14.9 C
Los Angeles
Friday, May 9, 2025

ਪਾਣੀ ਦੀਆਂ ਛੱਲਾਂ

(ਫ਼ਿਰੋਜ਼ ਖਾਨ ਦੀ ਆਵਾਜ਼ ‘ਚ ਫਿਲਮ ‘ਮੰਨਤ’ ਦਾ ਗੀਤ)

ਆ ਆਪਾਂ ਕਿਤੇ ਕੱਲੇ ਬਹਿਕੇ
ਦਿਲ ਦੇ ਦਰਦ ਵੰਡਾਈਏ
ਤੂੰ ਹੋਵੇਂ ਇਕ ਮੈਂ ਹੋਵਾਂ
ਕੁੱਲ ਦੁਨੀਆਂ ਨੂੰ ਭੁੱਲ ਜਾਈਏ

ਕੁੜੀ :
ਪਾਣੀ ਦੀਆਂ ਛੱਲਾਂ ਹੋਵਣ
ਤੂੰ ਹੋਵੇਂ ਮੈਂ ਹੋਵਾਂ।

ਮੁੰਡਾ :
ਪਿਆਰ ਦੀਆਂ ਗੱਲਾਂ ਹੋਵਣ
ਤੂੰ ਹੋਵੇਂ ਮੈਂ ਹੋਵਾਂ

ਕੁੜੀ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲ ਮੈਂ ਕਰਾਂ

ਮੁੰਡਾ :
ਮੁੱਕੇ ਨਾ ਸਾਡੀ ਮੁਲਾਕਾਤ
ਪਾਣੀ ਦੀਆਂ ਛੱਲਾਂ ਹੋਵਣ

ਮੁੰਡਾ :
ਮੋਰਾਂ ਦੀ ਰੁਣ-ਝੁਣ ਹੋਵੇ
ਚਿੜੀਆਂ ਦੀਆਂ ਚਹਿਕਾਂ ਹੋਵਣ

ਕੁੜੀ :
ਪੌਣਾਂ ਵਿਚ ਘੁਲੀਆਂ ਨਾਜ਼ੁਕ
ਕਲੀਆਂ ਦੀਆਂ ਮਹਿਕਾਂ ਹੋਵਣ

ਮੁੰਡਾ :
ਰਿੰਮ-ਝਿੰਮ ਜਿਹੀ ਹੋਈ ਹੋਵੇ।
ਤੂੰ ਹੋਵੇਂ ਮੈਂ ਹੋਵਾਂ

ਕੁੜੀ :
ਹੋਰ ਨਾ ਕੋਈ ਹੋਵੇ ।
ਤੂੰ ਹੋਵੇਂ ਮੈਂ ਹੋਵਾਂ

ਮੁੰਡਾ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਸੁੱਤੀ ਪਈ ਹੋਵੇ ਕਾਇਨਾਤ

ਕੁੜੀ :
ਪਾਣੀ ਦੀਆਂ ਛੱਲਾਂ ਹੋਵਣ…

ਕੁੜੀ :
ਪੁੰਨਿਆਂ ਦਾ ਚੰਨ ਵੀ ਆਪਣੇ
ਜੋਬਨ ਤੇ ਆਇਆ ਹੋਵੇ

ਮੁੰਡਾ :
ਮਸਤੀ ਵਿਚ ਆ ਕੇ ਸਾਰਾ
ਆਲਮ ਨਸ਼ਿਆਇਆ ਹੋਵੇ

ਕੁੜੀ :
ਮਸਤੀ ਹੀ ਮਸਤੀ ਹੋਵੇ
ਤੂੰ ਹੋਵੇਂ ਮੈਂ ਹੋਵਾਂ।

ਮੁੰਡਾ :
ਇੱਕ ਰੱਬ ਦੀ ਹਸਤੀ ਹੋਵੇ…
ਤੂੰ ਹੋਵੇਂ ਮੈਂ ਹੋਵਾਂ

ਕੁੜੀ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਉਮਰੋਂ ਲੰਮੇਰੀ ਹੋ ਜਾਏ ਰਾਤ

ਮੁੰਡਾ :
ਪਾਣੀ ਦੀਆ ਛੱਲਾਂ ਹੋਵਣ…

ਮੁੰਡਾ :
ਆਜਾ ਅੱਜ ਲਿਖ ਹੀ ਦੇਈਏ
ਇਕ ਦੂਜੇ ਨਾਂ ਜ਼ਿੰਦਗਾਨੀ
ਉਮਰਾਂ ਲਈ ਰਹਿ ਜਾਂਦੀ ਏ
ਕੋਈ ਨਾ ਕੋਈ ਪਿਆਰ ਨਿਸ਼ਾਨੀ

ਕੁੜੀ :
ਐ ਮੇਰੇ ਦਿਲਬਰ ਜਾਨੀ
ਤੂੰ ਹੋਵੇ ਮੈਂ ਹੋਵਾਂ

ਮੁੰਡਾ :
ਇਕ ਸਾਡੀ ਪਿਆਰ ਨਿਸ਼ਾਨੀ
ਤੂੰ ਹੋਵੇਂ ਮੈਂ ਹੋਵਾਂ

ਦੋਵੇਂ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਮੁੱਕੇ ਨਾ ਸਾਡੀ ਮੁਲਾਕਾਤ
ਪਾਣੀ ਦੀਆਂ ਛੱਲਾਂ…

ਵਰੌਣ ਲੱਗੇ ਰੋਏ

ਸੀਨੇ ਪੈਂਦੀਆਂ ਨੇ ਸੱਲਾਂਯਾਦ ਔਂਦੀਆਂ ਨੇ ਗੱਲਾਂਜਦੋਂ ਜੁਦਾ ਹੋਣ ਵੇਲੇਗਲ ਲਾਉਣ ਲੱਗੇ ਰੋਏਅਸੀਂ ਦੋਵੇਂ ਇੱਕ ਦੂਜੇ ਨੂੰਵਰੌਣ ਲੱਗੇ ਰੋਏਅਸੀਂ ਕਰ ਕਰ ਚੇਤੇਇੱਕ ਪਲ ਵੀ ਨਾ ਸੁੱਤੇ ਜਦੋਂ ਜਾਂਦੀ ਵਾਰੀ ਦਿੱਲੀਦੇ ਹਵਾਈ ਅੱਡੇ ਉੱਤੇਤੁਸੀਂ ਜਾਣ ਲੱਗੇ ਰੋਏਅਸੀਂ ਔਣ ਲੱਗੇ ਰੋਏਅਸੀਂ ਦੋਵੇਂ ਇੱਕ-ਦੂਜੇ ਨੂੰ...ਅਸੀਂ ਏਥੇ ਤੁਸੀਂ ਉੱਥੇਇੱਕ ਦੂਜੇ ਕੋਲੋਂ ਦੂਰਅਸੀਂ ਦੋਵੇਂ ਮਜਬੂਰਅਸੀਂ ਦੋਵੇਂ ਬੇਕਸੂਰਅਸੀਂ ਅਖੀਆਂ 'ਚਅੱਥਰੂ ਲੁਕੌਣ ਲੱਗੇ ਰੋਏਅਸੀਂ ਦੋਵੇਂ ਇਕ-ਦੂਜੇ ਨੂੰ...ਜੰਮੇ ਅੱਖੀਆਂ 'ਚ ਹੰਝੂਬੁੱਲ੍ਹਾਂ ਉੱਤੇ ਫਰਿਆਦਾਂਸਾਡੇ ਦਿਲ ਦੀ ਸਲੇਟ ਤੇਜੋ ਲਿਖੀਆਂ ਸੀ ਯਾਦਾਂਅਸੀਂ ਅੱਜ ਉਹਨਾਂ ਯਾਦਾਂਨੂੰ ਮਿਟਾਉਣ ਲੱਗੇ ਰੋਏਅਸੀਂ ਦੋਵੇਂ...

ਤਿੰਨ ਰੰਗ

(ਹਰਭਜਨ ਮਾਨ ਦੀ ਆਵਾਜ਼ ਵਿਚ ਫਿਲਮ 'ਦਿਲ ਆਪਣਾ ਪੰਜਾਬੀ')ਬੇੜੀ ਦਾ ਪੂਰ ਤਿੰਞਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇਜੋ ਪਾਣੀ ਅੱਜ ਪੱਤਣੋਂ ਲੰਘਿਆ ਉਹਨੇ ਫੇਰ ਨਾ ਔਣਾ ਭਲਕੇਸੱਚ ਸਿਆਣੇ ਬੋਲ ਗਏਰੱਬ ਵਰਗੀ ਸਚਾਈ ਜਾਪੇਤਿੰਨ-ਰੰਗ ਨੲ੍ਹੀਂ ਲੱਭਣੇਬੀਬਾ ਹੁਸਨ ਜਵਾਨੀ ਤੇ ਮਾਪੇਮਾਵਾਂ ਠੰਢੀਆਂ ਛਾਵਾਂ ਹੁੰਦੀਆਂ।ਸਾਰਾ ਆਲਮ ਕਹਿੰਦਾਬਾਬਲ ਹੁੰਦਿਆਂ ਬੇਪ੍ਰਵਾਹੀਆਂ।ਰੱਬ ਯਾਦ ਨਾ ਰਹਿੰਦਾਮਾਪਿਆਂ ਵਰਗੇ ਦੁਨੀਆਂ 'ਤੇਕੋਈ ਹੋਰ ਨਾ ਰਿਸ਼ਤੇ ਨਾਤੇਤਿੰਨ ਰੰਗ ਨੲ੍ਹੀਂ ਲੱਭਣੇ...ਸਦਾ ਨਾ ਬਾਗੀਂ ਬੁਲਬੁਲ ਬੋਲੇਸਦਾ ਨਾ ਮੌਜ ਬਹਾਰਾਂਸਦਾ ਨਾ ਰਹਿੰਦੀ ਚੜ੍ਹੀ ਜਵਾਨੀ।ਸਦਾ ਨਾ ਮਹਿਫਲ ਯਾਰਾਂਕੌਣ ਸੁੱਖਾਂ ਦੀਆਂ ਘੜੀਆਂ ਗਿਣਦਾਕੌਣ ਖ਼ੁਸ਼ੀ ਨੂੰ...

ਅੱਖੀਆਂ ਦਾ ਸਾਵਣ

ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ ਲੈਂਦਾਉਹ ਵੀ ਪੈਂਦਾ ਰੋ ਵੇਖਬਰੇ ਜੁਦਾਈਆਂਕਦ ਤਕ ਰਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਭੁੱਲ ਜਾਣ ਵਾਲਿਆਵਿਸਾਰ ਜਾਣ ਵਾਲਿਆਜਿਉਂਦਾ ਰਹੇ ਜਿਉਂਦਿਆਂਨੂੰ ਮਾਰ ਜਾਣ ਵਾਲਿਆਂਦਿਲ 'ਚੋਂ ਦੁਆਵਾਂਇਹੀਓ ਕਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਚਾਰ ਦਿਨ ਆਈ ਏਜਵਾਨੀ ਚਲੀ ਜਾਏਗੀਏਵੇਂ ਜਿਵੇਂ ਮਾਨਾਜ਼ਿੰਦਗਾਨੀ ਚਲੀ ਜਾਏਗੀਉਮਰੋਂ ਲੰਮੇਰੀਹੋ ਗਈ ਰੈਣਰੋਂਦੇ ਨੈਣ, ਤੂੰ ਪ੍ਰਦੇਸ ਵੇ...