਼ਨ...