11.9 C
Los Angeles
Thursday, December 26, 2024

ਹੀਰ ਰਾਂਝੇ ਦੀ ਕਲੀ

ਕਲੀ ਹੀਰ-੧

ਗੁੱਸੇ ਹੋਕੇ ਰਾਂਝਾ ਤੱਖ਼ਤ ਹਜ਼ਾਰਿਓਂ ਤੁਰ ਪਿਆ ਹੈ,
ਸੁਬ੍ਹਾ ਸਾਦਕ ਹੋਈ, ਨਾ ਹੋਈਆਂ ਰੋਸ਼ਨਾਈਆਂ ।
ਕਾਂਵਾਂ-ਰੌਲੀ ਪਾ ਤੀ ਸੀ, ਉੱਠਕੇ ਭਰਝਾਈਆਂ ਨੇ,
ਮਗਰੇ ਭੱਜੀਆਂ ਆਈਆਂ, ਸੀ ਦਿੰਦੀਆਂ ਦੁਹਾਈਆਂ ।
ਚੰਦ ਪ੍ਰਵਾਰ ਵਾਂਗੂੰ ਘੇਰਾ ਘੱਤ ਲਿਆ ਰੋਕ ਕੇ,
ਹੱਥ ਬੰਨ੍ਹ ਪੈਰੀਂ ਗਿਰਕੇ ਤੇ ਕਹਿਣ ਭਰਝਾਈਆਂ ।
ਕਾਹਤੋਂ ਰੁੱਸ ਗਿਆ ਦਿਉਰਾ, ਲੱਛਿਆ ਪੱਟ ਦੇ ਵਰਗਿਆ ਵੇ,
ਕਿੱਧਰ ਹੁਸਨ ਕੱਟਕ ਨੇ, ਕਰੀਆਂ ਝੜਾਈਆਂ ।
ਮੱਝੀਆਂ ਚੋਣ ਨੂੰ ਘੰਗਰਾਲਾਂ ਸੁਹਣ ਬਲਦਾਂ ਦੇ,
ਦਾਣੇ ਪੈਸੇ ਵਾਫਰ ਤੇ, ਚਲਦੀਆਂ ਵਾਈਆਂ ।
ਅੱਧੀ ਰਾਤ ਸੌਂਦਾ ਸਿੱਖਰ ਦੁਪਹਿਰੇ ਜਾਗਦਾ,
ਤੈਨੂੰ ਵਾਜ ਸੁੱਤੇ ਨੂੰ ਮਾਰੀ ਨਾ ਭਾਈਆਂ ।
ਚਿੱਟੀ ਦੂਹਰ ਉੱਪਰ ਨਾਲ ਸਰ੍ਹਾਣਾ ਲੱਗਿਆ ਵੇ,
ਰੱਤੇ ਪਾਵੇ ਪਲੰਘ ਦੇ ਚੰਨਣ ਦੀਆਂ ਬਾਹੀਆਂ ।
ਪਟੇ ਚੋਪੜ ਅੱਖੀਂ ਲੱਪ-ਲੱਪ ਸੁਰਮਾਂ ਪਾਇਆ ਵੇ,
ਲਟਕ-ਲਟਕ ਮੁੰਡਿਆ ਵੰਝਲੀਆਂ ਵਜਾਈਆਂ ।
ਨਾਲ ਮਖਾਣਿਆਂ ਦੇ ਹੈ ਭਰੀਆਂ ਦੋਵੇਂ ਪਾਕਟਾਂ,
ਹੱਟ ਤੋਂ ਚੋਰੀ ਖਾਂਦਾ ਤੂੰ ਮਿੱਠੀਆਂ ਮਠਿਆਈਆਂ ।
ਸੁਬ੍ਹਾ ਵੇਲੇ ਪੀਂਦਾ ਦੁੱਧ ਵਿੱਚ ਮਿਸ਼ਰੀ ਖੋਰਕੇ,
ਸ਼ਾਮੀਂ ਬਾਗੜ੍ਹ-ਬਿਲਿਆ, ਤੂੰ ਨਿਗਲੇਂ ਮਲਾਈਆਂ ।
ਛੰਨਾਂ ਚੂਰੀ ਦਾ ਤੂੰ, ਰੋਜ਼ ਰਖਦੈਂ ਮਾਂਜਕੇ,
ਗਪਲ-ਗਪਲ ਕੱਚੀਆਂ, ਮੱਖਣੀਆਂ ਨਘਾਈਆਂ ।
ਮੋਟੇ ਡੌਲੇ ਤੇਰੇ, ਪੱਟ ਨਾਂ ਮਿਔਂਦੇ ਥੱਬਿਆਂ ਮੇਂ,
ਦੋ-ਦੋ ਉਂਗਲਾਂ ਪੈਂਦੀਆਂ ਵੇ, ਮੌਰਾਂ ਵਿੱਚ ਖਾਈਆਂ ।
ਦੰਦੀਆਂ ਰਿੜਕਦੀਆਂ ਤੂੰ, ਅੱਗੋਂ ਨਾਂਹ-ਨਾਂਹ ਕਰਦਾ ਵੇ,
ਏਸ ਚੰਦਰੀ ਨਾਂਹ ਦੀਆਂ, ਨਾ ਮਿਲਦੀਆਂ ਦਵਾਈਆਂ ।
ਤੇਰੇ ਵੱਸ ਨਾ ਰਾਂਝਿਆ, ਦਾਣਾ-ਪਾਣੀ ਖਿਚਦਾ ਵੇ,
ਤੇ ਤਕਦੀਰ ਚੰਦਰੀ ਨੇ, ਦਿੱਤੀਆਂ ਨਾ ਡਾਹੀਆਂ ।
ਹੱਥੀਂ ਡੋਹਲੀ ਜਾਂਦਾ, ਪਿਆਲੇ ਭਰੇ ਪਰੇਮ ਦੇ,
ਗੱਟ-ਗੱਟ ਕਰਕੇ ਪੀਲਾ ਤੂੰ, ਭਰੀਆਂ ਸੁਰਾਹੀਆਂ ।
ਹੱਥ ਤੂੰ ਪੌਂਦਾ ਫਿਰਦਾ, ਟੀਸੀ ਵਾਲੇ ਬੇਰ ਨੂੰ,
ਮੁਸ਼ਕਲ ਜਾਵਣ ਕੁੜੀਆਂ, ਝੰਗ ਛਿਆਲੋਂ ਵਿਆਹੀਆਂ ।
ਰੁਲਕੇ ਮਰਜੇਂਗਾ ਭਰਝਾਈਆਂ ਮਗਰੋਂ ਰੋਣਗੀਆਂ,
ਅਸੀਂ ਤੇਰੇ ਗੱਭਰੂਆ, ਦਰਸ਼ਨ ਦੀਆਂ ਧਿਹਾਈਆਂ ।
ਡਾਰ ਮੂੰਨਾਂ ਦੀ ਨਾ ਛਡਦੀ, ਹੀਰਿਆ ਹਰਨਾਂ ਵੇ,
ਪਲ ਨਾ ਵਿਛੜੇ ਜੱਦ ਦੀਆਂ ਤੱਖ਼ਤ-ਹਜ਼ਾਰੇ ਆਈਆਂ ।
ਪੂਰਨ ਵਾਂਗੂੰ ਵੜਗਿਆ ਮਹਿਲ ਰਾਣੀ ਸੁੰਦਰਾਂ ਦੇ,
ਕਿਹੜੀ ਜਾਏ-ਖਾਣੀ ਨੇ, ਪੱਟੀਆਂ ਪੜ੍ਹਾਈਆਂ ।
ਸੁਫਨੇ ਵਿੱਚ ਜ਼ੁਲੈਖ਼ਾਂ ਦਿਲ ਦਾ, ਸੌਦਾ ਕਰਗੀ ਸੀ,
‘ਬਾਬੂ’ ਗੁੱਝੀਆਂ ਸਾਈਆਂ ਯੂਸਫ ਨੂੰ ਫੜਾਈਆਂ ।
ਹੋ ਸੱਚਿਆ ਲੈ ਤਾਰਜੂ, ਮੇਰੀ ਰੂ ਸੰਗਤੇ ਜੀ ਵਸਦੀ ਰਹਿ ਤੂੰ ਜੀ ।

ਕਲੀ ਹੀਰ-੨

ਨਗਰੋਂ ਵੀਹ ਕੋਹ ਆਕੇ ਨ੍ਹੇਰਾ ਹੋ ਗਿਆ ਚਾਕ ਨੂੰ,
ਆਲੀ ਸ਼ਾਨ ਮਸਜਦ ਮੇਂ ਹੁਜਰੇ ਸਬਾਤਾਂ ।
ਰੌਣਕ ਲੱਗੀ ਮੋਮਨ ਵਿਰਦ ਵਜ਼ੀਫ਼ੇ ਕਰਦੇ ਐ,
ਛੋਟੇ ਲੜਕੇ ਪੜ੍ਹਦੇ ਸੀ ਹਜ਼ਰਤ ਦੀਆਂ ਨਾਅਤਾਂ ।
ਪਾਣੀ ਪੀ ਕੇ ਰਾਂਝਾ ਰੱਬ ਦਾ ਸ਼ੁਕਰ ਗੁਜ਼ਾਰ ਦਾ,
ਮੰਗੇ ਟੁਕੜੇ ਆਗੇ ਸੀ ਭਰੀਆਂ ਪਰਾਤਾਂ ।
ਕਿੱਧਰੇ ਵਗਜਾ ਤੇਰੀ ਕਿਸਮਤ ਨਾਲੇ ਜਾਂਦੀ ਐ,
ਓਹੋ ਮਿਲਣ ਜਿਹੜੀਆਂ ਲਿਖੀਆਂ ਹੋਣ ਬਰਾਤਾਂ ।
ਗ਼ਾਫ਼ਲ ਹੋਕੇ ਸੌਂ ਗਿਆ ਛੇੜੀ ਰਾਂਦ ਮਲਾਣੇ ਨੇ,
ਏਥੇ ਆਕੇ ਲੱਥੀਆਂ ਜੀ ਕਿੱਧਰੋਂ ਅਫ਼ਾਤਾਂ ।
ਬਾਂਗ ਮਿਲਗੀ ਤੇ ਤਕਬੀਰ ਸੁਣਲੀ ਸਾਰਿਆਂ ਨੇ,
ਤੇਰੇ ਕੋਲ ਕਮਲਿਆ ਹੋਗੀਆਂ ਜਮਾਤਾਂ ।
ਦੁਆਈਂ ਮੰਗਕੇ ਸਾਰੇ ਮੋਮਨ ਘਰ ਨੂੰ ਮੁੜਗੇ ਐ,
ਟੈਨ-ਸੈਵਨ ਪੜ੍ਹੀਆਂ ਸੀ ਕੁੱਲ ਨੇ ਹਕਾਤਾਂ ।
ਵੰਝਲੀ ਫੜਲੀ ਤੇ ਬਦਨਾਮ ਕਰਤਾ ਜਣਦਿਆਂ ਨੂੰ,
ਨਿੱਜ ਨੂੰ ਜਰਮਣ ਤੇਰੇ ਵਰਗੀਆਂ ਜਨਾਤਾਂ ।
ਕਲਮਾਂ, ਹੱਜ ਤੇ ਰੋਜ਼ੇ ਸਣੇ ਨਮਾਜ਼ ਜ਼ਕਾਤ ਦੇ,
ਰੱਬ ਨੇ ਸੱਦ ਪੰਜ ਦਿੱਤੀਆਂ ਸੀ ਹਜ਼ਰਤ ਨੂੰ ਦਾਤਾਂ ।
ਬਿਨਾਂ ਨਮਾਜ਼ ਤੋਂ ਨਾ ਢੋਈ ਮਿਲੇ ਥਹਿਸ਼ਤਾਂ ਮੇਂ,
ਦੋਜ਼ਕ ਸੜਦਾ ਜਿਹੜਾ ਨਾ ਕੱਢਦਾ ਜਕਾਤਾਂ ।
ਤੜਕੇ ਨੂਰ ਦੇ ਜੋ ਪੜ੍ਹਦਾ, ਨਫ਼ਲ ਤਹੱਜਤ ਦੇ,
ਲੱਖ-ਲੱਖ ਰੱਬ ਦੇ ਦਰ ਤੋਂ, ਜੀ ਉਤਰਨ ਬਰਕਾਤਾਂ ।
ਰੱਬ ਜੇ ਰੁਸ ਜੇ ਕਮਲਿਆ ਮੰਨਦਾ ਮੱਥਾ ਰਗੜਕੇ,
ਨਾਮ ਜਪਦਿਆਂ ਹੋਵਣ ਰਾਤ ਤੋਂ ਪ੍ਰਭਾਤਾਂ ।
ਇੱਕ ਅਲਮਾਰੀ ਦੇ ਵਿੱਚ ਦਫ਼ਤਰ ਪਏ ਹਦੀਸ ਦੇ,
ਇੱਕ ਵਿੱਚ ਚਿੱਣ-ਚਿੱਣ ਰੱਖੀਆਂ ਜੀ ਅਰਬੀ ਲੁਗ਼ਾਤਾਂ ।
ਜਿਲਦ ਬੰਨ੍ਹ ਕੇ ਨੁਸਖ਼ੇ ਧਰੇ ਕਰਾਨ ਸ਼ਰੀਫ਼ ਦੇ,
ਚਾਹੜੇ ਕੱਪੜੇ ਰੇਸ਼ਮ ਦੇ ਸੁੱਚੀਆਂ ਬਨਾਤਾਂ ।
ਤੇਰੇ ਵਰਗੇ ਲੰਡਰ ਕਰਨ ਪਲੀਤ ਮਸੀਤ ਨੂੰ,
ਵੇਖੀਂ ਚੱਕਕੇ ਲੈਜੇਂ ਕਾਗ਼ਜ਼, ਕਲਮ, ਦਵਾਤਾਂ ।
ਆਖੇ ਲੱਗਜਾ, ਬੇੜੀ ਡੁਬਦੀ ਤਰੇ ਸ਼ਗਿਰਦਾਂ ਦੀ,
‘ਰਜਬਲੀ ਖ਼ਾਨ’ ਦਸਦੇ ਤੂੰ ਸ਼ਰ੍ਹਾ ਦੀਆਂ ਬਾਤਾਂ ।
ਹੋ ਸਚਿਆ ਲੈ ਤਾਰਦੂ
ਮੇਰੀ ਰੂ ਕਚਿਹਰੀ ਏ ਵਸਦੀ ਰਹਿ ਤੂੰ ਜੀ ।

ਕਲੀ ਹੀਰ-੩

ਸੈਦੇ ਖੇੜੇ ਦੇ ਨਾਲ ਹੀਰ ਨਿਕਾਹ ਨਾ ਪੜ੍ਹਦੀ ਐ,
ਵੇਖ ਮਜਲਸ ਸਾਰੀ ਨੂੰ ਚੜ੍ਹਗੇ ਤਰਥੋਲੇ ।
ਆਹ ਗੱਲ ਸੁਣਕੇ ਤੇ ਅੱਗ ਲੱਗਗੀ ਫੱਤੂ ਕਾਜ਼ੀ ਨੂੰ,
ਜਿਹੜਾ ਸੱਪ ਦੇ ਵਾਂਗੂੰ ਸੀ ਬਹਿਕੇ ਵਿੱਸ ਘੋਲੇ ।
ਸ਼ਰ੍ਹਾ ਛੱਡ ਕੇ ਤੇ ਸੱਅਦ ਨੇ ਸਿਰ ਕਟਵਾਲਿਆ ਸੀ,
ਭੁੱਲ ਵਿੱਚ ਮਾਰੇ ਜਾਂਦੇ ਹੈ, ਤੇਰੇ ਜਿਹੇ ਭੋਲੇ ।
ਸ਼ਮਸ਼ ਵਰਗਿਆਂ ਦੀ ਫੜ ਪੁੱਠੀ ਖਲੜੀ ਲਾਹਤੀ ਸੀ,
ਇਹ ਨਾ ਹੁਕਮ ਸ਼ੱਰੀਅਤ ਦੇ ਐਹੋ ਜ੍ਹੇ ਪੋਲੇ ।
ਆਖੇ ਲੱਗ ਜਾ ਕਾਜ਼ੀ ਹੁੰਦੇ ਨੈਬ ਰਸੂਲ ਦੇ,
ਛਾਲ ਮਾਰ ਚੜ੍ਹਜਾ ਤੂੰ ਖੇੜਿਆਂ ਦੇ ਡੋਲੇ ।
ਚਿੱਟੀ ਪੱਗੜੀ ਨੂੰ ਨਾ ਦਾਗ਼ ਲਗ ਜੇ ਚੂਚਕ ਦੇ,
ਬਾਲੂ ਰੇਤ ਵਿੱਚੋਂ ਕਿਉਂ ਮੱਛੀਆਂ ਫਰੋਲੇ ?
ਉੱਚਾ ਟੌਰਾ ਨਿਉਂਜੂਗਾ ਵੀਰਨ ਸੁਲਤਾਨ ਦਾ,
ਸੁੱਚੇ ਮੋਤੀ ਕਮਲੀ ਪਈ ਕੋਲਿਆਂ ਨਾਲ ਤੋਲੇ ।
ਛਲ਼ਕੇ ਉੱਲੂ ਤੈਨੂੰ ਵੜਜੂ ਵਿੱਚ ਉਜਾੜਾਂ ਦੇ,
ਬਹਿਕੇ ਰੋਇਆ ਕਰੇਂਗੀ ਬਾਗ਼ਾਂ ਦੀਏ ਕੋਇਲੇ ।
ਤਿੰਨ ਸੌ ਸੱਠ ਸਹੇਲੀ ਲੈਕੇ ਖੇਡਣ ਜਾਂਦੀ ਐਂ,
ਚਾਂਦਲ ਨੈਂ ਤੇ ਪਹੁੰਚਣ ਜਾਂ ਉਡਣ-ਗਟੋਲੇ ।
ਰਲਕੇ ਨਾਲ ਮੁਟਿਆਰਾਂ ਦੇ ਚਾਂਦਲ ਵਿੱਚ ਕੁਦਦਾ ਸੀ,
ਗਲ ਨੂੰ ਜੱਫ਼ੀਆਂ ਪਾਕੇ ਤੇ ਫੜਕੇ ਮਧੋਲੇ ।
ਹੁੱਸਨ ਬਾਨੋ ਵਾਂਗੂੰ ਕਪੜੇ ਕੁੜੀਆਂ ਭਾਲ਼ ਦੀਆਂ,
ਮਾਹੀ ਕਪੜੇ ਰਖਤੇ ਸੀ ਬਿਰਛਾਂ ਦੇ ਓਹਲੇ ।
ਖੂੰਡੀ ਖੋਹਲੀ ਇਹਨੂੰ ਕੱਲ੍ਹ ਨੂੰ ਡਿੱਸ ਮਿੱਸ ਕਰਦਿਓ ਜੀ,
ਲੱਖ ਸਰਵੈਂਟ ਮਿਲਦੇ ਹੈ, ਚਾਰਨ ਨੂੰ ਖੋਲੇ ।
ਸਿਰ ਵਿੱਚ ਮੋਰੇ ਕਰਦਾ ਤੇ ਮੱਝੀਆਂ ਚੁੰਘ ਪਾਟ ਗਿਆ,
ਗੱਟ-ਗੱਟ ਕਰਕੇ ਪੀਜੇ ਬਈ ਦੁੱਧ ਦੇ ਘੜੋਲੇ ।
ਚੂਰੀ ਖਾਕੇ ਮਸਤਕ ਸਿੰਗਰਫ਼ ਵਾਗੂੰ ਦਗਦਾ ਹੈ,
ਹੀਰ ਥੱਲੇ ਲਾਤੇ ਸੀ ਖੰਡ ਦੇ ਭੜੋਲੇ ।
ਸਾਹੇ-ਬੱਧੀ ਕਾਕੀ ਲੁਕ-ਲੁਕ ਗੱਲਾਂ ਕਰਦਾ ਜੀ,
ਛੱਤੀ ਨੈਣ ਵਰਗੇ ਸੀ ਬਣਗੇ ਵਿਚੋਲੇ ।
ਕੋਹੜ-ਕਿਰਲੇ ਉੱਠਕੇ ਜੱਫ਼ੀਆਂ ਪੌਣ ਸ਼ਤੀਰਾਂ ਨੂੰ,
ਉਹਨੂੰ ਕਿਹੜਾ ਦੇਦੂਗਾ ਝੰਗ ਦੇ ਮਮੋਲੇ ।
ਡੱਬਾਂ ਛੱਡੀਆਂ ਕੂੜਾ ਧੂੰਦਾ ਜਾਂਦਾ ਚਾਦਰਾ,
ਚਿੰਬੜ ਜਾਂਦੇ ਇੱਜ਼ਤ ਨੂੰ ਐਹੋ ਜੇ ਗੋਲੇ ।
ਪਟੇ ਚੋਪੜ ਕੇ ਤੇ ਗਲੀਆਂ ਕੱਛਦਾ ਫਿਰਦਾ ਜੀ,
ਹੱਟ ਤੋਂ ਭੱਠ ਤੇ ਖੜ੍ਹਕੇ ਸੀ ਗੌਂਦਾ ਚੰਮੋਲੇ ।
ਇਹਦੀ ਵੰਝਲੀ ਵਿੱਚੋਂ ਨਿਕਲਣ ਛੱਤੀ ਰਾਗਣੀਆਂ,
ਬਹਿਕੇ ਤਰਿੰਜਣਾਂ ਦੇ ਵਿੱਚ ਪਿਆ ਲੌਂਦਾ ਜੱਟ ਢੋਲੇ ।
‘ਬਾਬੂ ਰਜਬਲੀ’ ਵਾਂਗੂੰ ਨਵੀਆਂ ਤਰਜ਼ਾਂ ਕਢਦਾ ਜੀ,
ਸਾਹੋ ਵਾਲੇ ਮੁੰਡਿਆਂ ਦੇ ਵਾਂਗੂੰ ਛੰਦ ਬੋਲੇ ।
ਹੱਥ ਤਾਂ ਬਨ੍ਹਦਾ ਤੇ ਦਾਸ ਅਰਜ਼ਾਂ ਕਰਦਾ ਤੇਰੀਆਂ,
ਹੋ ਸਤਿਆ ਲੈ ਤਾਰ ਜੂ ।

ਕਲੀ ਹੀਰ-੪

ਹੀਰ ਰੋਂਦੀ ਬਾਪ ਅਕਦ ਪੜ੍ਹੌਂਦਾ ਸੈਦੇ ਸੇ,
ਸਿਆਲ ਸਿਆਣੇ ਬਣਕੇ ਸੀ ਉੱਕਗੇ ਨਿਸ਼ਾਨੋਂ ।
ਪੁੱਤ ਸਰਦਾਰਾਂ ਦਾ ਆ ਮਾਹੀ ਲਗ ਗਿਆ ਚੂਚਕ ਦਾ,
ਐਸ ਅੰਨ-ਜਲ ਪਾਪੀ ਨੇ ਪੱਟਤੇ ਜਹਾਨੋਂ ।
ਬਾਰਾਂ ਸਾਲ ਰਾਂਝੇ ਨਾਗ ਲਿਤਾੜੇ ਬੇਲਿਆਂ ਦੇ,
ਪੇਮਿੰਟ ਕਰਨ ਵੇਲੇ ਤਾਂ ਹੱਕ ਨਾਹ ਪਛਾਨੋਂ ।
ਹੰਸ ਕੋਲ਼ੋਂ ਖੋਹਕੇ ਕੂੰਜ ਫੜੌਂਦੈ ਕਾਗ ਨੂੰ,
ਕੈਦੋ ਲੰਗੜੇ ਵਰਗੇ ਸੀ ਰਲ਼ਗੇ ਸ਼ਤਾਨੋਂ ।
ਜ਼ੋਰ ਧਗਾਣੇ ਧੀ ਨੂੰ ਡੋਲੀ ਪੌਂਦੇ ਖੇੜਿਆਂ ਦੀ,
ਕੋਈ ਜੱਸਟਿੱਸ ਕਰਦੇ ਨਾ ਝੰਗ ਦੇ ਸੁਲਤਾਨੋਂ ।
ਇੱਕ ਅੱਖ ਵਾਲੇ ਦੇ ਨਾ ਸਿਰ ਤੇ ਛਿੱਤਰ ਝਾੜਦੀ,
ਭਾਵੇਂ ਬਾਬਲ ਫੜਕੇ ਤੇ ਮਾਰ ਦੇਵੇ ਜਾਨੋਂ ।
ਕੌਲ-ਕਰਾਰ ਕਰਕੇ ਛੇੜੂ ਲਾ ਲਿਆ ਮੱਝੀਆਂ ਦਾ,
ਹਾਂ ਕਰ, ਨਾਹ ਨਾ ਕਰਨੀ, ਆਪ ਦੀ ਜ਼ਬਾਨੋਂ ।
ਜੇ ਮੈਂ ਝੂਠੀ ਪੈਗੀ ਕਰੇ ਰਸੂਲ ਸਿਫ਼ਾਰਸ਼ ਨਾ,
ਸੱਚੇ ਰੱਬ ਦੇ ਕੋਲੇ ਜੇ ਉੱਖੜਾਂ ਬਿਆਨੋਂ ।
ਬਾਂਕਾ ਗੱਭਰੂ ਜੈਸੇ ਰਾਮ ਰਾਜੇ ਦਸਰੱਥ ਦਾ,
ਸੀਤਾ ਵਿਆਹਲੀ ਚਿੱਲਾ ਚਾੜ੍ਹਕੇ ਕਮਾਨੋਂ ।
ਤਾਜ ਸੁਨਹਿਰੀ ਵਾਂਗੂੰ ਪੱਟਕਾ ਸਜਦਾ ਸੀਸ ਤੇ,
ਮੈਨੂੰ ਸੋਹਣਾ ਲਗਦਾ ਹੈ ਮੱਥਰਾ ਦੇ ਕਾਹਨੋਂ ।
ਨੈਣ ਹਸਦੇ ਤੇ ਰੁਖ਼ਸਾਰ ਗੁਲਾਬ ਵਰਗੇ ਐ,
ਚਿਹਰਾ ਲਿਸ਼ਕਾਂ ਮਾਰੇ ਜਿਉਂ’ ਯੂਸਫ਼ ਕਨਿਆਨੋਂ ।
ਗੋਰਾ ਰੰਗ ਤੇ ਚਾਲ ਰਲਦੀ ਸ਼ਾਹ ਬਹਿਰਾਮ ਸੇ,
ਜੀਹਨੂੰ ਦੈਂਤ ਲੈ ਗਿਆ ਸੀ ਚੱਕਕੇ ਇਰਾਨੋਂ ।
ਏਥੇ ਓਥੇ ਵੇ ਮੈਂ ਦੋਹੀਂ ਜਹਾਨੀਂ ਚਾਕ ਦੀ,
ਵਿਆਹਲੋ ਕਾਜ਼ੀ ਦੀ ਧੀ ਵੇ ਨਵਿਓਂ ਮਹਿਮਾਨੋਂ ।
ਜਿੱਥੇ ਚਲਦਾ ਰਾਂਝਾ ਧਰਤੀ ਬਣ-ਬਣ ਉੱਠਦੀ ਐ,
ਮੈਨੂੰ ਸੁਹਣਾ ਲਗਦਾ ਜੀ ਜੰਨਤੀ-ਗਿਲਮਾਨੋਂ ।
ਜ਼ਾਲਮ ਸਿਆਲ ਵੇ ਨਾ ਦੇਣ ਅਜ਼ਾਦੀ ਕੁੜੀਆਂ ਨੂੰ,
ਝੰਗ ਵਿੱਚ ਜੰਮਕੇ ਲੈਣਾ ਕੀ ਕੁੜੀਓ ਰਕਾਨੋਂ ।
ਤੱਤੀਆਂ ਤਵੀਆਂ ਤੇ ਬਹੌਂਦੇ ਅਰਜਣ ਦੇਵ ਨੂੰ,
ਮਾੜੀ ਕਰਤੀ ਜਾਹਾਂਗੀਰ ਦੇ ਦੀਵਾਨੋਂ ।
ਬਾਜ਼ ਆਜੋ ਬੀਬਾ ਹਟਜੋ ਜ਼ੁਲਮ ਕਮੌਣ ਤੋਂ,
ਪੱਥਰ ਕਹਿਰ ਵਾਲੇ ਜੀ ਗਿਰਨੇ ਅਸਮਾਨੋਂ ।
ਧੀ ਦੀ ਮਰਜ਼ੀ ਪੁੱਛਕੇ ਅਕਦ ਪੜ੍ਹੌਣਾ ਚਾਹੀਦਾ,
ਮਸਲਾ ਬੇਸ਼ਕ ਪੜ੍ਹਕੇ ਦੇਖਲੋ ਕੁਰਾਨੋਂ ।
ਹੁਕਮ-ਅਦੂਲਾਂ ਨੂੰ ਨਾ ਢੋਈ ਮਿਲੇ ਬਹਿਸ਼ਤਾਂ ਮੇਂ,
ਆਦਮ ਵਾਂਗੂੰ ਗ਼ਲਤੀ ਕਿਉਂ ਕਰਦੇ ਨਾਦਾਨੋਂ ।
ਦੋਜ਼ਕ ਸੜਨਾਂ ਪੈਜੂ ਕਪੜੇ ਪਾਕੇ ਗੰਦਰਕ ਦੇ,
‘ਬਾਬੂ’ ਮੁਨਕਰ ਹੋਗੇ ਜੇ ਰੱਬ ਦੇ ਫ਼ਰਮਾਨੋਂ ।
ਹੱਥ ਤਾਂ ਬਨ੍ਹਦੀ ਤੇ ਮੈਂ ਅਰਜ਼ਾਂ ਕਰਦੀ ਤੇਰੀਆਂ,
ਮੇਰੀ ਕਚਹਿਰੀ ਏ ਵਸਦੀ ਰਹਿ ਤੂੰ ਜੀ ।

ਕਲੀ ਹੀਰ ਰਾਂਝਾ-੫

ਟਿੱਲੇ ਆ ਗਿਆ ਰਾਂਝਾ ਤਖ਼ਤ-ਹਜ਼ਾਰੇ ਵਾਲਾ ਜੀ,
ਧੂਮੀ ਚਾਦਰ ਬੰਨ੍ਹਲੀ ਸੀ ਹੱਥ ਮੇਂ ਡੰਗੋਰੀ ।
ਕਰ ਪ੍ਰਨਾਮ ਕਦਮੀਂ ਲੱਗ ਗਿਆ ਗੋਰਖ ਨਾਥ ਦੇ,
ਪੋਲਾ ਮੂੰਹ ਜਿਹਾ ਕਰਕੇ ਹਾਲ-ਹਕੀਕਤ ਤੋਰੀ ।
ਅੱਖੀਂ ਸੁਰਮਾਂ ਨਿੱਕਿਆ ਚਿੱਥ-ਚਿੱਥ ਗੱਲਾਂ ਕਰਦਾ ਹੈਂ,
ਸੱਚਿਆਂ ਸੰਤਾਂ ਕਰਤੀ ਸੀ ਮੂੰਹ ਤੇ ਗੱਲ ਕੋਰੀ ।
ਅੱਡੀਉਂ ਚੋਟੀ ਤਾਈਂ ਮਾਰੀ ਨਜ਼ਰ ਸ਼ੁਕੀਨ ਨੂੰ,
‘ਏ ਤੋਂ ਜ਼ੈਡ’ ਤੀਕਰ ਸੀ ਸੁਣਲੀ ਸਟੋਰੀ ।
ਚੂਰੀ ਖਾਂਦਾ ਆ ਗਿਆ ਘਰ ‘ਚੋਂ ਝਗੜ ਭਰਾਵਾਂ ਸੇ,
ਬੇਲੀਂ ਮੰਗੂ ਛੱਡ ਲਿਆ ਤੇ ਕਿਲਿੱਆ ਤੇ ਧੋਰੀ ।
ਸਾਧ ਬਣਨਾਂ ਪੈਂਦਾ ਬੱਚਿਆ ਦੇਹੀ ਸਾਧਕੇ,
ਭੁੰਜੇ ਲਿਟਣਾਂ ਪੈਂਦਾ ਜੀ ਸਿੱਟ੍ਹਕੇ ਹੇਠ ਖੋਰੀ ।
ਹੱਥ ਵਿੱਚ ਬਗਲੀ ਫੜਕੇ ਚੜ੍ਹਜੀਂ ਨਗਰੀ ਚੇਤਣ ਨੂੰ,
ਮੈਲੀ ਅੱਖ ਨਾ ਝਾਕਣੀ ਤੇ ਕਰਨੀ ਨਾ ਚੋਰੀ ।
ਡੇਰਿਓ’ ਉੱਠਕੇ ਵੇਖੀਂ ਟੈਰ ਭਜਾਲੇਂ ਰਾਤ ਨੂੰ,
ਨ੍ਹੇਰੇ ਵਾੜੇ ਵੜ ਕੇ ਨਾ ਚੱਕਲੀਂ ਪਠੋਰੀ ।
ਸੰਧੂ ਚਹਿਲ ਏਥੇ ਵੇਦ-ਵੇਦਾਂਤ ਪੜ੍ਹਦੇ ਐ,
ਪੁੱਤਰ ਭੁੱਲਰ ਬਰਾੜਾਂ ਦੇ ਇੱਕ ਨਾ ਵਿੱਚ ਥੋਰੀ ।
ਝੰਗ ਸਿਆਲੋਂ ਆਗਿਆ ਮਿੱਠੀਆਂ ਚੂਪ ਗਨੇਰੀਆਂ,
ਏਥੇ ਚੂਸਣ ਲੱਗਜੀਂ ਨਾ ਥੋਹਰ ਦੀ ਪੋਰੀ ।
ਟਿੱਲੇ ਗੋਰਖ ਦੇ ਵਿਚ ਰੋਜ਼ ਧਤੂਰਾ ਘੋਟੀ ਦਾ,
ਗੱਟ ਗੱਟ ਕਰਕੇ ਪੀਜਾ ਜ਼ਹਿਰ ਦੀ ਕਟੋਰੀ ।
ਮੁੰਦਰਾਂ ਪਾਦੂੰਗਾ ਜੇ ਚੇਲਾ ਬਣਨਾਂ ਨਾਥ ਦਾ,
ਰੇਜ਼ਰ ਫੜਕੇ ਕਰਦੂੰਗਾ ਕੰਨ ਦੇ ਵਿੱਚ ਮੋਰੀ ।
ਸਰਕਸ਼ ਨਫ਼ਸ ਨੂੰ ਕੜਿਆਲਾ ਦੇਲਾ ਜੱਤ ਦਾ ਤੂੰ,
ਸੁਆਹ ਦਾ ਵਟਣਾ ਮਲ਼ਕੇ ਤੇ ਬਣਜਾ ਪੁੱਤ ਘੋਰੀ ।
ਸਾਰੀ ਰਾਤ ਪੈਜੂ ਘੁਲਣਾਂ ਨਾਲ ਚੁੜੇਲਾਂ ਦੇ,
ਮੈਂ ਨਾ ਖੇਲਣ ਦੇਣੀ ਜੀ ਕੁੜੀਆਂ ਨਾਲ਼ ਹੋਰੀ ।
ਨੀਵੀਂ ਪਾ ਕੇ ਬਚੜਿਆ ਲੰਘਜੀਂ ਵਿੱਚ ਦੀ ਤਿੰਜਣਾਂ ਦੇ,
ਤੈਨੂੰ ਇੱਕੋ ਜੇਹੀਆਂ ਕੀ ਗਾਲੀ ਕੀ ਗੋਰੀ ?
ਮੱਦ ਦੀ ਤੂੰਬੀ ਲਿਆਦੇ ਪਹੁੰਚ ‘ਕਲਾਲੀ ਨਹਿਣਾਂ’ ਤੋਂ,
ਉਹਦੇ ਵਰਗੀ ਜੱਗ ਤੇ ਨਾ ਬਿਔਟੀ-ਫ਼ੁੱਲ ਛੋਹਰੀ ।
ਛੱਪੜੋਂਂ ਵਾਟਰ ਪੀਕੇ ਰੱਬ ਦਾ ਸ਼ੁਕਰ ਗੁਜ਼ਾਰਨਾਂ,
ਬੇਹੀ-ਤੇਹੀ ਰੋਟੀ ਲੈ ਬੁੱਲ੍ਹੀਆਂ ਵਿੱਚ ਭੋਰੀ ।
ਦੌਲਤ ਤਿਆਗ ਤੇਰੇ ਮਗਰ ਮਨਿਸਟਰ ਦੌੜਨਗੇ,
ਠੇਡਾ ਮਾਰ ਰੋਹੜੀ ਜਾ ਛਿੱਲੜਾਂ ਦੀ ਬੋਰੀ ।
ਸ਼ਾਹ-ਰਗ ਨਾਲੋਂ ਨੇੜੇ ਜੇ ਵਸਦਾ ਪਰਮਾਤਮਾਂ,
ਕਰਲਾ ਜਾਪ ਰਖਲਾ ਤੂੰ ਪਰਭੂ ਤੇ ਡੋਰੀ ।
ਹੱਥ ਤੇ ਜਿੰਦੜੀ ਧਰਕੇ ਜਾਣਾ ਘਰੇ ਮਹਿਬੂਬ ਦੇ,
‘ਬਾਬੂ’ ਮੁਸ਼ਕਲ ਮਿਲਦੀ ਜੀ ਸੁਰਗਾਂ ਦੀ ਲੋਰੀ ।
ਓ ਸੱਚਿਆ ਲੈ ਤਾਰ ਜੂ ਮੇਰੀ ਰੂ ਕਚਹਿਰੀ ਏ ਜੀ,
ਵਸਦੀ ਰਹਿ ਤੂੰ ਜੀ ।

ਕਲੀ ਹੀਰ ਰਾਂਝਾ-੬

ਮੱਦ ਦੀ ਤੂੰਬੀ ਕਾਰਨ ਘੱਲਤਾ ਗੋਰਖ ਨਾਥ ਨੇ,
ਮੰਨਣਾਂ ਪੈ ਗਿਆ ਰਾਂਝੇ ਨੂੰ ਗੁਰੂਆਂ ਦਾ ਕੈਹਣਾ ।
ਨਾਗ ਸ਼ੂਕਣ ਰਾਹ ਵਿੱਚ ਨਾਹਰ ਖਿੱਲੀਆਂ ਪੌਂਦੇ ਐ,
ਲੱਖ-ਲੱਖ ਦੁਖੜਾ ਸਿਰ ਤੇ ਪਿਆ ਜੰਗਲਾਂ ਦਾ ਸੈਹਣਾ ।
ਮੰਜ਼ਲੋ-ਮੰਜ਼ਲੀ ਉਸ ਥਾਂ ਪਹੁੰਚਿਆ ਟੱਕਰਾਂ ਮਾਰਕੇ,
ਪੰਜ ਛੀ ਵਾਰੀ ਪੈ ਗਿਆ ਸੀ ਪਰਬਤ ਤੋਂ ਢੈਣਾ ।
“ਮੱਦ ਦੀ ਤੂੰਬੀ ਦੇਦੇ ਮੁੰਦਰਾਂ ਵਾਲੇ ਬਾਵੇ ਨੂੰ,
ਤੇਰੇ ਦਰ ਤੇ ਖੱੜ੍ਹਕੇ ਅੱਲਖ ਜਗਾਤੀ ‘ਨੈਹਣਾ’ ।”
ਯੂਸਫ਼ ਵਾਂਗੂੰ ਦੂਰੋਂ ਹੁਸਨ ਲਾਟਾਂ ਮਾਰਦਾ,
ਨੈਹਣਾਂ ਮਾਤ ਕਰਗੀ ਸੀ ਚੰਦ ਦੀਆਂ ਚਨੈਣਾ ।
ਉਹਦੇ ਵਰਗੀ ਜਿਹੜੀ ਚੱਕਕੇ ਲਿਆਂਦੀ ਦਹਿਸਰ ਨੇ,
ਪੜ੍ਹਕੇ ਬਾਲ ਮੀਕੀ ਵੇਖਲੋ ਰਮੈਣਾਂ ।
‘ਹੱਲਿਆ ਹੋਣੀ ਚੰਦ ਨੇ ਦੱਸ ਸੀ ਪਾਤੀ ਇੰਦਰ ਨੂੰ,
ਨਾਰੀ ਇਹਦੇ ਵਰਗੀ ਤਰਲੋਕੀ ਤੇ ਹੈ ਨਾ ।
ਸਬਜ਼-ਸ਼ਹਿਰੋਂ ਜਾਕੇ ਲਭਲੀ ਸ਼ਾਹ ਬਰਿਆਮ ਨੇ,
ਇਹ ਤੇ ਹੁਸਨ ਬਾਨੋਂ ਜਾਣੀਂ ਸਕੀਆਂ ਭੈਣਾਂ ।
ਰੰਗਲੀ ਸੇਜ ਉੱਤੇ ਛਿੜਕਿਆ ਅਤਰ ਸ਼ਕੀਨਣ ਨੇ,
ਨਾਜ਼ੁਕ ਫੁੱਲ ਦੀਆਂ ਪੱਤੀਆਂ, ਸਿੱਟ੍ਹਕੇ ਤੇ ਨਿੱਤ ਪੈਣਾ ।
ਅੰਗੀ ਮਖ਼ਮਲ ਦੀ ਤੇ ਗੋਟਾ ਲਿਸ਼ਕਾਂ ਮਾਰਦਾ,
ਅੱਖਾਂ ਝਮਕ ਝਾਕਦੀ ਰਾਅ-ਤੋਤੇ ਵੱਲ ਮੈਨਾ ।
ਰੀਝਾਂ ਲਾ-ਲਾ ਕੇ ਪੱਟੀਆਂ ਗੁੰਦੀਆਂ ਨੈਣਾਂ,
ਛਣ-ਛਣ ਝਾਂਜਰ ਛਣਕੇ ਜਿਵੇਂ ਛਣਕਦਾ ਛੈਣਾ ।
ਖੱਟੇ ਫੁੱਮਣ ਕਾਲੇ ਪੱਟ ਦੀ ਡੋਰੀ ਪੁੱਟਦੀ ਐ,
ਸੋਹਣੀ ਲਗਦੀ ਜਿਵੇਂ ਕਪੂਰ ਥਲੇ ਦੀਆਂ ਰੈਣਾਂ ।
ਛਾਤੀ ਉੱਭੱਰਮੀਂ ਤੇ ਲੜੀਆਂ ਲਟਕਣ ਹਾਰ ਦੀਆਂ,
ਹੀਰੇ ਜੜਕੇ ਪਾਲਿਆ ਸੀ ਸਿਉਨੇ ਦਾ ਗੈਹਣਾਂ ।
ਬਾਂਹੀਂ ਚੂੜਾ ਉਂਗਲਾਂ ਭਰੀਆਂ ਛੱਲਿਆਂ ਛਾਪਾਂ ਸੇ,
ਮੱਥੇ ਉਤੇ ਸਜਦਾ ਅੰਮ੍ਰਿਤਸਰ ਦਾ ਬੈਣਾਂ ।
ਕੰਨੀਂ ਕਾਂਟੇ ਨੱਕ ਤੇ ਵੇਸਰ ਬਣ-ਬਣ ਉਠਦੀ ਐ,
ਹੋਠਾਂ ਨਾਲ ਵਜ-ਵਜਕੇ ਮਛਲੀ ਨੇ ਖੈਹਣਾਂ ।
ਜਦੋਂ ਹਸਦੀ ਸੁਹਣੇਂ ਮੁੱਖ ਚੋਂ ਫੁੱਲ ਜੇ ਕਿਰਦੇ ਐ,
ਚਿਟੀਆਂ-ਚਿੱਟੀਆਂ ਸਿੱਧੀਆਂ ਚਿਟਿਆਂ ਦੰਦਾਂ ਦੀਆਂ ਲੈਣਾਂ ।
ਗਰਦਣ ਮੋਰ ਦੀ ਪਰ ਚਲਦੀ ਵਾਂਗ ਚਕੋਰ ਦੇ,
ਡੰਗ ਚਲਾਵਣ ਜ਼ੁਲਫ਼ਾਂ ਜੀ ਨਾਗਣੀਆਂ ਡੈਣਾਂ ।
ਮਿੱਠਾ ਬੋਲ ਕਰਦਾ ਬੁਲਬੁਲ ਨਾਲ ਮੁਕਾਬਲਾ,
ਟੇਢੇ ਧਨਸ਼ ਵਰਗੀ ਸੀ ਸਿਹਲੀ ਮਹੈਣਾਂ ।
ਗੋਲ ਰਾਣ ਜੈਸੇ ਗੋਲ ਸ਼ਤੀਰੀ ਚੰਨਣ ਦੀ,
ਹੂਰਾਂ ਦੇਖ ਹੋਈਆਂ ਨੈਹਣਾਂ ਨੂੰ ਸੁਦੈਣਾਂ ।
ਮੱਦ ਦੀ ਬੋਤਲ ਨੈਹਣਾ ਭਰਕੇ ਰਖਤੀ ਮੇਜ਼ ਤੇ,
‘ਬਾਬੂ’ ਦਾਰੂ ਪੀਲਾ ਬਹਿ ਫ਼ੌਜੀ ਲਫਟੈਣਾਂ ।
ਹੱਥ ਤਾਂ ਬੰਨ੍ਹਦੀ ਤੇ ਮੈਂ ਅਰਜ਼ਾਂ ਕਰਦੀ ਤੇਰੀਆਂ,
ਮਨਲਾ ਅਰਜ਼ ਮੇਰੀ ਵੇ, ਦਿਲਾਂ ਦਿਆ ਜਾਨੀਆਂ ।

ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

।।ਦੋਹਿਰਾ।।ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।ਹਵਾ ਵਿਚ ਘਲਿਆਰ 'ਤਾ, ਬਿਨ ਥੰਮ੍ਹੀਉਂ ਅਸਮਾਨ ।।।ਮਨੋਹਰ ਭਵਾਨੀ ਛੰਦ।।ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,ਖਾ 'ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?ਕਿਸ ਬਿਧ ਪਾਣੀ 'ਤੇ ਟਿਕਾਈ ਧਰਤੀ ?ਲੋਅ ਗਰਮ...

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਦੋਹਿਰਾ॥ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।॥ਮਨੋਹਰ ਭਵਾਨੀ ਛੰਦ॥ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ,ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।ਪਾਣੀ ਵਿਚ ਤਰਦੇ ਫਿਰਨ ਬੰਗਲੇ ।ਉੱਚੇ ਇੰਡੀਆ ਦੇ...

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...