ਵਰੌਣ ਲੱਗੇ ਰੋਏ
ਸੀਨੇ ਪੈਂਦੀਆਂ ਨੇ ਸੱਲਾਂ
ਯਾਦ ਔਂਦੀਆਂ ਨੇ ਗੱਲਾਂ
ਜਦੋਂ ਜੁਦਾ ਹੋਣ ਵੇਲੇ
ਗਲ ਲਾਉਣ ਲੱਗੇ ਰੋਏ
ਅਸੀਂ ਦੋਵੇਂ ਇੱਕ ਦੂਜੇ ਨੂੰ
ਵਰੌਣ ਲੱਗੇ ਰੋਏ
ਅਸੀਂ ਕਰ ਕਰ ਚੇਤੇ
ਇੱਕ ਪਲ ਵੀ ਨਾ ਸੁੱਤੇ ਜ
ਦੋਂ ਜਾਂਦੀ ਵਾਰੀ ਦਿੱਲੀ
ਦੇ ਹਵਾਈ ਅੱਡੇ ਉੱਤੇ
ਤੁਸੀਂ ਜਾਣ ਲੱਗੇ ਰੋਏ
ਅਸੀਂ ਔਣ ਲੱਗੇ ਰੋਏ
ਅਸੀਂ ਦੋਵੇਂ ਇੱਕ-ਦੂਜੇ ਨੂੰ...
ਅਸੀਂ ਏਥੇ ਤੁਸੀਂ ਉੱਥੇ
ਇੱਕ ਦੂਜੇ ਕੋਲੋਂ ਦੂਰ
ਅਸੀਂ ਦੋਵੇਂ ਮਜਬੂਰ
ਅਸੀਂ ਦੋਵੇਂ ਬੇਕਸੂਰ
ਅਸੀਂ ਅਖੀਆਂ 'ਚ
ਅੱਥਰੂ ਲੁਕੌਣ ਲੱਗੇ ਰੋਏ
ਅਸੀਂ ਦੋਵੇਂ ਇਕ-ਦੂਜੇ ਨੂੰ...
ਜੰਮੇ ਅੱਖੀਆਂ 'ਚ ਹੰਝੂ
ਬੁੱਲ੍ਹਾਂ ਉੱਤੇ ਫਰਿਆਦਾਂ
ਸਾਡੇ ਦਿਲ ਦੀ ਸਲੇਟ ਤੇ
ਜੋ ਲਿਖੀਆਂ ਸੀ ਯਾਦਾਂ
ਅਸੀਂ ਅੱਜ ਉਹਨਾਂ ਯਾਦਾਂ
ਨੂੰ ਮਿਟਾਉਣ ਲੱਗੇ ਰੋਏ
ਅਸੀਂ ਦੋਵੇਂ ਇਕ ਦੂਜੇ ਨੂੰ...