ਤਰੱਕੀ ਦੀ ਚਿੱਠੀ–
ਸਾਰੇ ਬਾਗ ਚੋਂ ਖੁਰ ਗਈ
ਰਹਿੰਦੀ ਖੂੰਹਦੀ ਬਰਫ਼
~ ਜਗਰਾਜ ਸਿੰਘ ਢੁਡੀਕੇ
ਕਰੋਨਾ ਵਾਰਡ
ਖਿੜਕੀ ਤੇ ਜੰਮੀ
ਮਾਂ ਦੀ ਮੁਸਕਰਾਹਟ
~ ਡਾ. ਗੁਰਮੀਤ ਕੌਰ
ਲੀਕ ਤੇ ਲੀਕ
ਭਰ ਦਿੱਤੀ ਕੰਧ ਸਾਰੀ
ਰੋਜ਼ ਦੀ ਉਡੀਕ
~ ਦਰਬਾਰਾ ਸਿੰਘ ਖਰੋੜ
ਭੇਡਾਂ ਦਾ ਏਕਾ
ਬਹੁਗਿਣਤੀ ਚੁਣਿਆਂ
ਕਸਾਈ ਨੇਤਾ
~ ਸੁਰਿੰਦਰ ਸਪੇਰਾ
ਕੀੜੇ ਢੋਣ ਦਾਣੇ
ਚਿੜੀ ਖਾ ਗਈ ਕੀੜਾ
ਸਮੇਤ ਦਾਣੇ
~ ਨਾਇਬ ਸਿੰਘ ਗਿੱਲ
ਅੰਮੀ ਦੀ ਚੁੰਨੀ –
ਮੁਕੈਸ਼ ਨਾਲ ਚਮਕਣ
ਹੰਝੂ ਤੇ ਤਾਰੇ
~ ਬਮਲਜੀਤ ‘ਮਾਨ’
ਚੁਫੇਰ ਹਰਿਆਲੀ–
ਕੌਫੀ ਦੀ ਘੁੱਟ ਤੋਂ ਪਹਿਲਾਂ
ਛਿੱਕਾਂ ਦੀ ਤਿੱਕੜੀ
~ ਜਗਰਾਜ ਸਿੰਘ ਢੁਡੀਕੇ
ਜੇਠ ਦੁਪਹਿਰਾ
ਨਿੱਕੀ ‘ਕੱਠਾ ਕਰੇ
ਆਥਣ ਲਈ ਬਾਲਣ
~ ਬਲਜੀਤ ਕੌਰ
ਵੀਰਤਾ ਤਮਗ਼ਾ ਪਾਕੇ
ਭੀੜ ‘ਚ ‘ਕੱਲੀ ਬੈਠੀ ਮਾਂ
ਪੁੱਤ ਸੀਨੇ ਨਾਲ ਲਾਕੇ
~ ਦਰਬਾਰਾ ਸਿੰਘ ਖਰੌਡ
ਨੋ ਸਮੋਕਿੰਗ ਜ਼ੋਨ
ਧੂਫ਼ ਨੇ ਕਾਲ਼ੀ ਸਿਆਹ ਕੀਤੀ
ਨਾਨਕ ਦੀ ਤਸਵੀਰ
~ ਜਗਰਾਜ ਸਿੰਘ ਢੁਡੀਕੇ