ਅੱਖੀਆਂ ਦਾ ਸਾਵਣ
ਪਾਉਂਦਾ ਵੈਣ-ਰੋਂਦੇ ਨੈਣ
ਤੂੰ ਪਰਦੇਸ ਵੇ
ਕੱਲਿਆਂ ਨਾ ਆਵੇ ਦਿਲ ਨੂੰ ਚੈਨ
ਤੂੰ ਪ੍ਰਦੇਸ ਵੇ …
ਜਦੋਂ ਮੇਰੀ ਅੱਖੀਆਂ ਤੋਂ
ਉਹਲੇ ਗਿਉਂ ਹੋ ਵੇ
ਰੱਬ ਵੀ ਜੇ ਵੇਖ ਲੈਂਦਾ
ਉਹ ਵੀ ਪੈਂਦਾ ਰੋ ਵੇ
ਖਬਰੇ ਜੁਦਾਈਆਂ
ਕਦ ਤਕ ਰਹਿਣ
ਰੋਂਦੇ ਨੈਣ, ਤੂੰ ਪ੍ਰਦੇਸ ਵੇ…
ਭੁੱਲ ਜਾਣ ਵਾਲਿਆ
ਵਿਸਾਰ ਜਾਣ ਵਾਲਿਆ
ਜਿਉਂਦਾ ਰਹੇ ਜਿਉਂਦਿਆਂ
ਨੂੰ ਮਾਰ ਜਾਣ ਵਾਲਿਆਂ
ਦਿਲ ‘ਚੋਂ ਦੁਆਵਾਂ
ਇਹੀਓ ਕਹਿਣ
ਰੋਂਦੇ ਨੈਣ, ਤੂੰ ਪ੍ਰਦੇਸ ਵੇ…
ਚਾਰ ਦਿਨ ਆਈ ਏ
ਜਵਾਨੀ ਚਲੀ ਜਾਏਗੀ
ਏਵੇਂ ਜਿਵੇਂ ਮਾਨਾ
ਜ਼ਿੰਦਗਾਨੀ ਚਲੀ ਜਾਏਗੀ
ਉਮਰੋਂ ਲੰਮੇਰੀ
ਹੋ ਗਈ ਰੈਣ
ਰੋਂਦੇ ਨੈਣ, ਤੂੰ ਪ੍ਰਦੇਸ ਵੇ…