17.9 C
Los Angeles
Saturday, April 19, 2025

ਵਰੌਣ ਲੱਗੇ ਰੋਏ

ਸੀਨੇ ਪੈਂਦੀਆਂ ਨੇ ਸੱਲਾਂ
ਯਾਦ ਔਂਦੀਆਂ ਨੇ ਗੱਲਾਂ
ਜਦੋਂ ਜੁਦਾ ਹੋਣ ਵੇਲੇ
ਗਲ ਲਾਉਣ ਲੱਗੇ ਰੋਏ
ਅਸੀਂ ਦੋਵੇਂ ਇੱਕ ਦੂਜੇ ਨੂੰ
ਵਰੌਣ ਲੱਗੇ ਰੋਏ

ਅਸੀਂ ਕਰ ਕਰ ਚੇਤੇ
ਇੱਕ ਪਲ ਵੀ ਨਾ ਸੁੱਤੇ ਜ
ਦੋਂ ਜਾਂਦੀ ਵਾਰੀ ਦਿੱਲੀ
ਦੇ ਹਵਾਈ ਅੱਡੇ ਉੱਤੇ
ਤੁਸੀਂ ਜਾਣ ਲੱਗੇ ਰੋਏ
ਅਸੀਂ ਔਣ ਲੱਗੇ ਰੋਏ
ਅਸੀਂ ਦੋਵੇਂ ਇੱਕ-ਦੂਜੇ ਨੂੰ…

ਅਸੀਂ ਏਥੇ ਤੁਸੀਂ ਉੱਥੇ
ਇੱਕ ਦੂਜੇ ਕੋਲੋਂ ਦੂਰ
ਅਸੀਂ ਦੋਵੇਂ ਮਜਬੂਰ
ਅਸੀਂ ਦੋਵੇਂ ਬੇਕਸੂਰ
ਅਸੀਂ ਅਖੀਆਂ ‘ਚ
ਅੱਥਰੂ ਲੁਕੌਣ ਲੱਗੇ ਰੋਏ
ਅਸੀਂ ਦੋਵੇਂ ਇਕ-ਦੂਜੇ ਨੂੰ…

ਜੰਮੇ ਅੱਖੀਆਂ ‘ਚ ਹੰਝੂ
ਬੁੱਲ੍ਹਾਂ ਉੱਤੇ ਫਰਿਆਦਾਂ
ਸਾਡੇ ਦਿਲ ਦੀ ਸਲੇਟ ਤੇ
ਜੋ ਲਿਖੀਆਂ ਸੀ ਯਾਦਾਂ
ਅਸੀਂ ਅੱਜ ਉਹਨਾਂ ਯਾਦਾਂ
ਨੂੰ ਮਿਟਾਉਣ ਲੱਗੇ ਰੋਏ
ਅਸੀਂ ਦੋਵੇਂ ਇਕ ਦੂਜੇ ਨੂੰ…

ਪੜ੍ਹ ਸਤਿਗੁਰ ਦੀ ਬਾਣੀ

(ਮੁਹੰਮਦ ਸਦੀਕ ਅਤੇ ਰਣਜੀਤ ਕੌਰ - ਪਹਿਲਾ ਅਖਾੜਾ - 1980)ਜੇ ਭਵਜਲ ਲੰਘਣਾ ਨੀਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀਇਹ ਚਾਰ ਦਿਨਾਂ ਦਾ ਮੇਲਾ ਨੀਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀਫਿਰ ਹੋ ਜਾਊ ਤਰਨ ਦਹੇਲਾ ਨੀਜਦ ਗਲ ਗਲਚੜ੍ਹ ਗਿਆ ਪਾਣੀਜੇ ਭਵਜਲ...ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀਇਕ ਰੋਜ਼ ਹਵਾ ਹੋ ਜਾਣੀਜੇ ਭਵਜਲ...ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀਬਸ ਏਸੇ ਹੀ ਗਲ ਦਾ ਰੋਣਾ ਨੀਇੱਕ ਤੂੰ ਨੲ੍ਹੀਂ ਜਿੰਦੜੀਏ ਹੋਣਾ ਨੀਸਭ ਚੀਜ਼ ਧੁਰੀ ਰਹਿ ਜਾਣੀਜੇ ਭਵਜਲ...ਜਪ ਨਾਮ ਬੜੇ ਸੁਖ ਪਾਵੇਂਗੀਭਵ-ਸਾਗਰ...

ਵੇ ਪੁੰਨਣਾ

ਵੇ ਪੁੰਨਣਾ, ਵੇ ਜ਼ਾਲਮਾਮੇਰੇ ਦਿਲਾਂ ਦਿਆ ਮਹਿਰਮਾਵੇ ਮਹਿਰਮਾਂ, ਵੇ ਬੱਦਲਾਕਿੰਨਾ ਚਿਰ ਹੋਰ ਤੇਰੀ ਛਾਂਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇਦਾ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ...ਵੇ ਪੁੰਨਣਾਂ...ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀਤਿੱਖੇ ਕੰਡਿਆਂ ਨੇ ਪੁੱਛਿਆ ਸਰੀਰ ਨੂੰਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨਕੱਕੇ...

ਪਾਣੀ ਦੀਆਂ ਛੱਲਾਂ

(ਫ਼ਿਰੋਜ਼ ਖਾਨ ਦੀ ਆਵਾਜ਼ 'ਚ ਫਿਲਮ 'ਮੰਨਤ' ਦਾ ਗੀਤ)ਆ ਆਪਾਂ ਕਿਤੇ ਕੱਲੇ ਬਹਿਕੇਦਿਲ ਦੇ ਦਰਦ ਵੰਡਾਈਏਤੂੰ ਹੋਵੇਂ ਇਕ ਮੈਂ ਹੋਵਾਂਕੁੱਲ ਦੁਨੀਆਂ ਨੂੰ ਭੁੱਲ ਜਾਈਏਕੁੜੀ :ਪਾਣੀ ਦੀਆਂ ਛੱਲਾਂ ਹੋਵਣਤੂੰ ਹੋਵੇਂ ਮੈਂ ਹੋਵਾਂ।ਮੁੰਡਾ :ਪਿਆਰ ਦੀਆਂ ਗੱਲਾਂ ਹੋਵਣਤੂੰ ਹੋਵੇਂ ਮੈਂ ਹੋਵਾਂਕੁੜੀ :ਕੁਝ ਗੱਲਾਂ ਤੂੰ ਕਰੇਂਕੁਝ ਗੱਲ ਮੈਂ ਕਰਾਂਮੁੰਡਾ :ਮੁੱਕੇ ਨਾ ਸਾਡੀ ਮੁਲਾਕਾਤਪਾਣੀ ਦੀਆਂ ਛੱਲਾਂ ਹੋਵਣਮੁੰਡਾ :ਮੋਰਾਂ ਦੀ ਰੁਣ-ਝੁਣ ਹੋਵੇਚਿੜੀਆਂ ਦੀਆਂ ਚਹਿਕਾਂ ਹੋਵਣਕੁੜੀ :ਪੌਣਾਂ ਵਿਚ ਘੁਲੀਆਂ ਨਾਜ਼ੁਕਕਲੀਆਂ ਦੀਆਂ ਮਹਿਕਾਂ ਹੋਵਣਮੁੰਡਾ :ਰਿੰਮ-ਝਿੰਮ ਜਿਹੀ ਹੋਈ ਹੋਵੇ।ਤੂੰ ਹੋਵੇਂ ਮੈਂ ਹੋਵਾਂਕੁੜੀ :ਹੋਰ ਨਾ ਕੋਈ ਹੋਵੇ ।ਤੂੰ ਹੋਵੇਂ...