15.1 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (4)

5

ਥੋੜ੍ਹੇ ਚਿਰ ਪਿਛੋਂ ਲਾਲਾ ਕਰਮ ਚੰਦ ਦੀ ਡਿਉਢੀ ਵਿਚ ਪੰਚਾਇਤ ਦੇ ਮੁਖੀਆਂ ਦੀ ਇਕ ਸਭਾ ਹੋ ਰਹੀ ਸੀ, ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ।

ਚੌਧਰੀ ਸਾਹਿਬ ਦਿੱਤਾ ਮਲ ਨੇ ਹੁੱਕੇ ਦਾ ਮੂੰਹ ਫੇਰ ਕੇ ਤੇ ਇਕ ਸੂਟਾ ਲਾ ਕੇ ਖੰਘਦਿਆਂ ਹੋਇਆਂ ਕਿਹਾ-”ਹਾਂ ਭਈ ਕਰਮ ਚੰਦਾ, ਕੀ ਬਣਿਆ ਫੇਰ ਉਸ ਮਾਮਲੇ ਦਾ?”

ਕਰਮ ਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ-”ਚੌਧਰੀ ਜੀ ! ਸਾਰਾ ਮਾਮਲਾ ਤੇ ਤੁਹਾਡੇ ਸਾਹਮਣੇ ਹੀ ਹੋਇਆ ਸੀ। ਅੱਜ ਪੰਡਤ ਹੋਰੀ ਲਿਆਏ ਜੇ ਨਵਾਂ ਸਮਾਚਾਰ। ਸੋ ਇਹ ਵੀ ਸੁਣ ਲਓ।”

ਇੰਨੇ ਨੂੰ ਪੰਡਤ ਹੋਰੀਂ ਡਕਾਰ ਲੈ ਕੇ ‘ਹਰੀ ਓਮ’ ਦੀ ਲੰਮੀ ਧੁਨੀ ਲਾਂਦੇ ਹੋਏ ਬੋਲੇ “ਚੌਧਰੀ ਜੀ ! ਕੀ ਦੱਸੀਏ। ਗੱਲ ਕੋਈ ਦੱਸਣ ਜੋਗੀ ਰਹਿ ਗਈ ਏ ? ਹੁਣ ਤੇ ਘੋਰ ਕਲੂਕਾਲ ਆ ਗਿਆ ਏ। ਅਸੀਂ ਤੇ ਦੋਵੇਂ ਵੇਲੇ ਹੱਥ ਜੋੜਨੇ ਆਂ ਜੇ ਏਨੀ ਅਵਸਥਾ ਸ਼ਾਂਤੀ-ਪੂਰਬਕ ਤੇ ਧਰਮ ਪਰਾਯਨਤਾ ਵਿਚ ਬਤੀਤ ਹੋਈ ਸੀ, ਈਸ਼ਵਰ ਪ੍ਰਮਾਤਮਾ ਇਹੋ ਜਿਹੇ ਉਪਦ੍ਰਵ ਵੇਖਣ ਤੋਂ ਪਹਿਲਾਂ ਹੀ ਸਾਨੂੰ ਇਸ ਧਰਤੀ ਤੋਂ ਉਠਾ ਲੈਂਦਾ, ਪਰ ਪ੍ਰਾਲਬਧ ਵਿਚ ਪਤਾ ਨਹੀਂ ਅਜੇ ਕੀ ਕੀ ਲਿਖਿਆ ਏ (ਡਕਾਰ ਲੈ ਕੇ) ਹਰੀ ਓਮ।”

ਸਾਰੇ ਬੰਦਿਆਂ ਨੂੰ ਇਸ ਨਵੀਂ ਖ਼ਬਰ ਦੇ ਸੁਣਨ ਲਈ ਤੌਖਲਾ ਪੈ ਗਿਆ ਤੇ “ਹਾਂ ਮਹਾਰਾਜ, ਦਸੋ” ਦਾ ਰੌਲਾ ਪੈ ਗਿਆ।

ਪੰਡਤ ਹੋਰੀ ਕ੍ਰੋਧਵਾਨ ਹੋ ਕੇ ਬੋਲੇ-“ਓ ਬਈ ਦੱਸੀਏ ਕੀ ਅਸੀਂ। ਇਹ ਸਭ ਤੁਸਾਂ ਲੋਕਾਂ ਦੀ ਨੀਚ ਪ੍ਰਕਿਰਤੀ ਦਾ ਪ੍ਰਤੀਫਲ ਹੈ। ਧਰਮ ਨੇਮ ਵਲੋਂ ਦਿਨੋਂ ਦਿਨ ਉਪਰਾਮ ਹੁੰਦੇ ਜਾਣਾ, ਪੂਜਾ ਪਾਠ, ਸੰਧਿਆ ਤਰਪਣ ਵਲੋਂ ਬੇਮੁਖ ਹੋ ਕੇ ਦੁਸ਼ਟ ਕਰਮਾਂ ਵਿਚ ਖੱਚਤ ਰਹਿਣਾ। ਫਿਰ ਭਲਾ ਧਰਤੀ ਤੇ ਇਹੋ ਜਿਹੇ ਅਤਿਆਚਾਰ ਨਾ ਹੋਣ ਤਾਂ ਹੋਰ ਕੀ ਹੋਵੇ। ਸ਼ਿਵ, ਸ਼ਿਵ, ਸ਼ਿਵ, (ਥੋੜ੍ਹਾ ਚਿਰ ਚੁਪ ਰਹਿ ਕੇ ਤੇ ਫਿਰ ਕਰਮ ਚੰਦ ਨੂੰ ਸੰਬੋਧਨ ਕਰ ਕੇ) ਓ ਬਈ ਭਲਿਆ ਲੋਕਾ, ਅਸਾਂ ਤੈਨੂੰ ਇਕ ਵਾਰੀ ਨਹੀਂ, ਹਜ਼ਾਰ ਵਾਰੀ ਪਿਟਿਆ, ਬਈ ਉਸ ਨੀਚਣੀ ਨੂੰ ਤੂੰ ਸਿਰੇ ਨਾ ਚੜ੍ਹਾਈ ਜਾ ਤੇ ਉਸ ਦਾ ਕੋਈ ਪ੍ਰਯਤਨ ਕਰ। ਅਖੀਰ ਉਹੀ ਕੁਝ ਹੋ ਕੇ ਰਿਹਾ, ਜਿਸ ਦੀ ਸੰਭਾਵਨਾ ਸੀ। ਉਹ ਕੁਟਲਾ ਜਾ ਵਸੀ ਜੇ ਮੁਸਲਮਾਨਾਂ ਦੇ ਘਰ। ਈਸ਼ਵਰ ਸਾਖੀ ਏ, ਜਿਸ ਵੇਲੇ ਦੀ ਗੱਲ ਸੁਣੀ ਏ, ਅੰਦਰੋਂ ਰੱਤ ਜਾਣ ਡਹੀ ਹੋਈ ਏ। ਸਾਡੇ ਬੈਠਿਆਂ ਹੀ ਨਗਰੀ ਵਿਚ ਇਹ ਅਨਰਥ ਹੋਣ ਲਗੇ ਤਾਂ ਧਿਕਾਰ ਹੈ।ਸਾਡੇ ਹੋਏ ਨੂੰ (ਡਕਾਰ ਲੈਂਦੇ ਹੋਏ…)”

ਸਮਾਜ ਪ੍ਰਤੀ ਪੰਡਤ ਹੋਰਾਂ ਦੀ ਇਹ ਉਦਾਰਤਾ ਤੇ ਦਇਆ ਭਾਵ ਵੇਖ ਕੇ ਸਭ ਇਕ-ਸੁਰ ਵਿਚ ਪੁਕਾਰ ਉਠੇ, ‘ਧੰਨ ਹੋ ! ਧੰਨ ਹੈ।”

ਫਿਰ ਪੰਡਤ ਜੀ, ਕਰਮ ਚੰਦ ਤੇ ਸੋਹਣ ਲਾਲ ਵਲ ਤੱਕ ਹੈ। ਬੋਲੇ-‘ਅਜ ਕਲ੍ਹ ਦੇ ਮੁੰਡਿਆਂ ਦੀ ਤਾਂ ਉੱਕਾ ਹੀ ਬੁੱਧ ਮਲੀਨ ਹੋ ਗਈ ਏ। ਜੇ ਗਲ ਕਰਨੀ, ਆਪ-ਹੁਦਰੇ ਬਣ ਕੇ ਕਰੀ ਜਾਣੀ। ਭੜਵਿਓ! ਇਹੋ ਜੇ ਤੁਸੀਂ ਮੈਨੂੰ ਪਹਿਲਾਂ ਪੁਛ ਲੈਂਦੇ, ਇਹ ਬ੍ਰਾਹਮਣ ਕੋਈ ਤੁਹਾਡਾ ਦੁਸ਼ਮਣ ਤਾਂ ਨਹੀਂ ਸੀ। ਤੁਹਾਡੇ ਹੀ ਵੱਡਿਆਂ ਦੇ ਟੁਕੜੇ ਖਾ ਕੇ ਪਲਿਆ ਹਾਂ। ਜੋ ਕੋਈ ਚੰਗੀ ਮਤ ਨਾ ਦੇਂਦਾ, ਤਾਂ ਬੁਰੀ ਵੀ ਤਾਂ ਨਹੀਂ ਸੀ ਦੇਣ ਲੱਗਾ। ਪਰ ਹੱਛਾ ਬਈ, ਸਾਨੂੰ ਕੀ ਲੱਗੇ ਇਨ੍ਹਾਂ ਝੇੜਿਆਂ ਨਾਲ। ਮੌਜ ਲਓ, ਜੋ ਜੀ ਆਵੇ ਕਰੋ, ਅਸੀਂ ਕਿਉਂ ਖ਼ਾਹ-ਮਖ਼ਾਹ ਵਿਚ ਲੱਤ ਅੜਾਈਏ।” ਕਹਿੰਦੇ ਕਹਿੰਦੇ ਪੰਡਤ ਹੋਰੀਂ ਗੋਡਿਆਂ ਤੇ ਹੱਥ ਰਖ ਕੇ ਉੱਠੇ ਤੇ ਜਾਣ ਲਈ ਤਿਆਰ ਹੋ ਪਏ।

ਇਹ ਵੇਖ ਕੇ ਸਾਰਿਆਂ ਨੂੰ ਫਿਕਰ ਪੈ ਗਿਆ ਤੇ ਉਹ “ਨਾ ਮਹਾਰਾਜ, ਬੈਠੇ ਮਹਾਰਾਜ, ਗੱਲ ਤੇ ਸੁਣੋ ਤੁਸੀਂ ਗੁੱਸੇ ਕਿਉਂ ਹੋ ਗਏ।” ਆਦਿ ਕਹਿ ਕੇ, ਪੰਡਤ ਹੋਰਾਂ ਦੇ ਦੁਆਲੇ ਹੋ ਗਏ। ਕਿਸੇ ਨੇ ਉਨ੍ਹਾਂ ਦੇ ਪੈਰਾਂ ਤੇ ਸਿਰ ਧਰ ਦਿੱਤਾ, ਕਿਸੇ ਨੇ ਹੱਥੋਂ ਸੋਟੀ ਫੜ ਲਈ ਤੇ ਕੋਈ ਰਾਹ ਰੋਕ ਕੇ ਖਲੇ ਗਿਆ।

ਲਾਚਾਰ ਪੰਡਤ ਹੋਰਾਂ ਨੂੰ ਬੈਠਣਾ ਹੀ ਪਿਆ। ਇੰਨੇ ਨੂੰ ਕਰਮ ਚੰਦ ਗਲ ਵਿਚ ਪੱਲਾ ਪਾ ਕੇ ਉਨ੍ਹਾਂ ਦੇ ਚਰਨਾਂ ਤੇ ਡਿੱਗ ਪਿਆ ਤੇ ਗਿੜਗਿੜਾ ਕੇ ਕਹਿਣ ਲੱਗਾ-

“ਮਹਾਰਾਜ ! ਸਾਡੀ ਇੱਜ਼ਤ ਤੁਹਾਡੇ ਹੀ ਹੱਥ ਏ। ਇਸ ਗੱਲ ਦਾ ਜ਼ਰੂਰ ਫੈਸਲਾ ਕਰ ਕੇ ਜਾਓ, ਨਹੀਂ ਤਾਂ ਬਰਾਦਰੀ ਸਾਨੂੰ ਟਿਕਣ ਨਹੀਂ ਦੇਵੇਗੀ ।”

ਕੋਲੋਂ ਇਕ ਦੂਸਰਾ ਬੋਲਿਆ-“ਹਾਂ ਮਹਾਰਾਜ ! ਇਸ ਵਿਚਾਰੇ ਦੀ ਬੜੀ ਨਮੋਸ਼ੀ ਹੋ ਰਹੀ ਏ !”

ਇਹਨਾਂ ਵਿਚ ਮੁਨਸ਼ੀ ਦੇਵੀ ਦਿਆਲ ਦਾ ਪੁੱਤਰ ਮੋਹਨ ਲਾਲ ਵੀ ਬੈਠਾ ਹੋਇਆ ਸੀ। ਇਹ ਥੋੜ੍ਹੇ ਚਿਰ ਤੋਂ ਡੀ। ਏ। ਵੀ। ਕਾਲਜ ਛਡ ਕੇ ਘਰ ਆਇਆ ਸੀ। ਉਹ ਬੋਲਿਆ-‘ਪੰਡਤ ਜੀ ! ਸਚਮੁਚ ਇਹ ਉਪਕਾਰ ਦਾ ਕੰਮ ਹੈ। ਆਪ ਵਰਗੇ ਮਹਾਂ-ਪੁਰਸ਼ਾਂ ਦੇ ਪੁਰਸ਼ਾਰਥ ਨਾਲ ਹੀ ਇਹੋ ਜਿਹੀਆਂ ਵਿਟਲ ਸਮੱਸਿਆਵਾਂ ਸੁਲਝ ਸਕਦੀਆਂ ਨੇ। ਅਜੇ ਵੀ ਆਪ ਕੋਸਿਸ ਕਰੋ ਤਾਂ ਉਹ ਵਾਪਸ ਆ ਸਕਦੀ ਏ।”

“ਕੀ ਕਿਹਾ ਈ ? ਵਾਪਸ ਆ ਸਕਦੀ ਏ ? ਕਹਿ ਕੇ ਤੇ ਪੈਚਾ ਵਲ ਤੱਕ ਕੇ ਪੰਡਤ ਜੀ ਬੋਲੇ-‘ਵੇਖੀ ਜੇ ਇਸ ਮੂਰਖ ਦੀ ਅਕਲ !” ਤੇ ਫਿਰ ਉਸ ਵਲ ਤੱਕ ਕੇ ਬੋਲੇ-“ਆਰੀਆਂ ਨੇ ਤੈਨੂੰ ਇਹੋ ਵਿੱਦਿਆ ਪੜ੍ਹਾਈ ਹੋਈ ਏ ਕਾਕਾ ! ਜਿੱਡਾ ਮੂੰਹ ਹੋਵੇ ਓਡੀ ਗੱਲ ਕਰੀਏ ! ਵੱਡਿਆ ਦੀਆ ਗੱਲਾਂ ਵਿਚ ਭਲਾ ਤੇਰਾ ਕੀ ਕੰਮ ਬੋਲਣ ਦਾ ? ਅਖੇ ਜੰਜ ਬਿਗਾਨੀ ਮੂਰਖ ਨੱਚੇ।”

ਇਸ ਤੇ ਸਾਰੇ ਮੋਹਨ ਲਾਲ ਵਲ ਕੰਨ-ਅੱਖੀਆਂ ਤੱਕਦੇ ਹੋਏ ਉਸਦੀ ਅਕਲ ਤੇ ਲਾਅਨਤਾਂ ਪਾਣ ਲੱਗੇ। ਪਰ ਮੋਹਨ ਲਾਲ ਤੋਂ ਫਿਰ ਵੀ ਨਾ ਰਿਹਾ ਗਿਆ ਤੇ ਬੋਲਿਆ-”ਖਿਮਾ ਕਰਨਾ ਪੰਡਤ ਜੀ ! ਮੈਂ ਕੋਈ ਬੁਰੀ ਗੱਲ ਨਹੀਂ ਸੀ ਆਖੀ। ਜੇ ਉਸ ਨੂੰ ਮੁੜ ਬਰਾਦਰੀ ਵਿਚ ਮਿਲਾ ਲਿਆ। ਜਾਵੇ, ਤਾਂ ਇਸ ਵਿਚ ਕੀ ਹਰਜ ਏ ! ਤੇ ਫਿਰ ਵਿਚਾਰੀ ਬਾਲ-ਵਿਧਵਾ ਹੈ, ਜੇ ਲਾਲਾ ਕਰਮ ਚੰਦ ਹੋਰੀ ਪਾਲਣਾ ਨਹੀਂ ਕਰ ਸਕਦੇ ਤਾਂ ਕਿਸੇ ਸੁਪਾਤਰ ਵਰ……।”

ਐਤਕੀਂ ਪੰਡਤ ਹੋਰਾਂ ਦਾ ਗੁੱਸਾ ਚੌਗੁਣਾ ਹੋ ਗਿਆ ਤੇ ਕ੍ਰੋਧ ਨਾਲ ਉਸ ਦੀ ਗੱਲ ਟੁਕ ਕੇ ਬੋਲੇ-“ਬਸ ਬਸ ! ਇਹੋ ਜਿਹੀ ਮਲੇਛ-ਭਾਸ਼ਾ ਮੁੜ ਕੇ ਮੂੰਹੋਂ ਨਾ ਕਢੀ ! ਭਲਾ ਸਾਬਣ ਮਲ ਕੇ ਧੋਣ ਨਾਲ ਖੇਤਾ ਵੀ ਕਦੇ ਗਊ ਬਣ ਸਕਦਾ ਏ ? ਹਿੰਦੂ ਧਰਮ ਵਿਚ ਵਿਧਵਾ-ਵਿਆਹ ਦਾ ਜ਼ਿਕਰ ਕਰ ਕੇ ਇਸ ਪਵਿੱਤਰ ਜਾਤੀ ਨੂੰ ਕਲੰਕਤ ਕਰਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ ? (ਮੱਥੇ ਤੇ ਦੁਹੱਥੜੇ ਮਾਰ ਕੇ) ਯਾਰੋ ਹਨੇਰ ਆ ਗਿਆ। ਇਨ੍ਹਾਂ ਆਰੀਆ ਤੇ ਅਕਾਲੀਆਂ ਨੇ ਤਾਂ ਭਾਰਤ ਦਾ ਬੇੜਾ ਈ ਗਰਕ ਕਰ ਛਡਿਆ ਹੈ ! (ਡਕਾਰ ਲੈਂਦੇ ਹੋਏ) ਹਰੀ ਓਮ।”

ਮੋਹਨ ਲਾਲ ਫੇਰ ਬੋਲਿਆ-”ਤਾਂ ਫਿਰ ਮਹਾਰਾਜ । ਤੁਹਾਡੇ ਈ ਬਚਨਾਂ ਅਨੁਸਾਰ ਜੇ ਖੇਤਾ ਗਊ ਨਹੀਂ ਬਣ ਸਕਦਾ ਤਾਂ ਗਊ ਕੀਕਣ ਖੇਤਾ ਬਣ ਸਕਦੀ ਏ ?”

ਇਸ ਵੇਰਾਂ ਬਹੁਤ ਸਾਰੇ ਆਦਮੀ ਛਿੱਥੇ ਪੈ ਕੇ ਮੋਹਨ ਲਾਲ ਦੇ ਪਿੱਛੇ ਪੈ ਗਏ ਤੇ ਉਸ ਨੂੰ ਚੁਪ ਕਰਾ ਕੇ ਹੀ ਛਡਿਆ। ਲਾਲਾ ਘਨੱਈਆ ਲਾਲ ਬੋਲਿਆ-“ਮੁੰਡਿਆ, ਬਸ ਕਰ ਵਧਦਾ ਨਾ ਜਾ ਬਹੁਤਾ। ਇਕ ਸ਼ਰੀਫ ਆਦਮੀ ਦੀ ਵਿਧਵਾ ਬਾਰੇ ਇਹ ਗੱਲ ਕਹਿੰਦਿਆਂ ਤੈਨੂੰ ਸ਼ਰਮ ਕਰਨੀ ਚਾਹੀਦੀ ਸੀ। ਤੇ ਫਿਰ ਤੂੰ ਇਤਨਾ ਪੜ੍ਹਿਆ ਲਿਖਿਆ ਏਂ, ਇਹ ਨਹੀਂ ਸੋਚ ਸਕਦਾ ਕਿ ਸਾਡੇ ਧਰਮ ਸ਼ਾਸਤਰਾਂ ਦਾ ਕੀ ਹੁਕਮ ਏ ? (ਪੰਡਤ ਹੋਰਾਂ ਨੂੰ ਹਾਂ। ਹਾਂ, ਪੰਡਤ ਜੀ ! ਤੁਸੀਂ ਆਪਣਾ ਕੰਮ ਕਰੀ ਚਲੇ। ਮੁੰਡਾ ਖੁੰਡਾ ਏ।। ਇਸ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਤਾਂ ਫਿਰ ਦਸੋ ਹੁਣ ਉਸ

ਦਾ ਕੀ ਬੰਦੋਬਸਤ ਕੀਤਾ ਜਾਵੇ ?’” ਕਰਮ ਚੰਦ ਬੋਲਿਆ-“ਪੈਂਚੋ ! ਮੇਰੀ ਇਕ ਅਰਜ਼ ਏ। ਜੇ ਉਹ ਇੱਜ਼ਤ ਨਾਲ ਰੰਡੇਪਾ ਕੱਟਣਾ ਚਾਹੁੰਦੀ, ਤਾਂ ਮੇਰੇ ਘਰ ਕਿਸ ਗੱਲ ਦਾ ਘਾਟਾ ਸੀ। ਪਰ ਮੈਂ ਤਾਂ ਕਿੰਨੇ ਚਿਰ ਤੋਂ ਉਸ ਦੇ ਲੱਛਣ ਹੋਰ ਦੇ ਹੋਰ ਈ ਵੇਖ ਰਿਹਾ ਸੀ। ਫਿਰ ਵੀ ਮਹੀਂ ਜਿੱਡਾ ਜੇਰਾ ਕੀਤੀ ਰਖਿਆ। ਆਖਿਆ ਮਨਾ, ਸਾਡਾ ਕੀ ਲੈਂਦੀ ਏ, ਜਿਹਾ ਕਰੇਗੀ ਤਿਹਾ ਭਰੇਗੀ।

ਪਰ ਕਿਸੇ ਦੇ ਆਖਣ ਵਾਂਗੂੰ ਅਖੇ ਮੂੰਹੋਂ ਲੱਥੀ ਲੇਈ ਤੇ ਕੀ ਕਰੇਗਾ। ਕੋਈ। ਉਹ ਤਾਂ ਸਾਡੇ ਅਗਲਿਆਂ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿਚ ਪਾ ਕੇ ਛੱਟਣ ਤੇ ਉਤਰ ਆਈ । ਮੈਥੋਂ ਕੀ ਪੁੱਛਦੇ ਹੋ । ਅਖੇ ਪੇਟ ਪਾੜਾਂ ਤੇ ਪੱਟੀ ਕਿੱਥੇ ਬੰਨ੍ਹਾਂ ? ਇਹ ਗੱਲਾਂ ਕੋਈ ਦਸਣ ਜੋਗੀਆਂ ਨੇ ? ਫਿਰ ਵੀ ਸਬਰ ਦਾ ਘੁੱਟ ਭਰਿਆ। ਹੁਣ ਦਸੋ, ਹੋਰ ਮੈਂ ਕੀ ਕਰਦਾ। ਰੱਸੇ ਪਾ ਕੇ ਤੇ ਮੈਂ ਉਹਨੂੰ ਬੰਨ੍ਹਣੇ ਰਿਹਾ। ਅਖੀਰ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਆਪੇ। ਹੀ ਮੂੰਹ ਕਾਲਾ ਕਰਕੇ ਚਲੀ ਗਈ।”

ਚਹੁਆ ਪਾਸਿਆਂ ਤੋਂ ਆਵਾਜ਼ਾਂ ਆਉਣ ਲਗੀਆਂ-“ਠੀਕ ਏ! ਠੀਕ। ਇਸ ਵਿਚਾਰੇ ਨੂੰ ਕੋਈ ਓਪਰੀ ਸੀ ? ਐਨਾ ਹਿੱਤ ਤੇ ਢਿਡੋਂ ਜੰਮੀ ਔਲਾਦ ਵੀ ਨਹੀਂ ਕਰਦੀ। ਉਸ ਦੇ ਆਪਣੇ ਈ ਭਾਗ ਖੋਟੇ ਸਨ, ਫਿਰ ਕਿਸੇ ਦਾ ਕੀ ਦੋਸ਼ ?”

ਪੰਡਤ ਹੋਰੀਂ ਸੋਚ ਕੇ ਬੋਲੇ- ਫੇਰ ਹੁਣ ਹੋਵੇ ਕੀ ?”

ਬਾਬਾ ਰਾਧਾ ਸਿੰਘ ਮੱਥੇ ਤੋਂ ਪੱਗ ਨੂੰ ਪਿਛਾਂਹ ਕਰਦਾ ਹੋਇਆ। ਬੋਲਿਆ-“ਹੋਣਾ ਕੀ ਏ, ਜਿਹੜਾ ਧਰਮੇਂ ਗਿਆ। ਵਸਤੀਉਂ ਗਿਆ, ਜਿਹੜਾ। ਭਰੇ ਘਰੋਂ ਸੱਖਣਾ ਗਿਆ, ਉਸ ਕਰਮਾਂ ਮਾਰੇ ਲਈ ਹੋਣਾ ਕੀ ਹੋਇਆ। ਉਸ ਨੂੰ ਰਹਿਣ ਦਿਓ ਜਿਥੇ ਹੈਗੀ ਏ। ਆਪੇ ਕਰਮਾਂ ਦਾ ਪੀਠਾ ਛਾਣੇਗੀ।” ਸਾਰੇ ਬੋਲੇ-ਠੀਕ ਏ ! ਠੀਕ ਏ ! ਬਾਬੇ ਹੋਰਾਂ ਲੱਖ ਰੁਪਏ ਦੀ ਗੱਲ ਕਹੀ ਏ।”

ਪੰਡਤ ਹੋਰੀਂ ਬੋਲੇ “ਖ਼ਿਆਲ ਤੇ ਮੇਰਾ ਵੀ ਇਹੋ ਜੇ ਕਿ ਕੁਟਲਾ ਨੂੰ ਉਥੇ ਈ ਰਹਿਣ ਦਿਓ। ਨਾਲੇ ਇਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਏ। ਕਿਉਂ ਬਈ ਕਰਮ ਚੰਦ ! ਤੇਰੀ ਕੀ ਮਰਜ਼ੀ ਏ ? (ਡਕਾਰ ਲੈ ਕੇ) ਹਰੀਓ …।।ਮ ।

ਕਰਮ ਚੰਦ ਉਤਸ਼ਾਹ ਭਰੀ ਆਵਾਜ਼ ਵਿਚ ਹੱਥ ਜੋੜ ਕੇ ਬੋਲਿਆ-“ਮਹਾਰਾਜ, ਜੇ ਆਪ ਦੀ ਸਲਾਹ ਉਹ ਮੇਰੀ ਸਲਾਹ ! ਤੁਸੀਂ ਸਿਆਣੇ ਓ। ਇਸ ਘਰ ਵਿਚ ਹੁਣ ਉਹ ਕਦੇ ਪੈਰ ਨਹੀਂ ਪਾ ਸਕਦੀ। ਨਾਲੇ ਮਹਾਰਾਜ ! ਦਿਲ, ਤੇ ਫੁੱਲ ਟੁੱਟੇ ਜੋੜਨੇ ਅਨਹੋਣੀ ਗੱਲ ਏ।’ ਇਸ ਦੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਪੰਡਤ ਹੋਰਾਂ ਦੀ ਉਦਾਰਤਾ ਤੇ ਕਰਮ ਚੰਦ ਦੀ ਅਕਲ ਦੀ ਵਡਿਆਈ ਕਰਦੇ ਹੋਏ ਹੌਲੀ ਹੌਲੀ ਸਭ ਉਠ ਕੇ ਚਲੇ ਗਏ। ਪੰਡਤ ਹੋਰੀਂ ਵੀ, ‘ਹਰੀਓ ਮ’ ਕਹਿ ਕੇ ਸਭ ਤੋਂ ਪਿਛੋਂ ਉਠੇ। ਜਾਣ ਲਗਿਆ ਕਰਮ ਚੰਦ ਨੇ ਛੁਹਲੇ ਜਿਹੇ ਉਹਨਾਂ ਦੀ ਮੁਠ ਵਿਚ ਕੁਛ ਚਾਂਦੀ ਦੇ ਸਿੱਕੇ ਫੜਾਂਦਿਆਂ ਹੋਇਆ ਕਿਹਾ-“ਮਹਾਰਾਜ, ਸਾਡੇ ਉਤੇ ਦਇਆ ਦ੍ਰਿਸ਼ਟੀ ਰਖਣੀ।”

ਪੰਡਤ ਹੋਰੀ ਭਰੀ ਹੋਈ ਮੁੱਠ ਨਾਲ ਖੀਸਾ ਟਟੋਲਦੇ ਹੋਏ ਤੇ ਦੂਜੇ ਹੱਥ ਨਾਲ ਉਸ ਦਾ ਮੋਢਾ ਫੜ ਕੇ ‘ਰਹਿਣ ਦਿਓ’ ਰਹਿਣ ਦਿਓ’ ਕਹਿ ਕੇ ਬੋਲੇ – “ਹਾਂ ਸਚ, ਮੈਂ ਜਿਹੜੀ ਗੱਲ ਕਹੀ ਸੀ।”

“ਆਹੋ ਜੀ, ਮੈਂ ਉਸੇ ਵੇਲੇ ਖੁਆਜਾ ਸਾਹਿਬ ਹੋਰਾਂ ਦੇ ਗਿਆ ਸਾਂ। ਪਹਿਲਾਂ ਤਾਂ ਮੰਨਦੇ ਹੀ ਨਹੀਂ ਸਨ, ਪਰ ਤੁਹਾਡੀ ਸਿਫ਼ਾਰਸ਼ ਸੁਣ ਕੇ ਮੰਨ ਗਏ।”

“”ਖ਼ੈਰ ਚੰਗਾ ਹੋ ਗਿਆ, ਤੇ ਕਿੰਨਾ ਕੁ।।?

ਪੰਜਾਹ ਨਕਦ ਦੇ ਆਇਆ ਸਾਂ ਤੇ ਬਾਕੀ ਪੰਜਾਹ ਜਦ ਮਾਮਲਾ ਰਫਾ-ਦਫਾ ਹੋ ਜਾਵੇ। ਦੇਣ ਦਾ ਇਕਰਾਰ ਕੀਤਾ।”

“ਖੈਰ ਕੰਮ ਸਸਤਾ ਈ ਰਿਹਾ।”

ਇਸ ਤੋਂ ਬਾਅਦ ਅਸ਼ੀਰਵਾਦ ਦੇ ਕੇ ਪੰਡਤ ਹੋਰੀਂ ਡੰਗੋਰੀ ਖੜਕਾਂਦੇ ਹੋਏ ਹੌਲੀ ਹੌਲੀ ਘਰ ਵਲ ਹੋ ਤੁਰੇ। ਘਰ ਪਹੁੰਚਣ ਤੋਂ ਪਹਿਲਾਂ ਉਹ ਕਿਸ ਕਿਸ ਦਾ ਘਰ ਫਿਰੋ ਤੇ ਕੀ ਸਲਾਹਾਂ ਮਸ਼ਵਰੇ ਕੀਤੇ ? ਰੱਬ ਹੀ ਜਾਣੇ ।

6

ਗੁਰਦੇਈ ਚਿੰਤਾ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਸੀ ਕਿ ਪੰਡਤ ਹੋਰੀਂ ਉਸ ਨੂੰ ਅੰਦਰ ਆਉਂਦੇ ਦਿਖਾਈ ਦਿਤੇ। ਕੁਝ ਏਧਰ ਉਧਰ ਦੀਆ ਗੱਲਾਂ ਕਰਨ ਤੋਂ ਬਾਅਦ ਬੋਲੇ, “ਬੇਟੀ ਤੇਰੀ ਖ਼ਾਤਰ ਅੱਜ ਸਾਰੇ ਸ਼ਹਿਰ ਵਿਚ ਫਿਰਿਆ, ਪੰਚਾਇਤ ਕੱਠੀ ਕੀਤੀ, ਜਿਸ ਦਾ ਮੂੰਹ ਨਹੀਂ ਸਾਂ ਦੇਖਣਾ ਚਾਹੁੰਦਾ। ਉਸ ਦੇ ਪੈਰ ਵੇਖੇ, ਪਰ ਇਨ੍ਹਾਂ ਲੋਕਾਂ ਦੀ ਅਕਲ ਤੇ ਪਤਾ ਨਹੀਂ ਈਸ਼ਵਰ ਨੇ ਕੀ ਪਰਦਾ ਪਾ ਦਿਤਾ ਏ, ਜੁ ਕਿਸੇ ਕੁਲ ਤੇ ਹੀ ਨਹੀਂ ਆਉਂਦੇ (ਡਕਾਰ ਲੈ ਕੇ) ਹਰੀਓ ।”

ਗੁਰਦੇਈ ਨੇ ਸ਼ਰਧਾ ਨਾਲ ਮੱਥਾ ਟੇਕਦਿਆਂ ਹੋਇਆ ਕਿਹਾ- ‘ਮਹਾਰਾਜ! ਮੇਰੇ ਵਰਗੀ ਦੁਖੀਆ ਲਈ ਤੁਸੀਂ ਨਾ ਖੇਚਲ ਕਰੇ ਤਾਂ ਕੌਣ ਕਰੇ!

‘ਬੇਟੀ ! ਪਰ ਮੇਰਾ ਮਨੋਰਥ ਸਫਲ ਹੁੰਦਾ ਨਹੀਂ ਦਿਸਦਾ।”

“ਕਿਉਂ ਜੀ ?”

“ਕਰਮ ਚੰਦ ਤਾਂ ਮੰਨਦਾ ਹੀ ਨਹੀਂ। ਉਹ ਕਹਿੰਦਾ ਏ ਸਾਨੂੰ ਲਿਖਤ ਦੇ ਗਈ ਏ। ਸਾਡਾ ਕੀ ਕਰ ਸਕਦੀ ਏ।”

ਗੁਰਦੇਈ ਨਿਰਾਸਤਾ ਵਿਚ ਠੰਢਾ ਸਾਹ ਭਰ ਕੇ ਬੋਲੀ-‘ਤੇ ਬਰਾਦਰੀ ਨੇ ਕੀ ਕਿਹਾ ?”

“ਬੇਟੀ | ਬਰਾਦਰੀ ਦੇ ਹੱਥ ਵਿਚ ਕੀ ਧਰਿਆ ਏ। ਉਹ ਕਿਸੇ ਨੂੰ ਬਦੋਬਦੀ ਥੋੜ੍ਹਾ ਮਨਾ ਸਕਦੀ ਏ। ਕੋਈ ਸਰਕਾਰੀ ਅਦਾਲਤ ਤੇ ਹੈ। ਨਹੀਂ ਕਿ ਜੇ ਚਾਹੇ ਕਰਾ ਲਵੇ ।”

“ਫਿਰ ਹੁਣ ਮੈਂ ਕੀ ਕਰਾਂ ?”

ਕੁਝ ਚਿਰ ਸੋਚ ਕੇ ਪੰਡਤ ਹੋਰੀਂ ਬੋਲੇ -“ਕੀ ਦਸਾਂ ਬੇਟੀ ! ਸਮੱਸਿਆ ਬੜੀ ਵਿਟਲ ਹੈ। ਮੁਕੱਦਮਾ ਚਲਾਇਆ ਜਾਵੇ, ਤਾਂ ਵੀ ਕੁਝ ਬਣਦਾ ਨਹੀਂ ਦਿਸਦਾ, ਕਿਉਂਕਿ ਇਸ ਕੰਮ ਵਾਸਤੇ ਧਨ ਦੀ ਆਵਸ਼ਕਤਾ चै।”

“ਕਿੰਨੇ ਕੁ ਖਰਚ ਦੀ ?”

“ਘਟੋ ਘਟ ਦੇ ਤਿੰਨ ਸੌ ਤਾਂ ਹੋਣਾ ਹੀ ਚਾਹੀਦਾ ਹੈ।”

ਆਪਣੇ ਹੱਥ ਵਾਲੇ ਸੂਤੜੇ ਵਲ ਤੱਕ ਕੇ ਗੁਰਦੇਈ ਬੋਲੀ-

“ਇਹ ਕਿੰਨੇ ਕੁ ਮੁੱਲ ਦਾ ਹੋਵੇਗਾ ?

ਪੰਡਤ ਹੋਰੀਂ ਲਲਚਾਈ ਨਜ਼ਰ ਨਾਲ ਸੂਤੜੇ ਵਲ ਤੱਕਦੇ ਹੋਏ

ਬੋਲੇ-“ਹੋਵੇਗਾ ਸੋ ਡੇਢ ਸੌ ਦਾ।”

ਗੁਰਦੇਈ ਨਿਰਾਸ ਹੋ ਗਈ। *

ਪੰਡਤ ਹੋਰੀਂ ਉਸ ਨੂੰ ਧੀਰਜ ਦੇਣ ਲਗੇ-“ਬੇਟਾ ! ਚਿੰਤਾ ਨਾ ਕਰ। ਜੇ ਕੁਝ ਘਟੇਗਾ ਉਹ ਮੈਂ ਕੋਲੋਂ ਪਾ ਕੇ ਤੇਰਾ ਕਾਰਜ ਕਰਨ ਨੂੰ ਤਿਆਰ ਹਾਂ ।”

ਗੁਰਦੇਈ ਨੇ ਹੱਥੋਂ ਸੂਤੜਾ ਲਾਹ ਕੇ ਪੰਡਤ ਹੋਰਾਂ ਦੇ ਪੈਰਾਂ ਤੇ ਰੱਖ ਦਿਤਾ ਤੇ ਫਿਰ ਮੱਥਾ ਟੇਕਦੀ ਹੋਈ ਬੋਲੀ-“ਜੀ ਮੈਂ ਤੁਹਾਡੇ ਈ ਆਸਰੇ ਆ। ਤੁਸੀਂ ਮੇਰਾ ਬੇੜਾ ਬੰਨੇ ਲਾਉਗੇ ਤਾਂ ਲਗੇਗਾ।”

ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਪੰਡਤ ਜੀ ਬੋਲੇ-‘ਬੇਟਾ, ਭਗਵਾਨ ਤੇਰਾ ਕਾਰਜ ਸਿਧ ਕਰੇਗਾ। ਮੈਂ ਅੱਜ ਤੋਂ ਇਸ ਮੁਕੱਦਮੇ ਦਾ ਭਾਰ ਆਪਣੇ ਜ਼ੁੰਮੇ ਲੈਂਦਾ ਹਾਂ ਤੇ ਤੈਨੂੰ ਵਿਸ਼ਵਾਸ ਦਿਵਾਂਦਾ ਹਾਂ ਕਿ ਈਸ਼ਵਰ ਦੀ ਦਇਆ ਨਾਲ ਬਹੁਤ ਛੇਤੀ ਸਫ਼ਲਤਾ ਹੋਵੇਗੀ (ਡਕਾਰ ਲੈ ਕੇ) ਹਰੀਓ ਮਾ ਪਰ ਜੇ ਤੂੰ ਇਥੇ ਰਹੀ, ਤਾਂ ਕੰਮ ਵਿਗੜ ਜਾਣ ਦਾ ਖਤਰਾ ਏ।”

“ਪਰ ਮੈਂ ਕਿਥੇ ਜਾਵਾਂ ? ਕਹੋ ਤਾਂ ਪੇਕੇ ਚਲੀ ਜਾਵਾਂ, ਪਰ ਉਥੇ ਵੀ ਮੇਰਾ ਕੋਈ ਨਹੀਂ। ਹਾਂ ਰਹਿਣ ਨੂੰ ਇਕ ਮਕਾਨ ਹੈ।”

“ਨਹੀਂ ਬੇਟੀ, ਤੂੰ ਕੋਈ ਚਿੰਤਾ ਨਾ ਕਰ ! ਸਿਆਲਕੋਟ ਵਿਚ ਮੇਰਾ ਇਕ ਮਿੱਤਰ ਏ। ਤੂੰ ਚਾਹੇ ਤਾਂ ਮੈਂ ਤੈਨੂੰ ਉਸ ਪਾਸ ਭੇਜ ਦਿਆਂ।”

“ਮਹਾਰਾਜ ! ਤੁਹਾਡੀ ਸ਼ਰਨ ਹਾਂ, ਜਿਸ ਤਰ੍ਹਾਂ ਕਹੋਗੇ ਓਦਾਂ ਹੀ ਕਰਾਂਗੀ।”

ਪੰਡਤ ਹੋਰਾਂ ਸੂਤੜਾ ਚੁਕ ਕੇ ਬੋਝੇ ਵਿਚ ਪਾਂਦਿਆਂ ਹੋਇਆਂ ਉਸ ਨੂੰ ਧੀਰਜ ਦੇ ਕੇ ਕਿਹਾ-”ਪੁਤਰੀ ! ਮੈਂ ਹੁਣੇ ਇਸ ਦਾ ਬੰਦੋਬਸਤ ਕਰਦਾ ਹਾਂ, ਤੂੰ ਰੋਟੀ ਖਾ ਕੇ ਆਰਾਮ ਕਰ ਤੇ ਕਿਸੇ ਤਰ੍ਹਾਂ ਦਾ ਫ਼ਿਕਰ ਮਤ ਕਰ।”

“ਮਹਾਰਾਜ ! ਤੁਹਾਡੇ ਹੁੰਦਿਆਂ ਮੈਨੂੰ ਕਾਹਦਾ ਫਿਕਰ। ਤੁਸੀਂ ਤਾਂ ਮੈਨੂੰ ਥੰਮ੍ਹ ਪਾੜ ਕੇ ਬਹੁੜੇ ਓ। ਤੁਹਾਡੀਆਂ ਦੇਣੀਆਂ ਕੀਕਣ ਦਿਆਂਗੀ।” “ਹਰੀ ਓਮ” ਕਹਿੰਦੇ ਹੋਏ ਪੰਡਤ ਜੀ ਹੇਠਾਂ ਚਲੇ ਗਏ। ਕੁਝ ਚਿਰ ਬਾਅਦ ਗੁਰਦੇਈ ਵਾਸਤੇ ਮੁੰਡਾ ਰੋਟੀ ਲੈ ਆਇਆ। ਉਹ ਥੋੜ੍ਹੀ ਬਹੁਤੀ ਖਾ ਕੇ ਉਥੇ ਈ ਪਏ ਇਕ ਮੰਜੇ ਤੇ ਲੇਟ ਗਈ।

ਚੋਖਾ ਚਿਰ ਤਾਂ ਉਸ ਨੂੰ ਫ਼ਿਕਰ ਵਿਚ ਨੀਂਦਰ ਹੀ ਨਾ ਆਈ। ਜਦ ਰਤਾ ਕੁ ਉਸ ਦੀ ਅੱਖ ਲੱਗਣ ਲਗੀ ਤਾਂ ਹੇਠੋਂ ਕਿਸੇ ਦੇ ਉਪਰ ਆਉਣ ਦੀ ਆਵਾਜ਼ ਸੁਣ ਕੇ ਉਠ ਬੈਠੀ। ਇੰਨੇ ਨੂੰ ਪੰਡਤ ਹੋਰੀਂ ਆਪਣੇ ਨਾਲ ਇਕ ਉੱਚੇ ਲੰਮੇ ਗਭਰੂ ਨੂੰ ਲੈ ਕੇ ਅੰਦਰ ਦਾਖ਼ਲ ਹੋਏ ਤੇ ਬੋਲੇ-“ਬੇਟਾ ! ਮੇਰੀ ਸਲਾਹ ਏ ਤੂੰ ਅੱਜ ਈ (ਗੱਭਰੂ ਵਲ ਤਕ ਕੇ) ਮੇਰੇ ਇਸ ਮਿੱਤਰ ਨਾਲ ਸਿਆਲਕੋਟ ਚਲੀ ਜਾ। ਉਥੇ ਤੇਰੀ ਰਿਹਾਇਸ਼ ਦਾ ਪੂਰਾ ਪੂਰਾ ਪ੍ਰਬੰਧ ਹੋਵੇਗਾ, ਤੈਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਹੋਵੇਗੀ।”

ਗੁਰਦੇਈ ਕ੍ਰਿਤੱਗ ਅੱਖਾਂ ਨਾਲ ਪੰਡਤ ਹੋਰਾਂ ਵਲ ਤੱਕਦੀ ਹੋਈ ਬੋਲੀ-“ਤੁਹਾਡਾ ਉਪਕਾਰ ਮੈਂ ਕਦੇ ਨਹੀਂ ਭੁੱਲ ਸਕਦੀ” ਤੇ ਉਹ ਚਲਣ ਲਈ ਤਿਆਰ ਹੋ ਪਈ।

ਥੋੜ੍ਹੇ ਚਿਰ ਬਾਅਦ ਉਹ ਉਸੇ ਬੰਦੇ ਨਾਲ ਰੇਲ ਗੱਡੀ ਦਾ ਸਫ਼ਰ ਕਰ ਰਹੀ ਸੀ।

7

ਗੁਰਦੇਈ ਸਿਆਲਕੋਟ ਪਹੁੰਚ ਗਈ ਤੇ ਥੋੜ੍ਹੇ ਦਿਨਾਂ ਬਾਅਦ ਹੀ ਇਸ ਨਾਟਕ ਦਾ ਇਕ ਨਵਾਂ ਸੀਨ ਉਸ ਦੇ ਸਾਹਮਣੇ ਆਇਆ। ਅਸਲ ਗੱਲ ਉਸ ਤੋਂ ਬਹੁਤੇ ਦਿਨ ਲੁਕੀ ਨਾ ਰਹੀ। ਜਿਸ ਪੰਡਤ ਨੂੰ ਉਹ ਰੱਬ ਦਾ ਅਵਤਾਰ ਸਮਝ ਕੇ ਦਿਲ ਵਿਚ ਪੂਜ ਰਹੀ ਸੀ, ਉਹ ਅਸਲ ਵਿਚ ਬੁੱਕਲ ਦਾ ਸੱਪ ਸੀ, ਤੇ ਉਸ ਨੇ ਉਸ ਦਾ ਗਹਿਣਾ ਹਜ਼ਮ ਕਰਨ ਤੋਂ ਛੁਟ ਇਥੋਂ ਦੇ ‘ਤਾਰਾ ਚੰਦ’ ਨਾਮੀ ਇਕ ਗਭਰੂ ਪਾਸ ਗੁਰਦੇਈ ਨੂੰ ਵੇਚ ਦਿਤਾ ਸੀ। ਜਿਹੜਾ ਆਦਮੀ ਉਸ ਨੂੰ ਛੱਡਣ ਆਇਆ ਸੀ, ਉਹ ਅਸਲ ਵਿਚ ਪੰਡਤ ਹੋਰਾਂ ਦਾ ਇਕ ਗੁਪਤ ਦਲਾਲ ਸੀ। ਨਿਕਰਮਣ ਮੱਥੇ ਤੇ ਹੱਥ ਮਾਰ ਕੇ ਰਹਿ ਗਈ। ਹੁਣ ਕੀ ਕਰ ਸਕਦੀ ਸੀ। ਇਸ ਸਮੇਂ ਉਸ ਨੂੰ ਤਾਰਾ ਚੰਦ ਵਲੋਂ ਜੋ ਜੋ ਸਬਜ਼ ਬਾਗ਼ ਵਿਖਾਏ ਗਏ ਸਨ, ਉਹਨਾਂ ਦੇ ਲੋਭ ਨੇ ਉਸ ਨੂੰ ਹੋਰ ਵੀ ਆਪਣੇ ਨਿਸ਼ਾਨੇ ਤੋਂ ਬਹੁਤ ਦੂਰ ਲਿਜਾ ਸੁੱਟਿਆ ਤੇ ਅੱਲ੍ਹੜ ਗੁਰਦੇਈ ਨੇ ਉਸ ਦੇ ਜਾਲ ਵਿਚ ਫਸ ਕੇ ਆਪਣਾ ਸਰਬੰਸ ਉਸ ਦੇ ਪੈਰਾਂ ਵਿਚ ਰਖ ਦਿਤਾ।

ਤਾਰਾ ਚੰਦ ਥੋੜ੍ਹਾ ਬਹੁਤਾ ਪੜ੍ਹਿਆ ਲਿਖਿਆ ਸੀ ਤੇ ਇਕ ਸਰਕਾਰੀ ਦਫ਼ਤਰ ਵਿਚ ਤੀਹ ਰੁਪਏ ਮਹੀਨੇ ਦਾ ਕਲਰਕ ਸੀ। ਗੁਰਦੇਈ ਨੂੰ ਉਸ ਨੇ ਦੱਸਿਆ ਕਿ ਉਸ ਦਾ ਅਸਲ ਘਰ ਗੁਜਰਾਂਵਾਲੇ ਹੈ, ਪਰ ਆਪਣੇ ਪਿਉ ਦੀ ਨਾਰਾਜ਼ਗੀ ਕਰਕੇ ਹਾਲੇ ਉਹ ਘਰ ਨਹੀਂ ਜਾਂਦਾ, ਤੇ ਪਿਛੇ ਉਸ ਦੀ ਲੱਖਾਂ ਰੁਪਏ ਦੀ ਜਾਇਦਾਦ ਹੈ। ਪਰ ਕੂੜ ਬਹੁਤਾ ਚਿਰ ਕਦੇ ਵੀ ਲੁਕਿਆ ਨਹੀਂ ਰਹਿੰਦਾ।

ਕੁਝ ਮਹੀਨਿਆਂ ਮਗਰੋਂ ਹੀ ਤਾਰਾ ਚੰਦ ਦਾ ਇਹ ਪਾਜ ਵੀ ਉਘੜ ਗਿਆ, ਜਦ ਉਸ ਦੀ ਮਾਂ ਵਲੋਂ ਇਕ ਦਿਨ ਚਿੱਠੀ ਆਈ। ਉਹ ਆਪ ਘਰ ਨਹੀਂ ਸੀ ਤੇ ਗੁਰਦੇਈ ਨੇ ਕਿਸੇ ਪਾਸੋਂ ਚਿੱਠੀ ਪੜ੍ਹਾ ਲਈ ਸੀ। ਉਸ ਵਿਚ ਉਸ ਦੀ ਮਾਂ ਨੇ ਲਿਖਿਆ ਸੀ।

“ਮੈਂ ਮਿਹਨਤ ਮਜੂਰੀ ਕਰ ਕੇ ਢਿੱਡ ਭਰਦੀ ਹਾਂ ਤੇ ਤੂੰ ਜਦ ਦਾ ਗਿਆ ਹੈਂ, ਇਕ ਪੈਸਾ ਨਹੀਂ ਭੇਜਿਆ। ਮੈਂ ਇਹ ਵੀ ਸੁਣਿਆ ਹੈ ਕਿ ਤੂੰ ਕਿਸੇ ਦੀ ਤੀਵੀਂ ਨੂੰ ਕੱਢ ਲਿਆਇਆ ਹੈ। ਇਹ ਗੱਲਾਂ ਤੇਰੇ ਲਈ ਚੰਗੀਆ ਨਹੀਂ ।” ਆਦਿ।

ਗੁਰਦੇਈ ਹੁਣ ਬੇਵੱਸ ਸੀ। ਉਸ ਲਈ ਨਾ ਸਹੁਰੀਂ ਥਾਂ ਸੀ ਨਾ ਪੇਕੀਂ। ਇਸ ਤੋਂ ਛੁਟ ਉਹ ਮੂੜ੍ਹ ਤੇ ਬੇ-ਸਮਝ ਸੀ। ਉਸ ਦੀ ਮਤ ‘ਜਿਸ ਲਾਈ ਗੁੱਲੀ ਉਸੇ ਨਾਲ ਉਠ ਚਲੀ’ ਵਾਲੀ ਸੀ। ਇਹ ਕਾਰਨ ਹੈ ਕਿ ਉਹ ਆਪਣੇ ਸ੍ਵੈ-ਮਾਨ ਨੂੰ ਕਾਇਮ ਨਾ ਰਖ ਕੇ ਆਪਣੇ ਆਸਣ ਤੋਂ ਡਿਗ ਪਈ। ਅਖੀਰ ਉਸ ਨੇ ਇਸੇ ਹਾਲਤ ਵਿਚ ਪਈ ਰਹਿਣਾ ਆਪਣੇ ਲਈ ਗਨੀਮਤ ਸਮਝਿਆ, ਹੋਰ ਨਹੀਂ ਤਾਂ ਬਿਹਾ ਜਿੰਨਾ ਟੁਕੜਾ ਤਾਂ ਮਿਲ ਹੀ ਜਾਵੇਗਾ। ਪਰ ਉਸ ਨੂੰ ਪਤਾ ਨਹੀਂ ਸੀ ਕਿ ਪਰਛਾਵੇਂ ਵਾਂਗ ਬਦਕਿਸਮਤੀ ਅਜੇ ਵੀ ਉਸ ਦੇ ਨਾਲ ਸੀ।

ਕਰਮਾਂ ਦੀ ਮਾਰ, ਸਰਕਾਰੀ ਦਫ਼ਤਰਾਂ ਵਿਚ ਨੌਕਰਾ ਦੀ ਕਾਂਟ ਛਾਂਟ ਹੋਈ, ਤੇ ਤਾਰਾ ਚੰਦ ਨੂੰ ਵੀ ਸੁੱਕੀ ਟਹਿਣੀ ਵਾਂਗ ਛਾਂਗ ਕੇ ਸੁਣ ਦਿਤਾ ਗਿਆ। ਏਧਰ ਗੁਰਦੇਈ ਬੀਮਾਰ ਹੋ ਕੇ ਮੰਜੇ ਤੇ ਪਈ ਸੀ।

ਉਹ ਤਾਰਾ ਚੰਦ ਜਿਹੜਾ ਕੁਝ ਦਿਨ ਪਹਿਲਾਂ ਗੁਰਦੇਈ ਦੇ ਪ੍ਰੇਮ ਵਿਚ ਪਾਗਲ ਹੋਇਆ ਫਿਰਦਾ ਸੀ, ਪੌਣੇ ਕੁ ਵਰ੍ਹੇ ਵਿਚ ਹੀ ਗੁਰਦੇਈ ਤੇ ਇੰਨਾ ਤੰਗ ਆ ਗਿਆ ਕਿ ਗੁਰਦੇਈ ਉਸ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦੀ। ਇਥੋਂ ਤੱਕ ਕੇ ਉਸ ਨੂੰ ਦੁਆ-ਦਾਰੂ ਦੇਣ ਤੋਂ ਵੀ ਕੰਨੀ ਕਤਰਾਣ ਲੱਗਾ। ਉਹ ਪਰਲੇ ਦਰਜੇ ਦਾ ਐਬੀ। ਅਮੇੜ ਤੇ ਕਲ੍ਹਾ ਦਾ ਅਵਤਾਰ ਸੀ। ਕਿਹੜਾ ਦਿਨ ਹੁੰਦਾ ਜਦ ਇਨ੍ਹਾਂ ਦੇ ਘਰ ‘ਹੱਥ ਵਿਚ ਗੁਤ ਤੇ ਨੈਂਹ ਸੇਟਾ’ ਵਾਲਾ ਨਾਟਕ ਨਹੀਂ ਸੀ ਖੇਡਿਆ ਜਾਂਦਾ।

ਗੁਰਦੇਈ ਹੁਣ ਅਸਲੇ ਹੀ ਮਰ ਮੁਕ ਚੁੱਕੀ ਸੀ। ਇਕ ਸਾਰੇ ਜਹਾਨ ਦੀ ਬਜਾਲਤ, ਦੂਜਾ ਅਮੇੜ ਪਤੀ ਨਾਲ ਵਾਹ, ਤੀਜੇ ਗਰੀਬੀ ਤੇ ਚੌਥੇ ਸਭ ਤੋਂ ਵੱਡੀ ਜਿਹੜੀ ਗੱਲ ਸੀ। ਉਹ ਇਹ ਕਿ ਗੁਰਦੇਈ ਦੀ ਬਦਨਸੀਬੀ ਹੁਣ ਉਸ ਨੂੰ ਇਕ ਹੋਰ ਭਿਆਨਕ ਰੂਪ ਵਿਚ ਦਿਖਾਈ ਦੇ ਰਹੀ ਸੀ। ਤੇ ਇਹ ਭਿਆਨਕ ਰੂਪ ਦਿਨੋ ਦਿਨ ਹੋਰ ਵੀ ਭਿਆਨਕ ਸ਼ਕਲ ਫੜਦਾ ਜਾਂਦਾ ਸੀ। ਆਹ ! ਜਿਸ ਚੀਜ ਦਾ ਵਰਤਮਾਨ ਹੀ ਉਸ ਲਈ ਇਤਨਾ ਡਰਾਉਣਾ ਹੈ। ਉਸ ਦਾ ਭਵਿਸ਼ ਕੀ ਹੋਵੇਗਾ ? ਇਹ ਖ਼ਿਆਲ ਕਰ ਕੇ ਉਹ ਸਿਰ ਤੋਂ ਪੈਰਾਂ ਤਕ ਕੰਬ ਜਾਂਦੀ ਸੀ। ਉਹ ਪ੍ਰਤੱਖ ਵੇਖ ਰਹੀ ਸੀ ਕਿ ਇਸ ਹਰੀ- ਚੁਗ ਪਤੀ ਤੋਂ ਲੰਮੀ ਛੱਡ ਕੇ ਛੋਟੀ ਤੋਂ ਛੋਟੀ ਆਸ ਵੀ ਨਹੀਂ। ਫਿਰ ‘ਮੂਸਾ ਮੌਤੋਂ ਭਜਿਆ ਅੱਗੇ ਮੌਤ ਖੜ੍ਹੀ ਵਾਂਗ ਹੁਣ ਇਸ ਪਾਪ ਦੀ ਪੰਡ ਨੂੰ ਲੈ ਕੇ ਕਿਥੇ ਜਾਵੇਗੀ ? ਜੀਵਨ ਦੇ ਬਾਕੀ ਦਿਨ ਕਿੱਥੇ ਤੇ ਕੀਕਣ ਕੱਟੇਗੀ ? ਇਸ ਦਾ ਉੱਤਰ ਉਸ ਦੇ ਹਨੇਰੇ ਦਿਲ ਪਾਸੇ ਕੁਝ ਨਹੀਂ ਤੋਂ ਛੁਟ ਹੋਰ ਕੁਝ ਨਹੀਂ ਸੀ।

ਅੰਤ ਉਹ ਦਿਨ ਨੇੜੇ ਆ ਪੁਜਾ, ਜਿਸ ਦੀ ਉਸ ਨੂੰ ਹਰ ਵੇਲੇ ਧੁਖਧੁਖੀ ਲਗੀ ਰਹਿੰਦੀ ਸੀ। ਉਪਰੋਂ ਬੁਖਾਰ ਵੀ ਐਸਾ ਕਿ ਅੱਖ ਪੁਟਣ ਦੀ ਹੋਸ਼ ਨਹੀਂ ਸੀ। ਇਸੇ ਹਾਲ ਵਿਚ ਉਸ ਨੂੰ ਦੇਖਾ ਚਿਰ ਬੀਤ ਗਿਆ। ਪਰ ਬੁਖ਼ਾਰ ਨਾ ਟੁੱਟਿਆ ਇਕ ਦਿਨ ਅੱਧੀ ਰਾਤ ਵੇਲੇ ਉਹ ਅੱਡੀਆਂ ਰਗੜ ਰਹੀ ਸੀ। ਇਥੋਂ ਤਕ ਕਿ ਪਾਣੀ ਦਾ ਘੁਟ ਦੇਣ ਵਾਲਾ ਵੀ ਉਸ ਦੇ ਪਾਸ ਕੋਈ ਨਹੀਂ ਸੀ। ਤਾਰਾ ਚੰਦ ਪਰਸੋਂ ਦਾ ਘਰ ਨਹੀਂ ਸੀ ਵੜਿਆ ਤੇ ਉਸ ਦੇ ਆਉਣ ਦੀ ਆਸ ਵੀ ਨਹੀਂ ਸੀ, ਕਿਉਂਕਿ ਪਰਸੋ ਜਾਂਦਾ ਹੋਇਆ ਉਹ ਕਹਿ ਗਿਆ ਸੀ, ‘ਮੇਰੀ ਹੁਣ ਆਸ ਨਾ ਰਖੀ ! ਖ਼ਸਮਾਂ ਨੂੰ ਖਾਹ, ਭਾਵੇਂ ਮਰ ਭਾਵੇਂ ਜੀ। ਮੈਂ ਕੋਈ ਹਸਪਤਾਲ ਤਾਂ ਨਹੀਂ ਖੋਲ੍ਹਿਆ ਹੋਇਆ। ਭੁੱਖਾ ਮਰ ਰਿਹਾ ਵਾਂ, ਤੈਨੂੰ ਕੀਕਣ ਸਾਂਤਾਂ। ਕਿਤੇ ਦੇਸ ਪ੍ਰਦੇਸ ਜਾ ਕੇ ਟੁਕੜਾ ਕਮਾ ਖਾਵਾਂਗਾ, ਪਰ ਇਸ ਅਜ਼ਾਬ ਤੋਂ ਤਾਂ ਛੁਟਾਂਗਾ ਤੇ ਇਸ ਤੇ ਵਾਧਾ ਇਹ ਕਿ ਗੁਰਦੇਈ ਦੀ ਬੇਹੋਸ਼ੀ ਤੋਂ ਲਾਭ ਉਠਾ ਕੇ ਉਹ ਘਰ ਦਾ ਸਭ ਲਟਾ-ਪਟਾ ਚੁਕ ਕੇ ਲੈ ਗਿਆ ਸੀ।

ਮੰਦੇ ਭਾਗਾਂ ਨੂੰ ਉਸ ਦਾ ਮਕਾਨ ਵੀ ਇਕ ਐਸੀ ਥਾਂ ਸੀ, ਜਿਸ ਆਢ ਗੁਆਂਢ ਕੋਈ ਹਿੰਦੂਆਂ ਦਾ ਮਕਾਨ ਨਹੀਂ ਸੀ।

ਦੇ ਤੇਹ ਨਾਲ ਅਧਮੋਈ ਉਹ ਕਿਸੇ ਤਰ੍ਹਾਂ ਡਿੱਗਦੀ ਢਹਿੰਦੀ ਮੰਜੀਉਂ ਉੱਤਰੀ, ਤੇ ਪਾਣੀ ਦੇ ਪਾਸ ਪਹੁੰਚੀ, ਪਰ ਉਸ ਦੇ ਭਾਗਾਂ ਵਾਂਗ ਘੜਾ ਵੀ ਸੱਖਣਾ ਸੀ। ਸਬੱਬ ਨਾਲ ਇਕ ਗਲਾਸ ਵਿਚ ਥੋੜ੍ਹਾ ਜਿਹਾ ਮੈਲਾ ਕੁਚੈਲਾ ਪਾਣੀ ਸੀ, ਜਿਸਨੂੰ ਉਸਨੇ ਕੰਬਦੇ ਹੱਥਾਂ ਨਾਲ ਚੁਕ ਕੇ ਮੂੰਹ ਨਾਲ ਲਾਇਆ। ਕੁਝ ਡੁਲ੍ਹ ਗਿਆ ਤੇ ਕੁਝ ਉਸਦੇ ਮੂੰਹ ਵਿਚ ਪਿਆ। ਇਸ ਵੇਲੇ ਉਸ ਦੀ ਹਾਲਤ ਇਤਨੀ ਖਰਾਬ ਹੋ ਚੁੱਕੀ ਸੀ ਕਿ ਉਥੋਂ ਉੱਠ ਨਾ ਸਕੀ ਤੇ ਉਥੇ ਹੀ ਡਿੱਗ ਕੇ ਬੇਹੋਸ਼ ਹੋ ਗਈ। ਰੱਬ ਜਾਣੇ ਇਸੇ ਹਾਲਤ ਵਿਚ ਉਹ ਕਿੰਨਾ ਕੁ ਚਿਰ ਪਈ ਰਹੀ।

ਅੱਸੂ ਮਾਹ ਦੀਆਂ ਧੁੱਪਾਂ ਵਿਚ ਸਾਰਾ ਦਿਨ ਬਾਂਦਰੀ ਦੇ ਤਮਾਸ ਵਿਖਾ-ਵਿਖਾ ਕੇ ਕੁਝ ਰੋਟੀਆਂ ਦੇ ਟੁਕੜੇ ਤੇ ਥੋੜ੍ਹਾ ਜਿਹਾ ਆਟਾ ਇਕ ਤੈਅ ਵਿਚ ਪਾਈ ਰੋਡ ਕਲੰਦਰ ਆਪਣੇ ਡੇਰੇ ਨੂੰ ਮੁੜਿਆ। ਇਕ ਪਾਟੀ ਹੋਈ ਜੁੱਲੀ, ਦੋ ਮਿੱਟੀ ਦੇ ਕਟੇਰੇ, ਇਕ ਇਹ ਝੋਲਾ, ਤੇ ਕੁਝ ਹੋਰ ਇਹੋ ਜਿਹਾ ਲਟਾ-ਪਟਾ, ਬਸ ਇਹੋ ਉਸ ਦੀ ਜਾਇਦਾਦ ਸੀ। ਇਕ ਉਹ ਆਪ ਤੇ ਇਕ ਉਸਦੀ ਲੱਛੇ ਬਾਂਦਰੀ, ਸਭ ਏਨਾ ਹੀ ਉਸ ਦਾ ਕੁਟੰਬ ਕਬੀਲਾ ਸੀ। ਉਸ ਦਾ ਸੰਸਾਰ ਵਿਚ ਕੋਈ ਨਹੀਂ ਸੀ। ਮਾਂ-ਪਿਉ ਤਾਂ ਉਸ ਦੇ ਦੁੱਧ ਚੁੰਘਦਿਆ ਹੀ ਤਾਉਨ ਨਾਲ ਮਰ ਗਏ ਸਨ, ਤੇ ਇਕ ਅੱਖ ਹੋਣ ਕਰਕੇ ਵਿਆਹ ਉਸ ਦਾ ਉਂਜ ਹੀ ਨਹੀਂ ਸੀ ਹੋਇਆ।

ਬਾਬੇ ਰੋਡ ਦੀ ਉਮਰ ਇਸ ਵੇਲੇ ਸੱਠਾਂ ਤੋਂ ਟੱਪ ਚੁਕੀ ਸੀ, ਪਰ ਉਸ ਨੂੰ ਉੱਕਾ ਕੋਈ ਪਤਾ ਨਹੀਂ ਸੀ ਕਿ ਸੰਸਾਰਕ ਮੋਹ ਮਮਤਾ ਕੀ ਬਲਾ ਹੁੰਦੀ ਹੈ। ਜਦ ਕਦੇ ਉਹ ਕਿਸੇ ਤੋਂ ਸੁਣਦਾ ਕਿ ਫ਼ਲਾਣਾ ਫ਼ਲਾਣੇ ਨੂੰ ਬੜਾ ਪਿਆਰ ਕਰਦਾ ਹੈ, ਤਾਂ ਉਹ ਅਜਿਹੀਆਂ ਗੱਲਾਂ ਨੂੰ ਵਾਹਯਾਤ ਸਮਝ ਕੇ ਕਿੰਨਾ ਚਿਰ ਹੱਸਦਾ ਰਹਿੰਦਾ ਸੀ। ਉਸ ਨੂੰ ਕੇਵਲ ਇਤਨਾ ਪਤਾ ਸੀ ਕਿ ਆਦਮੀ ਜੰਮਦਾ ਹੈ ਤੇ ਮਰ ਜਾਂਦਾ ਹੈ, ਬੱਸ ! ਹਾਂ, ਉਸ ਦੀ ਰੱਬ ਅਤੇ ਆਪਣੇ ਗੁਰੂਆਂ ਦੇਵਤਿਆਂ ਉੱਤੇ ਸ਼ਰਧਾ ਸੀ। ਉਹ ਇਕ ਨੀਵੀਂ ਜਾਤ ਦਾ ਅਛੂਤ ਹੋਣ ਤੇ ਵੀ ਆਪਣੇ ਆਪ ਨੂੰ ਹਿੰਦੂ ਧਰਮ ਦਾ ਸ਼ਰਧਾਲੂ ਸਮਝਦਾ मी।

ਰੋਟੀ ਤੇ ਆਟੇ ਵਾਲਾ ਝੋਲਾ ਉਸਨੇ ਲਾਹ ਕੇ ਝੁਗੀ ਵਿਚਲੀ ਥੂਹਣੀ ਦੀ ਖੁੰਘੀ ਨਾਲ ਟੰਗ ਦਿੱਤਾ। ਬਾਂਦਰੀ ਨੂੰ ਬੰਨ੍ਹਣ ਖੋਲ੍ਹਣ ਦੀ ਤਾਂ ਉਸ ਨੂੰ ਕਦੇ ਲੋੜ ਹੀ ਨਹੀਂ ਸੀ ਪਈ। ਉਹ ਇਸ ਦੀ ਜਨਮ ਦੀ ਸਾਥਣ ਸੀ। ਰੋਡ ਨਾਲ ਉਸ ਨੂੰ ਹਦੋਂ ਵਧ ਮੋਹ ਸੀ। ਉਹ ਆਪਣੇ ਆਪ ਹੀ ਬੋਹੜ ਦੀਆਂ ਜੜ੍ਹਾਂ ਵਿਚ ਸਿਰ ਦੇ ਕੇ ਜਾ ਲੰਮੀ ਪਈ। ਰੇਡ ਨੇ ਉਂਗਲ ਨਾਲ ਮੱਥੇ ਦਾ ਮੁੜ੍ਹਕਾ ਪੂੰਝਿਆ। ਭਿੱਜੀ ਹੋਈ ਤੇ ਟਾਕੀਆਂ ਨਾਲ ਭਰੀ ਫਤੂਹੀ ਲਾਹ ਕੇ ਲੰਮਾ ਪੈ ਗਿਆ।

ਨੰਦੀ ਠੰਢੀ ਹਵਾ ਨਾਲ ਜਦ ਉਸ ਦੇ ਸਰੀਰ ਦਾ ਮੁੜਕਾ ਜੁਕ ਗਿਆ, ਤਾਂ ਉਸ ਨੇ ਲਟਕ ਰਹੀ ਇੰਡ ਵਿਚੋਂ ਪਿਆਲੇ ਵਿਚ ਪਾਣੀ ਪਾਇਆ। ਗੁੜ ਦੀ ਰੋੜੀ ਥੈਲੇ ਵਿਚੋਂ ਲਭ ਕੇ ਤੇ ਉਸ ਨੂੰ ਇਕ ਫੋਟੋ ਨਾਲ ਮਹੀਨ ਹਟ ਕੇ ਸ਼ਰਬਤ ਬਣਾਇਆ। ਅੱਧਿਉਂ ਵੱਧ ਉਸ ਨੇ ਆਪ ਪੀਤਾ ਤੇ ਬਾਕੀ ਰਹਿੰਦਾ ਦੂਸਰੇ ਪਿਆਲੇ ਵਿਚ ਪਾ ਕੇ ਉਸ ਨੇ ਬਾਦਰੀ ਲਈ ਰੱਖ ਕੇ ਉਸ ਵਲ ਤਕਿਆ। ਉਹ ਅੱਗੇ ਹੀ ਉਡੀਕ ਵਿਚ ਸੀ। ਇਕ ਫਲਾਗ ਮਾਰ ਕੇ ਆਈ ਤੇ ਝਟ ਪਿਆਲਾ ਰੱਖਣਾ ਕਰਕੇ ਫੇਰ ਆਪਣੀ ਥਾਂ ਤੇ ਜਾ ਬੈਠੀ।

ਪਲ ਕੁ ਮਗਰੋਂ ਕੁੱਤਿਆਂ ਦੀ ਇਕ ਧਾੜ ਪਤਾ ਨਹੀਂ ਕਿੱਥੋਂ ਆ ਕੱਠੀ ਹੋਈ ਤੇ ਕੂੰ ਕੂੰ ਕਰ ਕੇ ਰੇਡ ਦੇ ਦੁਆਲੇ ਫੇਰੇ ਪਾਣ ਲੱਗੀ। ਰੋਡ ਨੇ ਭੋਲਾ ਚੁਕਿਆ ਤੇ ਆਟੇ ਵਿਚ ਰੋਟੀਆਂ ਦੇ ਟੁਕੜੇ ਚੁਣ ਚੁਣ ਕੁੱਤਿਆ ਨੂੰ ਪਾਣ ਲਗਾ ਜਦ ਕੇਵਲ ਆਟਾ ਹੀ ਬਾਕੀ ਰਹਿ ਗਿਆ, ਤਾਂ ਡੇਲਾ ਟੰਗ ਕੇ ਉਹ ਫਿਰ ਲੰਮਾ ਪੈ ਗਿਆ।

ਰੋਟੀ ਉਸ ਨੇ ਅੱਜ ਚਿਰਕੀ ਪਕਾਣੀ ਸੀ। ਪੈਂਦਿਆ ਹੀ ਉਸ ਨੂੰ ਨੀਦਰ ਆ ਗਈ। ਥੋੜ੍ਹੇ ਚਿਰ ਪਿਛੋਂ ਉਸ ਨੇ ਪਾਸਾ ਪਰਤਿਆ। ਜਰਾ ਕੁ ਅੱਖ ਖੁਲ੍ਹੀ, ਪਰ ਫਿਰ ਸੋ ਗਿਆ। ਇਕ ਮਿੰਟ ਬਾਅਦ ਹੀ ਉਹ ਉਠਿਆ ਤੇ ਉਠ ਕੇ ਬੈਠ ਗਿਆ। ਫਿਰ ਹੱਥ ਨੂੰ ਨਲਕੀ ਵਾਂਗ ਗੋਲ ਕਰਕੇ ਤੇ ਕੰਨ ਨਾਲ ਲਾ ਕੇ ਸੁਣਨ ਦੀ ਕੋਸ਼ਿਸ਼ ਕਰਨ ਲਗਾ। ਉਸ ਨੂੰ ਆਵਾਜ਼ ਰਤਾ ਹੋਰ ਸਾਫ਼ ਸੁਣਾਈ ਦਿਤੀ ਤੇ ਉਹ ਵਾਹੋਦਾਹੀ ਉਠ ਕੇ ਉਸ ਪਾਸੇ ਤੁਰਿਆ ਗਿਆ। ਜਿਧਰੋਂ ਆਵਾਜ਼ ਆਉਣ ਦਾ ਉਹਨੂੰ ਭਰਮ ਪੈਂਦਾ ਸੀ। ਆਪਣੇ ਮਾਲਕ ਨੂੰ ਇਸ ਤਰ੍ਹਾਂ ਜਾਂਦਿਆਂ ਵੇਖ ਕੇ ਬਾਦਰੀ ਵੀ ਉਸ ਦੇ ਪਿੱਛੇ ਹੋ ਤੁਰੀ।

ਉਹ ਜਾਂਦਾ ਜਾਂਦਾ ਇਕ ਝਾੜੀ ਕੋਲ ਰੁਕ ਗਿਆ। ਉਸ ਨੂੰ ਆਵਾਜ਼ ਐਉਂ ਮਾਲੂਮ ਹੁੰਦੀ ਸੀ। ਜੀਕਰ ਕੋਈ ਨਵਾਂ-ਜੰਮਿਆ ਬਾਲ ਰੋ ਰਿਹਾ ਹੁੰਦਾ ਹੈ। ਝਾੜੀ ਦੇ ਹੇਠਲੇ ਪਾਸੇ। ਜਦ ਉਸ ਨੇ ਨੀਵਿਆ ਹੋ ਕੇ ਡਿੱਠਾ, ਤਾਂ ਲਾਲ ਜਿਹੀ ਚੀਜ਼ ਦਾ ਉਸ ਨੂੰ ਤਾਵਲਾ ਪਿਆ। ਉਹ ਹੋਰ ਅਗਾਂਹ ਵਧਿਆ। ਇਹ ਲੀਰਾਂ ਵਿਚ ਲਪੇਟਿਆ ਹੋਇਆ ਇਕ ਬੱਚਾ ਸੀ, ਜੋ ਇਕੋ ਸਾਹ ਹੁਐ । ਹੂਐ । ਕਰਕੇ ਰੋ ਰਿਹਾ ਸੀ।

ਰੋਡ ਪਾਸੋਂ ਬੱਚੇ ਦੀ ਇਹ ਦੁਰਦਸ਼ਾ ਦੇਖੀ ਨਾ ਗਈ। ਉਸ ਨੇ ਹੀਲ ਕੀਤੀ ਨਾ ਦਲੀਲ ਓਵੇਂ ਹੀ ਕਪੜੇ ਸਮੇਤ ਬੱਚੇ ਨੂੰ ਚੁਕ ਲਿਆ ਤੇ ਮੜ ਆਪਣੀ ਥਾਂ ਤੇ ਆ ਗਿਆ। ਰੁਤ ਭਾਵੇਂ ਗੁਲਾਬੀ ਸੀ, ਪਰ ਸਾਮ ਦੀ ਠੰਢੀ ਹਵਾ ਕਰ ਕੇ ਇਸ ਨਿਮਾਣੇ ਬੇਟ ਲਈ ਏਨੀ ਹੀ ਸਰਦੀ ਬਥੇਰੀ ਸੀ। ਉਹ ਲਾਲ ਲੋਥੜਾ ਸੁੰਨ ਹੁੰਦਾ ਜਾਂਦਾ ਸੀ, ਤੇ ਬੁਲ੍ਹ ਉਸ ਦੇ ਨੀਲੇ ਹੈ ਰਹੇ ਸਨ।

ਰੋਡ ਘਾਬਰ ਗਿਆ ਜੁ ਇਸ ਨੂੰ ਕੀ ਕਹੇ। ਕਿਥੇ ਲੈ ਜਾਵੇ ਜਾਂ ਕੀਕਣ ਬਚਾਵੇ। ਬਾਂਦਰੀ ਨੂੰ ਛੋਟੇ ਬੱਚਿਆਂ ਨਾਲ ਕੁਦਰਤੋਂ ਹੀ ਬੜਾ ਪਿਆਰ ਹੁੰਦਾ ਹੈ। ਰੇਡ ਉਸ ਨੂੰ ਘਰ ਘਰ ਕੇ ਪਰੇ ਕਰਦਾ ਸੀ, ਤੇ ਉਹ ਘੜੀ ਮੁੜੀ ਉਸ ਦੇ ਹਥੋਂ ਬਾਲ ਖੋਹਣ ਨੂੰ ਆਉਂਦੀ ਸੀ। ਉਸ ਨੇ ਛੇਤੀ ਨਾਲ ਗੋਦੜੀ ਕੱਠੀ ਕੀਤੀ ਤੇ ਉਸ ਵਿਚ ਬਾਲ ਨੂੰ ਲੁਕਾ ਲਿਆ। ਫਿਰ ਉਸ ਨੂੰ ਖ਼ਿਆਲ ਆਇਆ ਜੁ ਬਿੱਲੀ ਦੇ ਬੱਚੇ ਜਿੰਨੀ ਕੁੜੀ ਵਿਚਾਰੀ ਪਰ ਕਿੰਨੇ ਕੁ ਚਿਰ ਦੀ ਭੁਖ਼ੀ ਹੋਵੇਗੀ। ਇਸ ਲਈ ਦੁੱਧ ਲਿਆਉਣਾ ਚਾਹੀਦਾ ਹੈ। ਇਹ ਸੋਚ ਕੇ ਉਸ ਨੇ ਕੁੜੀ ਨੂੰ ਉਥੇ ਹੀ ਲੰਮਿਆਂ ਪਾ ਦਿਤਾ ਤੇ ਆਪ ਛੇਤੀ ਨਾਲ ਪਿਆਲਾ ਲੈ ਕੇ ਪਿੰਡ ਵਲ ਭੱਜ ਗਿਆ। ਰਾਹ ਵਿਚ ਜਾ ਕੇ ਉਸ ਨੂੰ ਚਿੰਤਾ ਹੋਈ ਜੁ ਮੈਂ ਉਸ ਨੂੰ ਇਸ ਤਰ੍ਹਾਂ ਇਕੱਲਿਆਂ ਤੇ ਫੇਰ ਬਾਂਦਰੀ ਵਰਗੇ ਅੱਥਰੇ ਜਾਨਵਰ ਦੇ ਰਹਿਮ ਤੇ ਛਡ ਆਇਆ ਹਾਂ, ਇਹ ਬੜੀ ਕੁਲ ਕੀਤੀ। ਨਾਲ ਹੀ ਲਈ ਆਉਂਦਾ ਤਾਂ ਕੀ ਡਰ ਸੀ। ਮੈਨੂੰ ਕਿਸੇ ਕੀ ਕਹਿਣਾ ਸੀ। ਕੋਈ ਪੁੱਛਦਾ ਤੇ ਕਹਿ ਦਿੰਦਾ ਮੇਰੇ ਕਿਸੇ ਸਨਬੰਧੀ ਦੀ ਕੁੜੀ ਹੈ।

ਉਸ ਦਾ ਦਿਲ ਕੀਤਾ ਕਿ ਹੁਣ ਵੀ ਮੁੜ ਜਾਵੇ ਪਰ ਕੁੜੀ ਦੀ ਭੁੱਖ ਦੇ ਖ਼ਿਆਲ ਨੇ ਉਸ ਦਾ ਪੈਰ ਪਿਛਾਂਹ ਨਾ ਮੁੜਨ ਦਿੱਤਾ। ਉਸ ਨੇ ਅੱਖਾਂ ਮੀਟ ਕੇ ਹੱਥ ਜੋੜ ਕੇ ਸ਼ਿਵ ਜੀ ਪਾਰਬਤੀ ਦਾ ਨਾਮ ਲਿਆ, ਤੇ ਫਿਰ ਅਗਾਹ ਵਲ ਤੁਰ ਪਿਆ।

ਭਾਵੇਂ ਉਸ ਨੇ ਆਪਣੀ ਵਲੋਂ ਹੱਦੋਂ ਬਾਹਲੀ ਛੇਤੀ ਕੀਤੀ ਸੀ, ਫਿਰ ਵੀ ਆਉਣ ਜਾਣ ਵਿਚ ਉਸ ਨੂੰ ਅੱਧਾ ਕੁ ਘੰਟਾ ਲਗ ਹੀ ਗਿਆ। ਉਹ ਜਦ ਦੁੱਧ ਲੈ ਕੇ ਝੌਂਪੜੀ ਵਲ ਜਾ ਰਿਹਾ ਸੀ ਤਾਂ ਉਸ ਦਾ ਦਿਲ ਧੱਕ ਧੱਕ ਕਰ ਰਿਹਾ ਸੀ। ਉਹ ਸੋਚਦਾ, ਕਿਤੇ ਐਸਾ ਨਾ ਹੋਵੇ ਜੋ ਇਕ ਰੱਬ ਦਾ ਜੀਅ ਮੇਰੀ ਬੇਅਕਲੀ ਕਰਕੇ ਹੀ ਅਜਾਈਂ ਚਲਾ ਜਾਵੇ।

ਡੇਰੇ ਆ ਕੇ ਉਹ ਹੱਕਾ ਬੱਕਾ ਰਹਿ ਗਿਆ। ਬਾਦਰੀ ਉਸ ਬੱਚੇ ਨੂੰ ਮਾਂ ਵਾਕਰ ਗੋਦੀ ਵਿਚ ਲਈ ਬੈਠੀ ਸੀ, ਤੇ ਗੋਦੜੀ ਇਕ ਪਾਸੇ ਪਈ ਸੀ। ਕੁੜੀ ਨੇ ਅੱਖਾਂ ਖੋਲ੍ਹੀਆਂ ਹੋਈਆਂ ਸਨ ਤੇ ਹੁਣ ਉਹ ਰੋਂਦੀ ਨਹੀਂ ਸੀ। ਬਾਦਰੀ ਨੇ ਆਪਣੇ ਜੁੱਸੇ ਦੇ ਨਿੱਘ ਨਾਲ ਹੀ ਉਸ ਦੀ ਠੰਢ ਦੂਰ ਕਰ ਦਿੱਤੀ ਸੀ। ਮਾਲਕ ਨੂੰ ਸਿਰ ਤੇ ਆ ਗਿਆ ਵੇਖ ਕੇ ਉਸ ਨੇ ਕੁੜੀ ਨੂੰ ਫਿਰ ਗੋਦੜੀ ਉਤੇ ਲਿਟਾ ਦਿੱਤਾ ਤੇ ਆਪ ਡਰ ਨਾਲ ਸਹਿਮ ਕੇ ਇਕ ਪਾਸੇ ਹੈ। ਖੜੋਤੀ।

ਰੋਡ ਨੇ ਗੋਦੜੀ ਵਿਚੋਂ ਰੂੰ ਦਾ ਤੂੰਬਾ ਕੱਢਿਆ ਤੇ ਉਸ ਨੂੰ ਦੁੱਧ ਨਾਲ ਭਿਉ ਭਿਉਂ ਕੇ ਕੁੜੀ ਨੂੰ ਚੁੰਘਾਣ ਲੱਗਾ। ਦੁੱਧ ਦੇ ਅੰਦਰ ਜਾਣ ਦੀ ਢਿੱਲ ਸੀ ਕਿ ਕੁੜੀ ਸੌਂ ਗਈ। ਰੋਡੂ ਨੇ ਸੁਖ ਦਾ ਸਾਹ ਲਿਆ।

ਰਾਤ ਨੂੰ ਉਸ ਨੇ ਸਦਾ ਵਾਂਗ ਪੱਥਰਾਂ ਨੂੰ ਜੋੜ ਕੇ ਬਣਾਏ ਹੋਏ ਚੁਲ੍ਹੇ ਤੇ ਤਿੰਨ ਰੋਟੀਆਂ ਪਕਾ ਕੇ ਦੋ ਆਪ ਖਾਧੀਆਂ ਤੇ ਇਕ ਬਾਂਦਰੀ ਨੂੰ ਖੁਆਈ। ਅੱਜ ਰੋਡ ਨੂੰ ਮਿੱਟੀ ਘੱਟੇ ਵਿਚ ਸੌਣਾ ਪਿਆ। ਗੋਦੜੀ ਉਸ ਨੇ ਦੂਹਰੀ ਕਰ ਕੇ ਅੱਧੀ ਕੁੜੀ ਦੇ ਥੱਲੇ ਤੇ ਅੱਧੀ ਉੱਪਰ ਪਾ ਦਿਤੀ, ਤੇ ਉਸ ਨੂੰ ਢਿੱਡ ਨਾਲ ਲਾ ਕੇ ਸੌਂ ਗਿਆ।

ਅੱਧੀ ਰਾਤੀ ਜਾਂ ਉਸ ਨੇ ਪਾਸਾ ਪਰਤਿਆ ਤਾਂ ਉਸ ਨੂੰ ਕੁੜੀ ਦਾ ਖ਼ਿਆਲ ਆਇਆ। ਉਹ ਤਬਕ ਕੇ ਉਠ ਬੈਠਾ ਤੇ ਫਿਰ ਕੁੜੀ ਦਾ ਹਾਲ ਚਾਲ ਵੇਖਣ ਲਈ ਉਸ ਨੇ ਗੋਦੜੀ ਦਾ ਉੱਪਰਲਾ ਪੱਲਾ ਚੁੱਕਿਆ, ਪਰ ਕੁੜੀ ਉਥੇ ਨਹੀਂ ਸੀ। ਉਹ ਸੋਚਣ ਲੱਗਾ। ਜਾਹ ਜਾਂਦੀਏ, ਕੁੜੀ ਨੂੰ ਭਾਵੇ ਕੋਈ ਜੰਗਲੀ ਜਾਨਵਰ ਹੀ ਚੁਕ ਕੇ ਲੈ ਗਿਆ। ਤਾਂ ਹੀ ਖ਼ਬਰ ਜੁ ਉਸ ਨੇ ਪਿਛਾਂਹ ਮੁੜ ਕੇ ਡਿੱਠਾ। ਕੁੜੀ ਸਚ ਮੁਚ ਜੰਗਲੀ ਜਾਨਵਰ ਦੇ ਕਬਜ਼ੇ ਵਿਚ ਸੀ, ਲੱਛੇ ਉਸ ਨੂੰ ਪੱਟਾ ਵਿਚ ਲਈ ਰਾਤ ਵਾਲਾ ਦੁਧ ਉਸੇ ਤਰ੍ਹਾਂ ਤੂੰਬੇ ਨਾਲ ਪਿਆਲ ਰਹੀ ਸੀ।

ਰੱਬ ਦੀ ਕੁਦਰਤ ਦਾ ਇਹ ਅਨੋਖਾ ਚਮਤਕਾਰ ਵੇਖ ਕੇ ਰੋਡ ਨੂੰ ਹਾਸਾ ਆ ਗਿਆ। ਉਹ ਸੋਚਣ ਲੱਗਾ-ਮਾਲਕ ਕਿੱਡਾ ਬੇ-ਅੰਤ ਹੈ, ਕੁੜੀ ਨੂੰ ਮਨੁੱਖੀ ਮਾਂ ਪਾਸੋਂ ਖੋਹ ਕੇ ਜੰਗਲੀ ਮਾਂ ਦੇ ਹਵਾਲੇ ਕਰ ਦਿਤਾ ਸੀ। ਮੋਹ ਮਾਇਆ ਦੀ ਇਹ ਪਹਿਲੀ ਕਿਰਨ ਸੀ, ਜਿਹੜੀ ਰੋਡ ਦੇ ਹਨੇਰੇ ਤੇ ਠੰਢੇ ਮਨ ਵਿਚ ਪਈ, ਜਿਸ ਦੇ ਮਾੜੇ ਜਿਹੇ ਨਿੱਘ ਨੂੰ ਤੇ ਧੁੰਦਲੋ ਜਿਹੇ ਚਾਨਣ ਨੂੰ ਉਸ ਨੇ ਅੱਜ ਪਹਿਲੀ ਵੇਰਾਂ ਅਨੁਭਵ ਕੀਤਾ।

ਸਮਾਂ ਬੀਤਦਾ ਗਿਆ। ਜਿਹੜਾਂ ਰੋਡ ਰੋਜ਼ ਸੂਰਜ ਨਾਲ ਸ਼ਰਤ ਲਾ ਕੇ ਸੌਂਦਾ ਸੀ, ਹੁਣ ਪਲ ਪਲ ਮਗਰੋਂ ਉਸ ਦੀ ਜਾਗ ਖੁਲ੍ਹ ਜਾਂਦੀ, ਤੇ ਜਦ ਕਦੇ ਰਾਤੀਂ ਜਾਗ ਕੇ ਸੁੰਦਰੀ ਜਿੱਦੇ ਪੈ ਜਾਂਦੀ, ਤਾਂ ਉਹ ਘੰਟਿਆਂ ਬੱਧੀ ਉਸ ਨੂੰ ਮੋਢੇ ਨਾਲ ਲਾ ਕੇ ਵਿਰਾਂਦਾ ਤੇ ਇਸ ਤਰ੍ਹਾਂ ਦੀਆਂ ਲੋਰੀਆਂ ਦੇਂਦਾ। ਰਹਿੰਦਾ ਸੀ-

“ਸਦਕੇ ਸਦਕੇ ਸਦ ਮਾਈਆਂ…।।। ਚੰਬੇ ਦੀਆਂ ਬੂਟੀਆਂ ਰੱਬ ਲਾਈਆਂ…।”

ਇਹ ਹੀ ਲੋਰੀਆਂ ਸਨ, ਜਿਨ੍ਹਾਂ ਨੂੰ ਦੇਂਦਿਆਂ ਵੇਖ ਸੁਣ ਕੇ ਉਹ ਕਦੇ ਲੋਕਾਂ ਨੂੰ ਮਖ਼ੌਲਾ ਕਰਦਾ ਹੁੰਦਾ ਸੀ, ਪਰ ਅਜ ਇਨ੍ਹਾਂ ਵਿਚੋਂ ਉਸਨੂੰ ਕਿੰਨਾ ਸੁਆਦ ਆਉਂਦਾ ਸੀ।

‘ਰੱਖੇ ਰੱਬ ਤਾਂ ਮਾਰੇ ਕੌਣ’ ਜਿਸ ਮਾਸੂਮ ਬੱਚੀ ਨੂੰ ਕੋਈ ਜਾਣ ਬੁਝ ਕੇ ਮੌਤ ਦੀਆਂ ਦਾੜ੍ਹਾਂ ਹੇਠ ਦੇ ਗਿਆ ਸੀ, ਉਸ ਨੇ ਇਹ ਦੁਨੀਆ ਵੇਖਣੀ ਸੀ, ਬਚ ਗਈ। ਇਸ ਤੋਂ ਛੁਟ ਰੋਡ ਵਰਗੇ ਸੁੰਨ ਹਿਰਦੇ ਵਿਚ ਵਾਸਤੁਲ ਦਾ ਦੀਵਾ ਬਾਲਣ ਦਾ ਕੰਮ ਜਦ ਵਿਧਾਤਾ ਨੇ ਉਸਨੂੰ ਸੌਂਪ ਕੇ ਸੰਸਾਰ ਵਿਚ ਘਲਿਆ ਸੀ, ਤਾਂ ਉਹ ਆਪਣੀ ਕਾਰ-ਗੁਜ਼ਾਰੀ ਵਿਖਾਏ ਬਿਨਾਂ ਕੀਕਣ ਚਲੀ ਜਾਂਦੀ।

ਕੁੜੀ ਦੇ ਨਕਸ਼ ਨੈਣ ਹਦ ਦਰਜੇ ਦੇ ਸੁੰਦਰ ਤੇ ਸਡੌਲ ਸਨ। ਉਸ ਦੀਆ ਬਿੱਲੀਆਂ ਅੱਖਾਂ, ਗੋਰਾ ਰੰਗ ਤੇ ਸੁਨਹਿਰੀ ਰੇਸ਼ਮ ਵਰਗੀ ਝੰਡ, ਕੁਦਰਤ ਦੇ ਹੱਥਾਂ ਦੀ ਅਨੋਖੀ ਕਾਰੀਗਰੀ ਦੀ ਸਾਖੀ ਸੀ। ਸ਼ਾਇਦ ਉਸ ਦੀ ਸੁੰਦਰਤਾ ਨੂੰ ਵੇਖ ਕੇ ਹੀ ਰੇਡ ਨੇ ਉਸ ਦਾ ਨਾਂ ‘ਸੁੰਦਰੀ’ ਰਖ ਦਿਤਾ ਸੀ ।

ਬੁੱਢੇ ਰੋਡ ਨੂੰ ਉਸ ਦੇ ਮੁੱਦਤ ਦੇ ਪ੍ਰਸ਼ਨਾਂ ਦਾ ਉੱਤਰ ਅੱਜ ਆਪਣੇ ਆਪ ਹੀ ਮਿਲ ਰਿਹਾ ਸੀ, ਜਿਹੜਾ ਕਦੇ ਕਦੇ ਇਹ ਸੋਚ ਕੇ ਲੋਕਾਂ ਨੂੰ ਮਜ਼ਾਕਾਂ ਕਰਦਾ ਹੁੰਦਾ ਸੀ-“ਹੇਖਾਂ ਧੀਆਂ ਪੁੱਤਰਾਂ ਲਈ ਸਾਰੇ ਜਹਾਨ ਦੇ ਫਿਕਰ ਨੂੰ ਸਿਰ ਤੇ ਲੱਦ ਲੈਣਾ ਵੀ ਕੋਈ ਅਕਲਮੰਦੀ ਹੈ ? ਐਵੇਂ ਲੋਕੀਂ ਡਰਮ ਵਿਚ ਪੈ ਕੇ ਮੋਹ ਮੋਹ ਕੂਕਦੇ ਫਿਰਦੇ ਨੇ। ਭਲਾ ਮੋਹ ਵੀ ਕੋਈ ਚੀਜ਼ き?”

ਉਹੀ ਬੁੱਢਾ ਕਲੰਦਰ ਜਿਹੜਾ ਦੇ ਢਿੱਡਾਂ ਜੋਗਾ ਆਟਾ ਮੰਗ ਪਿੰਨ ਕੇ ਰੁੱਖਾਂ ਦੀ ਠੰਢੀ ਛਾਵੇਂ ਲੱਤ ਤੇ ਲੱਤ ਰੱਖ ਕੇ ਸੌਂ ਜਾਂਦਾ ਸੀ, ਹੁਣ ਪ੍ਰਭਾਤ ਵੇਲੇ ਘਰੋਂ ਨਿਕਲਦਾ ਤੇ ਸੋਤੇ ਪਏ ਆ ਵੜਦਾ ਹੈ। ਹੁਣ ਉਸ ਨੂੰ ਆਟੇ ਤੋਂ ਛੁਟ ਪੈਸਿਆਂ ਦੀ ਵੀ ਲੋੜ ਹੈ। ਜਿਹੜੇ ਰੋਟੀਆਂ ਦੇ ਟੁਕੜੇ ਉਹ ਅੱਗੇ ਕੁੱਤਿਆਂ ਨੂੰ ਪਾਂਦਾ ਹੁੰਦਾ ਸੀ, ਉਹ ਹੁਣ ਗੁੱਜਰਾਂ ਦੀਆਂ ਖੁਰਲੀਆਂ ਵਿਚ ਪੈਂਦੇ ਸਨ।

ਛੇਤੀ ਹੀ ਰੋਡ ਨੇ ਕੁਝ ਪੈਸੇ ਜੋੜ ਲਏ, ਜਿਨ੍ਹਾਂ ਨੂੰ ਖਰਚ ਕੇ ਸਭ ਤੋਂ ਪਹਿਲਾਂ ਉਸ ਨੇ ਸੁੰਦਰੀ ਲਈ ਨਿੱਕੀ ਜਿਹੀ ਮੰਜੀ, ਕੁਝ ਕਪੜੇ, ਨਿੱਕੇ ਮੋਟੇ ਦੋ ਚਾਰ ਖਿਡੌਣੇ ਲਿਆਂਦੇ। ਅੱਗੇ ਉਸ ਨੂੰ ਕਿਸੇ ਤੋਂ ਜੋ ਕੁਝ ਮਿਲਦਾ ਸੀ ਲੈ ਕੇ ਸਬਰ ਸੰਤੋਖ ਨਾਲ ਤੁਰ ਜਾਂਦਾ ਸੀ, ਪਰ ਹੁਣ “ਮਾਈ ! ਬੱਚੇ ਜੋਗਾ ਕੋਈ ਪਾਟਾ ਪੁਰਾਣਾ ਕਪੜਾ, ਬਾਵਾ ! ਨਿੱਕੀ ਬੱਚੀ ਨੂੰ ਦੁੱਧ ਪਿਆਣ ਲਈ ਪੈਸਾ” ਆਖ ਆਖਕੇ ਲੋਕਾਂ ਅੱਗੇ ਵਾਸਤੇ ਪਾਂਦਾ ਫਿਰਦਾ ਸੀ।

ਰੋਡ ਦਾ ਮੋਹ ਤਾਂ ਸੁੰਦਰੀ ਨਾਲ ਹੈ ਈ ਸੀ, ਪਰ ਇਕ ਹੈਵਾਨ ਦਾ ਓਦੂੰ ਵੀ ਵਧ ਸੀ। ਬਾਂਦਰੀ ਇਕ ਪਲ ਵੀ ਸੁੰਦਰੀ ਨੂੰ ਅੱਖੋਂ ਉਹਲੇ ਨਹੀਂ ਸੀ ਹੋਣ ਦੇਂਦੀ।

ਪਹਿਲਾਂ ਪਹਿਲ ਤਾਂ ਰੋਡ ਨੇ ਸੁੰਦਰੀ ਨੂੰ ਆਪਣੀ ਜਾਨ ਲਈ ਵਬਾਲ ਹੀ ਸਮਝਿਆ ਸੀ, ਪਰ ਹੁਣ ਸੁੰਦਰੀ ਵਿਚ ਉਸ ਦੀ ਜਾਨ ਸੀ। ਉਹ ਜਦ ਮੰਗਣ ਜਾਂਦਾ ਤਾਂ ਸੁੰਦਰੀ ਨੂੰ ਨਾਲ ਹੀ ਲੈ ਜਾਂਦਾ ਸੀ। ਅੱਗੇ ਉਸ ਪਾਸ ਇਕ ਬਾਂਦਰੀ ਸੀ, ਹੁਣ ਦੋ ਹੋ ਗਈਆਂ। ਬੱਚੇ ਤੇ ਤਰਸ ਕਰ ਕੇ ਲੋਕੀਂ ਉਸ ਨੂੰ ਕੁਝ ਨਾ ਕੁਝ ਦੇ ਦੇਂਦੇ ਸਨ। ਨਾਲੇ ਰੋਡ ਦਾ ਰੋਣੀ ਸੂਰਤ ਬਣਾ ਕੇ ਕਹਿਣਾ “ਬਾਵਾ ! ਇਸ ਦੀ ਜੰਮਦੀ ਦੀ ਮਾਂ ਮਰ ਗਈ ਸੀ

ਮੇਰੀ ਬੱਚੀ ਤੇ ਤਰਸ ਕਰੋ” ਲੋਕਾਂ ਦੇ ਦਿਲਾਂ ਨੂੰ ਹੋਰ ਵੀ ਨਰਮ ਕਰ ਦਿੰਦਾ – ਸੀ।

ਸੁੰਦਰੀ ਹੁਣ ਦੇਂਹ ਵਰ੍ਹਿਆਂ ਦੀ ਸੀ। ਕਲੰਦਰ ਦੀ ਹਨੇਰੀ ਝੌਂਪੜੀ ਵਿਚ ਕੁਦਰਤ ਨੇ ਚਾਨਣ ਭੇਜ ਦਿਤਾ ਸੀ। ਰੋਡ ਉਸ ਨੂੰ ਵੇਖ ਵੇਖ ਕੇ ਰੱਜਦਾ ਨਹੀਂ ਸੀ। ਬਾਂਦਰੀ-ਮਾਂ ਦੀ ਸੰਗਤ ਕਰਕੇ ਸੁੰਦਰੀ ਦੀਆਂ ਆਦਤਾਂ ਵੀ ਬਾਂਦਰਾਂ ਵਰਗੀਆਂ ਹੀ ਚੰਚਲ ਸਨ। ਉਹ ਲੱਛੇ ਵਾਂਗ ਹੀ ਸਿੱਧੀਆ ਪੁੱਠੀਆਂ ਛਾਲਾਂ ਲਾਂਦੀ, ਕਦੇ ਦੋਹਾਂ ਹੱਥਾਂ ਨੂੰ ਭੁੰਜੇ ਟੇਕ ਕੇ ਤੇ ਲੱਤਾਂ ਉਤਾਂਹ ਕਰਕੇ ਖੜ੍ਹੀ ਹੋ ਜਾਂਦੀ, ਕਦੇ ਛੰਨ ਦੀ ਵਿਚਕਾਰਲੀ ਥੂਹਣੀ ਤੇ ਪੈਰ ਅੜਾ ਕੇ ਚੜ੍ਹਨ ਦਾ ਜਤਨ ਕਰਦੀ। ਮੁਕਦੀ ਗੱਲ ਜਿਸ ਤਰ੍ਹਾਂ ਉਹ ਬਾਂਦਰੀ ਨੂੰ ਕਰਦਿਆਂ ਵੇਖਦੀ ਸੀ, ਉਸੇ ਤਰ੍ਹਾਂ ਸਹਿਜੇ ਹੀ ਕਰਨ ਲਗ ਜਾਂਦੀ ਸੀ।

ਰੇਡ ਜਦ ਗ਼ਰੀਬਾਂ ਦੇ ਬਾਲਾਂ ਨਾਲ ਸੁੰਦਰੀ ਨੂੰ ਖੇਡਦਿਆਂ ਵੇਖਦਾ, ਤੇ ਫਿਰ ਇਹ ਵੇਖਦਾ ਕਿ ਸਾਰੇ ਬਾਲ ਉਸ ਦੀ ਸੁੰਦਰੀ ਨਾਲ ਪਿਆਰ ਕਰਦੇ ਹਨ, ਤਾਂ ਉਹ ਖ਼ੁਸ਼ੀ ਨਾਲ ਇਕ ਤੋਂ ਚਾਰ ਹੋ ਜਾਂਦਾ ਸੀ। ਸੁੰਦਰਤਾ ਦੇ ਨਾਲ ਹੀ ਸੁੰਦਰੀ ਨੂੰ ਕੁਦਰਤ ਨੇ ਬੁਧ ਵੀ ਬੜੀ ਤੇਜ਼ ਦਿਤੀ ਸੀ। ਉਹ ਜੇ ਕੁਝ ਵੇਖਦੀ, ਝਟ ਉਸੇ ਤਰ੍ਹਾਂ ਕਰਨ ਲਗ ਜਾਂਦੀ, ਤੇ ਜੋ ਸੁਣਦੀ, ਉਸੇ ਤਰ੍ਹਾਂ ਬੋਲਣ ਲਗਦੀ ਸੀ। ਉਸ ਦੇ ਲਾਲਨ-ਪਾਲਨ ਵਲੋਂ ਹੁਣ ਰੋਡ ਨੂੰ ਵਿਹਲ ਹੀ ਨਹੀਂ ਸੀ ਲਗਦੀ।

ਰੋਡ ਜਦੋਂ ਵੀ ਘਰ ਆਉਂਦਾ। ਸੁੰਦਰੀ ਲਈ ਕੁਝ ਨਾ ਕੁਝ ਜ਼ਰੂਰ ਲੈ ਆਉਂਦਾ ਸੀ। ਸੱਚ ਤਾਂ ਇਹ ਹੈ ਕਿ ਰੋਡ ਨੂੰ ਹੀ ਇਸ ਕੰਮ ਦਾ ਕੁਝ ਅਮਲ ਜਿਹਾ ਪੈ ਗਿਆ ਸੀ। ਉਹ ਜਦ ਕੋਈ ਚੀਜ਼ ਲੈ ਕੇ ਘਰ ਆ ਰਿਹਾ ਹੁੰਦਾ ਸੀ ਤਾਂ ਉਸ ਦੇ ਕਦਮਾਂ ਵਿਚ ਬਿਜਲੀ ਵਰਗੀ ਤੇਜ਼ੀ ਤੇ ਦਿਲ ਵਿਚ ਕੋਈ ਅਨੋਖੀ ਹੀ ਸਿੱਕ ਲਹਿਰਾਂ ਮਾਰ ਰਹੀ ਹੁੰਦੀ ਸੀ। ਸੁੰਦਰੀ ਨੂੰ ਖੁਆ ਕੇ ਉਸ ਨੂੰ ਇੰਨੀ ਖ਼ੁਸ਼ੀ ਨਹੀਂ ਹੁੰਦੀ, ਜਿੰਨੀ ਖ਼ੁਸ਼ੀ ਉਸਨੂੰ ਉਸ ਵੇਲੇ ਹੁੰਦੀ ਸੀ, ਜਦ ਉਹ ਘਰ ਦੇ ਨੇੜੇ ਪਹੁੰਚਦਾ, ਤਾਂ ਸੁੰਦਰੀ ਦੂਰੋਂ ਹੀ ਵੇਖ ਕੇ ਉਸ ਵਲ ਨੱਸੀ ਆਉਂਦੀ ਤੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਕੇ ਉਸਦੀ ਚਾਦਰ ਦੀਆਂ ਕੰਨੀਆਂ ਫ਼ਰੋਲਦੀ ਤੇ ਭੁੜਕਦੀ ਹੋਈ ‘ਬਾਬਾ ਮੇਰੀ ਚੀਜ਼ ਦੇ ਖਾਂ’ ਕਹਿ ਕੇ ਭੜਥੂ ਪਾ ਦੇਂਦੀ। ਜਿਸ ਵੇਲੇ ਕੰਨੀ ਖੋਲ੍ਹ ਕੇ ਉਹ ਮਠਿਆਈ ਦਾ ਝੋਨਾ ਉਸਦੇ ਹੱਥ ਤੇ ਧਰਦਾ ਤੇ ਉਹ ਬੇਸਬਰੀ ਹੋ ਕੇ ਟੱਪਦੀ ਨੱਚਦੀ ਹੋਈ ਦੂਸਰੀਆਂ ਕੁੜੀਆਂ ਨੂੰ ਵਿਖਾਉਣ ਲਈ ਲੈ ਕੇ ਦੌੜ ਜਾਦੀ ਤਾ ਰੇਡੂ ਨੂੰ ਇਕ ਤਰ੍ਹਾਂ ਨਸ਼ਾ ਜਿਹਾ ਚੜ੍ਹ ਜਾਂਦਾ ਸੀ। ਉਹ ਖ਼ੁਸ਼ੀ ਨਾਲ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਸੀ। ਉਸ ਦਾ ਸਮਾਂ ਐਸੇ ਸੁਖ ਤੇ ਆਰਾਮ ਦਾ ਕੱਟਦਾ, ਜਿਹੜਾ ਸ਼ਾਇਦ ਰਾਜਿਆਂ ਮਹਾਰਾਜਿਆਂ ਨੂੰ ਵੀ ਕਦੇ ਘੱਟ ਹੀ ਨਸੀਬ ਹੁੰਦਾ ਹੋਵੇਗਾ।

ਸੁੰਦਰੀ ਜਦ ਬਾਲਾਂ ਨਾਲ ਖੇਡਦੀ ਸੀ, ਤਾਂ ਉਹਨਾਂ ਦੀਆਂ ਮਾਵਾ ਨੂੰ ਕਈ ਵਾਰੀ ਵੇਖਦੀ ਸੀ। ਕੋਈ ਦੇ ਬਾਲ ਲੜ ਪੈਂਦੇ ਤਾਂ ਆਪੋ ਆਪਣੀਆਂ ਮਾਵਾਂ ਨੂੰ ਆਵਾਜ਼ਾਂ ਦੇ ਕੇ ਕਹਿੰਦੇ ਸਨ-“ਬੇਬੇ ! ਵੇਖ ਮਾਰਦਾ ਈ, ਬੇਬੇ ਮੇਰੀਆਂ ਗੀਟੀਆਂ ਨਹੀਉਂ ਦੇਂਦਾ” ਆਦਿ।

ਸੁੰਦਰੀ ਲਈ ਇਹ ‘ਬੇਬੇ’ ਸ਼ਬਦ ਕੁਝ ਵੀ ਅਰਥ ਨਹੀਂ ਸੀ। ਰਖਦਾ। ਉਸ ਲਈ ਸਾਰਾ ਸੰਸਾਰ ਬਾਬਾ ਰੋਡ ਸੀ, ਤੇ ਜਾਂ ਲੱਛੇ ਬਾਂਦਰੀ। ਪਰ ਕਦੀ ਕਦੀ ਜਦ ਉਹ ਮਾਵਾਂ ਨੂੰ ਆਪਣੇ ਬਾਲਾਂ ਨਾਲ ਪਿਆਰ ਕਰਦਿਆਂ, ਉਹਨਾ ਨੂੰ ਕੰਘੀ ਫੇਰਦਿਆਂ ਤੇ ਚੀਜ਼ਾਂ ਦਿੰਦਿਆਂ ਵੇਖਦੀ, ਤਾਂ ਉਸੇ ਤਰ੍ਹਾਂ ਹੀ ਜੀਕਣ ਕਿਸੇ ਪਾਸ ਖਿਡੌਣਾ ਵੇਖ ਕੇ ਉਹੋ ਜਿਹਾ ਲੈਣ ਨੂੰ ਜੀ ਕਰਦਾ ਸੀ, ਇਹ ‘ਬੇਬੇ’ ਲੈਣ ਲਈ ਵੀ ਉਸ ਦਾ ਦਿਲ ਕਰ ਆਉਂਦਾ।

ਇਕ ਦਿਨ ਰਾਤ ਨੂੰ ਚੰਨ ਚਾਨਣੀ ਨਿਖਰੀ ਹੋਈ ਸੀ। ਬੁੱਢਾ ਰੋਡ ਛੰਨ ਤੋਂ ਬਾਹਰ ਤੱਪੜ ਤੇ ਲੰਮਾ ਪਿਆ ਸੁੰਦਰੀ ਨੂੰ ਗੋਡਿਆਂ ਤੇ ਪਾ ਕੇ ਹੂਟੇ-ਮਾਈਆਂ ਦੇ ਰਿਹਾ ਸੀ।

ਜਦ ਹੀ ਉਹ ‘ਹੂਟੇ ਮਾਈਆਂ, ਸੋਨੇ ਦੀ ਗੱਡ ਚਲਾਈਆਂ’ ਦੀ ਮੁਹਾਰਨੀ ਬੋਲ ਕੇ ਹਟਦਾ ਸੀ ਤਾਂ ਸੁੰਦਰੀ ਕਹਿੰਦੀ, ‘ਬਾਬਾ ਫੇਲ ਕਲ’ ਘੜੀ ਮੁੜੀ ਇਸ ਤਰ੍ਹਾਂ ਕਰਨ ਨਾਲ ਜਦ ਰੋਡ ਦੀਆਂ ਲੱਤਾਂ ਥਕ ਗਈਆਂ, ਤਾਂ ਹਾਰ ਕੇ ਉਹ ਕਹਿਣ ਲੱਗਾ-“ਲੈ ਸੁੰਦਰੇ, ਹੁਣ ਤੈਨੂੰ ਫੁੱਟੀ ਪਾਵਾਂ’ ਉਹ ਉਸ ਦੇ ਨਿੱਕੇ ਜਿਹੇ ਹੱਥ ਨੂੰ ਹੱਥ ਵਿਚ ਫੜ ਕੇ ‘ਐਥੇ ਪਈ ਫੁੱਟੀ, ਕਾ ਮਾਰੀ ਝੁਟੀ ।।” ਕਹਿੰਦਾ ਕਹਿੰਦਾ ਅਖੀਰ ਵਿਚ ”ਲੱਭ ਪਈ, ਲੱਭ ਪਈ” ਦੇ ਨਾਲ ਹੀ ਉਸ ਨੂੰ ਕੁਤਕੁਤਾਰੀਆਂ ਕਰਦਾ, ਤਾਂ ਸੁੰਦਰੀ ਹਸਦੀ ਹੱਸਦੀ ਦੂਹਰੀ ਹੋ ਜਾਂਦੀ ਸੀ। ਇਸ ਵਿਚੋਂ ਰੇਡ ਨੂੰ ਅੰਮ੍ਰਿਤ ਦੇ ਘੁੱਟਾਂ ਦਾ ਸਵਾਦ ਆ ਰਿਹਾ ਸੀ।

ਇਸੇ ਵੇਲੇ ਦੂਰੋਂ ਕਿਸੇ ਬਾਲ ਨੇ ਆਪਣੀ ਮਾਂ ਨੂੰ ਉੱਚੀ ਸਾਰੀ ‘ਬੇਬੇ’ ਕਹਿ ਕੇ ਆਵਾਜ਼ ਮਾਰੀ।

ਆਵਾਜ਼ ਸੁਣ ਕੇ ਸੁੰਦਰੀ ਨੂੰ ਹੱਸਣਾ ਭੁੱਲ ਗਿਆ, ਤੇ ਉਹ ਦੋਹਾਂ ਹੱਥਾਂ ਨਾਲ ਰੇਡ ਦੀ ਠੰਡੀ ਫੜ ਕੇ ਬੋਲੀ-

“ਬਾਬਾ ਮੇਈ ਬੇਬੇ ਕਿੱਤੇ ?”

ਵਿਚਾਰਾ ਬੁੱਢਾ ਇਸ ਨਿੱਕੇ ਜਿਹੇ, ਪਰ ਬਹੁਤ ਵੱਡੇ ਪ੍ਰਸ਼ਨ ਦਾ ਕੀ ਉੱਤਰ ਦੇਂਦਾ। ਉਸਦੇ ਦਿਲ ਨੂੰ ਧੱਕਾ ਜਿਹਾ ਵੱਜਾ, ਫਿਰ ਉਸ ਸੁੰਦਰੀ

ਦਾ ਮੂੰਹ ਚੁੰਮ ਲਿਆ-

“ਪੁੱਤਰ, ਤੇਰੀ ਬੇਬੇ ਚਲੀ ਗਈ।”

ਉਹ ਫਿਰ ਬੋਲੀ-

“ਬਾਬਾ ! ਮੇਈ ਬੇਬੇ ਕਿੱਤੇ ?”

”ਪੁੱਤ ! ਤੇਰੀ ਬੇਬੇ ਦੂਰ ਸਾਰੇ ਚਲੀ ਗਈ।”

“ਬਾਬਾ ! ਬੇਬੇ ਦੂ ?”

“ਆਹੇ ਪੁੱਤ ਦੂ। ਰ।”

ਸੁੰਦਰੀ ਇਸ ਵੇਲੇ ਲੰਮੀ ਪਈ ਅਸਮਾਨ ਵਲ ਤੱਕ ਰਹੀ ਸੀ।

ਇਸੇ ਤਰ੍ਹਾਂ ਤੱਕਦੀ ਹੋਈ ਬੋਲੀ-

“ਬਾਬਾ! ਬੇਬੇ ਦੂ …।।?”

“ਆਹੋ ਪੁੱਤ ਦੂਰ………।।।”

“ਬਾਬਾ ! ਬੇਬੇ ਉਤੇ ?”

“ਆਹੇ ਪੁੱਤ, ਉਤੇ ਚਲੀ ਗਈ।”

“ਬੇਬੇ ਤੰਦ-ਮਾਮਾ ?”

“ਆਹੇ ਪੁੱਤ, ਚੰਦ ਮਾਮੇ ਕੋਲ।”

“ਬਾਬਾ ! ਬੇਬੇ ਕੇਕੋ?”

“ਹਾਂ, ਪੁੱਤ, ਕੋਕੇ ਲੈ ਗਈ।”

“ਬਾਬਾ । ਬੇਬੇ ਦੂ। ਕੇਕੇ ?”

“ਹਾਂ ਮੇਰੀ ਬੱਚੀ, ਦੂ ਰ ਕੇਕੇ ਲੈ ਗਈ।”

ਇਸੇ ਤਰ੍ਹਾਂ ਕਰਦੀ ਕਰਦੀ ਕੁਝ ਚਿਰ ਬਾਅਦ ਸੁੰਦਰੀ ਸੌਂ ਗਈ ਤੇ ਰੋਡ ਵੀ।

ਚਿੱਟਾ ਲਹੂ – ਅਧੂਰੇ ਕਾਂਡ ਦਾ ਬਾਕੀ ਹਿੱਸਾ (13)

(ਉਪਰੋਕਤ ਘਟਨਾ ਤੋਂ ਦੇ ਸਾਲ ਬਾਅਦ) ਕਿਤਾਬ ਦੇ ਮੁੱਢ ਵਿਚ ਪਾਠਕ ਪੜ੍ਹ ਆਏ ਹਨ ਕਿ ਰਾਤ ਵੇਲੇ ਗੁਪਤੇਸ੍ਵਰ’ ਨਾਉਂ ਦਾ ਇਕ ਮੁਸਾਫ਼ਰ ਬਾਬੂ ਸ਼ਾਮਦਾਸ ਦੇ ਕਮਰੇ ਵਿਚ ਬੈਠਾ ਉਸ ਨੂੰ ਇਕ ਹੱਥ ਲਿਖਿਆ ਨਾਵਲ ਸੁਣਾ ਰਿਹਾ ਸੀ। ਨਾਵਲ ਕਾਫੀ ਵੱਡਾ ਸੀ, ਪਰ ਬਾਬੂ ਸ਼ਾਮਦਾਸ ਇਕੋ ਬੈਠਕ ਵਿਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫ਼ਰ ਸੁਣਾਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਏਸੇ ਸੁਣੇ ਸੁਣਾਈ ਵਿਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫ਼ਰ ਨੇ ਲਗਪਗ ਸਾਰਾ ਨਾਵਲ ਖ਼ਤਮ ਕਰ ਲਿਆ- ਸ਼ਾਇਦ ਇਕ ਅੱਧ ਕਾਂਡ ਹੀ ਬਾਕੀ...

ਅਰਜ਼ੀ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ...

ਚਿੱਟਾ ਲਹੂ – ਅਧੂਰਾ ਕਾਂਡ (3)

3 ਪੰਡਤ ਰਾਧੇ ਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ। ਹੈ। ਖ਼ਾਸ ਕਰ ਕੇ ਇਥੋਂ ਦੇ ਅਲਬੇਲੇ ਤੇ ਮੌਜੀ ਗਭਰੂ ਤਾਂ ਆਪ ਨੂੰ ਦੇਵਤਿਆ ਵਾਂਗ ਪੂਜਦੇ ਹਨ। ਉਹਨਾਂ ਵਿਚੋਂ ਕੋਈ ਆਪ ਨੂੰ ‘ਹਾਤਮਤਾਈ’ ਤੇ ਕੋਈ ਰਾਜਾ ‘ਬਿਕ੍ਰਮਾਦਿਤ’ ਦਾ ਅਵਤਾਰ ਕਹਿੰਦਾ ਹੈ। ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲਗੀ ਹੋਈ ਹੈ। ਜਦ ਵੀ ਕਿਸੇ ਉਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ, ਜਾਂ ਕਿਸੇ ਦੇ ਘਰ ਵਿਚ ਹੀ ਕੇਈ ਝਗੜਾ ਝੇੜਾ ਪੈ ਜਾਵੇ, ਤਾਂ ਅਵੱਲ ਤਾਂ ਲੋਕੀਂ ਅਜਿਹੇ ਸਮੇਂ ਆਪਣੇ...