20.1 C
Los Angeles
Saturday, April 19, 2025

ਰੋਡਾ ਜਲਾਲੀ

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ


ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਜੇ ਤੂੰ ਭੁੱਖਾ ਰੰਨਾ ਦਾ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਨਾ ਮੈਂ ਭੁੱਖਾ ਰੰਨਾ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਦਰ ਵਿੱਚੋਂ ਧੂਣਾ ਚੁੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ

ਦਰ ਵਿੱਚੋਂ ਧੂਣਾ ਨਾ ਚੁੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲ਼ੀਏ ਨੀ ਗੋਰੀਏ

ਲੋਰੀਆਂ

ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ ਦਾ ਮਾਣ ਪ੍ਰਾਪਤ ਹੈ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ।ਇਹ ਛੋਟੀ ਉਮਰ ਦੇ ਬੱਚਿਆਂ ਨੂੰ ਸੰਗੀਤਮਈ ਤੇ ਲੈਅ ਬੱਧ ਢੰਗ ਨਾਲ ਸੁਣਾਈਆਂ ਜਾਂਦੀਆਂ ਹਨ।ਲੋਰੀ ਸ਼ਬਦ ਨੂੰ ਮਾਂ, ਦਾਦੀ, ਨਾਨੀ, ਭੈਣ, ਤਾਈ, ਚਾਚੀ, ਮਾਸੀ ਅਤੇ ਭੂਆ ਜਾਂ ਹੋਰ ਨੇੜਲੇ ਸਕੇ-ਸਬੰਧੀਆਂ ਅਤੇ ਪੇਸ਼ੇਵਰ ਔਰਤਾਂ ਨਾਲ ਜੋੜਿਆ ਜਾਂਦਾ ਹੈ । ਹਰ ਲੋਰੀ ਵਿੱਚੋਂ ਸ਼ਹਿਦ ਦੀ ਮਿਠਾਸ ਅਤੇ ਰਾਤ ਰਾਣੀ...

Golden Temple 1890

Photo of Golden Temple by Zürich : Photoglob Company Title in Detroit Publishing Co., Catalogue J foreign section, Detroit, Mich. : Detroit Publishing Company, 1905: "India. Amritstar. Golden Temple". Print no. "20062. P.Z." Forms part of: Photochrom Print Collection.

ਵਲੈਤ ਦੇ ਭੱਠੇ

ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਵਿੱਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿੱਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਵਿੱਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ‘ਤੇ ਅੰਗਰੇਜ਼ ਔਰਤਾਂ ਨੂੰ ਵੀ ਕੰਮੀਂ ਲੱਗਣਾ ਪਿਆ ਸੀ। ਇਕ ਦੋ ਬੀਬੀਆਂ ਤਾਂ ਮੈਂ ਆਪ ਵੀ ਭੱਠਿਆਂ ‘ਤੇ ਕੰਮ ਕਰਦੀਆਂ ਦੇਖੀਆਂ ਸਨ। ਕੁਝ...