13.6 C
Los Angeles
Saturday, December 21, 2024

ਹਜ਼ਾਰ ਰੰਗਾਂ ਦੀ ਲਾਟ (2008)

ਹਜ਼ਾਰ ਰੰਗਾਂ ਦੀ ਲਾਟ (2008)

ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ

ਸਮੇਂ ਦੇ ਗੰਧਲੇ ਪਾਣੀ ‘ਤੇ ਉਹ ਤਰਿਆ ਫੁੱਲ ਦੇ ਵਾਂਗੂ
ਸਮੇਂ ਦੇ ਸ਼ੋਰ ‘ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ

ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ
ਹੈ ਚਿੰਤਨ ਦਾ ਸਮੁੰਦਰ ਤੇ ਤਰੱਨਮ ਦੀ ਹਵਾ ਪਾਤਰ

ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ
ਕਿਸੇ ਦਾ ਰਹਿਨੁਮਾ ਬਣਿਆਂ ਕਿਸੇ ਦੀ ਆਸਥਾ ਪਾਤਰ

ਉਹ ਕੋਮਲ-ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ
ਉਹ ਰੌਸ਼ਨ-ਰੂਹ ਹੈ ਤਾਂ ਹੀ ਨ੍ਹੇਰਿਆਂ ਵਿਚ ਜਗ ਰਿਹਾ ਪਾਤਰ

ਉਹਦੇ ਲਫ਼ਜ਼ਾਂ ‘ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ

ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ

ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਵੇਖਿਆ ਨਾ ਝੁਕ ਰਿਹਾ ਪਾਤਰ

ਕਦੇ ਵਿਹੜੇ ਦਾ ਬੂਟਾ ਹੈ ਗਯਾ ਦਾ ਰੁੱਖ ਕਦੇ ਜਾਪੇ
ਸ਼ਨਾਖ਼ਤ ਹੈ ਉਹ ਸਹਿਰਾ ਦੀ ਤੇ ਪਾਣੀ ਦਾ ਪਤਾ ਪਾਤਰ

ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ
ਕਿਸੇ ਰਾਂਝੇ ਦੀ ਵੰਝਲੀ ਹੈ ਤੇ ਹਉਕੇ ਦੀ ਕਥਾ ਪਾਤਰ

ਕਦੇ ਉਹ ਤਪ ਰਹੇ ਸਹਿਰਾ ‘ਤੇ ਕਣੀਆਂ ਦੀ ਇਬਾਰਤ ਹੈ
ਕਦੇ ਧੁਖਦੇ ਹੋਏ ਜੰਗਲ ਦਾ ਲੱਗੇ ਤਰਜੁਮਾ ਪਾਤਰ

ਕਹੇ ਹਰ ਰੁੱਖ : ਮੇਰੇ ਦੁੱਖ ਦਾ ਨਗ਼ਮਾ ਬਣਾ ਪਿਆਰੇ
ਕਹੇ ਹਰ ਵੇਲ : ਮੈਨੂੰ ਆਪਣੇ ਗਲ਼ ਨਾਲ ਲਾ ਪਾਤਰ

ਪੜ੍ਹੇ ਜੋ ਵੀ ਇਹੀ ਆਖੇ : ਇਹ ਮੇਰੇ ਦੁੱਖ ਦਾ ਚਿਹਰਾ ਹੈ
ਡੁਬੋ ਕੇ ਖ਼ੂਨ ਵਿਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ

ਸਮੇਂ ਦੇ ਪੰਨਿਆਂ ‘ਤੇ ਜਗ ਰਿਹਾ ਸਿਰਤਾਜ ਹਸਤਾਖ਼ਰ
ਜ਼ਖ਼ੀਰਾ ਜਜ਼ਬਿਆਂ ਦਾ ਹੈ ਖ਼ਿਆਲਾਂ ਦੀ ਘਟਾ ਪਾਤਰ

ਹਵਾ ਵਿਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿਚ
ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ

ਉਹਦੀ ਕਵਿਤਾ ‘ਚੋਂ ਉਸ ਦੀ ਆਤਮਾ ਦੇ ਨਕਸ਼ ਦਿਸਦੇ ਨੇ
ਕਿ ਜਿਸ ਨੇ ਭਾਲ਼ਿਆ ਕਵਿਤਾ ‘ਚੋਂ ਉਸ ਨੂੰ ਮਿਲ ਗਿਆ ਪਾਤਰ

ਨੀਲਿਆ ਮੋਰਾ ਵੇ (2012)

ਜ਼ਹਿਰ ਪੀਤਾ ਨਹੀਓਂ ਜਾਣਾਜ਼ਹਿਰ ਪੀਤਾ ਨਹੀਓਂ ਜਾਣਾਸੂਲੀ ਚੜ੍ਹਿਆ ਨੀ ਜਾਣਾਔਖਾ ਇਸ਼ਕ ਦਾ ਸਕੂਲਤੈਥੋਂ ਪੜ੍ਹਿਆ ਨੀ ਜਾਣਾਇਹ ਤਾਂ ਜੱਗ ਨਾਲੋਂ ਵੱਖਰੀ ਪਛਾਣ ਭਾਲਦਾਸਦਾ ਮੱਥੇ ਉੱਤੇ ਮੌਤ ਦਾ ਨਿਸ਼ਾਨ ਭਾਲਦਾਖੰਭ ਆਸ਼ਕਾਂ ਦੇ ਨੋਚ ਕੇ ਉਡਾਣ ਭਾਲਦਾਇਹਦਾ ਇਕ ਵੀ ਤਸੀਹਾਤੈਥੋਂ ਜਰਿਆ ਨੀ ਜਾਣਾ...ਇਹਨਾਂ ਪਾਣੀਆਂ ਦਾ ਕੋਈ ਨਾ ਕਿਨਾਰਾ ਦਿਸਦਾਦਾਨਾਬਾਦ ਦਿਸਦਾ, ਨਾ ਹਜ਼ਾਰਾ ਦਿਸਦਾਲੰਮੀ ਹਿਜਰਾਂ ਦੀ ਰਾਤ ਨਾ ਸਿਤਾਰਾ ਦਿਸਦਾਏਸ ਬਿੱਫਰੇ ਝਨਾਂ ਨੂੰਤੈਥੋਂ ਤਰਿਆ ਨੀ ਜਾਣਾ...ਕੰਮ ਆਉਂਦੀ ਏਥੇ ਸੋਚ ਤੇ ਦਲੀਲ ਕੋਈ ਨਾਇਹਦੇ ਰਾਹਾਂ ਵਿਚ ਛਾਂ ਤੇ ਛਬੀਲ ਕੋਈ ਨਾਏਥੇ ਆਸ਼ਕਾਂ ਦੀ ਸੁਣੀ...

ਕਣੀਆਂ (2000)

1. ਅਸੀਸਮੈਂ ਰੋੜਾ ਤਾਂ ਨਹੀਂ ਬਣਦੀਤੇਰੇ ਰਾਹ ਦਾਤੇ ਇਹ ਵੀ ਜਾਣਦੀ ਹਾਂਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇਪਰ ਤੂੰ ਕਿਵੇਂ ਪੁੱਟੇਂਗਾਅਜਗਰ ਦੇ ਪਿੰਡੇ ਵਰਗੇਬੇਇਤਬਾਰੇ ਰਾਹਾਂ 'ਤੇ ਪੈਰਕਿ ਜਿੱਥੇਚੌਰਾਹਿਆਂ 'ਚ ਖੜ੍ਹੇ ਉਡੀਕਦੇ ਨੇਅਣਭੋਲ ਅੱਲ੍ਹੜਾਂ ਨੂੰਵਿਹੁ ਦੇ ਵਿਉਪਾਰੀਤੇ ਡੱਬੀਆਂ 'ਚ ਵਿਕਦੀ ਹੈਸੁਆਹ ਕਰ ਦੇਣ ਵਾਲੀ ਅੱਗਫੁੜਕ-ਫੁੜਕ ਡਿਗਦੀ ਹੈਸੂਈਆਂ ਨਾਲ ਡੰਗੀ ਮਾਸੂਮ ਜੁਆਨੀਤੇ ਸਮੇਂ ਦੇ ਲਲਾਰੀਆਂ ਨੂੰਭਾਉਂਦਾ ਨਹੀਂ ਲਹੂ ਤੋਂ ਬਗੈਰਕੋਈ ਦੂਜਾ ਰੰਗਤੇ ਮੈਂ ਸੋਚਦੀ ਹਾਂਤੈਨੂੰ ਆਖਾਂਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ,ਸੋਨੇ ਦੇ ਮਿਰਗਾਂ ਮਗਰ ਨਾ ਜਾਈਂ,ਇਹ ਛਲੀਏ ਮਿਰਗ ਤਾਂਰਾਮ ਜਿਹੇ ਅਵਤਾਰਾਂ...