14.1 C
Los Angeles
Saturday, November 23, 2024

ਦੁੱਲਾ ਤੇ ਹੋਣੀ

ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚੰਦ) ‘ਚੋਂ ਧੰਨਵਾਦ ਸਹਿਤ

ਮੁੱਢ ਕਦੀਮ ਤੋਂ ਬੰਦਾ ਹੋਣੀ ਨਾਲ ਟੱਕਰ ਲੈਂਦਾ ਆ ਰਿਹਾ ਹੈ । ਬਲਵਾਨ ਹੋਣੀ ਸਾਹਮਣੇ ਬੰਦੇ ਦੀ ਬਿਸਾਤ “ਪਾਣੀ ਵਿੱਚ ਪਤਾਸੇ” ਵਰਗੀ ਹੈ। ਪਰ ਇਸ ਪਲ-ਛਿਣ ਦੀ ਖੇਡ ਨੂੰ ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ ‘ਚ ਜੀਵਨ ਦੀ ਸ਼ਾਨ ਹੈ :

ਜਿਸ ਧੱਜ ਸੇ ਕੋਈ ਮਕਤਲ ਮੇਂ ਗਿਆ
ਵੋ ਸ਼ਾਨ ਸਲਾਮਤ ਰਹਿਤੀ ਹੈ…

ਜਿਸ ਘੜੀ ਦੁੱਲਾ “ਪਿੰਡੀਓਂ ਤੁਰ ਪਿਆ”, ਉਸਦੀ ਹੋਣੀ ਨਿਸ਼ਚਤ ਹੈ। ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ “ਹੋਣੀ” ਹੈ। “ਹੋਣੀ” ਦਾ ਸਾਥ “ਉੱਚਾ ਤਖ਼ਤ ਲਹੌਰ” ਤੇ “ਦਿੱਲੀ ਦੇ ਕਿੰਗਰਿਆਂ” ਨਾਲ ਹੈ। ਦੁੱਲਾ ਏਸ “ਹੋਣੀ” ਨੂੰ ਹਰਾ ਨਹੀਂ ਸਕਦਾ। ਦੁੱਲੇ ਨੂੰ ਵੀ ਪਤਾ ਹੈ। ਅਕਬਰ, ਏਸ ਹੋਣੀ ਦੇ ਭੈਅ ਨਾਲ ਦੁੱਲੇ ਨੂੰ ਲਫਾਉਣਾ ਚਾਹੁੰਦਾ ਹੈ।
ਦੁੱਲੇ ਪਾਸ ਜਿੱਤਣ-ਹਾਰਨ ਦੀ ਚੋਣ ਹੀ ਨਹੀਂ। ਉਸਨੇ ਮੌਤ ਤੇ ਈਨ ਮੰਨਣ ‘ਚੋਂ ਚੋਣ ਕਰਨੀ ਹੈ। ਇਹ ਚੋਣ ਹਮੇਸ਼ਾ ਬੰਦੇ ਪਾਸ ਹੁੰਦੀ ਹੈ। ਦੁੱਲਾ “ਹੋਣੀ” ਦਾ ਸਾਹਮਣਾ, “ਕੰਡਿਆਂ ਦਾ ਟੋਕਰਾ” ਚੱਕਣ ਦੀ ਸ਼ਰਤ “ਸਿਰ ਦੀ ਬਾਜੀ” ਨਾਲ ਲਾ ਕੇ ਕਰਦਾ ਹੈ। ਦੁੱਲੇ ਨੇ ਹੋਣੀ ਦੀ ਵੰਗਾਰ ਕਬੂਲੀ ਹੈ। ਇਸੇ ‘ਚ ਦੁੱਲੇ ਦੀ ਸ਼ਾਨ ਹੈ। ਇਸੇ ਲਈ ਦੁੱਲਾ ਪੰਜਾਬੀਆਂ ਦਾ ਨਾਇਕ ਹੈ।

ਕਿਸ਼ਨ ਸਿੰਘ ਰਚਿਤ (ਸੰਨ 1897) ਦੁੱਲੇ ਦੀ ਵੀਰਗਾਥਾ ‘ਚੋਂ ਨਜ਼ਰ ਹੈ “ਦੁੱਲੇ ਦਾ ਹੋਣੀ ਨਾਲ ਵਾਰਤਾਲਾਪ”:

ਚੜ੍ਹਿਆ ਜਾਂ ਦੁੱਲਾ ਆਗੇ ਹੋਣੀ ਆਂਵਦੀ।
ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਂਵਦੀ।
ਕੰਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਸੁਣ ਕੇ ਸੀ ਭਾਣਜਾ ਦੁੱਲੇ ਨੇ ਘੱਲਿਆ।
ਜੋਰ ਸੀ ਲਾਗਾਯਾ ਟੋਕਰਾ ਨਾ ਹੱਲਿਆ।
ਮੋੜਦੀ ਹੈ ਹੋਣੀ ਉਸ ਨੂੰ ਹਟਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਕਹੇ ਟੋਕਰਾ ਨਾ ਮੂਲ ਹੱਲਦਾ।
ਦੁੱਲਾ ਤਦੋਂ ਲੰਮੀਂ ਲੰਮੀਂ ਚਾਲ ਚੱਲਦਾ।
ਆਖਦੀ ਹੈ ਹੋਣੀ ਉਸਨੂੰ ਸੁਣਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਦੁੱਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ।
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ।
ਚੁਕੱਦਾ ਹੈ ਸਿਰ ਦੀ ਸ਼ਰਤ ਲਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਟੋਕਰਾ ਨਾ ਦੁੱਲੇ ਪਾਸੋਂ ਜਾਵੇ ਚੱਕਿਆ।
ਸਾਰਾ ਜੋਰ ਅਪਨਾ ਲਗਾਇ ਥੱਕਿਆ।
ਸਿਰ ਤੇਰਾ ਦੁੱਲਿਆ ਵੇ ਵੱਢਾਂ ਚਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਹੋਣੀ ਮੇਰਾ ਨਾਮ ਤੇਰਾ ਸਿਰ ਕੱਟਦੀ।
ਕੌਲ ਤੇ ਕਰਾਰ ਤੋਂ ਨਾ ਮੂਲ ਹੱਟਦੀ।
ਸਭ ਨੂੰ ਕਿਸ਼ਨ ਸਿੰਘਾ ਛੱਡਾਂ ਖਾਇ ਕੇ।
ਦੁੱਲਿਆ ਵੇ ਟੋਕਰਾ ਚੁਕਾਈਂ ਆਇ ਕੇ।

ਮੈਂ ਨਾਸਤਿਕ ਕਿਉਂ ਹਾਂ?

ਸ਼ਹੀਦ ਭਗਤ ਸਿੰਘਨਵੀਂ ਸਮੱਸਿਆ ਹੋਰ ਖੜ੍ਹੀ ਹੋ ਗਈ ਹੈ। ਕੀ ਸਰਵ ਸ਼ਕਤੀਮਾਨ, ਸਰਵ ਵਿਆਪਕ ਤੇ ਸਰਵ ਹਿੱਤਕਾਰੀ ਰੱਬ ਦੀ ਹੋਂਦ ਵਿੱਚ ਮੇਰਾ ਅਵਿਸ਼ਵਾਸ ਮੇਰੇ ਅਹੰਕਾਰ ਕਰਕੇ ਹੈ? ਮੈਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਨੂੰ ਕਿਸੇ ਵੇਲੇ ਇਹੋ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਆਪਣੇ ਕੁੱਝ ਦੋਸਤਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਹੈ ਕਿ ਮੇਰੇ ਕੁਝ ਦੋਸਤਾਂ (ਜੇ ਦੋਸਤੀ ਦਾ ਇਹ ਦਾਅਵਾ ਗ਼ਲਤ ਨਾ ਹੋਵੇ) ਨੇ ਮੇਰੇ ਨਾਲ ਥੋੜ੍ਹੇ ਜਿਹੇ ਮੇਲ ਜੋਲ ਮਗਰੋਂ (ਭਾਈ ਰਣਧੀਰ ਸਿੰਘ ਵੱਲ...

ਫੈਸ਼ਨਾਂ ਤੋਂ ਕੀ ਲੈਣਾ

ਇਸ ਲੋਕ-ਗੀਤ 'ਚ ਪੰਜਾਬੀ ਗਹਿਣਿਆਂ ਦੀ ਖ਼ਬਸੂਰਤ ਅੰਦਾਜ਼ 'ਚ ਚਰਚਾ ਕੀਤੀ ਗਈ ਹੈ ਤੇਰੀ ਗੁੱਤ 'ਤੇ ਕਚਿਹਰੀ ਲਗਦੀ, ਦੂਰੋਂ ਦੂਰੋਂ ਆਉਣ ਝਗੜੇ। ਸੱਗੀ-ਫੁੱਲ ਨੀ ਸ਼ਿਸ਼ਨ ਜੱਜ ਤੇਰੇ, ਕੈਂਠਾ ਤੇਰਾ ਮੁਹਤਮ ਹੈ। ਵਾਲੇ, ਡੰਡੀਆਂ ਕਮਿਸ਼ਨਰ ਡਿਪਟੀ, ਨੱਤੀਆਂ ਇਹ ਨੈਬ ਬਣੀਆਂ। ਜ਼ੈਲਦਾਰ ਨੀ ਮੁਰਕੀਆਂ ਤੇਰੀਆਂ, ਸਫੈਦ-ਪੋਸ਼ ਬਣੇ ਗੋਖੜੂ। ਨੱਥ, ਮਛਲੀ, ਮੇਖ਼ ਤੇ ਕੋਕਾ, ਇਹ ਨੇ ਸਾਰੇ ਛੋਟੇ ਮਹਿਕਮੇ। ਤੇਰਾ ਲੌਂਗ ਕਰੇ ਸਰਦਾਰੀ, ਥਾਣੇਦਾਰੀ ਨੁੱਕਰਾ ਕਰੇ। ਚੌਕੀਦਾਰਨੀ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰਨੀ। ਕੰਢੀ, ਹਸ ਦਾ ਪੈ ਗਿਆ ਝਗੜਾ, ਤਵੀਤ ਉਗਾਹੀ ਜਾਣਗੇ। ਬੁੰਦੇ ਬਣ ਗਏ ਵਕੀਲ ਵਲੈਤੀ, ਚੌਂਕ-ਚੰਦ ਨਿਆਂ ਕਰਦੇ। ਦਫ਼ਾ ਤਿੰਨ ਸੌ ਆਖਦੇ ਤੇਤੀ, ਕੰਠੀ ਨੂੰ ਸਜ਼ਾ ਬੋਲ ਗਈ। ਹਾਰ ਦੇ ਗਿਆ ਜ਼ਮਾਨਤ...

ਵਾਰ ਚਾਂਦ ਬੀਬੀ

(ਬਾਬੂ ਫ਼ੀਰੋਜ਼ਦੀਨ ਸ਼ਰਫ਼)ਲੋਹਿਆ ਮੁਸਲਿਮ ਔਰਤਾਂ ਦਾ ਦੁਨੀਆਂ ਮੰਨੇਪੀਤੇ ਇਨ੍ਹਾਂ ਬਹਾਦਰੀ ਦੇ ਭਰ ਭਰ ਛੰਨੇਗੁੱਤਾਂ ਨਾਲ ਦਲੇਰੀਆਂ ਦੇ ਖੰਜਰ ਭੰਨੇਮਾਰ ਚਪੇੜਾਂ ਦੰਦ ਨੇ ਸ਼ੇਰਾਂ ਦੇ ਭੰਨੇਢਾਲਾਂ ਝੂਲੇ ਝੂਲਕੇ, ਤੇਗ਼ਾਂ ਵਿਚ ਪਲੀਆਂਮਹਿਕ ਖਿਲਾਰੀ ਅਣਖ ਦੀ, ਇਸਲਾਮੀ ਕਲੀਆਂ ।1।2ਚਾਂਦ ਬੀਬੀ ਹੈ ਉਨ੍ਹਾਂ 'ਚੋਂ, ਇਕ ਹੋਈ ਸੁਆਣੀਅਲੀ ਅਦਲ ਸ਼ਾਹ ਮਰ ਗਿਆ, ਰਹੀ ਬੇਵਾ ਰਾਣੀਬੀਜਾਪੁਰ ਦੇ ਰਾਜ ਦੀ, ਤੋੜਨ ਲਈ ਤਾਣੀਭਰ ਭਰ ਆਇਆਂ ਦੂਤੀਆਂ ਦੇ, ਮੂੰਹ ਵਿਚ ਪਾਣੀਚਾਂਦ ਬੀਬੀ ਨੇ ਤੇਗ਼ ਦੇ, ਉਹ ਚੰਦ ਚੜ੍ਹਾਏਵਾਂਗ ਹਨੇਰੇ ਵੈਰੀਆਂ ਦੇ ਨਾਮ ਮਿਟਾਏ ।2।3ਪੇਕੇ ਘਰ ਦੀ ਅੱਗ...