(ਹਰਭਜਨ ਮਾਨ ਦੀ ਆਵਾਜ਼ ਵਿਚ ਫਿਲਮ ‘ਦਿਲ ਆਪਣਾ ਪੰਜਾਬੀ’)
ਬੇੜੀ ਦਾ ਪੂਰ ਤਿੰਞਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇ
ਜੋ ਪਾਣੀ ਅੱਜ ਪੱਤਣੋਂ ਲੰਘਿਆ ਉਹਨੇ ਫੇਰ ਨਾ ਔਣਾ ਭਲਕੇ
ਸੱਚ ਸਿਆਣੇ ਬੋਲ ਗਏ
ਰੱਬ ਵਰਗੀ ਸਚਾਈ ਜਾਪੇ
ਤਿੰਨ-ਰੰਗ ਨੲ੍ਹੀਂ ਲੱਭਣੇ
ਬੀਬਾ ਹੁਸਨ ਜਵਾਨੀ ਤੇ ਮਾਪੇ
ਮਾਵਾਂ ਠੰਢੀਆਂ ਛਾਵਾਂ ਹੁੰਦੀਆਂ।
ਸਾਰਾ ਆਲਮ ਕਹਿੰਦਾ
ਬਾਬਲ ਹੁੰਦਿਆਂ ਬੇਪ੍ਰਵਾਹੀਆਂ।
ਰੱਬ ਯਾਦ ਨਾ ਰਹਿੰਦਾ
ਮਾਪਿਆਂ ਵਰਗੇ ਦੁਨੀਆਂ ‘ਤੇ
ਕੋਈ ਹੋਰ ਨਾ ਰਿਸ਼ਤੇ ਨਾਤੇ
ਤਿੰਨ ਰੰਗ ਨੲ੍ਹੀਂ ਲੱਭਣੇ…
ਸਦਾ ਨਾ ਬਾਗੀਂ ਬੁਲਬੁਲ ਬੋਲੇ
ਸਦਾ ਨਾ ਮੌਜ ਬਹਾਰਾਂ
ਸਦਾ ਨਾ ਰਹਿੰਦੀ ਚੜ੍ਹੀ ਜਵਾਨੀ।
ਸਦਾ ਨਾ ਮਹਿਫਲ ਯਾਰਾਂ
ਕੌਣ ਸੁੱਖਾਂ ਦੀਆਂ ਘੜੀਆਂ ਗਿਣਦਾ
ਕੌਣ ਖ਼ੁਸ਼ੀ ਨੂੰ ਨਾਪੇ
ਤਿੰਨ ਰੰਗ ਨੲ੍ਹੀਂ ਲੱਭਣੇ…
ਖਾ ਲੈ ਪੀ ਲੈ ਮੌਜ ਉਡਾ ਲੈ।
ਸਦਾ ਨਾ ਇਹ ਦਿਨ ਆਉਣੇ
ਰੋਜ਼ ਰੋਜ਼ ਨਾ ਖ਼ੁਸ਼ੀ ਦੇ ਮੇਲੇ।
ਰੋਜ਼ ਨਾ ਜਸ਼ਨ ਮੰਨਾਉਣੇ
ਬੰਦਿਆ ਤੇਰੇ ਲੇਖ ਪਏ ਨੇ
ਰੱਬ ਦੀ ਵਹੀ ’ਤੇ ਛਾਪੇ
ਤਿੰਨ ਰੰਗ ਨੲ੍ਹੀਂ ਲੱਭਣੇ…