24.5 C
Los Angeles
Wednesday, January 22, 2025

ਮਿੱਠੇ ਬੋਲ

॥ਮੁਕੰਦ ਛੰਦ॥

ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।
ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।
ਸ਼ੈਰੀ ਦੇ ਕਚਹਿਰੀ ‘ਚ ਭੰਡਾਰ ਖੋਲ੍ਹੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।
ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।
ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।
ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।
ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਏਸ਼ੀਆ ‘ਚ ਏਹੋ ਜ੍ਹੀ ਜ਼ਬਾਨ ਮਿੱਠੀ ਨਾ ।
ਯੂਰਪ, ‘ਫ਼ਰੀਕਾ, ਅਮਰੀਕਾ ਡਿੱਠੀ ਨਾ ।
ਦੁੱਧ ਵਿੱਚ ਖੰਡ ਦੇ ਪਤਾਸੇ ਘੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਆ ਜੋ ਗੁਰਮੁਖੀ ਕਿਸੇ ਨੇ ਜੇ ਸਿੱਖਣੀ ।
ਪੜ੍ਹਨੀ ਅਸਾਨ ਤੇ ਸੁਖ਼ਾਲੀ ਲਿੱਖਣੀ ।
ਅੱਖਰ ਜਿਉਂ ਫਾਗ ਜ੍ਹਿ ਜਲੇਬੀ ਪੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਬਾਬੇ ਗੁਰੂ ਨਾਨਕ ਗਰੰਥ ਰਚੇ ਜੀ ।
ਸ਼ੌਕ ਨਾਲ ਲੱਗਦੇ ਪੜ੍ਹਨ ਬੱਚੇ ਜੀ ।
ਦਸਾਂ ਗੁਰੂਆਂ ਦੇ ਇਤਿਹਾਸ ਫੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਫੜ ਜਮ ਅੱਗੇ ਲੌਣਗੇ ਡਰਾਵਣੇ ।
ਪੈਜੂ ਰੱਬ ਸੱਚੇ ਦੇ ਖੜੋਣਾਂ ਸਾਹਮਣੇ ।
ਸੁਣਿਐਂ ‘ਸੱਚ ਖੰਡ’ ‘ਚ ਅਮਲ ਤੋਲੀ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

‘ਬਾਬੂ’ ਦੇ ਜਮਾਤੀ ਅੰਮ੍ਰਿਤ ਪੀਣਿਉਂ ।
ਘੋਲੀਉਂ ਬਿੱਕਰ, ਗੋਕਲ ਸਲ੍ਹੀਣਿਉਂ ।
ਬੱਗਾ ਸਿਉਂ ਤੇ ਸੰਤੋਖ ਸਿਉਂ ‘ਡਰੋਲੀ’ ਦੇ ।
ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।

ਕੋਈ ਦੇਸ਼ ਪੰਜਾਬੋਂ ਸੋਹਣਾ ਨਾ

॥ਦੋਹਿਰਾ॥ਪੰਜ ਦਰਿਆ ਇਸ ਦੇਸ਼ ਦੇ, ਤਾਹੀਉਂ ਕਹਿਣ ਪੰਜਾਬ।ਰਾਵੀ, ਸਤਲੁਜ, ਬਿਆਸ ਜੀ, ਜਿਹਲਮ ਅਤੇ ਚਨਾਬ।॥ਛੰਦ॥ਲਿਖੇ ਮੁਲਕਾਂ ਦੇ ਗੁਣ ਗੁਣੀਆਂ। ਸਾਰੀ ਫਿਰ ਤੁਰ ਵੇਖੀ ਦੁਨੀਆਂ।ਕੁੱਲ ਜੱਗ ਦੀਆਂ ਕਰੀਆਂ ਸੈਰਾਂ। ਇੱਕ ਨਜ਼ਮ ਬਣਾਉਣੀ ਸ਼ੈਰਾਂ।ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ।ਸਾਕੀ ਨਸ਼ਾ ਚੜ੍ਹਾ ਦੇ ਉਤਰੇ ਨਾ,ਲਾ ਮੁੱਖ ਨੂੰ ਜਾਮ ਸ਼ਰਾਬੀ ਦੇ।ਜੁਆਨ ਸੋਹਣੇ ਸ਼ਾਮ ਫ਼ਰਾਂਸੋਂ। ਗੋਲ ਗਰਦਨ ਕੰਚ ਗਲਾਸੋਂ।ਸ਼ੇਰਾਂ ਵਰਗੇ ਉੱਭਰੇ ਸੀਨੇ। ਚਿਹਰੇ ਝੱਗਰੇ, ਨੈਣ ਨਗੀਨੇ।ਐਸਾ ਗੱਭਰੂ ਜੱਗ ਵਿਚ ਹੋਣਾ ਨਾ।ਵੇਖੇ ਦੇਸ਼ ਬਥੇਰੇ ਦੁਨੀਆਂ ਦੇ,ਕੋਈ ਦੇਸ਼ ਪੰਜਾਬੋਂ ਸੋਹਣਾ ਨਾ।ਢਲੇ ਬਰਫ਼ ਹਿਮਾਲੇ ਪਰਬਤ। ਜਲ ਮੀਠਾ ਖੰਡ ਦਾ...

ਗਣਨਾਂ ਦੇ ਬੈਂਤ

ਤਿੰਨ ਦਾ ਬੈਂਤਇੱਕ ਤੋਪ, ਪਸਤੌਲ, ਬੰਦੂਕ ਤੀਜੀ,ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,ਸਿੱਧੇ ਜਾਣ ਦਰਿਆ 'ਚੋਂ ਤੈਰ ਤਿੰਨੇਂ ।ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇਂ ।ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾਂ,ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ।ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,ਨ੍ਹਾਰ, ਚੋਰਟਾ, ਲੱਲਕਰੀ ਟੈਰ ਤਿੰਨੇਂ ।ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ ।ਨਾਚਾ, ਨਕਲੀਆ ਔਰ ਗਾਮੰਤਰੀ ਵੀ,ਜਿੱਥੇ ਖੜਨ ਲਗਾਂਵਦੇ ਲਹਿਰ ਤਿੰਨੇਂ...

ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ

।।ਦੋਹਿਰਾ।।ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ ।ਹਵਾ ਵਿਚ ਘਲਿਆਰ 'ਤਾ, ਬਿਨ ਥੰਮ੍ਹੀਉਂ ਅਸਮਾਨ ।।।ਮਨੋਹਰ ਭਵਾਨੀ ਛੰਦ।।ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,ਖਾ 'ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?ਕਿਸ ਬਿਧ ਪਾਣੀ 'ਤੇ ਟਿਕਾਈ ਧਰਤੀ ?ਲੋਅ ਗਰਮ...