ਬਾਬਾ ਬੋਹੜ (ਕਾਵਿ-ਨਾਟ)
(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ ।)
ਪਾਤਰ
ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀਤਿੰਨ ਚਾਰ ਮੁੰਡੇ-ਉਮਰ ਚੌਦਾਂ ਪੰਦਰਾਂ ਸਾਲ ।ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ ਚਿੱਤਰ । ਦੋ ਮੱਝਾਂ ਚਾਰਨ ਵਾਲੇ ਮੁੰਡੇ । ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ...
ਪੰਜਾਬ ਦੀ ਪਹਿਲੀ ਵੰਡ ਦੁਖ਼ਾਂਤ
ਆਮਿਰ ਜ਼ਹੀਰ ਭੱਟੀਮੇਰਾ ਪੰਜਾਬ ਕੇਵਲ ਇਕ ਵਾਰੀ ਹੀ ਨਹੀਂ ਵੰਡਿਆ ਗਿਆ। ਪੰਜਾਬ-ਦੁਸ਼ਮਣ ਤਾਕਤਾਂ ਨੇ ਇਹਨੂੰ ਕਈ ਕਈ ਵਾਰੀ ਵੰਡਿਆ ਹੈ। ਅੱਜ ਪੰਜਾਬੀਆਂ ਨੂੰ ਪੰਜਾਬ ਦੀ ਨਿਰੀ ਇੱਕੋ ਵੰਡ ਦਾ ਹੀ ਪਤਾ ਹੈ। 1947 ਵਿਚ ਹੋਈ ਪੰਜਾਬ ਦੀ ਖ਼ੂਨੀ ਵੰਡ, ਜਿਹੜੀ ਹਿੰਦੁਸਤਾਨ ਦੀ ਨਹੀਂ ਸਗੋਂ ਪੰਜਾਬ ਦੀ ਹੀ ਵੰਡ ਸੀ। ਪੰਜਾਬੀਆਂ ਨੂੰ ਇਹ ਵੰਡ ਸ਼ਾਇਦ ਇਸ ਕਰਕੇ ਚੇਤੇ ਹੈ ਕਿ...
ਚਿੱਟਾ ਲਹੂ – ਅਧੂਰਾ ਕਾਂਡ (5)
9
(ਦਸ ਬਾਰਾਂ ਸਾਲ ਬਾਅਦ)
ਲਗਨ ਭੈੜੀ ਹੋਵੇ ਭਾਵੇਂ ਚੰਗੀ, ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦੇਂਦੀ ਹੈ। ਲਗਨ ਇਕ ਤੁਪਕਾ ਹੈ, ਜਿਹੜਾ ‘ਜਾਗ’ ਦੇ ਰੂਪ ਵਿਚ ਲੱਗਾ ਹੋਇਆ, ਦੁੱਧ ਨੂੰ ਦਹੀਂ ਵਿਚ ਬਦਲ ਦੇਂਦਾ ਹੈ, ਪਰ ਇਹੋ ਤੁਪਕਾ ਜੇ ‘ਕਾਂਜੀ’ ਬਣ ਕੇ ਲਗ ਜਾਵੇ ਤਾਂ ਸਾਰੇ ਦੁਧ ਨੂੰ ਫਿਟਾ ਕੇ ਨਾਸ ਕਰ ਦੇਂਦਾ ਹੈ।
ਦੀਵਾਨ ਪੁਰੀਏ ਜੀਵਾ ਸਿੰਘ ਦੇ ਪੁੱਤਰ...
ਚੜ੍ਹਦੀ ਜਵਾਨੀ
ਚੜਦੀ ਜਵਾਨੀ ਕਿੱਧਰ ਜਾ ਰਹੀ ਹੈਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈਰੋਕੋ ਵੇ ਰੋ ਮੇਰੇ ਰਹਿਨੁਮਾਓਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈਚੜਦੀ ਜਵਾਨੀ ਕਿੱਧਰ ਜਾ ਰਹੀ ਹੈਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀਤੀਆਂ ਤਿੰਝ੍ਰਣਾ ‘ਚ ਹਸਦੀ...
ਟੁੰਡਾ
ਮੇਰਾ ਨਵਾਂ ਕਹਾਣੀ-ਸੰਗ੍ਰਹਿ ਪ੍ਰੈੱਸ ਵਿੱਚ ਸੀ।ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ। ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਤੇ ਫਿਰ ਓਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ। ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ ਸਾਢੇ ਬਾਰਾਂ, ਪੌਣੇ ਇੱਕ ਆਉਂਦੀ।ਰੋਟੀ ਖਾਣ ਤੇ ਫਿਰ ਪ੍ਰੈੱਸ ਵਿੱਚ ਹੀ ਕਿਸੇ ਨਾਲ ਯੱਕੜ ਮਾਰ-ਮਾਰ...
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇਗੀਤ ਦੀ ਮੌਤ ਇਸ ਰਾਤ ਜੇ ਹੋ ਗਈਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇਇਸ ਅਦਾਲਤ 'ਚ ਬੰਦੇ ਬਿਰਖ ਹੋ ਗਏਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇਯਾਰ ਮੇਰੇ ਜੁ ਇਸ ਆਸ 'ਤੇ ਮਰ ਗਏਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤਜੇ ਮੈਂ...
ਲੋਟੇ ਵਾਲਾ ਚਾਚਾ
ਪ੍ਰਸਿਧ ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਜ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿੱਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖੁਸ਼ੀਆਂ ਸਨ, ਗੱਪਾਂ ਸਨ। ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।"ਸਾਈਂ ਤਾਂ ਰਹਿ ਗਿਆ ਫ਼ਿਰ!" ਵਿਧਾਤਾ ਸਿੰਘ ਤੀਰ ਨੇ ਇੱਕਦਮ ਗੱਲਾਂ...
ਦੋਹੜੇ : ਬਾਬਾ ਬੁੱਲ੍ਹੇ ਸ਼ਾਹ
ਆਪਣੇ ਤਨ ਦੀ ਖ਼ਬਰ ਨਾ ਕਾਈ, ਸਾਜਨ ਦੀ ਖ਼ਬਰ ਲਿਆਵੇ ਕੌਣ।ਨਾ ਹੂੰ ਖ਼ਾਕੀ ਨਾ ਹੂੰ ਆਤਸ਼ , ਨਾ ਹੂੰ ਪਾਣੀ ਪਉਣ ।ਕੁੱਪੇ ਵਿਚ ਰੋੜ ਖੜਕਦੇ , ਮੂਰਖ ਆਖਣ ਬੋਲੇ ਕੌਣ ।ਬੁੱਲ੍ਹਾ ਸਾਈਂ ਘਟ ਘਟ ਰਵਿਆ,ਜਿਉਂ ਆਟੇ ਵਿਚ ਲੌਣ ।ਅੱਲ੍ਹਾ ਤੋਂ ਮੈਂ ਤੇ ਕਰਜ਼ ਬਣਾਇਆ, ਹੱਥੋਂ ਤੂੰ ਮੇਰਾ ਕਰਜ਼ਾਈ ।ਓਥੇ ਤਾਂ ਮੇਰੀ ਪ੍ਰਵਰਿਸ਼ ਕੀਤੀ, ਜਿੱਥੇ ਕਿਸੇ ਨੂੰ ਖ਼ਬਰ ਨਾ ਕਾਈ...
ਕੁੜਿੱਕੀ ਵਿੱਚ ਫਸੀ ਜਾਨ
ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀ ਵੀ ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਆਪਣੀ ਮਾਂ ਦੀ ਨਿਗਰਾਨੀ ਅਧੀਨ ਆਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਘਰ ਦੇ ਵਿਹੜੇ ਵਿਚ 'ਦਗੜ ਦਗੜ' ਛਾਲਾਂ ਵੱਜਣ ਦੀ ਆਵਾਜ਼ ਸੁਣੀ। ਸਾਡੇ ਕਲੇਜੇ ਮੁੱਠੀ ਵਿਚ ਆ ਗਏ। ਜਿਹੜੀ ਗੱਲ ਦਾ...
ਮਲ੍ਹਮ
ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ਼ ਹੁੰਦੇ ਵਪਾਰ ਦਾ ਕੇਂਦਰ ਸੀ। ਉਨ੍ਹਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਾਜ਼ਾਰ 'ਚੋਂ ਉੱਠ ਕੇ ਫਿਜ਼ਾ 'ਚ ਘੁਲ-ਮਿਲ ਜਾਂਦੀ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵੱਸਿਆ ਤੇ ਬੁੱਢੇ ਪਿੱਪਲਾਂ, ਅੰਬਾਂ ਤੇ ਜਾਮਣਾਂ 'ਚ ਅੱਧਲੁਕਿਆ ਇਹ ਪਿੰਡ ਨਾਰੂ...
ਸ਼ਹੀਦ ਸਰਦਾਰ ਭਗਤ ਸਿੰਘ ਹੁਰਾਂ ਦੀ ਸ਼ਹਾਦਤ
॥ਦੋਹਿਰਾ॥ਸੁਣੋਂ ਸ਼ੁਕੀਨੋਂ, ਸ਼ੌਂਕ ਸੇ, ਪੌਣਾ ਨਹੀਂ ਫ਼ਸਾਦ ।ਹਰ ਗੁਣ ਮੇਂ ਮਿਲਤਾ ਨਹੀਂ, ਸ਼ੈਰੀ ਜੈਸਾ ਸੁਆਦ ।ਕਬਿੱਤ-੧ਫੁੱਲ ਨਾ ਗੁਲਾਬ ਜੈਸਾ, ਹੌਂਸਲਾ ਸ਼ਰਾਬ ਜੈਸਾ,ਚਾਨਣ ਮਤਾਬ ਜੈਸਾ, ਹੁੰਦਾ ਮਨ ਮੋਹਣਾ ਨ੍ਹੀਂ ।ਸ਼ੈਹਰ ਨਾ ਭੰਬੋਰ ਜੈਸਾ, ਗਲਾ ਸੋਹਣਾ ਮੋਰ ਜੈਸਾ,ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨ੍ਹੀਂ ।ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,ਕੂੜਾ ਮਹੀਂਵਾਲ ਜੈਸਾ, ਜਣੇ-ਖਣੇ ਢੋਣਾ ਨ੍ਹੀਂ ।ਸੂਰਮਾਂ ਨਾ ਸ਼ੇਰ ਜੇਹਾ,...
ਸ਼ਬਦ : ਬਾਬਾ ਸ਼ੇਖ ਫ਼ਰੀਦ ਜੀ
੧. ਆਸਾ ਸੇਖ ਫਰੀਦ ਜੀਉ ਕੀ ਬਾਣੀੴ ਸਤਿਗੁਰ ਪ੍ਰਸਾਦਿਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ ॥ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ਵਿਸਰਿਆ ਜਿਨ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ਰਹਾਉ॥ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ।ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ...
ਸਿੱਠਣੀਆਂ
ਸਿੱਠਣੀ ਵਿਆਹ ਨਾਲ ਸੰਬੰਧਤ ਲੋਕ-ਕਾਵਿ ਰੂਪ ਹੈ । ਇਹ ਔਰਤਾਂ ਦੇ ਲੋਕ-ਗੀਤ ਹਨ । ਕੁੜੀ ਦੇ ਵਿਆਹ ਵੇਲੇ ਮੇਲਣਾਂ ਸਿੱਠਣੀਆਂ ਰਾਹੀਂ ਲਾੜੇ ਨੂੰ, ਉਸ ਦੇ ਮਾਪਿਆਂ, ਸੰਬੰਧਿਆਂ ਅਤੇ ਜਾਂਞੀਆਂ ਨੂੰ ਨੋਕ-ਝੋਕ ਅਤੇ ਮਖੌਲ ਕਰਦੀਆਂ ਹਨ। ਸਿੱਠਣੀਆਂ ਕੁੜੀ ਵਾਲਿਆਂ ਦੀ ਧਿਰ ਵਲੋਂ ਗੁਭ-ਗਭਾਟ ਕੱਢਣ ਦਾ ਵਸੀਲਾ ਬਣਦੀਆਂ ਹਨ । ਵਿਆਹ ਦਾ ਮੌਕਾ, ਸਿੱਠਣੀਆਂ ਦਿੰਦੀਆਂ ਔਰਤਾਂ ਨੂੰ ਸਦਾਚਾਰਕ ਬੰਧੇਜਾਂ ਤੇ ਸੰਕੋਚਾਂ...
ਹੀਰ-ਰਾਂਝਾ : ਹਾਸ਼ਿਮ ਸ਼ਾਹ
ਹੀਰ ਰਾਂਝੇ ਕੀ ਬਿਰਤੀਤੀਹ ਬੈਂਤਾਂ ਵਿਚ ਸਰਬ ਲਿਖਯਤੇਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,ਖ਼ਲਕ ਆਪੋ ਆਪਣੇ ਰਾਹ ਪਾਈ ।ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,ਸਭ ਇਸ਼ਕ ਨੇ ਧੂਮਾਧਾਮ ਚਾਈ ।ਕਿੱਸਾ ਆਖਣਾ ਆਸ਼ਕਾਂ ਕਾਮਲਾਂ ਦਾ,ਇਹ ਵੀ ਬੰਦਗੀ ਹੈ ਧੁਰੋਂ ਨਾਲ ਆਈ ।ਹਾਸ਼ਮਸ਼ਾਹ ਨੂੰ ਆਖਿਆ ਦੋਸਤਾਂ ਨੇ,ਰਾਂਝੇ ਹੀਰ ਦੀ ਸ਼ਾਇਰੀ ਆਖ ਕਾਈ ।੧।ਬੇ ਬਹੁਤ ਹਿਕਾਇਤਾਂ ਛੋੜ ਕੇ ਮੈਂ,ਰੰਗ ਰਸ ਦੀ ਹੈ ਥੋੜੀ...
ਗੁਰੂ ਨਾਨਕ ਸਾਂਝੇ ਕੁੱਲ ਦੇ ਐ
।।ਦੋਹਿਰਾ।।ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।।।ਤਰਜ਼।।ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।ਕਲਮ ਲਿਖਦੀ ਰਹੀ, ਲਿਖ ਥਕਦੀ ਐ ।ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,ਪਿੰਡਾ ਨਰਮ...
ਹਿੰਦੂ-ਸਿੱਖ
ਦੋਹਿਰਾ॥ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?॥ਡੂਢਾ ਛੰਦ॥ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ 'ਤੀ ਨਾ ਮੈਲੀ ਐ ।ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।ਲਾਹਤੇ ਗਲੋਂ ਤਾਉਕ ਗੋਰਿਆਂ...
ਉਡਾਰੀਆਂ
ਹੋ, ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ
ਆ ਮੇਰੇ ਪੈਰ ਨਾ ਜ਼ਮੀਨ ਉਤੇ ਲਗਦੇ
ਪੈਰ ਨਾ ਜ਼ਮੀਨ ਉਤੇ ਲਗਦੇ
ਲੱਖਾਂ ਚਸ਼ਮੇ ਮੋਹੱਬਤਾਂ ਦੇ ਵੱਗਦੇ
ਆ ਰਾਤੀ ਮਿੱਠੇ-ਮਿੱਠੇ ਸੁਫ਼ਨੇ ਵੀ ਠੱਗਦੇ
ਨਾ ਗੱਲ ਮੇਰੇ ਵੱਸ ਦੀ ਰਹੀ, ਨਾ ਗੱਲ ਮੇਰੇ ਵੱਸ ਦੀ ਰਹੀ
ਹੋ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਐਸੀਆਂ ਨਿਗਾਹਾਂ ਮੈਨੂੰ ਤੱਕਿਆ
ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸੱਕਿਆ
ਗਿਆ ਪੈਰ...
ਅੰਗ-ਸੰਗ
ਅੱਜ ਭੋਗ ਪੈ ਗਿਆ ਸੀ। ਰਸਮ ਅਨੁਸਾਰ ਵੱਡੇ ਮੁੰਡੇ ਅਮਰੀਕ ਨੂੰ ਨਾਨਕੇ ਜ਼ਿੰਮੇਵਾਰੀ ਦੀ ਪੱਗ ਬੰਨ੍ਹਾ ਗਏ ਸਨ। ਇਸਦੇ ਨਾਲ ਹੀ ਉਸ ਨਿੱਕੇ ਜਿਹੇ ਅਦਨੇ ਆਦਮੀ ਦੇ ਨਿੱਕੇ ਜਿਹੇ ਇਤਿਹਾਸ ਦਾ ਅੰਤ ਹੋ ਗਿਆ ਸੀ; ਜਿਸ ਇਤਿਹਾਸ ਨੂੰ ਕਿਸੇ ਪੁਸਤਕ ਵਿੱਚ ਨਹੀਂ ਸੀ ਲਿਖਿਆ ਜਾਣਾ। ਪਰ ਜਿਸਦੇ ਕੀਤੇ ਛੋਟੇ ਵੱਡੇ ਕੰਮਾਂ ਨੇ ਉਸ ਛੋਟੇ ਜਿਹੇ ਪਰਿਵਾਰ ਦੇ ਜੀਵਨ ਉੱਪਰ...
ਨਾਦਰਸ਼ਾਹ ਦੀ ਵਾਰ : ਨਜਾਬਤ
1: ਉਸ ਵੇਲੇ ਦੇ ਹਾਲਾਤ (ਅਠਾਰਵੀਂ ਸਦੀ)ਸਹੀ ਸੱਚ ਖ਼ੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਬਹਾਨਾਸਰਪਰ ਊਹਾ ਹੋਸੀਆ, ਜਿਹੜੀ ਲਿਖੀ ਏ ਵਿਚ ਕੁਰਾਨਾਸਦੀ ਨਬੀ ਦੀ ਬਾਰ੍ਹਵੀਂ, ਵਡੇ ਫ਼ਿਕਰ ਪਾਏ ਖ਼ਾਨਦਾਨਾਜ਼ੁਲਮ ਜ਼ਿਮੀਂ ਤੇ ਵਰਤਿਆ, ਕੂੜ ਮਕਰ ਬਹਾਨਾਭਾਜੀ ਦਗ਼ੇ ਫ਼ਰੇਬ ਦੀ, ਵਿਚ ਫਿਰੀ ਜਹਾਨਾਮੁਸਾਹਬ ਤੇ ਚੋਰ ਕਚਹਿਰੀਆਂ, ਲਾ ਬਹਿਣ ਦਿਵਾਨਾਰਲ ਸਿਫਲੇ ਕਰਨ ਮਜਾਲਸਾਂ, ਅਦਲ ਇਨਸਾਫ਼ ਗਿਆ ਸੁਲਤਾਨਾਚੜ੍ਹ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ...
ਮੁਨਾਜਾਤ : ਹਾਸ਼ਿਮ ਸ਼ਾਹ
1ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ।ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।ਯਾ ਹਜ਼ਰਤ ਗ਼ੌਸੁਲ ਆਜ਼ਮ ਜੀ।(ਸ਼ਾਦ=ਖੁਸ਼, ਖਲਾਸ=ਆਜ਼ਾਦ,...
ਮਿੱਠੇ ਬੋਲ
॥ਮੁਕੰਦ ਛੰਦ॥ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।ਸੁਣ-ਸੁਣ...