17.9 C
Los Angeles
Saturday, April 19, 2025

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨ

ਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।
ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।
ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।
ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।
ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।
ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,
ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।
ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ।
ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ
ਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ।
ਉਸ ਕਿਹਾ ਕੰਗਾਲੀ ਦੇਸ਼ ਦੀ ਅਸਾਂ ਜੜ੍ਹੋਂ ਮੁਕਾਣੀ।
ਸੁਣ ਉਹਦੀਆਂ ਬੜ੍ਹਕਾਂ ਕੰਬ ਗਈ, ਲਹੂ ਪੀਣੀ ਢਾਣੀ।
ਉਹਨਾਂ ਇਹਦਾ ਦਾਰੂ ਸੋਚ ਕੇ, ਇਕ ਮੌਤ ਪਛਾਣੀ।
ਉਹਦੀ ਵੇਖ ਜਵਾਨੀ ਦਘ ਰਹੀ, ਫਾਂਸੀ ਕੁਮਲਾਣੀ।
ਉਦੋਂ ਰੋ ਰੋ ਖਾਰੇ ਹੋ ਗਏ, ਸਤਲੁਜ ਦੇ ਪਾਣੀ।

ਉਸ ਸੀਨੇ ਦੇ ਵਿਚ ਘੁੱਟ ਲਏ, ਚਾ ਭਰੇ ਹੁਲਾਰੇ।
ਨਾ ਵਾਗਾਂ ਭੈਣਾਂ ਗੁੰਦੀਆਂ, ਨਾ ਜੌਂ ਹੀ ਚਾਰੇ।
ਲਾ ਕ ਨਾ ਗਾਨਾ ਕਿਸੇ ਨੇ ਬੰਨ੍ਹਿਆ, ਨਾ ਚੜ੍ਹਿਆ ਖਾਰੇ।
ਨਾ ਸਗਣਾਂ ਵਾਲੀਆਂ ਮਹਿੰਦੀਆਂ, ਕੋਈ ਹੱਥ ਸ਼ਿੰਗਾਰੇ ।
ਨਾ ਡੋਲੀ ਉੱਤੇ ਮਾਂ ਨੇ, ਉੱਠ ਪਾਣੀ ਵਾਰੇ ।
ਜਦੋਂ ਡੁਬਿਆ ਚੰਨ ਪੰਜਾਬ ਦਾ, ਡੁਬ ਗਏ ਸਿਤਾਰੇ।

ਜਦ ਫਾਂਸੀ ਚੁੰਮੀ ਸ਼ੇਰ ਨੇ, ਉਹਦੇ ਬੁੱਲ ਮੁਸਕਾਏ ।
ਉਹਦੇ ਸੀਨੇ ਵਿਚੋਂ ਉਠ ਪਏ, ਅਰਮਾਨ ਦਬਾਏ ।
ਉਹ ਚੁੱਪ ਚੁਪੀਤੇ ਉਹਦਿਆਂ ਬੁੱਲ੍ਹਾਂ ਤੇ ਆਏ:
“ਸ਼ਾਲਾ ਮੇਰੀ ਨੀਦਰ ਦੇਸ਼ ਨੂੰ ਹੁਣ ਜਾਗ ਲਿਆਏ ।
ਨਾ ਮੇਰੇ ਪੰਜ ਦਰਿਆ ਨੂੰ ਕੋਈ ਵੈਣ ਸੁਣਾਵੇ ।
ਨਾ ਪੈਲੀਆਂ ਵਿਚ ਥਾਂ ਦਾਣਿਆਂ, ਕੋਈ ਭੁੱਖ ਉਗਾਏ ।
ਨਾ ਵੇਖਣ ਹੱਲਾਂ ਰੋਂਦੀਆਂ, ਧਰਤੀ ਦੇ ਜਾਏ ।”

ਉਸ ਕਿਹਾ, “ਹੇ ਰੋਂਦੇ ਤਾਰਿਓ, ਤੁਸੀਂ ਦਿਓ ਗਵਾਹੀ।
ਮੈਂ ਹਸਦੇ ਹਸਦੇ ਮੌਤ ਨੂੰ ਹੈ ਜੱਫੀ ਪਾਈ।
ਮੈਂ ਜੁਲਮ ਜਬਰ ਦੇ ਸਾਹਮਣੇ, ਨਹੀਂ ਧੌਣ ਨਿਵਾਈ।
ਮੈਂ ਆਖ਼ਰੀ ਟੇਪਾ ਖੂਨ ਦਾ ਪਾ ਸ਼ਮ੍ਹਾਂ ਜਗਾਈ।
ਮੇਰੇ ਸਿਰ ਤੇ ਸਿਹਰੇ ਦੀ ਜਗ੍ਹਾ ਫਾਂਸੀ ਲਹਿਰਾਈ।
ਮੈਂ ਮਾਂ ਦੇ ਪੀਤੇ ਦੁਧ ਨੂੰ ਨਹੀਂ ਲੀਕ ਲਗਾਈ।”

“ਮੇਰੀ ਸੁਖਾਂ ਲਧੜੀ ਮਾਂ ਵੀ ਨਾ ਹੰਝੂ ਕੇਰੇ ।
ਨਾ ਡੋਲਣ ਮੇਰੇ ਪਿਓ ਦੇ ਫੌਲਾਦੀ ਜੇਰੇ।
ਅਜੇ ਮੇਰੇ ਜਿਹੇ ਪੰਜਾਬ ਦੇ ਨੇ ਪੁੱਤ ਬਥੇਰੇ।
ਜੋ ਚੁਕਣਗੇ ਇਸ ਦੇਸ਼ ਚੋਂ ਦੁਖਾਂ ਦੇ ਡੇਰੇ ।
ਕੀ ਹੋਇਆ ਮੈਨੂੰ ਨਿਗਲਿਆ, ਅੱਜ ਘੋਰ ਹਨੇਰੇ ।
ਪਰ ਇਸ ਦੀ ਕੁੱਖ ਚੋਂ ਜੰਮਣੇ ਨੇ ਸੁਰਖ਼ ਸਵੇਰੇ ।”

ਸਤਲੁਜ ਕੰਢੇ ਆਣ ਕੇ ਜਦ ਬਲੀਆਂ ਅੱਗਾਂ,
ਵਧ ਕੇ ਗਰਮੀ ਘੁੱਟ ਲਈਆਂ ਸਤਲੁਜ ਦੀਆਂ ਰੱਗਾਂ ।
ਉਹਦੇ ਮੂੰਹ ਚੋਂ ਵਗ ਕੇ ਆ ਗਈਆਂ ਛਾਤੀ ਤੇ ਝੱਗਾਂ।
ਉਦੋਂ ਲਹਿ ਕੇ ਗਲ ਵਿਚ ਪੈ ਗਈਆਂ ਪੰਜਾਬੀ ਪੱਗਾਂ ।

ਪੰਜਾਬੀ ਹਾਇਕੂ – ਰਵਿੰਦਰ ਰਵੀ

ਅੰਬ ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ ਆਗ ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ ਸਰ੍ਹੋਂ ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ ਸਾਇਕਲ ਮੱਸਿਆ ਦੀ ਰਾਤਸਾਇਕਲ ਚਲਾਵੇਡਾਇਨੇਮੋ ਦਾ ਚਾਨਣ ਸੂਰਜ ਹੁਸੜ ਗਰਮ ਸ਼ਾਮਵਕਤ ਤੋਂ ਪਹਿਲਾਂ ਛੁਪਿਆਸੂਰਜ ਬੱਦਲਾਂ ਵਿੱਚ ਸੂਰਜ ਟੋਭੇ ਦਾ ਸ਼ਾਂਤ ਪਾਣੀਡਿੱਗਿਆ ਸੁੱਕਾ ਪੱਤਾਹਿੱਲਿਆ ਸੂਰਜ ਸ਼ਾਂ-ਸ਼ਾਂ ਬਚਪਨਕੰਨ ਉੱਤੇ ਗਲਾਸ ਰਖਸੁਣੇ ਸ਼ਾਂ-ਸ਼ਾਂ ਹਨੇਰੀ ਅੰਬਰ ਮਟਮੈਲਾਸੀਟੀਆਂ ਮਾਰਦੀ ਹਨੇਰੀਲਿਫੇ ਰੁਖ ਹਿੱਗਾ ਧੀਆਂ ਧਿਆਣੀਆਂਰੋੜਿਆਂ ਸੰਗ ਖੇਡਣਹਿੱਗਾ ਕਸੀਦਾ ਕਸੀਦਾ ਕਢਦੀਸੂਈ ਉਂਗਲੀ ਦੇ ਫੁਲ ਚਚਾਦਰ ਸੂਹੀ ਕਪਾਹ ਸਿਖਰ ਦੁਪਹਿਰਕਪਾਹ ਚੁਗਦੀਆਂਤਾਂਬੇ ਰੰਗੀਆਂ ਕਪਾਹ ਕਪਾਹ ਦਾ ਖੇਤਟੀਂਡੇ ਦੇ ਬੁਲ੍ਹ ਚੋਂ ਲਮਕੇਚਿੱਟਾ ਫੁੱਲ ਕਰੂੰਬਲ ਨਵੀਂ ਕਰੂੰਬਲਝਾੜੀਆਂ ਓਹਲੇਕੁੱਤਾ ਸੁੰਘੇ ਕਲੰਦਰ ਕਲੰਦਰ ਦੀ ਡੁਗ ਡੁੱਗਨਚਦੇ ਬੰਦਰ ਦੇ ਪੈਰਾਂ ‘ਚਡਿਗਦੇ ਸਿੱਕੇ ਕੰਡਾ ਡੰਗਰ ਚਾਰਦੇ...

ਕਾਇਮ ਦੀਨ

ਹਾਂ ਫੇਰ ਦੱਸ ਏਸ ਡੱਬ-ਖੜੱਬੀ ਦਾ ਕੀ ਲਏਂਗਾ? ਨਾਲ਼ੇ ਇਕ ਗੱਲ ਕਹਾਂ? ਚੋਰੀ ਦਾ ਮਾਲ ਐ, ਸੋਚ ਕੇ ਭਾਅ ਲਾਂਵੀ। ਕੱਲ ਕਲੋਤਰ ਨੂੰ ਪੁਲਸ ਆ ਖੜੋਤੀ ਤਾਂ ਉਨ੍ਹਾਂ ਨਾਲ਼ ਵੀ ਮੁੱਕ-ਮੁਕਾ ਕਰਨਾ ਪੈਣੇ," ਨੂਰ ਦੀਨ ਨੇ ਮੱਝ ਦੀ ਪਿੱਠ 'ਤੇ ਹੱਥ ਫੇਰਦੇ ਨੇ ਕਿਹਾ। "ਦੇਖ ਮੀਆਂ ਨੂਰੇ, ਪੰਜ ਹਜ਼ਾਰ ਤੋਂ ਇਕ ਟਕਾ ਘੱਟ ਨੀ ਲੈਣਾ। ਅਠਾਰਾਂ ਲੀਟਰ ਦੁੱਧ ਆਥਣ ਸਵੇਰ ਬਾਟੇ ਨਾਲ਼ ਮਿਣ ਕੇ ਚੋ ਲਈਂ। ਤੁਪਕਾ ਵੀ ਘੱਟ ਹੋਇਆ ਤਾਂ ਥੜ੍ਹੇ 'ਤੇ ਖੜ੍ਹ ਕੇ ਮੁੱਛਾਂ ਮੁਨਵਾ ਦੇਊਂ। ਰਹੀ ਪੁਲਸ...

ਕਿੱਕਲੀ

ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ। ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿਚ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ, ਭੰਬੀਰੀਆਂ ਘੁਮਾਉਂਦੇ, ਚਕਰ ਚੂੰਡੇ ਤੇ ਚੰਡੋਲ ਝੂਟਦੇ ਹਨ।...