13.9 C
Los Angeles
Sunday, November 24, 2024

ਕਿਹਰੇ ਦੀ ਵਾਰ

ਪ੍ਰੋਫੈਸਰ ਮੋਹਨ ਸਿੰਘ

ਹਰੀ ਭਰੀ ਬਿਆਸਾ ਦੀ ਬੇਟ,
ਮੱਝਾਂ ਤੁਰਤ ਭਰੇਂਦੀਆਂ ਪੇਟ,
ਜਟ ਚਾੜ੍ਹਨ ਮੁੱਛਾਂ ਨੂੰ ਵੇਟ,
ਰਜ ਖਾਵਣ ਦੀਆਂ ਹੋਵਣ
ਸੱਭੋ ਮਸਤੀਆਂ ।੧।

ਇਸ ਬੇਟੋਂ ਲੰਘੇ ਇਕ ਨਈਂ,
ਆਖਣ ਜਿਸ ਨੂੰ ਕਾਲੀ ਬਈਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਜੁੜੀਆਂ ਇਸ ਦੇ ਨਾਲ
ਕਥਾਵਾਂ ਬੀਤੀਆਂ ।੨।

ਕੰਢਿਆਂ ਤੇ ਪਿੰਡ ਨਿੱਕੇ ਨਿੱਕੇ,
ਬਾਂਕੇ ਗਭਰੂ, ਬਾਲ ਲਡਿੱਕੇ,
ਰੰਨਾਂ ਪਹਿਨਣ ਘਗਰੇ ਝਿੱਕੇ,
ਲੌਣਾਂ ਉੱਤੇ ਕੱਢੀਆਂ,
ਸੁੰਦਰ ਬੂਟੀਆਂ ।੩।

ਇਸ ਬੇਈਂ ਦੇ ਅਸਲੋਂ ਨਾਲ,
ਧੰਨੇ ਜਟ ਦਾ ਖੂਹ ਵਿਸ਼ਾਲ,
ਚੀਕਣ ਢੋਲ, ਝਵਕਲੀ, ਮਾਹਲ,
ਬਲਦਾਂ ਦੇ ਗਲ ਖੜਕਣ,
ਜੰਗ ਤੇ ਟੱਲੀਆਂ ।੪।

ਏਥੇ ਈ ਢਾਰੇ ਵਿਚਕਾਰ,
ਧੰਨਾ ਰਹੇ ਸਣੇ ਪਰਵਾਰ,
ਹੋਇਆ ਚਿਰ ਵਿਛੜ ਗਈ ਨਾਰ,
ਛਡ ਪਿੱਛੇ ਤਿੰਨ ਬੱਚੇ,
ਉਮਰਾਂ ਬਾਲੀਆਂ ।੫।

ਪਚਵੰਜਾ ਦਾ ਅੱਸੂ ਚੜ੍ਹਿਆ,
ਅਤ ਤੂਫ਼ਾਨੀ ਬੱਦਲ ਵਰ੍ਹਿਆ,
ਤਿੰਨ ਦਿਨ ਤਿੰਨ ਰਾਤਾਂ ਨਹੀਂ ਖਰਿਆ,
ਕੜ ਪਾਟਾ ਅਸਮਾਨੀ,
ਝੜੀਆਂ ਲੱਗੀਆਂ ।੬।

ਰੱਜ ਗਏ ਟੋਭੇ, ਕਸੀਆਂ, ਖਾਲ
ਭਰ ਗਏ ਖੂਹ ਹੜ੍ਹਾਂ ਦੇ ਨਾਲ,
ਨੱਚਣ ਲੱਗਾ ਕਾਲ ਵਿਕਰਾਲ,
ਵਿਕਣ ਲੱਗੀਆਂ ਜਾਨਾਂ,
ਬਹੁਤ ਸਵੱਲੀਆਂ ।੭।

ਵਧਿਆ ਜਦ ਪਾਣੀ ਦਾ ਜ਼ੋਰ,
ਲੈ ਗਿਆ ਤਕੜੇ ਬਿਰਛ ਮਰੋੜ,
ਢੱਠੇ ਕੋਠੇ, ਰੁੜ੍ਹੇ ਜਨੌਰ,
ਦੈਂਤ ਪਾਣੀ ਦਾ ਪਾਵਣ,
ਲੱਗਾ ਜੁਲੀਆਂ ।੮।

ਧੰਨੇ ਚੇਤਿਆ ਗੁਰੂ ਅਕਾਲ,
ਕਾਠ ਦੀ ਖੁਰਲੀ ਵਿਚ ਬਹਾਲ,
ਅਠ, ਦਸ, ਬਾਰਾਂ ਦੇ ਤਰੈ ਬਾਲ,
ਦੌੜਿਆ ਪਿੰਡ ਦੇ ਵਲ
ਬਚਾਵਣ ਜਿੰਦੜੀਆਂ ।੯।

ਇਕ ਪਾਸਿਓਂ ਸੀ ਪਿੰਡ ਉਚੇਰਾ
ਲੋਕਾਂ ਲਾਇਆ ਉਥੇ ਡੇਰਾ,
ਪੁਜਿਆ ਧੰਨਾ ਕਰਕੇ ਜੇਰਾ,
ਬੇਟ ਉਤੇ ਤਰਕਾਲਾਂ,
ਉਤਰਨ ਲੱਗੀਆਂ ।੧੦।

ਧੰਨੇ ਕਰ ਖਲੀਆਂ ਬਾਹੀਂ,
ਪਿੰਡ ਦੇ ਅੱਗੇ ਪਾਈ ਦੁਹਾਈ,
“ਜਿੰਦਾਂ ਤਿੰਨ ਬਚਾ ਲਓ ਭਾਈ,
ਔਹ ਵੇਖੋ ਖੂਹ ਉਤੇ,
ਪਾਣੀ ਘੇਰੀਆਂ” ।੧੧।

ਪਿੰਡ ਦੇ ਸਾਰੇ ਸੁਘੜ ਸਿਆਣੇ,
ਦੇਖਣ ਲਗ ਪਏ ਰੱਬ ਦੇ ਭਾਣੇ,
ਹੜ੍ਹ ਨੇ ਕੀਤੇ ਹੋਰ ਧਿਙਾਣੇ,
ਕਢ ਖੁਰਲੀ ਨੂੰ ਪੈਰੋਂ
ਲਹਿਰਾਂ ਲੈ ਗਈਆਂ ।੧੨।

ਖੁਰਲੀ ਨੂੰ ਪਏ ਲਗਣ ਛਲੱਕੇ,
ਬਿਟ ਬਿਟ ਸਾਰਾ ਪਿੰਡ ਪਿਆ ਤਕੇ,
ਜੁਆਨ ਕਰੇਂਦੇ ਜੱਕੋ ਤੱਕੇ,
ਕਿਹੜਾ ਜਿੰਦ ਨੂੰ ਹੂਲ,
ਬਚਾਵੇ ਜਿੰਦੜੀਆਂ ।੧੩।

ਕਿਹਰਾ ਕਿਹਰਾ ਇਕ ਜੁਆਨ,
ਡਾਢਾ ਛਟਿਆ ਤੇ ਸ਼ੈਤਾਨ,
ਦਾਰੂ ਛਵ੍ਹੀਆਂ ਦੀ ਪਹਿਚਾਨ,
ਬਾਝੋਂ ਜਿਸ ਨੂੰ ਸੁਰਤਾਂ,
ਰੱਬ ਨਾ ਦਿੱਤੀਆਂ ।੧੪।

ਬੋਲਿਆ ਆਕੇ ਵਿਚ ਵਰਾਗ,
ਜਿਵੇਂ ਪਵੇ ਕੋਈ ਇਕ ਦਮ ਜਾਗ,
“ਧੰਨ ਸਮਝਾਂ ਮੈਂ ਅਪਣੇ ਭਾਗ,
ਜੇ ਮੈਂ ਅਜ ਬਚਾਲਾਂ,
ਜਿੰਦਾਂ ਰੁੜ੍ਹਦੀਆਂ ।੧੫।

“ਕਈ ਪਾਪਾਂ ਤੇ ਕਈ ਖੂਨਾਂ ਦੇ,
ਦਾਗ਼ ਨੇ ਮੇਰੇ ਹੱਥਾਂ ਉਤੇ,
ਖਵਰੇ ਅਜ ਜਾਵਣ ਇਹ ਧੋਤੇ,
ਸਤਿਗੁਰ ਪੂਰੇ ਦਿਤੀਆਂ,
ਜੇ ਕਰ ਹਿੰਮਤਾਂ” ।੧੬।

ਫਿਰ ਬੋਲਿਆ ਉਹ ਵਿਚ ਜਲਾਲ,
“ਉਠੋ ਜੁਆਨੋ ਲਿਆਵੋ ਭਾਲ,
ਲਾਲਟੈਣ, ਕੁਝ ਲੱਜਾਂ ਨਾਲ,
ਰੱਖਣੀਆਂ ਜੇ ਚਾਹੋ,
ਲੱਜਾਂ ਪਿੰਡ ਦੀਆਂ” ।੧੭।

ਲਾਲਟੈਣ ਖੂੰਡੇ ਤੇ ਟੰਗ,
ਪਾਣੀ ਵਿਚ ਵੜ ਗਿਆ ਨਿਸੰਗ,
ਨਾਲ ਲਹਿਰਾਂ ਦੇ ਕਰਦਾ ਜੰਗ,
ਖੁਰਲੀ ਉਤੇ ਨਜ਼ਰਾਂ,
ਸਭ ਦੀਆਂ ਗੱਡੀਆਂ ।੧੮।

ਰੁੜ੍ਹਦੀ ਖੁਰਲੀ ਅਤੇ ਅੰਜਾਣ,
ਨ੍ਹੇਰੇ ਦੇ ਵਿਚ ਗੁੰਮਦੇ ਜਾਣ,
ਲਾਲਟੈਨ ਦਾ ਦੇਖ ਨਿਸ਼ਾਨ,
ਪਰ ਖੁਰਲੀ ਵਲ ਵਧਦਾ,
ਆਸਾਂ ਬਝਦੀਆਂ ।੧੯।

ਆਖ਼ਰ ਕਰਕੇ ਲੰਮਾ ਘੋਲ,
ਕਿਹਰਾ ਪੁਜਿਆ ਖੁਰਲੀ ਕੋਲ,
ਲੱਕ ਦੇ ਨਾਲੋਂ ਲੱਜ ਨੂੰ ਖੋਹਲ,
ਖੁਰਲੀ ਦੇ ਕੁੰਡੇ ਨੂੰ,
ਗੰਢਾਂ ਮਾਰੀਆਂ ।੨੦।

ਕਿੰਜ ਅਠ, ਦਸ, ਬਾਰਾਂ ਦੇ ਬਾਲ,
ਝਲਦੇ ਰਹੇ ਮੀਂਹ ਦੀ ਝਾਲ,
ਨਿੱਕਿਆਂ ਨਿੱਕਿਆਂ ਬੁਕਾਂ ਨਾਲ,
ਰਹੇ ਝੱਟਦੇ ਪਾਣੀ,
ਅਕਲਾਂ ਹਾਰੀਆਂ ।੨੧।

ਕਿਹਰੇ ਲਾ ਕੇ ਸਾਰਾ ਜ਼ੋਰ,
ਧੂਹ ਖੁਰਲੀ ਨੂੰ ਲਿਆਂਦਾ ਮੋੜ,
ਇਕ ਉਚੇ ਕਿੱਕਰ ਦੇ ਕੋਲ,
ਵਲ ਤਣੇ ਦੇ ਨਾਲ,
ਬਚਾਈਆਂ ਜਿੰਦੜੀਆਂ ।੨੨।

ਪਹਿਰ ਇਕ ਜਦ ਗੁਜ਼ਰਿਆ ਆਣ,
ਧੰਨਾ ਤੇ ਕੁਝ ਹੋਰ ਜੁਆਨ,
ਲਾਲਟੈਨ ਨੂੰ ਰਖ ਨਿਸ਼ਾਨ,
ਪੁਜ ਗਏ ਕਿੱਕਰ ਲਾਗੇ,
ਕਰਕੇ ਹਿੰਮਤਾਂ ।੨੩।

ਇਉਂ ਕਿਹਰੇ ਦੀ ਹਿੰਮਤ ਨਾਲ,
ਬਚ ਗਏ ਤਿੰਨ ਨਿਆਣੇ ਬਾਲ,
ਸਫ਼ਲੀ ਹੋਈ ਪਿੰਡ ਦੀ ਘਾਲ,
ਸ਼ੇਰ ਕਿਹਰੇ ਦਾ ਮੱਥਾ,
ਬੁਢੀਆਂ ਚੁੰਮਦੀਆਂ ।੨੪।

ਹੁਣ ਵੀ ਵਗਦੀ ਕਾਲੀ ਬਈਂ,
ਕੰਢਿਆਂ ਉਤੇ ਚਰਦੀਆਂ ਮਹੀਂ,
ਕਿਧਰੇ ਦਿਸਦੀ ਕਿਧਰੇ ਨਹੀਂ,
ਘਰ ਘਰ ਚਲਦੀਆਂ ਵਾਰਾਂ,
ਕਿਹਰੇ ਜਟ ਦੀਆਂ ।੨੫।

ਥਾਲ

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ। ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੜ੍ਹਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਜਦੋਂ ਇਕ ਥਾਲ ਮੁੱਕ ਜਾਂਦਾ...

ਪੰਜਾਬ ਦੀ ਪਹਿਲੀ ਵੰਡ ਦੁਖ਼ਾਂਤ

ਆਮਿਰ ਜ਼ਹੀਰ ਭੱਟੀਮੇਰਾ ਪੰਜਾਬ ਕੇਵਲ ਇਕ ਵਾਰੀ ਹੀ ਨਹੀਂ ਵੰਡਿਆ ਗਿਆ। ਪੰਜਾਬ-ਦੁਸ਼ਮਣ ਤਾਕਤਾਂ ਨੇ ਇਹਨੂੰ ਕਈ ਕਈ ਵਾਰੀ ਵੰਡਿਆ ਹੈ। ਅੱਜ ਪੰਜਾਬੀਆਂ ਨੂੰ ਪੰਜਾਬ ਦੀ ਨਿਰੀ ਇੱਕੋ ਵੰਡ ਦਾ ਹੀ ਪਤਾ ਹੈ। 1947 ਵਿਚ ਹੋਈ ਪੰਜਾਬ ਦੀ ਖ਼ੂਨੀ ਵੰਡ, ਜਿਹੜੀ ਹਿੰਦੁਸਤਾਨ ਦੀ ਨਹੀਂ ਸਗੋਂ ਪੰਜਾਬ ਦੀ ਹੀ ਵੰਡ ਸੀ। ਪੰਜਾਬੀਆਂ ਨੂੰ ਇਹ ਵੰਡ ਸ਼ਾਇਦ ਇਸ ਕਰਕੇ ਚੇਤੇ ਹੈ ਕਿ ਇਸ ਵੰਡ ਦੇ ਸਿੱਟੇ ਵਿਚ ਪੰਜਾਬੀਆਂ ਨੂੰ ਅਪਣੀ ਮਿੱਟੀ ਛੱਡ ਕੇ, ਅਪਣੇ ਘਰ ਬਾਰ ਛੱਡ ਕੇ, ਅਪਣੀਆਂ ਜ਼ਮੀਨਾਂ ਤੇ ਜਾਇਦਾਦਾਂ...

ਜੁਗਨੀ

ਅਵਲ ਨਾਮ ਅੱਲਾ ਦਾ ਲਈਏ,ਫੇਰ ਦਰੂਦ ਨਬੀ ਨੂੰ ਕਹੀਏ,ਹਰ ਦਮ ਅਜਿਜ਼ੀ ਵਿੱਚ ਰਹੀਏ,ਓ ਪੀਰ ਮੇਰਿਆ ਜੁਗਨੀ ਰਹਿੰਦੀ ਆਨਾਮ ਅਲੀ ਦਾ ਲੈਂਦੀ ਆਅਵੱਲ ਸਿਫ਼ਤ ਖੁਦਾ ਦੀ ਆਖਾਂ ਜਿਹੜਾ ਪਰਵਰਦਿਗਾਰ,ਦੂਜੀ ਸਿਫ਼ਤ ਰਸੂਲ ਇਲ-ਲਿਲਹਾ ਦੀ,ਆਖਾਂ ਹਮਦ ਹਜ਼ਾਰ,ਤੀਜੀ ਸਿਫ਼ਤ ਉਹਨਾਂ ਦੀ ਆਖਾਂ,ਜਿਹੜੇ ਪਿਆਰੇ ਯਾਰ,ਨਾਮ ਨਵਾਬ ਤੇ ਜਾਤ ਕੰਮੀ ਦੀ,ਜੁਗਨੀ ਕਰਾਂ ਤਿਆਰਪੀਰ ਮੇਰਿਆ ਜੁਗਨੀ ਉਏ,ਪੀਰ ਮੇਰਿਆ ਜੁਗਨੀ ਕਹਿੰਦੀ ਆਜਿਹੜੀ ਨਾਮ ਅੱਲਾ ਦਾ ਲੈਂਦੀ ਆ।ਜੁਗਨੀ ਜਾ ਵੜੀ ਮਜੀਠੇ,ਕੋਈ ਰੰਨ ਨਾ ਚੱਕੀ ਪੀਠੇ,ਪੁੱਤ ਗੱਭਰੂ ਮੁਲਕ ਵਿੱਚ ਮਾਰੇ,ਰੋਵਣ ਅੱਖੀਆਂ ਪਰ ਬੁਲ੍ਹ ਸੀਤੇ,ਪੀਰ ਮੇਰਿਆ ਓਏ ਜੁਗਨੀ ਆਈ ਆ,ਇਹਨਾਂ...