ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ

ਉਹ ਵੀ ਸਮੇ ਸੀ ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ
ਹੁਣ ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਕਦੇ ਪਿੱਪਲਾਂ ਦੇ ਪੱਤਿਆਂ ਦੀ ਪੀਪਣੀ ਬਨਾਉਣੀ
ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ
ਹੁਣ ਨਗ਼ਮਾਂ ਸਾਰੰਗੀਆਂ ਦਾ ਸ਼ੋਰ ਹੋ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ… ਥੋੜਾ ਹੋਰ ਗਿਆ…
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹੀਉਂ ਤਾਰੇ
ਹੁਣ ਬੱਦਲ਼੍ਆਂ ਦੇ ਨਾਲ਼੍ਅ ਵੀ ਨਹੀਂ ਭਰੀਦੇ ਹੁੰਗਾਰੇ
ਚੰਦ ਨਕਲੀ ਜਿਹਾ ਬਣਾ ਕੇ ਮੈਂ ਚਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ
ਮੈਨੂੰ ਏਸਾ ਇੱਕ ਗੀਤ ਸਰਤਾਜ ਨੇ ਸੁਣਾਇਆ,
ਇੰਝ ਲੱਗਦਾ ਕਿਸੇ ਨੇ ਬਾਹੋਂ ਫ਼ੜ ਕੇ ਜਗਾਇਆ
ਉਹਦਾ ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ