12.8 C
Los Angeles
Sunday, December 22, 2024

ਕਾਹਨੂੰ ਅੱਥਰੂ ਵਹਾਉਂਦੀ

ਤੈਂ ਜਿਹਾ ਮੈਨੂੰ ਹੋਰ ਨਾ ਕੋਈ
ਤੈਨੂੰ ਚੇਤੇ ਕਰ ਕਰ ਰੋਇਆਂ
ਤੇਰੇ ਨਾਲ ਕਰੇ ਜੋ ਵਾਅਦੇ
ਮੈਂ ਵਾਅਦਿਉਂ ਮੁਨਕਰ ਹੋਇਆਂ

ਵਤਨਾਂ ਤੋਂ ਆਇਆ ਤੇਰਾ ਖਤ ਪੜ੍ਹਕੇ
ਨੀ ਮੈਨੂੰ ਨੀਂਦ ਨਾ ਆਉਂਦੀ
ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ
ਨੀ ਕਾਹਨੂੰ ਅੱਥਰੂ ਵਹਾਉਂਦੀ

ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ
ਰੱਬ ਦੀ ਸਹੁੰ ਭਾਦਰੋਂ ਦੇ ਮੀਂਹ ਵਾਂਗੂੰ ਰੋਏ ਸਾਂ
ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ
ਸਾਡੀ ਰੂਹ ਕੁਰਲਾਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …

ਏਥੇ ਆ ਕੇ ਹੁੰਦੀ ਜਿਹੜੀ ਭੁੱਲ ਤੂੰ ਨੲ੍ਹੀਂ ਜਾਣਦੀ
ਪੌਂਡਾਂ ਸਾਹਵੇਂ ਪੈਸਿਆਂ ਦਾ ਮੁੱਲ ਤੂੰ ਨੲ੍ਹੀਂ ਜਾਣਦੀ
ਮੈਂ ਵੀ ਏਥੇ ਆ ਕੇ ਮਜਬੂਰ ਹੋ ਗਿਆ
ਨੀ ਤੈਨੂੰ ਸਮਝ ਨਾ ਆਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …

ਕੀਤਾ ਸੀ ਕਰਾਰ ਤੈਨੂੰ ਜਲਦੀ ਬੁਲਾਵਾਂਗਾ
ਸਾਰ ਕੀ ਸੀ ਤੈਨੂੰ ਕਿ ਮੈਂ ਖ਼ਤ ਵੀ ਨਾ ਪਾਵਾਂਗਾ
ਰਹਿਣ ਵੀ ਦੇ ਕੋਠੇ ਉੱਤੋਂ ਕਿਉਂ ਝੱਲੀਏ
ਨੀ ਐਵੇਂ ਕਾਗ ਉਡਾਉਂਦੀ
ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ …

ਅੱਖੀਆਂ ਦਾ ਸਾਵਣ

ਅੱਖੀਆਂ ਦਾ ਸਾਵਣਪਾਉਂਦਾ ਵੈਣ-ਰੋਂਦੇ ਨੈਣਤੂੰ ਪਰਦੇਸ ਵੇਕੱਲਿਆਂ ਨਾ ਆਵੇ ਦਿਲ ਨੂੰ ਚੈਨਤੂੰ ਪ੍ਰਦੇਸ ਵੇ ...ਜਦੋਂ ਮੇਰੀ ਅੱਖੀਆਂ ਤੋਂਉਹਲੇ ਗਿਉਂ ਹੋ ਵੇਰੱਬ ਵੀ ਜੇ ਵੇਖ ਲੈਂਦਾਉਹ ਵੀ ਪੈਂਦਾ ਰੋ ਵੇਖਬਰੇ ਜੁਦਾਈਆਂਕਦ ਤਕ ਰਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਭੁੱਲ ਜਾਣ ਵਾਲਿਆਵਿਸਾਰ ਜਾਣ ਵਾਲਿਆਜਿਉਂਦਾ ਰਹੇ ਜਿਉਂਦਿਆਂਨੂੰ ਮਾਰ ਜਾਣ ਵਾਲਿਆਂਦਿਲ 'ਚੋਂ ਦੁਆਵਾਂਇਹੀਓ ਕਹਿਣਰੋਂਦੇ ਨੈਣ, ਤੂੰ ਪ੍ਰਦੇਸ ਵੇ...ਚਾਰ ਦਿਨ ਆਈ ਏਜਵਾਨੀ ਚਲੀ ਜਾਏਗੀਏਵੇਂ ਜਿਵੇਂ ਮਾਨਾਜ਼ਿੰਦਗਾਨੀ ਚਲੀ ਜਾਏਗੀਉਮਰੋਂ ਲੰਮੇਰੀਹੋ ਗਈ ਰੈਣਰੋਂਦੇ ਨੈਣ, ਤੂੰ ਪ੍ਰਦੇਸ ਵੇ...

ਵਰੌਣ ਲੱਗੇ ਰੋਏ

ਸੀਨੇ ਪੈਂਦੀਆਂ ਨੇ ਸੱਲਾਂਯਾਦ ਔਂਦੀਆਂ ਨੇ ਗੱਲਾਂਜਦੋਂ ਜੁਦਾ ਹੋਣ ਵੇਲੇਗਲ ਲਾਉਣ ਲੱਗੇ ਰੋਏਅਸੀਂ ਦੋਵੇਂ ਇੱਕ ਦੂਜੇ ਨੂੰਵਰੌਣ ਲੱਗੇ ਰੋਏਅਸੀਂ ਕਰ ਕਰ ਚੇਤੇਇੱਕ ਪਲ ਵੀ ਨਾ ਸੁੱਤੇ ਜਦੋਂ ਜਾਂਦੀ ਵਾਰੀ ਦਿੱਲੀਦੇ ਹਵਾਈ ਅੱਡੇ ਉੱਤੇਤੁਸੀਂ ਜਾਣ ਲੱਗੇ ਰੋਏਅਸੀਂ ਔਣ ਲੱਗੇ ਰੋਏਅਸੀਂ ਦੋਵੇਂ ਇੱਕ-ਦੂਜੇ ਨੂੰ...ਅਸੀਂ ਏਥੇ ਤੁਸੀਂ ਉੱਥੇਇੱਕ ਦੂਜੇ ਕੋਲੋਂ ਦੂਰਅਸੀਂ ਦੋਵੇਂ ਮਜਬੂਰਅਸੀਂ ਦੋਵੇਂ ਬੇਕਸੂਰਅਸੀਂ ਅਖੀਆਂ 'ਚਅੱਥਰੂ ਲੁਕੌਣ ਲੱਗੇ ਰੋਏਅਸੀਂ ਦੋਵੇਂ ਇਕ-ਦੂਜੇ ਨੂੰ...ਜੰਮੇ ਅੱਖੀਆਂ 'ਚ ਹੰਝੂਬੁੱਲ੍ਹਾਂ ਉੱਤੇ ਫਰਿਆਦਾਂਸਾਡੇ ਦਿਲ ਦੀ ਸਲੇਟ ਤੇਜੋ ਲਿਖੀਆਂ ਸੀ ਯਾਦਾਂਅਸੀਂ ਅੱਜ ਉਹਨਾਂ ਯਾਦਾਂਨੂੰ ਮਿਟਾਉਣ ਲੱਗੇ ਰੋਏਅਸੀਂ ਦੋਵੇਂ...

ਪੜ੍ਹ ਸਤਿਗੁਰ ਦੀ ਬਾਣੀ

(ਮੁਹੰਮਦ ਸਦੀਕ ਅਤੇ ਰਣਜੀਤ ਕੌਰ - ਪਹਿਲਾ ਅਖਾੜਾ - 1980)ਜੇ ਭਵਜਲ ਲੰਘਣਾ ਨੀਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀਇਹ ਚਾਰ ਦਿਨਾਂ ਦਾ ਮੇਲਾ ਨੀਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀਫਿਰ ਹੋ ਜਾਊ ਤਰਨ ਦਹੇਲਾ ਨੀਜਦ ਗਲ ਗਲਚੜ੍ਹ ਗਿਆ ਪਾਣੀਜੇ ਭਵਜਲ...ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀਇਕ ਰੋਜ਼ ਹਵਾ ਹੋ ਜਾਣੀਜੇ ਭਵਜਲ...ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀਬਸ ਏਸੇ ਹੀ ਗਲ ਦਾ ਰੋਣਾ ਨੀਇੱਕ ਤੂੰ ਨੲ੍ਹੀਂ ਜਿੰਦੜੀਏ ਹੋਣਾ ਨੀਸਭ ਚੀਜ਼ ਧੁਰੀ ਰਹਿ ਜਾਣੀਜੇ ਭਵਜਲ...ਜਪ ਨਾਮ ਬੜੇ ਸੁਖ ਪਾਵੇਂਗੀਭਵ-ਸਾਗਰ...