12.8 C
Los Angeles
Friday, April 18, 2025

ਬੋਲੀਆਂ – ਸੋਹਣੀ ਮਹੀਂਵਾਲ

ਦੇਵਿੰਦਰ ਸਤਿਆਰਥੀ ਦੀ ਕਿਤਾਬ “ਗਿੱਧਾ(1936) ‘ਚੋਂ ਧੰਨਵਾਦ ਸਹਿਤ

ਊਠਾਂ ਵਾਲਿਆਂ ਨੇ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ
ਸੋਹਣੀਆਂ ਤੇ ਸੱਸੀਆਂ ਚੱਲੀਆਂ


ਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹੱਸ ਹੱਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ‘ਤੇ
ਮਛਲੀ ਹੁਲਾਰੇ ਖਾਵੇ


ਸੋਹਣੀ ਆ ਗਈ ਵਿੱਚ ਗਿੱਧੇ ਦੇ
ਗਾਉਣ ਲੱਗੀਆਂ ਕੁੜੀਆਂ
ਜਿਨ੍ਹਾਂ ਨੂੰ ਲੌੜ ਮਿੱਤਰਾਂ ਦੀ
ਲੱਕ ਬੰਨ੍ਹ ਪੱਤਣਾ ‘ਤੇ ਜੁੜੀਆਂ


ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉੱਠ ਖੜ੍ਹ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ


ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ‘ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ


ਕੱਚੇ ਘੜੇ ਨੇ ਖੈਰ ਨਾ ਕੀਤੀ
ਡਾਢਾ ਜੁਲਮ ਕਮਾਇਆ
ਜਿੱਥੇ ਸੋਹਣੀ ਡੁੱਬ ਕੇ ਮਰੀ
ਉੱਥੇ ਮੱਛੀਆਂ ਨੇ ਘੇਰਾ ਪਾਇਆ


ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਭਰਦੀ ਪਾਣੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ


ਆ ਮਹੀਂਵਾਲਾ, ਪੈਲਾਂ ਪਾਈਏ
ਜਾਨਾਂ ਏਂ ਕਿਉਂ ਮੁਖ ਮੋੜੀ
ਰਲ ਕੇ ਬਹਿ ਮਿੱਤਰਾ
ਰੱਬ ਬਣਾਈ ਜੋੜੀ


ਹੇਰੇ

"ਆਮ ਬੋਲ-ਚਾਲ ਵਿੱਚ ‘ਹੇਰੇ’ ਨੂੰ ਦੋਹਾ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ ਹੇਰੇ ਤੋਂ ਭਾਵ ‘‘ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ, ਇਹ ਖ਼ਾਸ ਕਰਕੇ ਵਿਆਹ ਸਮੇਂ ਗਾਈਦਾ ਹੈ।’’ ਹੇਰਾ ਦੋ ਤੁਕਾਂ ਦਾ ਇੱਕ ਗੀਤ ਹੁੰਦਾ ਹੈ, ਜੋ ਦੋਹਰਾ ਛੰਦ ਨਾਲ ਨੇੜਤਾ ਰੱਖਦਾ ਹੈ। ਇਸ ਦੀਆਂ ਦੋਵੇਂ ਤੁਕਾਂ ਨੂੰ ਉੱਚੀ ਹੇਕ ਤੇ ਲੰਮੀ ਸੁਰ ਵਿੱਚ ਗਾਇਆ ਜਾਂਦਾ ਹੈ। ਦੂਜੀ ਤੁਕ ਦੇ ਅੰਤਲੇ ਸ਼ਬਦ ਤੋਂ ਪਹਿਲਾਂ ਕੋਈ ਸੰਬੋਧਨੀ ਵਿਸ਼ੇਸ਼ਣ ਵਰਤਿਆ ਜਾਂਦਾ ਹੈ। ਸੁਭਾਅ ਪੱਖੋਂ ਪ੍ਰਸੰਸਾਤਮਕ ਅਤੇ ਵਿਅੰਗਾਤਮਕ ਦੋਵੇਂ...

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ।ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ।ਉਸ ਕਿਹਾ...

Golden Temple 1890

Photo of Golden Temple by Zürich : Photoglob Company Title in Detroit Publishing Co., Catalogue J foreign section, Detroit, Mich. : Detroit Publishing Company, 1905: "India. Amritstar. Golden Temple". Print no. "20062. P.Z." Forms part of: Photochrom Print Collection.