14.1 C
Los Angeles
Sunday, November 24, 2024

ਪੰਜਾਬੀ ਹਾਇਕੂ – ਰਵਿੰਦਰ ਰਵੀ

ਅੰਬ

ਅੰਬ ਪੱਕੇ
ਨਿਵੀਆਂ ਟਾਹਣੀਆਂ
ਚੌਕੀਦਾਰ ਚੇਤੰਨ

ਆਗ

ਅੱਸੂ ਦੀ ਰੁੱਤ
ਆਗਾਂ ਦੀ ਖਸਰ ਖਸਰ
ਠਾਰ ਗਿਆ ਬੁੱਲ੍ਹਾ

ਸਰ੍ਹੋਂ

ਕਣਕ ਦੇ ਹਰੇ ਖੇਤ
ਵਿਚ ਸਰੋਂ ਦੇ ਕਿਆਰੇ ਦੀ
ਕਾਰ ਚੋਂ ਉਤਰ ਫੋਟੋ ਖਿਚੇ

ਸਾਇਕਲ

ਮੱਸਿਆ ਦੀ ਰਾਤ
ਸਾਇਕਲ ਚਲਾਵੇ
ਡਾਇਨੇਮੋ ਦਾ ਚਾਨਣ

ਸੂਰਜ

ਹੁਸੜ ਗਰਮ ਸ਼ਾਮ
ਵਕਤ ਤੋਂ ਪਹਿਲਾਂ ਛੁਪਿਆ
ਸੂਰਜ ਬੱਦਲਾਂ ਵਿੱਚ

ਸੂਰਜ

ਟੋਭੇ ਦਾ ਸ਼ਾਂਤ ਪਾਣੀ
ਡਿੱਗਿਆ ਸੁੱਕਾ ਪੱਤਾ
ਹਿੱਲਿਆ ਸੂਰਜ

ਸ਼ਾਂ-ਸ਼ਾਂ

ਬਚਪਨ
ਕੰਨ ਉੱਤੇ ਗਲਾਸ ਰਖ
ਸੁਣੇ ਸ਼ਾਂ-ਸ਼ਾਂ

ਹਨੇਰੀ

ਅੰਬਰ ਮਟਮੈਲਾ
ਸੀਟੀਆਂ ਮਾਰਦੀ ਹਨੇਰੀ
ਲਿਫੇ ਰੁਖ

ਹਿੱਗਾ

ਧੀਆਂ ਧਿਆਣੀਆਂ
ਰੋੜਿਆਂ ਸੰਗ ਖੇਡਣ
ਹਿੱਗਾ

ਕਸੀਦਾ

ਕਸੀਦਾ ਕਢਦੀ
ਸੂਈ ਉਂਗਲੀ ਦੇ ਫੁਲ ਚ
ਚਾਦਰ ਸੂਹੀ

ਕਪਾਹ

ਸਿਖਰ ਦੁਪਹਿਰ
ਕਪਾਹ ਚੁਗਦੀਆਂ
ਤਾਂਬੇ ਰੰਗੀਆਂ

ਕਪਾਹ

ਕਪਾਹ ਦਾ ਖੇਤ
ਟੀਂਡੇ ਦੇ ਬੁਲ੍ਹ ਚੋਂ ਲਮਕੇ
ਚਿੱਟਾ ਫੁੱਲ

ਕਰੂੰਬਲ

ਨਵੀਂ ਕਰੂੰਬਲ
ਝਾੜੀਆਂ ਓਹਲੇ
ਕੁੱਤਾ ਸੁੰਘੇ

ਕਲੰਦਰ

ਕਲੰਦਰ ਦੀ ਡੁਗ ਡੁੱਗ
ਨਚਦੇ ਬੰਦਰ ਦੇ ਪੈਰਾਂ ‘ਚ
ਡਿਗਦੇ ਸਿੱਕੇ

ਕੰਡਾ

ਡੰਗਰ ਚਾਰਦੇ ਦੇ
ਚੁਭਿਆ ਕੁਸੰਭੀ ਦਾ ਕੰਡਾ
ਟੁੱਟੇ ਛਿੱਤਰ ਵਿਚੋਂ

ਕੰਤ

ਕੰਤ ਸਿਪਾਹੀ ਤੋਰ
ਚੁੰਨੀ ਨਾਲ ਪੂੰਝੇ ਅਥਰੂ
ਬਰੂਹਾਂ ਚ ਖੜੀ

ਕਿੱਕਰ

ਲੌਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ

ਕੀੜੇ

ਮੀਂਹ ਨਾਲ਼ੇ ਗੜ੍ਹੇ
ਕੀੜਿਆਂ ਦੇ ਖੰਭ
ਬੱਤੀ ਕੋਲ਼ ਝੜੇ

ਕੇਸੂ

ਕੇਸੂ ਦਾ ਦਰਖਤ…
ਦੂਰ ਟਿੱਬੀ ‘ਤੇ ਖੜ੍ਹਾ
ਲਾਲ ਛਤਰੀ ਤਾਣੀ

ਕੋਇਲ

ਪਿੰਡੋ ਬਾਹਰ ਤਲਾਅ ‘ਚ
ਸੂਰਜ ਮਾਰੇ ਲਿਸ਼ਕੋਰਾਂ
ਕਾਵਾਂ ਘੇਰੀ ਕੋਇਲ

ਖਰਬੂਜ਼ੇ

ਅਨੋਭ੍ੜ ਮੁਟਿਆਰ
ਵਾੜੇ ਚੋਂ ਤੋੜੇ ਖਰਬੂਜ਼ੇ
ਮਿਠੀ ਮਿਠੀ ਵਾਸ਼ਨਾ

ਖੰਭ

ਖਿਹ ਕੇ ਉੱਡਿਆ ਪੰਛੀ
ਘੁੰਮੇਟਣੀ ਖਾਂਦੇ ਡਿੱਗੇ
ਪੱਤਾ ਤੇ ਖੰਭ

ਖੰਭ

ਹਵੇਲੀ ਦੀ ਛੱਤ ਤੋਂ
ਕਿਰੇ ਮੋਰ ਦੇ ਖੰਭ
ਸੰਤੂ ਦਾ ਕੋਠਾ ਚਮਕਿਆ

ਖੇਡ ਮੇਲਾ

ਖੱਡਾ ਪੱਟ ਦੱਬਣ
ਟੀਕੇ ਸਰਿੰਜਾਂ ਖਾਲੀ ਪੱਤੇ
ਖੇਡ ਮੇਲੇ ਪਿਛੋਂ

ਗੜ੍ਹੇਮਾਰੀ

ਗੜ੍ਹੇਮਾਰੀ
ਕਿਸਾਨ ਵੇਖੇ ਅੰਦਰ ਬਾਹਰ
ਲਾਸ਼ਾਂ ਹੀ ਲਾਸ਼ਾਂ

ਗਿਲਝਾਂ

ਪਰਛਾਵੇਂ ਲੰਬੇ
ਪੱਤ ਹੀਣ ਟਾਹਲੀਆਂ ਤੇ
ਲਟਕੀਆਂ ਗਿਲਝਾਂ

ਗੁੰਮਸ਼ੁਦਾ

ਕੱਲ ਸ਼ਾਮ ਦਾ ਗੁੰਮਸ਼ੁਦਾ
ਕਰਜ਼ੇ ਚ ਡੁੱਬਿਆ
ਨਹਿਰ ਚ ਤਰੇ

ਗੋਲ੍ਹਾਂ

ਬੋਹੜ ਤੋਂ ਡਿੱਗੀਆਂ ਗੋਲ੍ਹਾਂ
ਚੱਕ ਖਾਣ ਨੂੰ ਦਿਲ ਕਰੇ
ਬੇਟੇ ਤੋਂ ਡਰਾਂ

ਘਟਾ

ਕਾਲੀ ਘਟਾ
ਉਡਦੇ ਬਗਲੇ
ਚਿੱਟੀ ਲਕੀਰ

ਘਰ

ਮਿੱਟੀ ਦਾ ਘਰ
ਆੜੀਆਂ ਢਾਹਿਆ
ਕੱਲਾ ਬੈਠਾ ਰੋਵੇ

ਚਾਨਣੀ

ਚੰਦ ਦੀ
ਤੂਤ ਦੇ ਪੱਤਿਆਂ ਚੋਂ ਛਣੀ
ਧਰਤੀ ਡੱਬ ਖੜੱਬੀ

ਚਿੜਾ

ਪਖੇ ਚ ਵੱਜਿਆ
ਖੰਭਾ ਨਾਲ ਭਰਿਆ ਕਮਰਾ
ਉੱਡਿਆ ਲੰਡਾ ਚਿੜਾ

ਚੁਗਲ

ਚੜ੍ਹੀ ਸਵੇਰ
ਕਾਵਾਂ ਘੇਰਿਆ
ਭਟਕਿਆ ਚੁਗਲ

ਚੂਲਾਂ

ਪਾਸਾ ਪਰਤਿਆ
ਮੰਜੀ ਦੀਆਂ ਖੋਚਲੀਆਂ ਚੂਲਾਂ
ਚੀਕੀਆਂ ਚੂੰ -ਚੂੰ

ਛਟੀ

ਕਪਾਹ ਦਾ ਖੇਤ
ਚਿੜੀ ਦੇ ਭਾਰ ਨਾਲ ਝੁਕੀ
ਫੁੱਲਾਂ ਵਾਲੀ ਛਟੀ

ਛਣਕਾਰ

ਖਾਲ ਟੱਪਿਆ
ਪਾਣੀ ਚ ਬਹਿ ਗਈ
ਝਾਂਜਰ ਦੀ ਛਣਕਾਰ

ਛਰਾਟਾ

ਗਰਦ ਭਰੇ
ਝਿੜੀ ਦੇ ਰੁਖ ਨਿਖਰੇ
ਸਾਉਣ ਦਾ ਛਰਾਟਾ

ਛੱਲਾ

ਮੇਲਾ ਵਿਛੜਿਆ
ਖੱਟੀ ਚੁੰਨੀ ਵਾਲੀ ਸਹਿਲਾਵੇ
ਚੀਚੀ ਵਾਲਾ ਛੱਲਾ

ਟਿੰਡ

ਗਰਮੀ
ਟਿੰਡ ਕਢਾਈ
ਪੈਣ ਠੋਲੇ

ਡਰਨਾ

ਨਵੀ ਵਿਆਹੀ ਲੰਘੀ
ਝਾਂਜਰ ਛਣਕਾ ਕੇ
ਜੇਠ ਬਣਿਆ ਡਰਨਾ

ਡੱਟ

ਸ਼ਾਮ ਦਾ ਘੁਸਮੁਸਾ
ਬਾਪ ਡੰਗਰ ਅੰਦਰ ਕਰੇ
ਮੁੰਡਾ ਖੋਲੇ ਡੱਟ

ਡੇਕ

ਛਤਰੀ ਵਾਲੀ ਡੇਕ ਤੇ
ਚਿੜੀਆਂ ਦੀ ਚ੍ਹਚੜੋਲ
ਹੇਠਾਂ ਚਰਖੇ ਦੀ ਘੂਕ

ਤਾਰੇ

ਨੀਂਦ ਦੀ ਲੋਰ ਚ ਪਾਵੇ
ਬਲਦਾਂ ਗਲ ਪੰਜਾਲੀ
ਟਹਿਕਣ ਤਾਰੇ

ਤੋਤੇ

ਲੋਢਾ ਵੇਲਾ
ਕਿੱਕਰ ਤੋਂ ਉੱਡੇ ਤੋਤੇ
ਕਿਰੇ ਪੀਲੇ ਫੁੱਲ

ਦੁਪਹਿਰਖਿੜੀ

ਸਿਖਰ ਦੁਪਹਿਰ
ਵਿਹੜੇ ‘ਚ ਖਿੜੀ
ਦੁਪਹਿਰਖਿੜੀ

ਧੂੜ

ਝੀਥਾਂ ਚੋਂ ਰੋਸ਼ਨੀ
ਉੱਡਦੇ ਧੂੜ ਦੇ ਕਣ
ਨਿਆਣਾ ਪਕੜੇ

ਪਹਿਰਾ

ਹਿੱਲੇ ਟਾਹਲੀ ਦੇ ਪੱਤੇ
ਪਖੀ ਝਲਦਾ ਆਖੇ ਬਾਬਾ
ਬਈ ਬਦਲ ਗਿਆ ਪਹਿਰਾ

ਪੰਛੀ

ਪਰਿੰਦੇ ਪਰਤੇ…
ਨਿਆਣੇ ਕਰਨ
ਪੁੱਗ ਦਾ ਪੁਗਾਟਾ

ਪਾਟੀ ਚਿੱਠੀ

ਟੱਲੀ ਦੀ ਟਨ ਟਨ
ਧਾਹਾਂ ਮਾਰ ਰੋਵੇ ਬੇਬੇ
ਵੇਖ ਪਾਟੀ ਚਿਠੀ

ਪਿਆਜ਼ੀ ਫੁੱਲ

ਕਪਾਹ ਦੁਆਲੇ
ਤਿਲਾਂ ਦੇ ਪਿਆਜ਼ੀ ਫੁੱਲ
ਮੰਡਰਾਉਂਦੇ ਭੰਵਰੇ

ਫਲੀਆਂ

ਬੋੜੇ ਖੂਹ ਤੇ
ਖੜਕੀਆਂ ਸ਼ਰੀਂਹ ਫਲੀਆਂ
ਮਖਿਆਲੀ ਸੁਗੰਧ

ਬਗਲਾ

ਟੋਭੇ ਦਾ ਨਿਤਰਿਆ ਪਾਣੀ
ਝਿਲਮ੍ਲਾਉਂਦੇ ਅੱਕ ਦੇ ਫੁੱਲ
ਸ਼ਾਂਤ ਖੜਾ ਬਗਲਾ

ਬਿਆਈ

ਚੰਨ ਦੀ ਚਾਨਣੀ
ਨਲਕੇ ਥੱਲੇ ਨਹਾਉਂਦਾ ਵੇਖੇ
ਪਾਟੀ ਬਿਆਈ

ਬੂਰ

ਕਰੂੰਬਲਾਂ ਫੁੱਟੀਆਂ
ਬਦਾਮੀ ਸਰਕੜੇ ਦਾ ਝੜਿਆ
ਚਾਂਦੀ ਰੰਗਾ ਬੂਰ

ਮਹੂਆ

ਚੇਤ ਮਹੀਨਾ
ਮਖਿਆਲੇ ਲੀਲੂ ਬੇਰ
ਪਿਛੇ ਚਮਕੇ ਮਹੂਆ

ਮੁੜ੍ਹਕਾ

ਘਾਹ ਖੋਤਦੀ
ਮਥੇ ਤੋਂ ਮੁੜ੍ਹਕਾ ਚੋ
ਠੋਡੀ ਤੇ ਲਮਕਿਆ

ਮੁੜ੍ਹਕਾ

ਤਿਖੀ ਧੁੱਪ ਮਾਰੇ ਸੇਲੇ
ਗੋਡੀ ਕਰਦੇ ਦੇ ਚੋਵੇ
ਧਰਾਲੀਂ ਮੁੜ੍ਹਕਾ

ਮੂਕਾ

ਲ੍ਹਾਮ ਨੂੰ ਜਾਂਦਾ
ਮੂਕਾ ਲਾਹ ਪੁਲ ਦੀ ਠਲ ਤੇ
ਜੁੱਤੀ ਝਾੜੇ

ਮੋਰ

ਝੜੀ ਚ ਡਿੱਗਿਆ ਕੋਠਾ
ਕੰਧਾ ਤੇ ਸਲਾਮਤ
ਫੁੱਲ ਤੇ ਮੋਰ

ਰੁੱਖ

ਲਿਸ਼ਕਿਆ
ਖੜਸੁੱਕ ਰੁੱਖ
ਚਾਣਚੱਕ ਮੀਂਹ

ਲਿਸ਼ਕੋਰ

ਬਰਕਰਾਰ
ਝੁਰੜੀਆਂ ਭਰੇ ਚਿਹਰੇ ਤੇ
ਕੋਕੇ ਦੀ ਲਿਸ਼ਕੋਰ

ਲੂਸੇ ਚਿਹਰੇ

ਢਲਦੀ ਸ਼ਾਮ…
ਮੈਲ਼ੇ ਲੀੜੈ ਲੂਸੇ ਚਿਹਰੇ
ਸਿਰ ਤੇ ਪੰਡਾਂ

ਵਾਵਰੋਲਾ

ਅੱਤ ਦੀ ਗਰਮੀ
ਤਿਖੜ ਦੁਪਹਿਰੇ ਵਾਵਰੋਲੇ
ਚ ਉੱਡਿਆ ਨਿੱਕ ਸੁੱਕ

ਸਿਹਰਫ਼ੀ-ਬਾਬਾ ਫ਼ਰੀਦ ਪੀਰ ਬਖ਼ਸ਼

ੴ ਸਤਿਗੁਰ ਪ੍ਰਸਾਦਿ॥ ਅਲਫ਼ ਅੱਲਾ ਨੂੰ ਬੈਠ ਕੇ ਯਾਦ ਕਰੀਏਅੱਲਾ ਬਾਦਸ਼ਾਹ ਨਬੀ ਵਜ਼ੀਰ ਹੈ ਜੀ ।ਨਬੀ ਸਭ ਸਿਰਤਾਜ ਹੈ ਅੰਬੀਆਂ ਦਾਵਲੀ ਇਕ ਥੀਂ ਇਕ ਅੰਮੀਰ ਹੈ ਜੀ।ਰੌਸ਼ਨ ਪਾਕ ਰਸੂਲ ਦਾ ਦੀਨ ਕੀਤਾਜਿਸਦਾ ਨਾਮ ਹਜ਼ਰਤ ਦਸਤਗੀਰ ਹੈ ਜੀ।ਸਯਦ ਚਿਸ਼ਤੀ ਚਰਾਗ ਹੈ ਪੀਰ ਬਖ਼ਸ਼ਾਜਿਸਦਾ ਨਾਮ ਫਰੀਦ ਫਕੀਰ ਹੈ ਜੀ ॥੧॥ ਬੇ ਬੰਦਗੀ ਰੱਬ ਦੀ ਕਰੋ ਬਾਵਾਤੁਸਾਂ ਰਾਹ ਫਕੀਰੀ ਦਾ ਮੱਲਣਾ ਹੈ।ਮਤੀਂ ਦੇਵੇ ਫਰੀਦ ਨੂੰ ਨਿਤ ਮਾਈਕਹੇ ਬੱਚਾ ਅਸਾਡੜੇ ਚਲਣਾ ਹੈ।ਜੇਕਰ ਜੀਂਵਦਾ ਜਿੰਵੇ ਤੇ ਫੇਰ ਜੀਵੇਂਮੁੜਕੇ ਸੰਗ ਪਿਆਰੇ ਦਾ ਝੱਲਣਾ ਹੈ।ਦੇਂਦਾ ਤਾਇ ਸੂਲਾਕ ਸੀ...

ਵੀਹ ਦਿਨ ਹੋਰ ਜਿਊਣਾ…!

(ਚਰਨਜੀਤ ਸਿੰਘ ਤੇਜਾ)ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜ਼ਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ। ਕਿਸੇ ਨੇ ਦੱਸ ਪਾਈ ਕਿ “ਸ਼ੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿੱਦਾਂ ਦਾ ਪੁਰਜ਼ਾ ਚਾਹੀਦਾ ਉਦਾਂ ਦਾ ਬਣਾਅ ਦੇਣਗੇ”। ਦੁਕਾਨ ‘ਤੇ ਬੈਠੇ ਖੁਸ਼ਕ-ਮਿਜ਼ਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ਼ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜ਼ਾ ਮੇਰੇ ਹੱਥੋਂ ਫੜ ਉਸ ਨੂੰ ਫੜਾਅ ਦਿਤਾ। ਮੁੰਡਾ ਦੁਕਾਨ ਅੰਦਰ ਲੱਗੀ ਪੌੜੀ ਚੜ੍ਹ ਗਿਆ। ਕਾਉਂਟਰ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਦੇ ਪਿਛੇ...

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ

ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ -ਪ੍ਰੋ. ਅੱਛਰੂ ਸਿੰਘ(ਸਾਬਕਾ ਮੁਖੀ, ਅੰਗ੍ਰੇਜ਼ੀ ਵਿਭਾਗ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ)ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿਨ੍ਹਾਂ ਕਾਰਣ ਇਹ ਭੰਬਲਭੂਸਾ ਘਟਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ । ਇਕੋ ਸ਼ਬਦ ਨੂੰ ਵੱਖ-ਵੱਖ ਤਰ੍ਹਾਂ ਨਾਲ ਲਿਖਿਆ ਜਾਂਦਾ ਹੈ ਅਤੇ ਬਹੁਤੇ ਸ਼ਬਦ ਅਕਸਰ ਗਲਤ ਲਿਖੇ ਜਾਂਦੇ...