15.3 C
Los Angeles
Saturday, December 21, 2024

ਵਰੌਣ ਲੱਗੇ ਰੋਏ

ਸੀਨੇ ਪੈਂਦੀਆਂ ਨੇ ਸੱਲਾਂ
ਯਾਦ ਔਂਦੀਆਂ ਨੇ ਗੱਲਾਂ
ਜਦੋਂ ਜੁਦਾ ਹੋਣ ਵੇਲੇ
ਗਲ ਲਾਉਣ ਲੱਗੇ ਰੋਏ
ਅਸੀਂ ਦੋਵੇਂ ਇੱਕ ਦੂਜੇ ਨੂੰ
ਵਰੌਣ ਲੱਗੇ ਰੋਏ

ਅਸੀਂ ਕਰ ਕਰ ਚੇਤੇ
ਇੱਕ ਪਲ ਵੀ ਨਾ ਸੁੱਤੇ ਜ
ਦੋਂ ਜਾਂਦੀ ਵਾਰੀ ਦਿੱਲੀ
ਦੇ ਹਵਾਈ ਅੱਡੇ ਉੱਤੇ
ਤੁਸੀਂ ਜਾਣ ਲੱਗੇ ਰੋਏ
ਅਸੀਂ ਔਣ ਲੱਗੇ ਰੋਏ
ਅਸੀਂ ਦੋਵੇਂ ਇੱਕ-ਦੂਜੇ ਨੂੰ…

ਅਸੀਂ ਏਥੇ ਤੁਸੀਂ ਉੱਥੇ
ਇੱਕ ਦੂਜੇ ਕੋਲੋਂ ਦੂਰ
ਅਸੀਂ ਦੋਵੇਂ ਮਜਬੂਰ
ਅਸੀਂ ਦੋਵੇਂ ਬੇਕਸੂਰ
ਅਸੀਂ ਅਖੀਆਂ ‘ਚ
ਅੱਥਰੂ ਲੁਕੌਣ ਲੱਗੇ ਰੋਏ
ਅਸੀਂ ਦੋਵੇਂ ਇਕ-ਦੂਜੇ ਨੂੰ…

ਜੰਮੇ ਅੱਖੀਆਂ ‘ਚ ਹੰਝੂ
ਬੁੱਲ੍ਹਾਂ ਉੱਤੇ ਫਰਿਆਦਾਂ
ਸਾਡੇ ਦਿਲ ਦੀ ਸਲੇਟ ਤੇ
ਜੋ ਲਿਖੀਆਂ ਸੀ ਯਾਦਾਂ
ਅਸੀਂ ਅੱਜ ਉਹਨਾਂ ਯਾਦਾਂ
ਨੂੰ ਮਿਟਾਉਣ ਲੱਗੇ ਰੋਏ
ਅਸੀਂ ਦੋਵੇਂ ਇਕ ਦੂਜੇ ਨੂੰ…

ਕਾਹਨੂੰ ਅੱਥਰੂ ਵਹਾਉਂਦੀ

ਤੈਂ ਜਿਹਾ ਮੈਨੂੰ ਹੋਰ ਨਾ ਕੋਈਤੈਨੂੰ ਚੇਤੇ ਕਰ ਕਰ ਰੋਇਆਂਤੇਰੇ ਨਾਲ ਕਰੇ ਜੋ ਵਾਅਦੇਮੈਂ ਵਾਅਦਿਉਂ ਮੁਨਕਰ ਹੋਇਆਂਵਤਨਾਂ ਤੋਂ ਆਇਆ ਤੇਰਾ ਖਤ ਪੜ੍ਹਕੇਨੀ ਮੈਨੂੰ ਨੀਂਦ ਨਾ ਆਉਂਦੀਸਾਨੂੰ ਪਰਦੇਸੀਆਂ ਨੂੰ ਯਾਦ ਕਰਕੇਨੀ ਕਾਹਨੂੰ ਅੱਥਰੂ ਵਹਾਉਂਦੀਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂਰੱਬ ਦੀ ਸਹੁੰ ਭਾਦਰੋਂ ਦੇ ਮੀਂਹ ਵਾਂਗੂੰ ਰੋਏ ਸਾਂਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀਸਾਡੀ ਰੂਹ ਕੁਰਲਾਉਂਦੀਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ...ਏਥੇ ਆ ਕੇ ਹੁੰਦੀ ਜਿਹੜੀ ਭੁੱਲ ਤੂੰ ਨੲ੍ਹੀਂ ਜਾਣਦੀਪੌਂਡਾਂ ਸਾਹਵੇਂ ਪੈਸਿਆਂ ਦਾ ਮੁੱਲ ਤੂੰ ਨੲ੍ਹੀਂ ਜਾਣਦੀਮੈਂ ਵੀ ਏਥੇ ਆ...

ਅੱਖੀਆਂ ਦਾ ਸਾਵਣ

ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ ਲੈਂਦਾਉਹ ਵੀ ਪੈਂਦਾ ਰੋ ਵੇਖਬਰੇ ਜੁਦਾਈਆਂਕਦ ਤਕ ਰਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਭੁੱਲ ਜਾਣ ਵਾਲਿਆਵਿਸਾਰ ਜਾਣ ਵਾਲਿਆਜਿਉਂਦਾ ਰਹੇ ਜਿਉਂਦਿਆਂਨੂੰ ਮਾਰ ਜਾਣ ਵਾਲਿਆਂਦਿਲ 'ਚੋਂ ਦੁਆਵਾਂਇਹੀਓ ਕਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਚਾਰ ਦਿਨ ਆਈ ਏਜਵਾਨੀ ਚਲੀ ਜਾਏਗੀਏਵੇਂ ਜਿਵੇਂ ਮਾਨਾਜ਼ਿੰਦਗਾਨੀ ਚਲੀ ਜਾਏਗੀਉਮਰੋਂ ਲੰਮੇਰੀਹੋ ਗਈ ਰੈਣਰੋਂਦੇ ਨੈਣ, ਤੂੰ ਪ੍ਰਦੇਸ ਵੇ...

ਪਾਣੀ ਦੀਆਂ ਛੱਲਾਂ

(ਫ਼ਿਰੋਜ਼ ਖਾਨ ਦੀ ਆਵਾਜ਼ 'ਚ ਫਿਲਮ 'ਮੰਨਤ' ਦਾ ਗੀਤ)ਆ ਆਪਾਂ ਕਿਤੇ ਕੱਲੇ ਬਹਿਕੇਦਿਲ ਦੇ ਦਰਦ ਵੰਡਾਈਏਤੂੰ ਹੋਵੇਂ ਇਕ ਮੈਂ ਹੋਵਾਂਕੁੱਲ ਦੁਨੀਆਂ ਨੂੰ ਭੁੱਲ ਜਾਈਏਕੁੜੀ :ਪਾਣੀ ਦੀਆਂ ਛੱਲਾਂ ਹੋਵਣਤੂੰ ਹੋਵੇਂ ਮੈਂ ਹੋਵਾਂ।ਮੁੰਡਾ :ਪਿਆਰ ਦੀਆਂ ਗੱਲਾਂ ਹੋਵਣਤੂੰ ਹੋਵੇਂ ਮੈਂ ਹੋਵਾਂਕੁੜੀ :ਕੁਝ ਗੱਲਾਂ ਤੂੰ ਕਰੇਂਕੁਝ ਗੱਲ ਮੈਂ ਕਰਾਂਮੁੰਡਾ :ਮੁੱਕੇ ਨਾ ਸਾਡੀ ਮੁਲਾਕਾਤਪਾਣੀ ਦੀਆਂ ਛੱਲਾਂ ਹੋਵਣਮੁੰਡਾ :ਮੋਰਾਂ ਦੀ ਰੁਣ-ਝੁਣ ਹੋਵੇਚਿੜੀਆਂ ਦੀਆਂ ਚਹਿਕਾਂ ਹੋਵਣਕੁੜੀ :ਪੌਣਾਂ ਵਿਚ ਘੁਲੀਆਂ ਨਾਜ਼ੁਕਕਲੀਆਂ ਦੀਆਂ ਮਹਿਕਾਂ ਹੋਵਣਮੁੰਡਾ :ਰਿੰਮ-ਝਿੰਮ ਜਿਹੀ ਹੋਈ ਹੋਵੇ।ਤੂੰ ਹੋਵੇਂ ਮੈਂ ਹੋਵਾਂਕੁੜੀ :ਹੋਰ ਨਾ ਕੋਈ ਹੋਵੇ ।ਤੂੰ ਹੋਵੇਂ...