13.9 C
Los Angeles
Sunday, November 24, 2024

ਜਿਉਂਦਾ ਜੀਵਨ (1938)

ਕਵੀ ਦੀ……

ਮੁੱਕ ਜਾਵੇ ਸ਼ੋਹਰਤ,
ਨਾ ਮਸਤੀ ਮੁਕਦੀ।
ਝੁਕ ਜਾਣ ਠਮਾਨਾਂ,
ਨਾ ਗਰਦਨ ਬੁਕਦੀ।
ਉੱਕ ਜਾਣ ਨਿਸ਼ਾਨੇ,
ਏਹਦੀ ਜੀਭ ਨਾ ਉਕਦੀ।
ਲਕ ਜਾਵੇ ਬਿਜਲੀ,
ਏਹਦੀ ਵਾਜ ਨਾ ਲੁਕਦੀ।
ਲਹੂ ਜਿੰਦੇ ਸੁੱਕੇ,
ਪਰ ਸਿਆਹੀ ਨਾ ਸੁਕਦੀ।
ਰੁਕ ਜਾਣ ਕਟਾਰਾਂ,
ਪਰ ਕਲਮ ਨਾ ਰੁਕਦੀ।

ਲੰਮੀਆਂ ਵਾਟਾਂ (1949)

ਅੱਜ ਆਖਾਂ ਵਾਰਸ ਸ਼ਾਹ ਨੂੰ !ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰਗਿਠ ਗਿਠ...

ਪੱਥਰ ਗੀਟੇ (1946)

ਨੈਣ ਨਿਰੇ ਪੱਥਰ ਦੇ ਗੀਟੇਪੱਥਰ ਗੀਟੇ--ਕੋਈ ਵੀ ਖੇਡੇ!ਇਹ ਲਹੂ ਮਾਸ ਦੀ ਚਾਹਨਿੱਤ ਨਵੇਂ ਮਾਸ ਦੀ ਭੁੱਖਨਿੱਤ ਨਵੇਂ ਲਹੂ ਦੀ ਪਿਆਸਹੱਡ ਘਚੋਲੇਚੰਮ ਫਰੋਲੇ!ਲਹੂ ਮਾਸ ਤੋਂ ਅਗੇ ਸਭ ਕੁਛਸ਼ਾਹ ਹਨੇਰੇ, ਅੰਨ੍ਹੇ ਬੋਲੇਥਾਂ ਥਾਂ ਲਹੂ-ਲਹੂ ਵਿਚ ਵੀਟੇਨੈਣ ਨਿਰੇ ਪੱਥਰ ਦੇ ਗੀਟੇ ।ਦੋ ਮਿੱਟੀ ਦੇ ਢੇਰਅੰਡਜਜੇਰਜਸੇਤਜਉਤਭੁਜਉੱਸਰੇ ਲੱਖਾਂ ਵੇਰਢੱਠੇ ਲੱਖਾਂ ਵੇਰਪੰਜ-ਤੱਤ ਦੇ ਏਸ ਜਬਾੜੇਦੋ ਮਿੱਟੀ ਦੇ ਢੇਰਸੌੜ ਸੌੜ ਕੇਉਗਲੇ ਲੱਖਾਂ ਵੇਰਹਾਬੜ ਹਾਬੜਨਿਗਲੇ ਲੱਖਾਂ ਵੇਰਜਨਮ ਜਨਮ ਦੇ ਫੇਰਕਿਸੇ ਕੁੱਖ ਨਾ ਜੰਮਿਆ ਨੂਰਮਿੱਟੀ-ਮਿੱਟੀ ਪਈ ਘਸੀਟੇਨੈਣ ਨਿਰੇ ਪੱਥਰ ਦੇ ਗੀਟੇ ।ਰਾਹ ਵਿਚ ਆ ਗਈ : ਖੱਲ ਹੀ...

ਅਸ਼ੋਕਾ ਚੇਤੀ (1957)

(ਅਸ਼ੋਕਾ ਅਤੇ ਚੇਤੀ ਦੋ ਫੁੱਲਾਂ ਦੇ ਮਿਲਾਪ ਤੋਂ ਬਣਿਆ ਦਖਣ ਭਾਰਤ ਦਾ ਇੱਕ ਲਾਲ ਫੁੱਲ ਹੈ, ਜਿਸ ਦੀ ਇਕ ਡੰਡੀ ਵਿਚੋਂ ਸੱਤਰ ਨਿੱਕੀਆਂ ਡੰਡੀਆਂ ਹੋਰ ਨਿਕਲਦੀਆਂ ਹਨ ਅਤੇ ਹਰ ਡੰਡੀ ਨੂੰ ਚਾਰ-ਚਾਰ ਪੱਤੀਆਂ ਲਗਦੀਆਂ ਹਨ। ਇਹ ਫੁੱਲ ਹਰ ਮੌਸਮ ਵਿਚ ਮਿਲ ਸਕਦਾ ਹੈ।)ਸੂਹਾ ਫੁੱਲ ਅਸ਼ੋਕਾ ਚੇਤੀਚੌੜੇ ਪੱਤਰ ਸਾਵੇਜਿਉਂ ਸਾਗਰ ਦੀਆਂ ਲਹਿਰਾਂ ਵਿਚੋਂਸੂਰਜ ਚੜ੍ਹਦਾ ਆਵੇਨਾ ਇਹ ਸੂਰਜ ਉੱਚਾ ਹੋਵੇਨਾ ਇਹ ਸੂਰਜ ਲੱਥੇਧਰਤੀ ਜਿਵੇਂ ਖਲੋ ਜਾਵੇਤੇ ਸਮਾਂ ਕੀਲਿਆ ਜਾਵੇਤੇਰਾ ਪਿਆਰ ਅਸ਼ੋਕਾ ਚੇਤੀਮੇਰੇ ਦਿਲ ਵਿਚ ਖਿੜਿਆਇਕ ਨਜ਼ਰ ਦੀ ਡੰਡੀ ਉੱਤੇਸੱਤਰ ਸੁਪਨਾ ਜੁੜਿਆਮਿਲਣ...