12.2 C
Los Angeles
Wednesday, December 4, 2024

ਲਾਜਵੰਤੀ (1961)

ਮੇਰੇ ਗੀਤਾਂ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਇਹ ਕੌਣ ਮਾਲੀ ਹੈ ਦਿਲ ਮੇਰੇ ਦਾ
ਚਮਨ ਜੋ ਫੱਗਣ ‘ਚ ਵੇਚ ਚੱਲਿਐ,
ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇ
ਮੇਰੇ ਗ਼ਮ ਦੀ ਕਲੀ ਨੂੰ ਤਾਇਐ ।

ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀ
ਜਿਸ ਨੇ ਦੁਨੀਆਂ ਦੇ ਪੈਰ ਧੋਤੇ,
ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇ
ਵੀਰਾਨ ਵਿਹੜੇ ‘ਚ ਚੌਕ ਵਾਹਿਐ ?

ਮੇਰੇ ਸਾਹਾਂ ਦੀ ਪੌਣ ਤੱਤੀ ਦਾ
ਕਿਹੜਾ ਬੁੱਲਾ ਖਲਾ ‘ਚ ਘੁਲਿਐ,
ਇਹ ਕਿਹੜਾ ਹੰਝੂ ਹੈ ਮੇਰੇ ਨੈਣਾਂ ਦਾ
ਸ਼ਹਿਰ ਛੱਡ ਕੇ ਜੋ ਮੁਸਕਰਾਇਐ ?

ਮੇਰੀ ਉਮਰਾ ਦੀ ਲਾਜਵੰਤੀ ਨੂੰ,
ਤੇਰੇ ਬਿਰਹੇ ਨੇ ਹੱਥ ਲਾਇਐ ।
ਮੇਰੇ ਸਾਹਾਂ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਮੇਲ ਤੇਰੇ ਦੇ ਮੁੱਖ ਸੰਧੂਰੀ ‘ਤੇ
ਪੈ ਗਈਆਂ ਨੇ ਵੇ ਹੋਰ ਛਾਹੀਆਂ,
ਹੋਰ ਗ਼ਮ ਦੇ ਹੁਸੀਨ ਮੁੱਖ ‘ਤੇ
ਵੇ ਕਿੱਲ ਫੁਰਕਤ ਦਾ ਨਿਕਲ ਆਇਐ ।

ਟੁਰ ਚੱਲੀ ਹੈ ਬਾਹਰ ਜੋਗਣ
ਵੇ ਕਰਨ ਪੱਤਝੜ ਦਾ ਪਾਕ ਤੀਰਥ,
ਤਿਤਲੀਆਂ ਨੇ ਮਲੂਕ ਮੰਜਰੀ ਦਾ
ਪੀਠ ਮੱਥੇ ‘ਤੇ ਤਿਲਕ ਲਾਇਐ ।

ਨੰਗੇ ਪੌਣਾਂ ਦੇ ਸੁਹਲ ਪੈਰਾਂ ‘ਚ
ਕਿਰਨ ਚਾਨਣ ਦੀ ਚੁਭ ਗਈ ਹੈ,
ਬੀਮਾਰ ਬੱਦਲਾਂ ਦੇ ਗਲ ‘ਚ ਰਾਤਾਂ
ਕਰਾ ਕੇ ਚੰਨ ਦਾ ਤਵੀਤ ਪਾਇਐ ।

ਯਾਦ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਪੀੜ ਮੇਰੀ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਬੀਤੇ ਵਰ੍ਹਿਆਂ ਦੇ ਗਹਿਰੇ ਸਾਗਰ ‘ਚ
ਫੇਰ ਆਇਐ ਜਵਾਰ-ਭਾਟਾ,
ਸਿਦਕ ਮੇਰੇ ਦੇ ਸੰਖ, ਘੋਗੇ
ਮਲਾਹ ਸਮਿਆਂ ਦਾ ਚੁਗ ਲਿਆਇਐ ।

ਰਾਤੜੀ ਦੇ ਸਿਆਹ ਮੇਰੇ ‘ਚ
ਖੂਹ ਚਾਨਣ ਦਾ ਗਿੜ ਰਿਹਾ ਹੈ,
ਚੁੱਪ ਦੀ ਮੈਂ ਮੁਲੈਮ ਗਾਧੀ ‘ਤੇ
ਹਿਜਰ ਤੇਰੇ ਦਾ ਗ਼ਮ ਬਿਠਾਇਐ ।

ਹੰਝੂਆਂ ਦੀ ਝਲਾਰ ਨਿੱਤਰੀ ‘ਚ
ਦੀਦ ਤੇਰੀ ਦਾ ਸੋਹਲ ਸੁਪਨਾ
ਵੇ ਸ਼ੌਕ ਮੇਰੇ ਨੇ ਮੁੜ ਨੁਹਾਇਐ ।

ਆਸ ਮੇਰੀ ਦੀ ਲਾਜਵੰਤੀ ਨੂੰ
ਤੇਰੇ ਬਿਰਹੇ ਨੇ ਹੱਥ ਲਾਇਐ ।
ਸਬਰ ਮੇਰੇ ਦੇ ਜ਼ਰਦ ਪੱਤਿਆਂ ਨੇ
ਤੇਰੀ ਸਰਦਲ ‘ਤੇ ਸਿਰ ਨਿਵਾਇਐ ।

ਅੱਜ ਉਮੀਦਾਂ ਨੇ ਅੰਬਰਾਂ ਥੀਂ
ਹੈ ਸੋਨ-ਰਿਸ਼ਮਾਂ ਦੀ ਲਾਬ ਲਾਈ,
ਅੱਜ ਹਯਾਤੀ ਦੇ ਕਾਲੇ ਖੇਤਾਂ ‘ਚ
ਤਾਰਿਆਂ ਦਾ ਮੈਂ ਕਣ ਬਿਜਾਇਐ ।

ਆਪਣੀ ਉਮਰਾ ਤੇ ਤੇਰੇ ਸਾਹਾਂ ਦੀ
ਮਹਿਕ ਨੂੰ ਹੈ ਮੈਂ ਜ਼ਰਬ ਦਿੱਤੀ,
ਯਾਦ ਤੇਰੀ ਦਾ ਇਕ ਹਾਸਿਲ…
ਤੇ ਸਿਫ਼ਰ ਬਾਕੀ ਜਵਾਬ ਆਇਐ ।

ਮੇਰੇ ਗੀਤਾਂ ਨੇ ਦਰਦ ਤੇਰੇ ਦੀ
ਖ਼ਾਨਗਾਹ ‘ਤੇ ਵੇ ਪੜ੍ਹ ਕੇ ਕਲਮਾ,
ਸ਼ੁਹਰਤਾਂ ਦਾ ਵੇ ਮੁਰਗ਼ ਕਾਲਾ
ਹਲਾਲ ਕਰ ਕੇ ਨਜ਼ਰ ਚੜ੍ਹਾਇਐ ।

ਹਾਦਸਾ

ਗੀਤ ਦਾ ਤੁਰਦਾ ਕਾਫ਼ਲਾਮੁੜ ਹੋ ਗਿਆ ਬੇਆਸਰਾਮੱਥੇ 'ਤੇ ਹੋਣੀ ਲਿਖ ਗਈਇਕ ਖ਼ੂਬਸੂਰਤ ਹਾਦਸਾ ।ਇਕ ਨਾਗ ਚਿੱਟੇ ਦਿਵਸ ਦਾਇਕ ਨਾਗ ਕਾਲੀ ਰਾਤ ਦਾਇਕ ਵਰਕ ਨੀਲਾ ਕਰ ਗਏਕਿਸੇ ਗੀਤ ਦੇ ਇਤਿਹਾਸ ਦਾ ।ਸ਼ਬਦਾਂ ਦੇ ਕਾਲੇ ਥਲਾਂ ਵਿਚਮੇਰਾ ਗੀਤ ਸੀ ਜਦ ਮਰ ਰਿਹਾਉਹ ਗੀਤ ਤੇਰੀ ਪੈੜ ਨੂੰਮੁੜ ਮੁੜ ਪਿਆ ਸੀ ਝਾਕਦਾ ।ਅੰਬਰ ਦੀ ਥਾਲੀ ਤਿੜਕ ਗਈਸੁਣ ਜ਼ਿਕਰ ਮੋਏ ਗੀਤ ਦਾਧਰਤੀ ਦਾ ਛੰਨਾ ਕੰਬਿਆਭਰਿਆ ਹੋਇਆ ਵਿਸ਼ਵਾਸ ਦਾ ।ਜ਼ਖ਼ਮੀ ਹੈ ਪਿੰਡਾ ਸੋਚ ਦਾਜ਼ਖ਼ਮੀ ਹੈ ਪਿੰਡਾ ਆਸ ਦਾਅੱਜ ਫੇਰ ਮੇਰੇ ਗੀਤ ਲਈਕਫ਼ਨ ਨਾ ਮੈਥੋਂ ਪਾਟਦਾ...

ਜਾਚ ਮੈਨੂੰ ਆ ਗਈ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।

ਕਿਸਮਤ

ਅੱਜ ਕਿਸਮਤ ਮੇਰੇ ਗੀਤਾਂ ਦੀਹੈ ਕਿਸ ਮੰਜ਼ਿਲ 'ਤੇ ਆਣ ਖੜੀਜਦ ਗੀਤਾਂ ਦੇ ਘਰ ਨ੍ਹੇਰਾ ਹੈਤੇ ਬਾਹਰ ਮੇਰੀ ਧੁੱਪ ਚੜ੍ਹੀ।ਇਸ ਸ਼ਹਿਰ 'ਚ ਮੇਰੇ ਗੀਤਾਂ ਦਾਕੋਈ ਇਕ ਚਿਹਰਾ ਵੀ ਵਾਕਫ਼ ਨਹੀਂਪਰ ਫਿਰ ਵੀ ਮੇਰੇ ਗੀਤਾਂ ਨੂੰਆਵਾਜ਼ਾਂ ਦੇਵੇ ਗਲੀ ਗਲੀ।ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇਮਹਿਕਾਂ ਦੀ ਜੂਨ ਹੰਢਾਈ ਹੈਪਰ ਲੋਕ ਵਿਚਾਰੇ ਕੀ ਜਾਨਣਗੀਤਾਂ ਦੀ ਵਿਥਿਆ ਦਰਦ ਭਰੀ।ਮੈਂ ਹੰਝੂ ਹੰਝੂ ਰੋ ਰੋ ਕੇਆਪਣੀ ਤਾਂ ਅਉਧ ਹੰਢਾ ਬੈਠਾਂਕਿੰਜ ਅਉਧ ਹੰਢਾਵਾਂ ਗੀਤਾਂ ਦੀਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ।ਬਦਕਿਸਮਤ ਮੇਰੇ ਗੀਤਾਂ ਨੂੰਕਿਸ ਵੇਲੇ ਨੀਂਦਰ ਆਈ ਹੈਜਦ ਦਿਲ...