9.5 C
Los Angeles
Tuesday, March 18, 2025

ਜਦ ਵੀ ਤੇਰਾ

ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਞ ਲੱਗਦਾ ਹੈ ‘ਸ਼ਿਵ’ ਦੇ ਸ਼ਿਅਰਾਂ ‘ਚੋਂ
ਕੋਈ ਧੁਖ਼ਦਾ ਅੰਗਾਰ ਹੋਵੇਗਾ

ਬਿਰਹਾ ਤੂੰ ਸੁਲਤਾਨ (1964)

ਮਿਰਚਾਂ ਦੇ ਪੱਤਰਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆਕੀਕਣ ਅਰਘ ਚੜ੍ਹਾਏ ਵੇਕਿਉਂ ਕੋਈ ਡਾਚੀ ਸਾਗਰ ਖ਼ਾਤਰਮਾਰੂਥਲ ਛੱਡ ਜਾਏ ਵੇ ।ਕਰਮਾਂ ਦੀ ਮਹਿੰਦੀ ਦਾ ਸੱਜਣਾਰੰਗ ਕਿਵੇਂ ਦੱਸ ਚੜ੍ਹਦਾ ਵੇਜੇ ਕਿਸਮਤ ਮਿਰਚਾਂ ਦੇ ਪੱਤਰਪੀਠ ਤਲੀ 'ਤੇ ਲਾਏ ਵੇ ।ਗ਼ਮ ਦਾ ਮੋਤੀਆ ਉਤਰ ਆਇਆਸਿਦਕ ਮੇਰੇ ਦੇ ਨੈਣੀਂ ਵੇਪ੍ਰੀਤ ਨਗਰ ਦਾ ਔਖਾ ਪੈਂਡਾਜਿੰਦੜੀ ਕਿੰਜ ਮੁਕਾਏ ਵੇ ।ਕਿੱਕਰਾਂ ਦੇ ਫੁੱਲਾਂ ਦੀ ਅੜਿਆਕੌਣ ਕਰੇਂਦਾ ਰਾਖੀ ਵੇਕਦ ਕੋਈ ਮਾਲੀ ਮਲ੍ਹਿਆਂ ਉੱਤੋਂਹਰੀਅਲ ਆਣ ਉਡਾਏ ਵੇ ।ਪੀੜਾਂ ਦੇ ਧਰਕੋਨੇ ਖਾ ਖਾਹੋ ਗਏ ਗੀਤ ਕਸੈਲੇ ਵੇਵਿਚ ਨੜੋਏ ਬੈਠੀ ਜਿੰਦੂਕੀਕਣ ਸੋਹਲੇ...

ਗ਼ਮਾਂ ਦੀ ਰਾਤ

ਗ਼ਮਾਂ ਦੀ ਰਾਤ ਲੰਮੀ ਏਜਾਂ ਮੇਰੇ ਗੀਤ ਲੰਮੇ ਨੇ ।ਨਾ ਭੈੜੀ ਰਾਤ ਮੁੱਕਦੀ ਏ,ਨਾ ਮੇਰੇ ਗੀਤ ਮੁੱਕਦੇ ਨੇ ।ਇਹ ਸਰ ਕਿੰਨੇ ਕੁ ਡੂੰਘੇ ਨੇਕਿਸੇ ਨੇ ਹਾਥ ਨਾ ਪਾਈ,ਨਾ ਬਰਸਾਤਾਂ 'ਚ ਚੜ੍ਹਦੇ ਨੇਤੇ ਨਾ ਔੜਾਂ 'ਚ ਸੁੱਕਦੇ ਨੇ ।ਮੇਰੇ ਹੱਡ ਹੀ ਅਵੱਲੇ ਨੇਜੋ ਅੱਗ ਲਾਇਆਂ ਨਹੀਂ ਸੜਦੇਨਾ ਸੜਦੇ ਹਉਕਿਆਂ ਦੇ ਨਾਲਹਾਵਾਂ ਨਾਲ ਧੁਖਦੇ ਨੇ ।ਇਹ ਫੱਟ ਹਨ ਇਸ਼ਕ ਦੇ ਯਾਰੋਇਹਨਾਂ ਦੀ ਕੀ ਦਵਾ ਹੋਵੇਇਹ ਹੱਥ ਲਾਇਆਂ ਵੀ ਦੁਖਦੇ ਨੇਮਲ੍ਹਮ ਲਾਇਆਂ ਵੀ ਦੁਖਦੇ ਨੇ ।ਜੇ ਗੋਰੀ ਰਾਤ ਹੈ ਚੰਨ ਦੀਤਾਂ ਕਾਲੀ...

ਮੇਰੇ ਦੋਸਤਾ

ਮੈਨੂੰ ਤਾਂ ਮੇਰੇ ਦੋਸਤਾਮੇਰੇ ਗ਼ਮ ਨੇ ਮਾਰਿਆ ।ਹੈ ਝੂਠ ਤੇਰੀ ਦੋਸਤੀ ਦੇਦਮ ਨੇ ਮਾਰਿਐ ।ਮੈਨੂੰ ਤੇ ਜੇਠ ਹਾੜ 'ਤੇਕੋਈ ਨਹੀਂ ਗਿਲਾਮੇਰੇ ਚਮਨ ਨੂੰ ਚੇਤ ਦੀਸ਼ਬਨਮ ਨੇ ਮਾਰਿਐ ।ਮੱਸਿਆ ਦੀ ਕਾਲੀ ਰਾਤ ਦਾਕੋਈ ਨਹੀਂ ਕਸੂਰਸਾਗਰ ਨੂੰ ਉਹਦੀ ਆਪਣੀਪੂਨਮ ਨੇ ਮਾਰਿਐ ।ਇਹ ਕੌਣ ਹੈ ਜੋ ਮੌਤ ਨੂੰਬਦਨਾਮ ਕਰ ਰਿਹੈ ?ਇਨਸਾਨ ਨੂੰ ਇਨਸਾਨ ਦੇਜਨਮ ਨੇ ਮਾਰਿਐ ।ਚੜ੍ਹਿਆ ਸੀ ਜਿਹੜਾ ਸੂਰਜਾਡੁੱਬਣਾ ਸੀ ਉਸ ਜ਼ਰੂਰਕੋਈ ਝੂਠ ਕਹਿ ਰਿਹਾ ਹੈਕਿ ਪੱਛਮ ਨੇ ਮਾਰਿਐ ।ਮੰਨਿਆਂ ਕਿ ਮੋਇਆਂ ਮਿੱਤਰਾਂਦਾ ਗ਼ਮ ਵੀ ਮਾਰਦੈਬਹੁਤਾ ਪਰ ਇਸ ਦਿਖਾਵੇ ਦੇਮਾਤਮ ਨੇ...