A Literary Voyage Through Time

ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ, ਉਹ ਹਰੇਕ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਮੂਹ ਸਾਥਣਾਂ 'ਹੁੱਲੇ', 'ਹੁੱਲੇ' ਸ਼ਬਦ ਦਾ ਉਚਾਰ ਭਰਵੀਂ ਅਤੇ ਉੱਚੀ ਅਵਾਜ ਵਿੱਚ ਕਰਦੀਆਂ ਹੁੰਦੀਆ ਸਨ। ਇਸ ਲੋਕ-ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ ਹਨ: ਹੱਥਾਂ ਦੇ ਹੁਲਾਰੇ ਅਤੇ ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਣਾ ।

ਮੈਨੂੰ ਦਿਓ ਵਧਾਈਆਂ ਜੀ

ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ – ਹੁੱਲੇ
ਸੱਸ ਤੇ ਸਹੁਰਾ ਚੱਲੇ – ਹੁੱਲੇ
ਜੇਠ ਜੇਠਾਣੀ ਚੱਲੇ – ਹੁੱਲੇ
ਦਿਓਰ ਦਰਾਣੀ ਚੱਲੇ – ਹੁੱਲੇ
ਵਹੁਟੀ ਗੱਭਰੂ ਚੱਲੇ – ਹੁੱਲੇ
ਸੌਂਕਣ ਨਾਲ ਲੈ ਚੱਲੇ – ਹੁੱਲੇ
ਮੈਨੂੰ ਕੱਲੀ ਛੱਡ ਚੱਲੇ – ਹੁੱਲੇ
ਗੱਡੀ ਚੜ੍ਹ ਗਏ – ਹੁੱਲੇ
ਮੈਂ ਵੀ ਝਈ ਲੀਤੀ – ਹੁੱਲੇ
ਮੈਂ ਵੀ ਚੰਗੀ ਕੀਤੀ – ਹੁੱਲੇ
ਅੱਗੇ ਸੱਸ ਨ੍ਹਾਵੇ – ਹੁੱਲੇ
ਸੱਸ ਸਹੁਰਾ ਨ੍ਹਾਵੇ – ਹੁੱਲੇ
ਜੇਠ ਜੇਠਾਣੀ ਨ੍ਹਾਵੇ – ਹੁੱਲੇ
ਦਿਓਰ ਦਰਾਣੀ ਨ੍ਹਾਵੇ – ਹੁੱਲੇ
ਵਹੁਟੀ ਗੱਭਰੂ ਨ੍ਹਾਵੇ – ਹੁੱਲੇ
ਮੈਂ ਵੀ ਚੰਗੀ ਕੀਤੀ – ਹੁੱਲੇ
ਗੁੱਤੋਂ ਫੜ ਲੀਤੀ – ਹੁੱਲੇ
ਸੌਂਕਣ ਰੋੜ੍ਹ ਲੀਤੀ – ਹੁੱਲੇ
ਮੈਨੂੰ ਦਿਓ ਵਧਾਈਆਂ ਜੀ
ਕਿ ਸੌਂਕਣ ਰੋੜ੍ਹ ਆਈਆਂ ਜੀ
ਮੈਨੂੰ ਦਿਓ ਵਧਾਈਆਂ ਜੀ


ਹੁੱਲੇ ਹੁਲਾਰੇ ਹੁੱਲੇ ਹੁੱਲੇ x4
ਓ ਸੋਨਾ ਰੂਪ ਸਜਕੇ
ਪੈਰੀ ਝਾਂਜਰ ਪਾਕੇ
ਹੱਥੋਂ ਮਹਿੰਦੀ ਲਾਕੇ
ਗਿੜਦਾ ਪਾਓ ਮੁਟਿਆਰੇ
ਸ਼ਾ ਰਾ ਰਾ ਰਾ ਰਾ
ਚੰਨ ਚੜ੍ਹਿਆ ਚੁਬਾਰੇ
ਸ਼ਾ ਰਾ ਰਾ ਰਾ ਰਾ
ਹੁੱਲੇ ਹੁਲਾਰੇ ਹੁੱਲੇ ਹੁੱਲੇ x2
ਓ ਸੋਨਾ ਰੂਪ ਸਜਕੇ
ਪੈਰੀ ਝਾਂਜਰ ਪਾਕੇ
ਹੱਥੋਂ ਮਹਿੰਦੀ ਲਾਕੇ
ਗਿੜਦਾ ਪਾਓ ਮੁਟਿਆਰੇ
ਸ਼ਾ ਰਾ ਰਾ ਰਾ ਰਾ
ਚੰਨ ਚੜ੍ਹਿਆ ਚੁਬਾਰੇ
ਸ਼ਾ ਰਾ ਰਾ ਰਾ ਰਾ
ਕੁੰਡੀ ਖੋਲਕੇ ਬੈਠੀ ਸੀ ਮੈ
ਚੋਂਕੇ ਪੀੜੀ ਡਾਕੇ
ਸੱਸ ਮੇਰੀ ਨੇ ਦਿੱਤਾ ਮੈਨੂੰ
ਲਾੜਾ ਦੇ ਵਿਚ ਆਕੇ
ਮੱਕੇ ਦੀ ਰੋਟੀ ਤੇ
ਸਾਗ ਸਰਾਉਂਦਾ ਮੱਖਣ ਪਾਕੇ
ਸਾਗ ਬੜਾ ਸੀ ਕਰਾਰ
ਸ਼ਾ ਰਾ ਰਾ ਰਾ ਰਾ
ਓ ਖਾਂਦਾ ਲਾਇਲੇ ਚਟਕਾਰੇ
ਸ਼ਾ ਰਾ ਰਾ ਰਾ ਰਾ
ਹੁੱਲੇ ਹੁਲਾਰੇ ਹੁੱਲੇ ਹੁੱਲੇ x2
ਨੱਕ ਤੇ ਮੱਖੀ ਬਨ ਨਾ ਦੇਵੇ
ਦੇਵਰ ਮੇਰਾ ਜ਼ਿੱਦੀ
ਅੱਕੜ ਅੱਕੜ ਬੰਦਾ ਬੋਲ
ਗੱਲ ਕਰੇ ਨਾ ਸਿੱਧੀ
ਥੋੜੀ ਕੱਚੀ ਰਹਿ ਗਈ ਜੇਦੀ
ਦਾਲ ਮੇਂ ਰਾਤੀ ਦਿਤੀ
ਓ ਗੁੱਸੇ ਵਿਚ ਆਕੇ
ਸ਼ਾ ਰਾ ਰਾ ਰਾ ਰਾ
ਪਾਂਡੇ ਪੰਨ ਗਯਾ ਸਾਰੇ
ਸ਼ਾ ਰਾ ਰਾ ਰਾ ਰਾ
ਪਾਂਡੇ ਪੰਨ ਗਯਾ ਸਾਰੇ
ਸ਼ਾ ਰਾ ਰਾ ਰਾ ਰਾ
ਹੁੱਲੇ ਹੁਲਾਰੇ ਹੁੱਲੇ ਹੁੱਲੇ x2
ਮੈਨੂੰ ਰਾਤੀ ਸੌਂ ਨਾ ਦੇਵੇ
ਸੌਰਾ ਦਮੇ ਦਮੜਾ
ਵੇਦੇ ਦੇ ਵਿਚ ਦਿੱਤਾ ਵੱਖਰਾ
ਓਨੁ ਪਾਕੇ ਧਾਰਾ
ਇੱਥੇ ਪਕੜੇ ਜੁੱਤੀ
ਪਾਵੇ ਬੜਾ ਖਿਲਾਰਾ
ਮੋਟੇ ਅੱਖੀਆਂ ਦੇ ਸ਼ੀਸ਼ੇ
ਸ਼ਾ ਰਾ ਰਾ ਰਾ ਰਾ
ਉੱਤੋਂ ਲੱਗ ਵੀ ਮਾਰੇ
ਸ਼ਾ ਰਾ ਰਾ ਰਾ ਰਾ
ਉੱਤੋਂ ਲੱਗ ਵੀ ਮਾਰੇ
ਸ਼ਾ ਰਾ ਰਾ ਰਾ ਰਾ
ਹੁੱਲੇ ਹੁਲਾਰੇ ਹੁੱਲੇ ਹੁੱਲੇ x2
ਓ ਸੋਨਾ ਰੂਪ ਸਜਕੇ
ਪੈਰੀ ਝਾਂਜਰ ਪਾਕੇ
ਹੱਥੋਂ ਮਹਿੰਦੀ ਲਾਕੇ
ਗਿੜਦਾ ਪਾਓ ਮੁਟਿਆਰੇ
ਸ਼ਾ ਰਾ ਰਾ ਰਾ ਰਾ
ਚੰਨ ਚੜ੍ਹਿਆ ਚੁਬਾਰੇ
ਸ਼ਾ ਰਾ ਰਾ ਰਾ ਰਾ
ਹੁੱਲੇ ਹੁਲਾਰੇ ਹੁੱਲੇ ਹੁੱਲੇ x4

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.