13.9 C
Los Angeles
Thursday, April 17, 2025

ਕਾਹਲ

ਉਸ ਕੁੜੀ ਨੇ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ ਲਵਾਂਗੀ ।”
ਉਸ ਮੁੰਡੇ ਨੇ ਵੀ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਜੀ ਨਹੀਂ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਫਿਰ ਸੱਚ ਮੁੱਚ ਕੁੜੀ ਤੇ ਮੁੰਡਾ ਵਿਛੜ ਗਏ ।
ਵਿਛੱੜਣ ਲੱਗਿਆਂ ਕੁੜੀ ਜ਼ਾਰ ਜ਼ਾਰ ਰੋਈ ।
ਵਿਛੱੜਣ ਲੱਗਿਆਂ ਮੁੰਡਾ ਵੀ ਜ਼ਾਰ ਜ਼ਾਰ ਰੋਇਆ ।

ਕੁੜੀ ਦੂਰ ਤੱਕ ਧੌਣ ਭੁਆਂ ਕੇ ਵਾਰ ਵਾਰ ਵੇਖਦੀ ਅੱਖੋਂ ਉਹਲੇ ਹੋ ਗਈ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ, “ਜੇ ਆਪਾਂ ਵਿਛੱੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਉਸ ਦੀ ਨਜ਼ਰ ਵਿਚ ਇਕ ਪਲ ਵਿਚ ਉਹਨਾਂ ਆਉਣ ਵਾਲੇ ਸਾਰੇ ਸਾਲਾਂ ਤੇ ਤੈਰ ਗਈ , ਜਿਹੜੇ ਉਸ ਨੂੰ ਉਸ ਕੁੜੀ ਬਾਝੋਂ ਬਿਤਾਉਣੇ ਪੈਣਗੇ । “ਹਾਇ ! ਇਹਨਾਂ ਸਾਲਾਂ ਦਾ ਪਹਾੜੀ ਭਾਰ ਉਹਦੀ ਕੂਲੀ ਆਤਮਾ ਕਿਵੇਂ ਚੁੱਕੇਗੀ ! ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ ।”
ਸੱਚਮੁੱਚ ਉਸ ਨੇ ਉਸੇ ਪਲ ਖੁਦਕੁਸ਼ੀ ਕਰ ਲਈ ।
ਖੁਦਕੁਸ਼ੀ ਕਰਨ ਤੋਂ ਪਿਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ।
ਉਹ ਇਕ ਪਲ ਬੀਤ ਗਿਆ ।
ਕੁੜੀ ਨਾ ਆਈ ।
ਇਕ ਦਿਨ ਵੀ ਬੀਤ ਗਿਆ ।
ਪਰ ਕੁੜੀ ਨਾ ਆਈ ।
ਇੰਝ ਇਕ ਸਾਲ ਬੀਤ ਗਿਆ ।
ਕੁੜੀ ਫੇਰ ਨਾ ਆਈ ।
ਆਖਰ ਹੌਲੀ ਹੌਲੀ ਇਕ ਉਮਰ ਬੀਤ ਗਈ । ਮੁੰਡਾ ਉਡੀਕਦਾ ਉਡੀਕਦਾ ਬਿਕੁਲ ਥੱਕ ਗਿਆ ਪਰ ਕੁੜੀ ਅਜੇ ਵੀ ਨਾ ਆਈ ।
ਉਹ ਸੋਚਿਆ ; ਭਲਾ ਵੇਖ ਕੇ ਤਾਂ ਆਵਾਂ !
ਤੇ ਉਸ ਵੇਖਿਆ, ਨਿੱਕੇ ਨਿੱਕੇ ਬੱਚਿਆਂ ਵਿਚ ਘਿਰੀ ਬੈਠੀ, ਬਾਤਾਂ ਪਾਉਂਦੀ, ਚਿੱਟੇ ਵਾਲਾਂ ਵਾਲੀ ਉਹ ਕੁੜੀ ਉਸ ਨੂੰ ਵੇਖ ਕੇ ਕੰਬੀ, ਉਠੀ, ਉਸ ਦੇ ਹੋਂਠ ਫੜਕੇ ਤੇ ਅੱਖਾਂ ਵਿਚ ਸਾਰੇ ਜਹਾਨ ਦਾ ਦਰਦ ਇੱਕਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ, “ਹਾਇ ! ਮੈਂ ਮਰ ਜਾਂ । ਤੂੰ ਕਿੰਨਾ ਕਾਹਲਾ ਏਂ ! ਏਨੀ ਛੇਤੀ ਮੁੜ ਆਇਐਂ ? ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸਾਂ ।”

ਚੌਥੀ ਕੂਟ

ਜਿਉਂ ਹੀ ਸੂਰਜ ਦੂਰ ਪੱਛਮ ਵਿਚ, ਉੱਚੇ ਲੰਮੇ ਰੁੱਖਾਂ ਵਿਚੋਂ ਦੀ ਹੇਠਾਂ ਤੇ ਫੇਰ ਹੋਰ ਹੇਠਾਂ ਹੋਣ ਲੱਗਾ ਤਾਂ ਮੇਰਾ ਦਿਲ ਵੀ ਜਿਵੇਂ ‘ਧੱਕ’ ਕਰਕੇ ਹੇਠਾਂ ਬੈਠਣ ਲੱਗਾ ਸੀ । ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਵੱਲ ਤੇ ਫੇਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਵੇਖ ਰਿਹਾ ਸਾਂ । ਸੱਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ, ਉਹਦੇ ਚਿਹਰੇ ਤੋਂ ਭੈਅ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ...

ਆਪਣੀ ਮਾਂ

ਫੋਨ ਦੀ ਘੰਟੀ ਖੜਕੀ। ਮੈਂ ਰੀਸੀਵਰ ਚੁੱਕਿਆ।'ਮਾੜੀ ਖਬਰ ਹੈ। ਆਪਣੀ ਮਾਤਾ ਗੁਜ਼ਰ ਗਈ।'ਮੇਰਾ ਤ੍ਰਾਹ ਨਿਕਲ ਗਿਆ। ਅਜੇ ਹੁਣੇ ਹੀ ਮੈਂ ਅਤੇ ਮੇਰਾ ਬੇਟਾ ਪਿੰਡੋਂ ਹੋ ਕੇ, ਮਾਂ ਨੂੰ ਮਿਲ ਕੇ ਘਰ ਪੁੱਜੇ ਸਾਂ। ਸਵੇਰੇ ਜਦੋਂ ਪਿੰਡ ਪੁੱਜੇ ਸਾਂ ਤਾਂ 'ਖੇਤਾਂ ਵਾਲੇ ਘਰ' ਵਿੱਚ ਮਾਤਾ ਹਾਜ਼ਰ ਨਹੀਂ ਸੀ। ਮੇਰਾ ਛੋਟਾ ਭਰਾ ਵੀ ਨਹੀਂ ਸੀ ਓਥੇ। ਉਹਨਾਂ ਨੂੰ ਮਿਲਣ ਹੀ ਤਾਂ ਆਏ ਸਾਂ ਜਲੰਧਰੋਂ। ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ:'ਬੀਬੀ ਨੂੰ ਕੱਲ੍ਹ ਦਿਲ ਦਾ ਦੌਰਾ ਪਿਆ ਸੀ। ਪਈ ਪਈ ਤੜਫਣ...

ਇੱਕ ਰਾਤ ਦੀ ਵਿੱਥ ‘ਤੇ ਖਲੋਤੀ ਰਹਿ ਗਈ ਮੌਤ

"ਭਾ ਜੀ! ਕਦੀ ਸਰਬਜੀਤ ਨਾਲ ਤੁਹਾਡੀ ਗਰਮਾ ਗਰਮੀ ਵੀ ਹੋਈ ਸੀ।" ਕਾਹਨ ਸਿੰਘ ਨੇ ਪੁੱਛਿਆ।ਮੈਂ ਆਪਣੇ ਚੇਤੇ 'ਤੇ ਜ਼ੋਰ ਪਾਇਆ। ਮੈਨੂੰ ਕੁਝ ਵੀ ਯਾਦ ਨਾ ਆਇਆ। ਸਰਬਜੀਤ ਦੇ ਥੋੜ੍ਹੇ ਜਿਹੇ ਉੱਚੇ ਪੀੜ੍ਹ ਵਾਲੇ ਹੱਸਦੇ ਦੰਦ ਹੀ ਮੇਰੇ ਚੇਤੇ ਵਿਚ ਲਿਸ਼ਕੇ। ਉਹ ਵਾਲੀਬਾਲ ਖੇਡਦਾ ਅਤੇ ਮੇਰੇ ਨਾਲ ਜ਼ਿਦ ਕੇ ਗੋਲਾ ਸੁੱਟਦਾ ਦਿਸ ਰਿਹਾ ਸੀ। ਮੁੱਛਾਂ ਦੇ ਵੱਟ ਤਿੱਖੇ ਕਰਨ ਲਈ ਉਹਨਾਂ 'ਤੇ ਉਸਦੀਆਂ ਉਂਗਲਾਂ ਫਿਰ ਰਹੀਆਂ ਸਨ ਅਤੇ ਹੋਠ ਮੰਦ ਮੰਦ ਮੁਸਕਰਾ ਰਹੇ ਸਨ। 'ਗਰਮਾ ਗਰਮੀ' ਤਾਂ ਕੋਈ ਮੈਨੂੰ ਮਹਿਸੂਸ...