11.7 C
Los Angeles
Tuesday, March 11, 2025

ਮਿੱਠੇ ਬੋਲ

॥ਮੁਕੰਦ ਛੰਦ॥

ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।
ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।
ਸ਼ੈਰੀ ਦੇ ਕਚਹਿਰੀ ‘ਚ ਭੰਡਾਰ ਖੋਲ੍ਹੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।
ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।
ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।
ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।
ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਏਸ਼ੀਆ ‘ਚ ਏਹੋ ਜ੍ਹੀ ਜ਼ਬਾਨ ਮਿੱਠੀ ਨਾ ।
ਯੂਰਪ, ‘ਫ਼ਰੀਕਾ, ਅਮਰੀਕਾ ਡਿੱਠੀ ਨਾ ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਆ ਜੋ ਗੁਰਮੁਖੀ ਕਿਸੇ ਨੇ ਜੇ ਸਿੱਖਣੀ ।
ਪੜ੍ਹਨੀ ਅਸਾਨ ਤੇ ਸੁਖ਼ਾਲੀ ਲਿੱਖਣੀ ।
ਅੱਖਰ ਜਿਉਂ ਫਾਗ ਜ੍ਹਿ ਜਲੇਬੀ ਪੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਬਾਬੇ ਗੁਰੂ ਨਾਨਕ ਗਰੰਥ ਰਚੇ ਜੀ ।
ਸ਼ੌਕ ਨਾਲ ਲੱਗਦੇ ਪੜ੍ਹਨ ਬੱਚੇ ਜੀ ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਫੜ ਜਮ ਅੱਗੇ ਲੌਣਗੇ ਡਰਾਵਣੇ ।
ਪੈਜੂ ਰੱਬ ਸੱਚੇ ਦੇ ਖੜੋਣਾਂ ਸਾਹਮਣੇ ।
ਸੁਣਿਐਂ ‘ਸੱਚ ਖੰਡ’ ‘ਚ ਅਮਲ ਤੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

‘ਬਾਬੂ’ ਦੇ ਜਮਾਤੀ ਅੰਮ੍ਰਿਤ ਪੀਣਿਉਂ ।
ਘੋਲੀਉਂ ਬਿੱਕਰ, ਗੋਕਲ ਸਲ੍ਹੀਣਿਉਂ ।
ਬੱਗਾ ਸਿਉਂ ਤੇ ਸੰਤੋਖ ਸਿਉਂ ‘ਡਰੋਲੀ’ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਹਸਨ-ਹੁਸੈਨ

ਦੋਹਿਰਾਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।ਮੁਕੰਦ ਛੰਦ-੧ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।ਨਵੀਂ ਚੱਸ ਚਾੜ੍ਹਨੀ ਕਹਾਣੀ ਬੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਬੀਬੀ ਫ਼ਾਤਮਾ ਦੇ ਟਹਿਕੇ ਸਿਤਾਰਿਆਂ ਨੂੰ,ਜ਼ਾਲਮ ਜਦੀਦਾ ਮਾਰਦੂ ਦੁਲਾਰਿਆਂ ਨੂੰ ।ਮੱਲੋ-ਮੱਲੀ ਰੋਣ ਆਜੂਗਾ ਗਰੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਪਹਿਲਾਂ ਜ਼ਹਿਰ ਦੇਤੀ ਹਸਨ ਸ਼ਗੂਫ਼ੇ ਨੂੰ,ਦਗ਼ੇ ਨਾਲ ਸੱਦ ਲਿਆ ਹੁਸੈਨ ਕੂਫ਼ੇ ਨੂੰ ।ਚੀਨ ਦੀ ਦੀਵਾਰ ਡੇਗੀ ਲਾਕੇ ਰੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਬਸਰਿਓਂ ਸਦਾਲਿਆ ਇਬਨਜ਼ਾਦ...

ਮੇਲਿਆਂ ਦੇ ਕਬਿੱਤ

1ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,'ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ 'ਫ਼ੀਮ ਵਾਲਿਆਂ ਦਾ ।ਭਾਰੀ ਜ਼ਿਆਫ਼ਤਾਂ 'ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,'ਰਜਬ ਅਲੀ' ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ ।2ਸੰਤਾਂ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ,ਕੁੜੀਆਂ ਦਾ...

ਹਿੰਦੂ-ਸਿੱਖ

ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?ਕਿਹਰ ਦੋ ਸੱਜਣ...