12.7 C
Los Angeles
Wednesday, February 5, 2025

ਲਾਜਵੰਤੀ (1961)

ਮੇਰੇ ਗੀਤਾਂ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਇਹ ਕੌਣ ਮਾਲੀ ਹੈ ਦਿਲ ਮੇਰੇ ਦਾ
ਚਮਨ ਜੋ ਫੱਗਣ ‘ਚ ਵੇਚ ਚੱਲਿਐ,
ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇ
ਮੇਰੇ ਗ਼ਮ ਦੀ ਕਲੀ ਨੂੰ ਤਾਇਐ ।

ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀ
ਜਿਸ ਨੇ ਦੁਨੀਆਂ ਦੇ ਪੈਰ ਧੋਤੇ,
ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇ
ਵੀਰਾਨ ਵਿਹੜੇ ‘ਚ ਚੌਕ ਵਾਹਿਐ ?

ਮੇਰੇ ਸਾਹਾਂ ਦੀ ਪੌਣ ਤੱਤੀ ਦਾ
ਕਿਹੜਾ ਬੁੱਲਾ ਖਲਾ ‘ਚ ਘੁਲਿਐ,
ਇਹ ਕਿਹੜਾ ਹੰਝੂ ਹੈ ਮੇਰੇ ਨੈਣਾਂ ਦਾ
ਸ਼ਹਿਰ ਛੱਡ ਕੇ ਜੋ ਮੁਸਕਰਾਇਐ ?

ਮੇਰੀ ਉਮਰਾ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਸਾਹਾਂ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਮੇਲ ਤੇਰੇ ਦੇ ਮੁੱਖ ਸੰਧੂਰੀ ‘ਤੇ
ਪੈ ਗਈਆਂ ਨੇ ਵੇ ਹੋਰ ਛਾਹੀਆਂ,
ਹੋਰ ਗ਼ਮ ਦੇ ਹੁਸੀਨ ਮੁੱਖ ‘ਤੇ
ਵੇ ਕਿੱਲ ਫੁਰਕਤ ਦਾ ਨਿਕਲ ਆਇਐ ।

ਟੁਰ ਚੱਲੀ ਹੈ ਬਾਹਰ ਜੋਗਣ
ਵੇ ਕਰਨ ਪੱਤਝੜ ਦਾ ਪਾਕ ਤੀਰਥ,
ਤਿਤਲੀਆਂ ਨੇ ਮਲੂਕ ਮੰਜਰੀ ਦਾ
ਪੀਠ ਮੱਥੇ ‘ਤੇ ਤਿਲਕ ਲਾਇਐ ।

ਨੰਗੇ ਪੌਣਾਂ ਦੇ ਸੁਹਲ ਪੈਰਾਂ ‘ਚ
ਕਿਰਨ ਚਾਨਣ ਦੀ ਚੁਭ ਗਈ ਹੈ,
ਬੀਮਾਰ ਬੱਦਲਾਂ ਦੇ ਗਲ ‘ਚ ਰਾਤਾਂ
ਕਰਾ ਕੇ ਚੰਨ ਦਾ ਤਵੀਤ ਪਾਇਐ ।

ਯਾਦ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਪੀੜ ਮੇਰੀ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਬੀਤੇ ਵਰ੍ਹਿਆਂ ਦੇ ਗਹਿਰੇ ਸਾਗਰ ‘ਚ
ਫੇਰ ਆਇਐ ਜਵਾਰ-ਭਾਟਾ,
ਸਿਦਕ ਮੇਰੇ ਦੇ ਸੰਖ, ਘੋਗੇ
ਮਲਾਹ ਸਮਿਆਂ ਦਾ ਚੁਗ ਲਿਆਇਐ ।

ਰਾਤੜੀ ਦੇ ਸਿਆਹ ਮੇਰੇ ‘ਚ
ਖੂਹ ਚਾਨਣ ਦਾ ਗਿੜ ਰਿਹਾ ਹੈ,
ਚੁੱਪ ਦੀ ਮੈਂ ਮੁਲੈਮ ਗਾਧੀ ‘ਤੇ
ਹਿਜਰ ਤੇਰੇ ਦਾ ਗ਼ਮ ਬਿਠਾਇਐ ।

ਹੰਝੂਆਂ ਦੀ ਝਲਾਰ ਨਿੱਤਰੀ ‘ਚ
ਦੀਦ ਤੇਰੀ ਦਾ ਸੋਹਲ ਸੁਪਨਾ
ਵੇ ਸ਼ੌਕ ਮੇਰੇ ਨੇ ਮੁੜ ਨੁਹਾਇਐ ।

ਆਸ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਸਬਰ ਮੇਰੇ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਅੱਜ ਉਮੀਦਾਂ ਨੇ ਅੰਬਰਾਂ ਥੀਂ
ਹੈ ਸੋਨ-ਰਿਸ਼ਮਾਂ ਦੀ ਲਾਬ ਲਾਈ,
ਅੱਜ ਹਯਾਤੀ ਦੇ ਕਾਲੇ ਖੇਤਾਂ ‘ਚ
ਤਾਰਿਆਂ ਦਾ ਮੈਂ ਕਣ ਬਿਜਾਇਐ ।

ਆਪਣੀ ਉਮਰਾ ਤੇ ਤੇਰੇ ਸਾਹਾਂ ਦੀ
ਮਹਿਕ ਨੂੰ ਹੈ ਮੈਂ ਜ਼ਰਬ ਦਿੱਤੀ,
ਯਾਦ ਤੇਰੀ ਦਾ ਇਕ ਹਾਸਿਲ…
ਤੇ ਸਿਫ਼ਰ ਬਾਕੀ ਜਵਾਬ ਆਇਐ ।

ਮੇਰੇ ਗੀਤਾਂ ਨੇ ਦਰਦ ਤੇਰੇ ਦੀ
ਖ਼ਾਨਗਾਹ ‘ਤੇ ਵੇ ਪੜ੍ਹ ਕੇ ਕਲਮਾ,
ਸ਼ੁਹਰਤਾਂ ਦਾ ਵੇ ਮੁਰਗ਼ ਕਾਲਾ
ਹਲਾਲ ਕਰ ਕੇ ਨਜ਼ਰ ਚੜ੍ਹਾਇਐ ।

ਬਿਰਹਾ ਤੂੰ ਸੁਲਤਾਨ (1964)

ਮਿਰਚਾਂ ਦੇ ਪੱਤਰਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਏ ਵੇਕਿਉਂ ਕੋਈ ਡਾਚੀ ਸਾਗਰ ਖ਼ਾਤਰਮਾਰੂਥਲ ਛੱਡ ਜਾਏ ਵੇ ।ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ ਦੱਸ ਚੜ੍ਹਦਾ ਵੇਜੇ ਕਿਸਮਤ ਮਿਰਚਾਂ ਦੇ ਪੱਤਰਪੀਠ ਤਲੀ 'ਤੇ ਲਾਏ ਵੇ ।ਗ਼ਮ ਦਾ ਮੋਤੀਆ ਉਤਰ ਆਇਆਸਿਦਕ ਮੇਰੇ ਦੇ ਨੈਣੀਂ ਵੇਪ੍ਰੀਤ ਨਗਰ ਦਾ ਔਖਾ ਪੈਂਡਾਜਿੰਦੜੀ ਕਿੰਜ ਮੁਕਾਏ ਵੇ ।ਕਿੱਕਰਾਂ ਦੇ ਫੁੱਲਾਂ ਦੀ ਅੜਿਆਕੌਣ ਕਰੇਂਦਾ ਰਾਖੀ ਵੇਕਦ ਕੋਈ ਮਾਲੀ ਮਲ੍ਹਿਆਂ ਉੱਤੋਂਹਰੀਅਲ ਆਣ ਉਡਾਏ ਵੇ ।ਪੀੜਾਂ ਦੇ ਧਰਕੋਨੇ ਖਾ ਖਾਹੋ ਗਏ ਗੀਤ ਕਸੈਲੇ ਵੇਵਿਚ ਨੜੋਏ ਬੈਠੀ ਜਿੰਦੂਕੀਕਣ ਸੋਹਲੇ...

ਲੂਣਾ (1965): ਦੂਜਾ ਅੰਕ

ਰਾਜੇ ਵਰਮਨ ਦੇ ਜਨਮ-ਦਿਵਸ ਦਾ ਉੱਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ ਆਪੋ ਵਿਚ ਬੈਠੇ ਗੱਲਾਂ ਕਰ ਰਹੇ ਹਨ ।ਸਲਵਾਨਕੱਲ ਦਾ ਦਿਹੁੰ ਵੀਕੈਸਾ ਦਿਹੁੰ ਸੀਕੈਸੀ ਸੀ ਉਸ ਦੀ ਖੁਸ਼ਬੋਈਆਪਣੀਆਂ ਆਪ ਗੋਲਾਈਆਂ ਚੁੰਮਦੀਭਰ ਜੋਬਨ ਵਿਚਨਾਰ ਜਿਉਂ ਕੋਈ !ਪਰ ਅਜ ਦਾ ਦਿਹੁੰਕੈਸਾ ਦਿਹੁੰ ਹੈਕੈਸੀ ਹੈ ਇਸ ਦੀ ਖ਼ੁਸ਼ਬੋਈਰਾਤ ਉਂਨੀਦਾ ਭੋਗਣ ਪਿੱਛੋਂਜਿਵੇਂ ਵੇਸਵਾਸੁੱਤੀ ਕੋਈ !ਵਰਮਨਹਾਂ ਮਿੱਤ੍ਰ! ਕੁਝ ਦਿਹੁੰ ਹੁੰਦੇ ਨੇਮੱਥੇ ਜਿਨ੍ਹਾਂ ਨਾ ਸੂਰਜ ਕੋਈਜੂਨ ਨਧੁੱਪੀ,ਹੁੰਦਿਆਂ ਵੀ ਪਰਕਦੇ ਜਿਨ੍ਹਾਂ ਦੀ ਧੁੱਪ ਨਾ ਮੋਈਉਂਜ ਤਾਂ,ਹਰ ਦਿਹੁੰ ਮਹਿਕ-ਵਿਹੂਣਾਕੋਈ ਕੋਈ...

ਜਦ ਵੀ ਤੇਰਾ

ਜਦ ਵੀ ਤੇਰਾ ਦੀਦਾਰ ਹੋਵੇਗਾਝੱਲ ਦਿਲ ਦਾ ਬੀਮਾਰ ਹੋਵੇਗਾਕਿਸੇ ਵੀ ਜਨਮ ਆ ਕੇ ਵੇਖ ਲਵੀਂਤੇਰਾ ਹੀ ਇੰਤਜ਼ਾਰ ਹੋਵੇਗਾਜਿਥੇ ਭੱਜਿਆ ਵੀ ਨਾ ਮਿਲੂ ਦੀਵਾਸੋਈਉ ਮੇਰਾ ਮਜ਼ਾਰ ਹੋਵੇਗਾਕਿਸ ਨੇ ਮੈਨੂੰ ਆਵਾਜ਼ ਮਾਰੀ ਹੈਕੋਈ ਦਿਲ ਦਾ ਬੀਮਾਰ ਹੋਵੇਗਾਇੰਞ ਲੱਗਦਾ ਹੈ 'ਸ਼ਿਵ' ਦੇ ਸ਼ਿਅਰਾਂ 'ਚੋਂਕੋਈ ਧੁਖ਼ਦਾ ਅੰਗਾਰ ਹੋਵੇਗਾ