12.8 C
Los Angeles
Friday, April 18, 2025

ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,
ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।
ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,
ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।
ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,
ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,
ਆਪ ਦੀ ਜ਼ਬਾਨ ‘ਚ, ਕਿਤਾਬ ਲੋਕੀ ਛਾਪਦੀ ।
ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,
ਏਸ ਵਜ੍ਹਾ ਉਰਦੂ ਜ਼ਬਾਨ ਪਈ ਜਾਪਦੀ ।
ਘਚਲੀ ਜ੍ਹੀ ਬੋਲੀ ਛੱਡ, ਚਲੇ ਗਏ ਵਲੈਤ ਗੋਰੇ,
ਚੜ੍ਹੀ ‘ਵੀ ਜ਼ਹਿਰ ਤੈਨੂੰ, ਅੰਗਰੇਜ਼ੀ ਸਾਂਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਕੋਟ ਸੀ ਬਨਾਉਣਾ ਫਿਰੇ, ਨੀਕਰਾਂ ਦਾ ਮੇਚ ਲੈਂਦਾ,
ਲਿਆਉਣੀ ਸਲਵਾਰ ਤੇ ਕਮੀਜ਼ ਲੈਂਦਾ ਫਿਰੇ ਨਾਪ ਦੀ ।
ਹੋਇਆ ਅਧਰੰਗ ਵੈਦ ਖੰਘ ਦੀ ਦਵਾਈ ਕਰੇ,
ਪੇਟ ਦੀ ਦਰਦ ਨੂੰ, ਕਰੂ ਕੀ ਗੋਲੀ ਤਾਪ ਦੀ ।
ਮਾਦਰੀ ਜ਼ਬਾਨ ਛੱਡ, ਗ਼ੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ਼ ਕਿਹੜੀ ਗੱਲ ਪਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਢੋਲ ਗੱਜ ਪਾਵੇ, ਮਿੱਠੀ ਤੁੱਰਰੀ ਦੀ ਅਵਾਜ਼ ਹੁੰਦੀ,
ਰੇਲ ਚੀਕਾਂ ਮਾਰਦੀ, ਡਰਾਉਣੀ ‘ਵਾਜ਼ ਭਾਫ਼ ਦੀ ।
ਹਿਣਕੇ ਵਛੇਰਾ, ਸ਼ੇਰ ਬਬਰ ਚੰਘਿਆੜੇ,
ਹੋਰ ਮੇਮਨੀ ਦੇ ਨਾਲ, ‘ਵਾਜ਼ ਰਲੇ ਨਾ ਗੜ੍ਹਾਪ ਦੀ ।
ਕੋਇਲ ਕੂ ਕੂ, ਕਰੇ ਸਦਾ, ਆਪਣੀ ਜ਼ਬਾਨ ਵਿੱਚੋਂ,
ਬੁਲਬੁਲ ਆਪਣੀ ਜ਼ਬਾਨ ਕਰਲਾਪ ਦੀ ।
‘ਬਾਬੂ ਜੀ’ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।

ਦਰਦ ਪੰਜਾਬੀ ਬੋਲੀ ਦਾ

ਖੰਡ ਤੋਂ ਮਿੱਠੀ ਬੋਲੀ, ਪਿਆਰੇ ਵਤਨ ਪੰਜਾਬ ਦੀ ।ਮੁੱਖ 'ਚੋਂ ਲਪਟਾਂ ਮਾਰਨ, ਜੈਸੇ ਅਤਰ ਗੁਲਾਬ ਦੀ ।ਹੋਰ ਸਤਾਉਣ ਜ਼ਬਾਨਾਂ, ਅੱਖੋਂ ਜਲ ਭਰ ਡੋਹਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਜਣਦਿਆਂ ਖਾਣੀਂ ਪਸ਼ਤੋ, ਵਸਦੀ ਦੇਸ ਪਠਾਣਾਂ ਦੇ ।ਇਹ ਆ ਕੇ ਪਿੜ ਨ੍ਹਾਤੀ, ਸ਼ਾਸਤਰ ਵੇਦ ਪੁਰਾਣਾਂ ਦੇ ।ਤੇ ਘਰ ਬਾਰਨ ਨਾਲੋਂ, ਕਦਰ ਵਧਾ 'ਤਾ ਗੋਲੀ ਦਾ ।ਕਰਦੇ ਨਾ ਹਮਦਰਦੋ, ਦਰਦ ਪੰਜਾਬੀ ਬੋਲੀ ਦਾ ।ਮੈਂ ਅੱਗੇ ਇਕ ਨੂੰ ਰੋਵਾਂ, ਉਠਦੀ ਦਿਲੋਂ ਕੁਹਾਰ ਸੀ ।ਫਿਰ ਪਸ਼ਤੋ ਦੀ ਆਗੀ, ਹੋਰ ਹਮੈਤਣ ਫ਼ਾਰਸੀ...

ਭੂਗੋਲ ਦੇ ਕਬਿੱਤ

1ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।2ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।ਟੇਸ਼ਨ...

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...