17.9 C
Los Angeles
Thursday, May 8, 2025

ਦਿਲ ਦੀ ਹਾਲਤ

ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂ
ਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ

ਹੌਲੀ ਹੌਲੀ ਆਪ ਸਾਰਾ ਕਿਰ ਗਿਆ ਸੀ
ਕੁੱਛ ਵੀ ਸਾਂਭ ਨੀ ਹੋਇਆ ਫੇਰ ਦਿਲਾਸੇ ਤੋਂ

ਸਮਝ ਨਾ ਲੱਗੀ ਚੇਹਰਾ ਕਿਹੜੀ ਤਰਫ ਕਰਾਂ
ਹਨੇਰੀ ਐਸੀ ਚੱਲੀ ਚਾਰੇ ਪਾਸੇ ਤੋਂ

ਦਰਿਆਂਵਾਂ ਦਾ ਰੇਤਾ ਵੱਖਰਾ ਥਲ ਨਾਲੋਂ
ਹੋਰ ਫਰਕ ਜੇ ਪੁੱਛਣਾ ਪੁੱਛ ਪਿਆਸੇ ਤੋਂ

ਇਹ ਕੋਈ ਸਾਂਝ ਅਨੋਖੀ ਅੰਦਰ ਬਾਹਰ ਦੀ
ਸਾਂਭ ਨੀ ਹੋਣੀ ਇਹ ਸਰਤਾਜ ਦੇ ਕਾਸੇ ਤੋਂ

ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂ
ਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ

ਮੋਤੀਆ ਚਮੇਲੀ

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾ ਖ਼ਿਆਲ ਜਰਾ ਰੱਖ ਨੀ ਕਾਸ਼ਣੀ ਜਿਹੇ ਰੰਗੇ ਨੀ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀ ਚਰ੍ਹੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ,ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂੰਗੇ ਕਲਿੱਪ ਮੈਂ ਉਡੀਕਦਾ...

ਰੁਤਬਾ (ਕਲੀ ਜੋਟਾ)

ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ...

ਦਿਲ ਪਹਿਲਾਂ ਜਿਹਾ ਨਹੀਂ ਰਿਹਾ

ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ ਉਹ ਵੀ ਸਮੇ ਸੀ ਹਵਾ ਸੀ ਜਦੋਂ ਲੱਗਦੀ ਗੁਲਾਬੀ ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ ਹੁਣ ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁਨਿਆਂ ਦੇ ਰੰਗ, ਥੋੜਾ ਹੋਰ ਗਿਆ… ਦਿਲ ਪਹਿਲਾਂ ਜਿਹਾ ਨਹੀਂ ਰਿਹਾ ਇਹ ਕਠੋਰ ਹੋ ਗਿਆ ਕਦੇ ਪਿੱਪਲਾਂ ਦੇ ਪੱਤਿਆਂ ਦੀ ਪੀਪਣੀ ਬਨਾਉਣੀ ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ ਹੁਣ ਨਗ਼ਮਾਂ ਸਾਰੰਗੀਆਂ...