18.2 C
Los Angeles
Friday, April 4, 2025

ਗੁਰੂ ਨਾਨਕ ਸਾਂਝੇ ਕੁੱਲ ਦੇ ਐ

।।ਦੋਹਿਰਾ।।

ਗੁਰੂ ਨਾਨਕ ਦੇ ਵਾਂਗ ਜੋ, ਭਜਨ ਕਰਨ ਭਜਨੀਕ ।
ਸਿੱਖ ਸੇਵਕ ਉਸ ਮੰਜ਼ਿਲ ਤੇ, ਪਹੁੰਚ ਜਾਂਮਦੇ ਠੀਕ ।

।।ਤਰਜ਼।।

ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ ‘ਤਾ ਤਰਜ਼ ਵਿੱਚ ਰਸ ਮੈਂ,
ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।
ਕਲਮ ਲਿਖਦੀ ਰਹੀ, ਲਿਖ ਥਕਦੀ ਐ ।
ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,
ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗੱਲ ਰੱਬ ਦੇ ਬੰਦੇ ਦੀ ਤੋਰੀ, ਡਾਢੇ ਰੰਗਤ ਬਣਾ ‘ਤੀ ਗੋਰੀ,
ਅੱਖ ਰਸ ਦੀ ਭਰੀ ਕਟੋਰੀ, ਪਿੰਡਿਉਂ ਕਸਤੂਰੀ ਮਹਿਕੇ ਜੀ ।
ਮੱਥਾ ਚੰਦਰਮਾਂ ਵਾਂਗੂੰ ਟਹਿਕੇ ਜੀ ।
ਤਸਵੀਰ ਬਣੀ ਮਨ-ਮੋਹਣੀ, ਕੱਦ ‘ਮਿਆਨਾ’ ਸਜੇ ਖੜ੍ਹੋਣੀ,
ਦੰਦਰਾਲ ਯੂਸਫ਼ੋਂ ਸੋਹਣੀ, ਜਬ ਹਸਦੇ ਫ਼ਲਾਵਰ ਡੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਜਦੋਂ ਗੁਰੂ ਸੀ ਉਮਰ ਦੇ ਲੈਰੇ, ਮੱਝਾਂ ਚਾਰਨ ਇੱਕ ਜਾ ਬਹਿ ਰ੍ਹੇ,
ਪੈ ਗਏ ਧੁੱਪ ਵਿਚ ਸਿਖ਼ਰ ਦੁਪਹਿਰੇ, ਜਬ ਸੂਰਜ ਸਿਰ ਤੇ ਆਇਆ ਸੀ ।
ਸੱਪ ਫਨ ਦਾ ਕਰ ‘ਤਾ ਸਾਇਆ ਸੀ ।
ਗੱਲ ਕਿਸੇ ਨੇ ਨਗਰ ਵਿੱਚ ਦਸ ‘ਤੀ, ਐਥੇ ਐਹੋ ਜ੍ਹੀ ਪਵਿੱਤਰ ਹਸਤੀ,
ਸਾਰੀ ਵੇਖਣ ਜਾਂਦੀ ਬਸਤੀ, ਸੁਣ ਪੜਦੇ ਕੰਨਾਂ ਦੇ ਖੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਘਰ ਖੱਤਰੀ ਦੇ ਜਨਮ ਜਹਾਨਾਂ, ਦੂਜਾ ਬਾਲਾ ਜਾਟ ਦੀਵਾਨਾ,
ਤੀਜਾ ਮੀਰ ਰਲਿਆ ਮਰਦਾਨਾ, ਕੱਠੇ ਬਹਿਕੇ ਸਾਜ਼ ਵਜਾਉਂਦੇ ਸੀ ।
ਰੱਬ ਨਾਂ ਦੇ ਸੋਹਲੇ ਗਾਉਂਦੇ ਸੀ ।
ਦੇਵੇ ਛੂਤ ਢੁੱਕਣ ਨਾ ਨੇੜੇ, ਵੜੇ ਭੂਤ-ਭਰਮ ਨਾ ਵੇਹੜੇ,
ਬਹਿ ਕੇ ਤਿੱਕੜੀ ਰਾਗ ਨੂੰ ਛੇੜੇ, ਪਰ ਨਗਮੇਂ ਜਿਉਂ ਬੁਲਬੁਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗੁਰੂ ਹਰਿ ਦਾ ਦੁਆਰਾ ਮੱਲਿਆ, ਦੀਵਾ ਅੰਦਰ ਨਾਮ ਦਾ ਜਲਿਆ,
ਪਿਤਾ ਕਾਲੂ ਵਣਜ ਨੂੰ ਘੱਲਿਆ, ਸੱਚੇ ਕਰੇ ਸੇ ਸੌਦੇ ਜੀ ।
ਨਾਲ ਮੁਸ਼ਕਲ ਮਿਲਦੇ ਅਹੁਦੇ ਜੀ ।
ਤੋਲੇ ਤੱਕੜੀ ਤੇ ਪਕੜ ਪੰਸੇਰਾ, ਸ਼ਾਵਾ ਧਨ ਤਿਆਗੀ ਸ਼ੇਰਾ,
ਕਹੀ ਜਾਂਦੇ ‘ਤੇਰਾ ਤੇਰਾ’, ਬਸ ਦਾਣੇ ਸਾਰੇ ਤੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਗਏ ਪਰਬਤ ਤੇ ਇਕ ਵਾਰੀ, ਉੱਥੇ ਝਗੜਿਆ ‘ਪੀਰ ਕੰਧਾਰੀ’,
ਉਹਨੇ ਡੇਗ ‘ਤੀ ਪਹਾੜੀ ਭਾਰੀ, ਫੜ ਗੁਰੂ ਨਾਨਕ ਦੇ ਉੱਤੇ ਜੀ ।
ਤਿੰਨੇ ਰਹਿ ਜਾਵਣਗੇ ਸੁੱਤੇ ਜੀ ।
ਸ਼ਾਇਰ ਕਰੇ ਨਾ ਵਡਿਆਈ ਫੋਕੀ, ਇੱਕ ਹੱਥ ਤੇ ਪਹਾੜੀ ਰੋਕੀ,
‘ਪੰਜਾ ਸਾਹਿਬ’ ਕਹਿਣ ਕੁਲ ਲੋਕੀ, ਸਿੱਖ ਯਾਦ ਰੱਖਣ ਨਹੀਂ ਭੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਕਰੇ ਤੀਰਥ ਦੂਰ ਵਲੈਤਾਂ, ਅਦਿ ਰਚਿਆ ਗਰੰਥ ਹਕੈਤਾਂ,
ਉੱਤੇ ਲਿਖੀਆਂ ਕੁਰਾਨੀਂ ਐਤਾਂ, ਗਲ ਭਗਮੇਂ ਚੋਲੇ ਸੱਜ ਗਏ ਸੀ ।
ਨਾਲੇ ਕਰਨ ਮੱਕੇ ਦਾ ਹੱਜ ਗਏ ਸੀ ।
ਗੁਰੂ ਨਾਨਕ ਜੀ ਅਲਬੇਲੇ, ਜਿੱਥੇ ਬਹਿ ਗਏ ਲੱਗ ਗਏ ਮੇਲੇ,
ਸਿੱਖ ਬਣ ਗਏ ਕਰੋੜਾਂ ਚੇਲੇ, ਪਰਚਾਰ ਸਣੌਂਦੇ ਮੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

‘ਬਾਬੂ’ ਛੱਡ ਗਏ ਬਿਰਧ ਹੋ ਚੋਲੇ, ਸੱਚੇ ਸਾਹਿਬ ਨੇ ਬੁਲਾ ਲਏ ਕੋਲੇ,
ਲੋਕਾਂ ਮਗਰੋਂ ਪਰੋਲੇ ਫੋਲੇ, ਲੈ ਗਿਆ ਪਾਸ ਬੁਲਾ ਕੇ ਕਾਦਰ ਸੀ ।
ਦੋਹਾਂ ਦੀਨਾਂ ਨੇ ਵੰਡ ਲਈ ਚਾਦਰ ਜੀ ।
ਦੱਸੋ ਮਗਰੋਂ ਫਿਰਨ ਕੀ ਲੱਭਦੇ, ਇੱਕ ਫੂਕਣ ਤੇ ਇੱਕ ਦੱਬਦੇ,
ਨੂਰ ਰਲ ਗਿਆ ਨੂਰ ਵਿਚ ਰੱਬ ਦੇ, ਸਿਰ ਛਤਰ ਸ਼ਹਾਨਾਂ ਝੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ

ਦੋਹਿਰਾ॥ਨਾਮ ਧਿਆ ਦੋ ਜੋੜ ਕੇ(ਕਰ), ਦਾਸ ਨਿਵਾਵੇ ਸੀਸ ।ਬਹੇ ਸੁਰੱਸਤੀ ਜੀਭ ਤੇ, ਮਾਲਕ ਦੀ ਬਖ਼ਸ਼ੀਸ਼ ।॥ਮਨੋਹਰ ਭਵਾਨੀ ਛੰਦ॥ਸੀ ਸੁਰੱਸਤੀ ਦਾ ਜ਼ੋਰ, ਆ ਗਈ ਨਸ਼ੇ 'ਜ੍ਹਿ ਦੀ ਲੋਰ,ਸੁਣ ਪਾਉਣਗੇ ਮਨੋਹਰ, ਦਾ ਸਰੋਤੇ ਮੁੱਲ ਜੀ ।ਖਿੜ ਗਈ ਅਕਲ ਜਿਉਂ ਖਿੜਨ ਫੁੱਲ ਜੀ ।ਬਰਫ਼ ਸਫ਼ੈਦ ਗਾਲੇ, ਆਬਸ਼ਾਰ, ਨਦੀ, ਨਾਲੇ,ਗਿਰੇ ਉੱਚੇ ਕੋਹ ਹਿਮਾਲੇ, ਪਰਬਤ ਬੁਲਿੰਦ ਤੋਂ ।ਰੱਬ ਕੋਈ ਚੀਜ਼ ਨਾ ਲਕੋਈ ਹਿੰਦ ਤੋਂ ।ਕਸ਼ਮੀਰ ਦੇ ਨਜ਼ਾਰੇ, ਆਉਂਦੇ ਸੁਰਗ ਹੁਲਾਰੇ,ਸੋਂਹਦੇ ਡੱਲ ਦੇ ਕਿਨਾਰੇ, ਤੇ ਚਨਾਰ ਰੰਗਲੇ ।ਪਾਣੀ ਵਿਚ ਤਰਦੇ ਫਿਰਨ ਬੰਗਲੇ ।ਉੱਚੇ ਇੰਡੀਆ ਦੇ...

ਆਵੇ ਵਤਨ ਪਿਆਰਾ ਚੇਤੇ

ਬਾਬੂ ਰਜਬ ਅਲੀ ਦੀ ਸਵੈ-ਜੀਵਨੀ ਦੀ ਕਵਿਤਾ//ਤਰਜ਼ ਅਮੋਲਕ//ਮੰਨ ਲਈ ਜੋ ਕਰਦਾ ਰੱਬ ਪਾਕਿ ਐ ।ਆਉਂਦੀ ਯਾਦ ਵਤਨ ਦੀ ਖ਼ਾਕ ਐ ।ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।ਭੜਥਾ ਬਣ ਗਈ ਦੇਹੀ ਐ ।ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?ਜਾਂਦੇ ਲੋਕ ਨਗਰ ਦੇ ਰਸ ਬੂ ।ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।ਹੋ ਗਿਆ ਜਿਗਰ ਫਾੜੀਉਂ-ਫਾੜੀ ।ਵੱਢਦੀ ਚੱਕ ਚਿੰਤਾ ਬਘਿਆੜੀ,ਹੱਡੀਆਂ ਸਿੱਟੀਆਂ ਚੱਬ ਤਾਂ ਜੀ ।ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ...

ਭੂਗੋਲ ਦੇ ਕਬਿੱਤ

1ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।2ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।ਟੇਸ਼ਨ...