9.5 C
Los Angeles
Tuesday, March 18, 2025

ਕਿੱਕਲੀ

ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਤੇ ਲੋਕ ਨਾਚ ਵੀ ਹੈ। ਰੋੜੇ ਖੇਡਦਿਆਂ ਨਿਕੇ ਵੀਰਾਂ, ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿਚ ਆਉਂਦਾ ਹੈ ਤਾਂ ਉਹ ਜੋਟੇ ਬਣਾ ਕੇ ਇਕ-ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲਗ ਜਾਂਦੀਆਂ ਹਨ। ਕਿਉਂਕਿ ਬੱਚਿਆ ਨੂੰ ਹੂਟੇ ਲੈਣ ਵਿਚ ਖਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ, ਭੰਬੀਰੀਆਂ ਘੁਮਾਉਂਦੇ, ਚਕਰ ਚੂੰਡੇ ਤੇ ਚੰਡੋਲ ਝੂਟਦੇ ਹਨ। ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ।

Kikkli (Punjabi: ਕਿੱਕਲੀ, pronounced: kick-lee), also spelled as Kikli, is one of the folk dances of Punjabi females performed by two girls holding hands and twirling each other in circle and balancing their positions in circular motions. It is generally popular in young girls and performed in pairs. A variety of songs are used with clapping.

ਕਿੱਕਲੀ ਕਲੀਰ ਦੀ

ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿਟੇ ਮੂੰਹ ਜਵਾਈ ਦਾ।

ਗਈ ਸਾਂ ਮੈਂ ਗੰਗਾ

ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ਏਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ

ਕਿੱਕਲੀ ਪਾਵਣ ਆਈਆਂ

ਕਿੱਕਲੀ ਪਾਵਣ ਆਈਆਂ
ਬਦਾਮ ਖਾਵਣ ਆਈਆਂ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ
ਮੇਰੇ ਵੀਰ ਦੀ ਕੁੜੀ ਕਾਲੀ
ਮੈਨੂੰ ਆ ਗਈ ਭਵਾਲੀ
ਥਾਲੀ ਥਾਲੀ ਥਾਲੀ

ਕਿੱਕਲੀ ਕੁਲੱਸ ਦੀ

ਕਿੱਕਲੀ ਕੁਲੱਸ ਦੀ, ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ, ਝੀਤਾਂ ਵਿੱਚੀਂ ਵੇਖਦਾ
ਮੋੜ ਸੂ ਜਠਾਣੀਏ, ਮੋੜ ਸੱਸੇ ਰਾਣੀਏ

ਸੱਸ ਦਾਲ ਚਾ ਪਕਾਈ, ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ, ਹੇਠ ਟੰਗਣੇ ਲੁਕਾਈ

ਅੰਦਰ ਬਾਹਰ ਵੜਦੀ ਖਾਵੇ
ਭੈੜੀ ਗੱਲ੍ਹ-ਗੜ੍ਹੱਪੇ ਲਾਵੇ
ਲੋਕੋ ਸੱਸਾਂ ਬੁਰੀਆਂ ਵੇ
ਕਲੇਜੇ ਲਾਵਣ ਛੁਰੀਆਂ ਵੇ

ਐਸ ਗਲੀ ਮੈਂ ਆਵਾਂ ਜਾਵਾਂ

ਐਸ ਗਲੀ ਮੈਂ ਆਵਾਂ ਜਾਵਾਂ
ਐਸ ਗਲੀ ਲਸੂੜ੍ਹਾ
ਭਾਬੋ ਮੰਗੇ ਮੁੰਦਰੀਆਂ
ਨਨਾਣ ਮੰਗੇ ਚੂੜਾ
ਨੀ ਇਹ ਲਾਲ ਲਸੂੜ੍ਹਾ

ਪੰਜਾਬੀ ਲੋਕ ਵਾਰਾਂ

1. ਵਾਰ, ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜ਼ੋਰਚੰਦ੍ਰਹੜਾ ਲੈ ਫੌਜ ਕੋ, ਚੜ੍ਹਿਆ ਬਡ ਤੌਰਦੁਹਾਂ ਕੰਧਾਰਾਂ ਮੁੰਹ ਜੁੜੇ, ਦਮਾਮੇ ਦੌਰਸ਼ਸਤ੍ਰ ਪਜੂਤੇ ਸੂਰਿਆਂ, ਸਿਰ ਬੱਧੇ ਟੌਰਹੋਲੀ ਖੇਲੈ ਚੰਦ੍ਰਹੜਾ, ਰੰਗ ਲਗੇ ਸੌਰਦੋਵੇਂ ਤਰਫ਼ਾਂ ਜੁਟੀਆਂ, ਸਰ ਵੱਗਨ ਕੌਰਮੈਂ ਭੀ ਰਾਇ ਸਦਾਇਸਾਂ, ਵੜਿਆ ਲਾਹੌਰਦੋਨੋਂ ਸੂਰੇ ਸਾਮ੍ਹਣੇ, ਜੂਝੇ ਉਸ ਠੌਰ ।2. ਵਾਰ, ਰਾਇ ਕਮਾਲ ਦੀਂ ਮੌਜੁਦੀਂ ਕੀਰਾਣਾ ਰਾਇ ਕਮਾਲਦੀਂ, ਰਣ ਭਾਰਾ ਬਾਹੀਂਮੌਜੁਦੀਨ ਤਲਵੰਡੀਓਂ, ਚੜ੍ਹਿਆ ਸਾਬਾਹੀਂਢਾਲੀਂ ਅੰਬਰ ਛਾਇਆ, ਵਾਂਗੁ ਫੁਲੀ ਕਾਹੀਂਜੁੱਟੇ ਆਮੋ ਸਾਮ੍ਹਣੇ, ਨੇਜ਼ੇ ਝਲਕਾਹੀਂਮੌਜੇ ਘਰ ਵਾਧਾਈਆਂ, ਘਰ ਚਾਚੇ ਧਾਹੀਂ...

ਦੁੱਲਾ ਭੱਟੀ

Rai Abdullah Khan Bhatti (Punjabi: رائے عبداللہ خان بھٹی; c. 23 July 1547 – 26 March 1599) popularly known through his Punjabi moniker, Dulla or Dullah Bhatti, is a Punjabi folk hero who came from the Pakistani Punjab region and led the Punjabis to a revolt against Mughal rule during the reign of the Mughal emperor Akbar. He is entirely absent from the recorded history of the time, and the only evidence of his existence comes from Punjabi folk songs.The...

ਬੋਲੀਆਂ – ਸੋਹਣੀ ਮਹੀਂਵਾਲ

ਦੇਵਿੰਦਰ ਸਤਿਆਰਥੀ ਦੀ ਕਿਤਾਬ "ਗਿੱਧਾ"(1936) 'ਚੋਂ ਧੰਨਵਾਦ ਸਹਿਤਊਠਾਂ ਵਾਲਿਆਂ ਨੇ ਰਾਹ ਰੋਕ ਲਏਕੁੜੀਆਂ ਨੇ ਜੂਹਾਂ ਮੱਲੀਆਂਮੇਲੇ ਜੈਤੋ ਦੇਸੋਹਣੀਆਂ ਤੇ ਸੱਸੀਆਂ ਚੱਲੀਆਂਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂਅਤਰ ਫੁਲੇਲ ਲਗਾਵੇਗਿੱਧੇ ਵਿੱਚ ਉਹ ਹੱਸ ਹੱਸ ਆਵੇਮਹੀਂਵਾਲ ਮਹੀਂਵਾਲ ਗਾਵੇਸੋਹਣੀ ਦੀ ਠੋਡੀ 'ਤੇਮਛਲੀ ਹੁਲਾਰੇ ਖਾਵੇਸੋਹਣੀ ਆ ਗਈ ਵਿੱਚ ਗਿੱਧੇ ਦੇਗਾਉਣ ਲੱਗੀਆਂ ਕੁੜੀਆਂਜਿਨ੍ਹਾਂ ਨੂੰ ਲੌੜ ਮਿੱਤਰਾਂ ਦੀਲੱਕ ਬੰਨ੍ਹ ਪੱਤਣਾ 'ਤੇ ਜੁੜੀਆਂਮੱਥਾ ਤੇਰਾ ਚੌਰਸ ਖੂੰਜਾਜਿਉਂ ਮੱਕੀ ਦੇ ਕਿਆਰੇਉੱਠ ਖੜ੍ਹ ਸੋਹਣੀਏ ਨੀਮਹੀਂਵਾਲ ਹਾਕਾਂ ਮਾਰੇਰਾਤ ਹਨੇਰੀ ਲਿਸ਼ਕਣ ਤਾਰੇਕੱਚੇ ਘੜੇ 'ਤੇ ਮੈਂ ਤਰਦੀਵੇਖੀਂ ਰੱਬਾ ਖੈਰ ਕਰੀਂਤੇਰੀ ਆਸ ਤੇ ਮੂਲ ਨਾ ਡਰਦੀਕੱਚੇ ਘੜੇ...