14.1 C
Los Angeles
Saturday, November 23, 2024

ਚੰਬੇ ਦਾ ਫੁੱਲ

ਅੱਜ ਇਕ ਚੰਬੇ ਦਾ ਫੁੱਲ ਮੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ
ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਚੇਤਰ ਦੇ ਬੁੱਲ੍ਹ ਨੀਲੇ ਨੀਲੇ
ਮੁੱਖੜਾ ਵਾਂਗ ਵਸਾਰਾਂ ਹੋਇਆ
ਨੈਣੀਂ ਲੱਖ ਮਾਤਮੀ ਛੱਲੇ
ਗਲ੍ਹ ਵਿਚ ਪੈ ਪੈ ਜਾਵੇ ਟੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਅੱਧੀ ਰਾਤੀਂ ਰੋਵੇ ਚੇਤਰ
ਪੌਣਾਂ ਦਾ ਦਿਲ ਜ਼ਖ਼ਮੀ ਹੋਇਆ
ਡੂੰਘੇ ਵੈਣ ਬੜੇ ਦਰਦੀਲੇ
ਸੁਣ ਕੇ ਸਾਰਾ ਆਲਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਲੱਖ ਚੇਤਰ ਨੂੰ ਦੇਵਾਂ ਮੱਤੀਂ
ਰਾਮ ਵੀ ਮੋਇਆ ਰਾਵਣ ਮੋਇਆ
ਤਾਂ ਕੀ ਹੋਇਆ ਜੇ ਇਕ ਤੇਰਾ
ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਪਰ ਚੇਤਰ ਤਾਂ ਡਾਢਾ ਭਰਮੀ
ਉਸ ਪੁਰ ਰੱਤੀ ਅਸਰ ਨਾ ਹੋਇਆ
ਪੈ ਪੈ ਜਾਣ ਨੀ ਦੰਦਲਾਂ ਉਹਨੂੰ
ਅੰਬਰ ਮੂੰਹ ਵਿਚ ਚਾਨਣ ਚੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਕਿਸਮਤ

ਅੱਜ ਕਿਸਮਤ ਮੇਰੇ ਗੀਤਾਂ ਦੀਹੈ ਕਿਸ ਮੰਜ਼ਿਲ 'ਤੇ ਆਣ ਖੜੀਜਦ ਗੀਤਾਂ ਦੇ ਘਰ ਨ੍ਹੇਰਾ ਹੈਤੇ ਬਾਹਰ ਮੇਰੀ ਧੁੱਪ ਚੜ੍ਹੀ।ਇਸ ਸ਼ਹਿਰ 'ਚ ਮੇਰੇ ਗੀਤਾਂ ਦਾਕੋਈ ਇਕ ਚਿਹਰਾ ਵੀ ਵਾਕਫ਼ ਨਹੀਂਪਰ ਫਿਰ ਵੀ ਮੇਰੇ ਗੀਤਾਂ ਨੂੰਆਵਾਜ਼ਾਂ ਦੇਵੇ ਗਲੀ ਗਲੀ।ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇਮਹਿਕਾਂ ਦੀ ਜੂਨ ਹੰਢਾਈ ਹੈਪਰ ਲੋਕ ਵਿਚਾਰੇ ਕੀ ਜਾਨਣਗੀਤਾਂ ਦੀ ਵਿਥਿਆ ਦਰਦ ਭਰੀ।ਮੈਂ ਹੰਝੂ ਹੰਝੂ ਰੋ ਰੋ ਕੇਆਪਣੀ ਤਾਂ ਅਉਧ ਹੰਢਾ ਬੈਠਾਂਕਿੰਜ ਅਉਧ ਹੰਢਾਵਾਂ ਗੀਤਾਂ ਦੀਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ।ਬਦਕਿਸਮਤ ਮੇਰੇ ਗੀਤਾਂ ਨੂੰਕਿਸ ਵੇਲੇ ਨੀਂਦਰ ਆਈ ਹੈਜਦ ਦਿਲ...

ਬਿਰਹਾ ਤੂੰ ਸੁਲਤਾਨ (1964)

ਮਿਰਚਾਂ ਦੇ ਪੱਤਰਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਏ ਵੇਕਿਉਂ ਕੋਈ ਡਾਚੀ ਸਾਗਰ ਖ਼ਾਤਰਮਾਰੂਥਲ ਛੱਡ ਜਾਏ ਵੇ ।ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ ਦੱਸ ਚੜ੍ਹਦਾ ਵੇਜੇ ਕਿਸਮਤ ਮਿਰਚਾਂ ਦੇ ਪੱਤਰਪੀਠ ਤਲੀ 'ਤੇ ਲਾਏ ਵੇ ।ਗ਼ਮ ਦਾ ਮੋਤੀਆ ਉਤਰ ਆਇਆਸਿਦਕ ਮੇਰੇ ਦੇ ਨੈਣੀਂ ਵੇਪ੍ਰੀਤ ਨਗਰ ਦਾ ਔਖਾ ਪੈਂਡਾਜਿੰਦੜੀ ਕਿੰਜ ਮੁਕਾਏ ਵੇ ।ਕਿੱਕਰਾਂ ਦੇ ਫੁੱਲਾਂ ਦੀ ਅੜਿਆਕੌਣ ਕਰੇਂਦਾ ਰਾਖੀ ਵੇਕਦ ਕੋਈ ਮਾਲੀ ਮਲ੍ਹਿਆਂ ਉੱਤੋਂਹਰੀਅਲ ਆਣ ਉਡਾਏ ਵੇ ।ਪੀੜਾਂ ਦੇ ਧਰਕੋਨੇ ਖਾ ਖਾਹੋ ਗਏ ਗੀਤ ਕਸੈਲੇ ਵੇਵਿਚ ਨੜੋਏ ਬੈਠੀ ਜਿੰਦੂਕੀਕਣ ਸੋਹਲੇ...

ਡਾਚੀ ਸਹਿਕਦੀ

ਜੇ ਡਾਚੀ ਸਹਿਕਦੀ ਸੱਸੀ ਨੂੰਪੁਨੂੰ ਥੀਂ ਮਿਲਾ ਦੇਂਦੀ ।ਤਾਂ ਤੱਤੀ ਮਾਣ ਸੱਸੀ ਦਾਉਹ ਮਿੱਟੀ ਵਿਚ ਰੁਲਾ ਦੇਂਦੀ ।ਭਲੀ ਹੋਈ ਕਿ ਸਾਰਾ ਸਾਉਣ ਹੀਬਰਸਾਤ ਨਾ ਹੋਈ,ਪਤਾ ਕੀ ਆਲ੍ਹਣੇ ਦੇ ਟੋਟਰੂਬਿਜਲੀ ਜਲਾ ਦੇਂਦੀ ।ਮੈਂ ਅਕਸਰ ਵੇਖਿਐ-ਕਿ ਤੇਲ ਹੁੰਦਿਆਂ ਸੁੰਦਿਆਂ ਦੀਵੇ,ਹਵਾ ਕਈ ਵਾਰ ਦਿਲ ਦੀਮੌਜ ਖ਼ਾਤਰ ਹੈ ਬੁਝਾ ਦੇਂਦੀ ।ਭੁਲੇਖਾ ਹੈ ਕਿ ਜ਼ਿੰਦਗੀਪਲ ਦੋ ਪਲ ਲਈ ਘੂਕ ਸੌਂ ਜਾਂਦੀ,ਜੇ ਪੰਛੀ ਗ਼ਮ ਦਾ ਦਿਲ ਦੀਸੰਘਣੀ ਜੂਹ 'ਚੋਂ ਉਡਾ ਦੇਂਦੀ ।ਹਕਕੀਤ ਇਸ਼ਕ ਦੀਜੇ ਮਹਿਜ ਹੁੰਦੀ ਖੇਡ ਜਿਸਮਾਂ ਦੀ,ਤਾਂ ਦੁਨੀਆਂ ਅੱਜ ਤੀਕਣਨਾਂ ਤੇਰਾ ਮੇਰਾ ਭੁਲਾ...