14.6 C
Los Angeles
Saturday, November 23, 2024

ਕੌਣ ਮੇਰੇ ਸ਼ਹਿਰ ਆ ਕੇ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ

ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀ
ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ

ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ‘ਚ ਕੰਡਾ ਪੁੜ ਗਿਆ

ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ

ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏਜਾਂ ਮੇਰੇ ਗੀਤ ਲੰਮੇ ਨੇ ।ਨਾ ਭੈੜੀ ਰਾਤ ਮੁੱਕਦੀ ਏ,ਨਾ ਮੇਰੇ ਗੀਤ ਮੁੱਕਦੇ ਨੇ ।ਇਹ ਸਰ ਕਿੰਨੇ ਕੁ ਡੂੰਘੇ ਨੇਕਿਸੇ ਨੇ ਹਾਥ ਨਾ ਪਾਈ,ਨਾ ਬਰਸਾਤਾਂ 'ਚ ਚੜ੍ਹਦੇ ਨੇਤੇ ਨਾ ਔੜਾਂ 'ਚ ਸੁੱਕਦੇ ਨੇ ।ਮੇਰੇ ਹੱਡ ਹੀ ਅਵੱਲੇ ਨੇਜੋ ਅੱਗ ਲਾਇਆਂ ਨਹੀਂ ਸੜਦੇਨਾ ਸੜਦੇ ਹਉਕਿਆਂ ਦੇ ਨਾਲਹਾਵਾਂ ਨਾਲ ਧੁਖਦੇ ਨੇ ।ਇਹ ਫੱਟ ਹਨ ਇਸ਼ਕ ਦੇ ਯਾਰੋਇਹਨਾਂ ਦੀ ਕੀ ਦਵਾ ਹੋਵੇਇਹ ਹੱਥ ਲਾਇਆਂ ਵੀ ਦੁਖਦੇ ਨੇਮਲ੍ਹਮ ਲਾਇਆਂ ਵੀ ਦੁਖਦੇ ਨੇ ।ਜੇ ਗੋਰੀ ਰਾਤ ਹੈ ਚੰਨ ਦੀਤਾਂ ਕਾਲੀ...

ਜਾਚ ਮੈਨੂੰ ਆ ਗਈ

ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਓ,ਧਰਤ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ,ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।

ਲੂਣਾ (1965): ਦੂਜਾ ਅੰਕ

ਰਾਜੇ ਵਰਮਨ ਦੇ ਜਨਮ-ਦਿਵਸ ਦਾ ਉੱਤਸਵ ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ ਰਾਜਾ ਸਲਵਾਨ ਤੇ ਰਾਜਾ ਵਰਮਨ ਆਪੋ ਵਿਚ ਬੈਠੇ ਗੱਲਾਂ ਕਰ ਰਹੇ ਹਨ ।ਸਲਵਾਨਕੱਲ ਦਾ ਦਿਹੁੰ ਵੀਕੈਸਾ ਦਿਹੁੰ ਸੀਕੈਸੀ ਸੀ ਉਸ ਦੀ ਖੁਸ਼ਬੋਈਆਪਣੀਆਂ ਆਪ ਗੋਲਾਈਆਂ ਚੁੰਮਦੀਭਰ ਜੋਬਨ ਵਿਚਨਾਰ ਜਿਉਂ ਕੋਈ !ਪਰ ਅਜ ਦਾ ਦਿਹੁੰਕੈਸਾ ਦਿਹੁੰ ਹੈਕੈਸੀ ਹੈ ਇਸ ਦੀ ਖ਼ੁਸ਼ਬੋਈਰਾਤ ਉਂਨੀਦਾ ਭੋਗਣ ਪਿੱਛੋਂਜਿਵੇਂ ਵੇਸਵਾਸੁੱਤੀ ਕੋਈ !ਵਰਮਨਹਾਂ ਮਿੱਤ੍ਰ! ਕੁਝ ਦਿਹੁੰ ਹੁੰਦੇ ਨੇਮੱਥੇ ਜਿਨ੍ਹਾਂ ਨਾ ਸੂਰਜ ਕੋਈਜੂਨ ਨਧੁੱਪੀ,ਹੁੰਦਿਆਂ ਵੀ ਪਰਕਦੇ ਜਿਨ੍ਹਾਂ ਦੀ ਧੁੱਪ ਨਾ ਮੋਈਉਂਜ ਤਾਂ,ਹਰ ਦਿਹੁੰ ਮਹਿਕ-ਵਿਹੂਣਾਕੋਈ ਕੋਈ...