8.8 C
Los Angeles
Tuesday, January 21, 2025

ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ ‘ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ ‘ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਢੋਲ ਗੱਜ ਪਾਵੇ, ਮਿੱਠੀ ਤੁੱਰਰੀ ਦੀ ਅਵਾਜ਼ ਹੁੰਦੀ,
ਰੇਲ ਚੀਕਾਂ ਮਾਰਦੀ, ਡਰਾਉਣੀ ‘ਵਾਜ਼ ਭਾਫ਼ ਦੀ ।
ਹਿਣਕੇ ਵਛੇਰਾ, ਸ਼ੇਰ ਬਬਰ ਚੰਘਿਆੜੇ,
ਹੋਰ ਮੇਮਨੀ ਦੇ ਨਾਲ, ‘ਵਾਜ਼ ਰਲੇ ਨਾ ਗੜ੍ਹਾਪ ਦੀ ।
ਕੋਇਲ ਕੂ ਕੂ, ਕਰੇ ਸਦਾ, ਆਪਣੀ ਜ਼ਬਾਨ ਵਿੱਚੋਂ,
ਬੁਲਬੁਲ ਆਪਣੀ ਜ਼ਬਾਨ ਕਰਲਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਦਰਦ ਪੰਜਾਬੀ ਬੋਲੀ ਦਾ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ...

ਆਵੇ ਵਤਨ ਪਿਆਰਾ ਚੇਤੇ

ਬਾਬੂ ਰਜਬ ਅਲੀ ਦੀ ਸਵੈ-ਜੀਵਨੀ ਦੀ ਕਵਿਤਾ//ਤਰਜ਼ ਅਮੋਲਕ//ਮੰਨ ਲਈ ਜੋ ਕਰਦਾ ਰੱਬ ਪਾਕਿ ਐ ।ਆਉਂਦੀ ਯਾਦ ਵਤਨ ਦੀ ਖ਼ਾਕ ਐ ।ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।ਭੜਥਾ ਬਣ ਗਈ ਦੇਹੀ ਐ ।ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?ਜਾਂਦੇ ਲੋਕ ਨਗਰ ਦੇ ਰਸ ਬੂ ।ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।ਹੋ ਗਿਆ ਜਿਗਰ ਫਾੜੀਉਂ-ਫਾੜੀ ।ਵੱਢਦੀ ਚੱਕ ਚਿੰਤਾ ਬਘਿਆੜੀ,ਹੱਡੀਆਂ ਸਿੱਟੀਆਂ ਚੱਬ ਤਾਂ ਜੀ ।ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ...

ਸ਼ਹੀਦ ਸਰਦਾਰ ਭਗਤ ਸਿੰਘ ਹੁਰਾਂ ਦੀ ਸ਼ਹਾਦਤ

॥ਦੋਹਿਰਾ॥ਸੁਣੋਂ ਸ਼ੁਕੀਨੋਂ, ਸ਼ੌਂਕ ਸੇ, ਪੌਣਾ ਨਹੀਂ ਫ਼ਸਾਦ ।ਹਰ ਗੁਣ ਮੇਂ ਮਿਲਤਾ ਨਹੀਂ, ਸ਼ੈਰੀ ਜੈਸਾ ਸੁਆਦ ।ਕਬਿੱਤ-੧ਫੁੱਲ ਨਾ ਗੁਲਾਬ ਜੈਸਾ, ਹੌਂਸਲਾ ਸ਼ਰਾਬ ਜੈਸਾ,ਚਾਨਣ ਮਤਾਬ ਜੈਸਾ, ਹੁੰਦਾ ਮਨ ਮੋਹਣਾ ਨ੍ਹੀਂ ।ਸ਼ੈਹਰ ਨਾ ਭੰਬੋਰ ਜੈਸਾ, ਗਲਾ ਸੋਹਣਾ ਮੋਰ ਜੈਸਾ,ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨ੍ਹੀਂ ।ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,ਕੂੜਾ ਮਹੀਂਵਾਲ ਜੈਸਾ, ਜਣੇ-ਖਣੇ ਢੋਣਾ ਨ੍ਹੀਂ ।ਸੂਰਮਾਂ ਨਾ ਸ਼ੇਰ ਜੇਹਾ, ਭੰਡਾਰੀ ਨਾ ਕੁਬੇਰ ਜੇਹਾ,ਭਗਤ ਸਿਓਂ ਦਲੇਰ ਜੇਹਾ, ਦਲੇਰ ਪੈਦਾ ਹੋਣਾ ਨ੍ਹੀਂ ।ਧੁੱਪ ਮੁਲਤਾਨ ਜਿੰਨੀ, ਆਕੜ ਸ਼ੈਤਾਨ ਜਿੰਨੀ,ਸ਼ਾਹੀ ਸੁਲੇਮਾਨ ਜਿੰਨੀ, ਯੂਸਫ਼...