ਤੈਂ ਜਿਹਾ ਮੈਨੂੰ ਹੋਰ ਨਾ ਕੋਈ
ਤੈਨੂੰ ਚੇਤੇ ਕਰ ਕਰ ਰੋਇਆਂ
ਤੇਰੇ ਨਾਲ ਕਰੇ ਜੋ ਵਾਅਦੇ
ਮੈਂ ਵਾਅਦਿਉਂ ਮੁਨਕਰ ਹੋਇਆਂ
ਵਤਨਾਂ ਤੋਂ ਆਇਆ ਤੇਰਾ ਖਤ ਪੜ੍ਹਕੇ
ਨੀ ਮੈਨੂੰ ਨੀਂਦ ਨਾ ਆਉਂਦੀ
ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ
ਨੀ ਕਾਹਨੂੰ ਅੱਥਰੂ ਵਹਾਉਂਦੀ
ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ
ਰੱਬ ਦੀ ਸਹੁੰ ਭਾਦਰੋਂ ਦੇ ਮੀਂਹ ਵਾਂਗੂੰ ਰੋਏ ਸਾਂ
ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ
ਸਾਡੀ ਰੂਹ ਕੁਰਲਾਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …
ਏਥੇ ਆ ਕੇ ਹੁੰਦੀ ਜਿਹੜੀ ਭੁੱਲ ਤੂੰ ਨੲ੍ਹੀਂ ਜਾਣਦੀ
ਪੌਂਡਾਂ ਸਾਹਵੇਂ ਪੈਸਿਆਂ ਦਾ ਮੁੱਲ ਤੂੰ ਨੲ੍ਹੀਂ ਜਾਣਦੀ
ਮੈਂ ਵੀ ਏਥੇ ਆ ਕੇ ਮਜਬੂਰ ਹੋ ਗਿਆ
ਨੀ ਤੈਨੂੰ ਸਮਝ ਨਾ ਆਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …
ਕੀਤਾ ਸੀ ਕਰਾਰ ਤੈਨੂੰ ਜਲਦੀ ਬੁਲਾਵਾਂਗਾ
ਸਾਰ ਕੀ ਸੀ ਤੈਨੂੰ ਕਿ ਮੈਂ ਖ਼ਤ ਵੀ ਨਾ ਪਾਵਾਂਗਾ
ਰਹਿਣ ਵੀ ਦੇ ਕੋਠੇ ਉੱਤੋਂ ਕਿਉਂ ਝੱਲੀਏ
ਨੀ ਐਵੇਂ ਕਾਗ ਉਡਾਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …