14.6 C
Los Angeles
Saturday, November 23, 2024

ਮਿੱਟੀ ਦਾ ਕਿਸਾਨ

ਅਸੀਂ ਮਿੱਟ ਜੰਮੇ, ਮਿੱਟ ਸਮਾਏ, ਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂ
ਮਿੱਟ ਖੇਡੇ, ਮਿੱਟ ਵਾਹੀ, ਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂ
ਸਾਡੇ ਹੱਡ ਮਿੱਟੀ, ਇਹ ਮਾਸ ਮਿੱਟੀ, ਮਿੱਟੀ ਦਾ ਹੀ ਬਾਣਾ ਜੋ
ਏਹੀ ਮੇਲੇ, ਏਹੀ ਸੋਹਿਲੇ, ਏਸੇ ਮਿੱਟੀ ਲਈ ਮਿਟ ਜਾਣਾ ਹੋ

ਜੋ ਬੀਜੀਆ ਓਹੀ ਵੱਢਣਾ, ਇਸੇ ਆਸ ਨਾਲ ਦੇਈਏ ਦਾਣੇ ਬੋ
ਨਾਲ਼ ਕਰੋਪੀਆਂ ਲੱਗੀ ਯਾਰੀ, ਕਹਿੰਦੇ ਸੂਰਜ ਵੀ ਮਘ ਜਾਣਾ ਹੋਰ
ਇਹ ਜੋਖਮ, ਇਹ ਤਕਲੀਫ਼ਾਂ, ਬੱਸ ਮੰਨ ਕੁਦਰਤ ਦਾ ਭਾਣਾ ਸੋ
ਜਦੋਂ ਸਮਾਂ ਕਿਸੇ ਦੇ ਹੱਥ ਨਹੀਂ, ਦੱਸ ਫਿਰ ਕਿਓਂ ਐਵੇਂ ਰੋਣੇ ਰੋ?

ਇਹ ਕੁਦਰਤ ਵੀ ਸਾਡੇ ਵੱਸ ਨਹੀਂ, ਫਿਰ ਤੂੰ ਕਿਓਂ ਮੁਨਕਰ ਹੋਣਾ ਸੋ
ਅਸੀਂ ਪਿੰਡ ਦੀ ਜੂਹ ਨਾ ਟੱਪੇ ਸੀ, ਫਿਰ ਠੰਡੀਆਂ ਸੜਕਾਂ ਸੌਣਾ ਕਿਓਂ
ਦਿੱਤੀਆਂ ਅੰਨਿਆਂ ਹੱਥ ਗੁਲੇਲਾਂ, ਜਿੱਥੇ ਮਰਜ਼ੀ ਲਾਉਣ ਨਿਸ਼ਾਨੇ ਉਹ
ਰੱਬਾ ਸਬਰਾਂ ਦੀ ਪੰਡ ਭਾਰੀ ਹੋਗੀ, ਹੁਣ ਦੇਣੇ ਸਾਰੇ ਧੋਣੇ ਧੋ!

ਕਹੀਆਂ ਦਾਤੀਆਂ ਖੁਰਪੇ, ‘ਵਾਜਾਂ ਮਾਰਦੇ ਮੇਰੇ ਬਲਦ ਜੋ ਦੋ
ਮੰਜੇ ਖੜੇ ਕਿਓਂ ਕਰਕੇ ਤੁਰ ਗਏ, ਬੇਜ਼ੁਬਾਨ ਵੀ ਸਮਝ ਗਏ ਉਹ
‘ਗਿੱਲਾ’ ਹੁਣ ਖਾਲੀ ਨੀਂ ਮੁੜਦੇ, ਪੰਜਾਬ ਚੋਂ ਨਿੱਕਲੇ ਕਾਫਲੇ ਜੋ
ਜੰਗ ਜਿੱਤ ਜਾਈਏ ਛੇਤੀ, ਨਹੀਂ ਤਾਂ ਮਿੱਟੀ ਤੋਂ ਹੀ ਬਣਦੇ, ਇਹ ਪੱਥਰ ਜੋ
ਨਹੀਂ ਤਾਂ ਮਿੱਟੀ ਤੋਂ ਹੀ ਬਣਦੇ, ਇਹ ਪੱਥਰ ਜੋ

ਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆ

ਰੌਲਾ ਪਿੰਡ ਦਾ ਏ ਨਾ ਸ਼ਹਿਰ ਦਾ ਏਕਿਸੇ ਰੋਟੀ ਪਾਣੀ ਨਹਿਰ ਦਾ ਏਖੱਲ੍ਹ ਖੂਨ ਨੂੰ ਦੋਸ਼ ਨਾ ਦੇਈਂਦੋਸ਼ ਮਨਾਂ ਦੇ ਜ਼ਹਿਰ ਦਾ ਏਬਾਗ਼ੀ ਹੋਣੋਂ ਡਰ ਨਾ ਬੁੱਲ੍ਹਿਆਸੁਰ ਇਹ ਵੀ ਓਸੇ ਬਹਿਰ ਦਾ ਏਭਾਣਾ ਮੰਨ ਜੋ ਤਵੀ ਤੇ ਬਹਿੰਦੇਉਹਨਾਂ ਕੀ ਫਿਕਰ ਦੁਪਹਿਰ ਦਾ ਏਨਾਂਹ ਨਾ ਕੀਤੀ ਨਿੱਕੀਆਂ ਜਿੰਦਾਂਭਾਵੇਂ ਫ਼ਤਵਾ ਕਹਿਰ ਦਾ ਏਹਾਅ ਦਾ ਨਾਅਰਾ ਮਾਰ ਮੁੱਹਮਦਕੰਮ ਇਹੋ ਪਹਿਲੇ ਪਹਿਰ ਦਾ ਏਜ਼ਾਲਿਮ ਜੰਮਦੇ ਮਰਦੇ ਰਹਿਣੇਕਦ ਸਮਾਂ ਕਿਸੇ ਲਈ ਠਹਿਰਦਾ ਏਨਾ ਖ਼ਾਲਿਸ ਲੋਕ ਸਿਆਸਤ ਕਰਦੇਡਰ ਪੁੱਠੀ ਚੱਲੀ ਲਹਿਰ ਦਾ ਏਗਿਆਨ ਵਿਹੂਣੇ ਊਣੇ...

ਅੱਛੇ ਦਿਨ

ਭੁੱਖਣ ਭਾਣੇ ਜਿੱਥੇ ਸੌਣ ਨਿਆਣੇਅੰਨਦਾਤਾ ਦੇ ਜੋ ਚੁੱਗ ਗਏ ਦਾਣੇਵਿਕਾਸ ਦੀ ਜਾਂ ਸਵੱਛ ਭਾਰਤ ਅਭਿਆਨ ਦੀ?ਦੱਸੋ ਕੀ ਗੱਲ ਕਰਾਂ, ਇਸ ਸ਼ਾਹੀ ਹੁਕਮਰਾਨ ਦੀ!ਮਾਸ ਦਾ ਮਸਲਾ, ਲਵ ਜਿਹਾਦ, ਕਦੇ ਨੋਟਬੰਦੀਤੋੜ ਮਸੀਤਾਂ, ਮੰਦਰਾਂ ਨੂੰ ਜੋ ਦਿੱਤੀ ਹਰੀ ਝੰਡੀਜਾਂ ਜਵਾਨੀ ਬੇਬੱਸ, ਬੇਰੁਜ਼ਗਾਰ, ਲਾਚਾਰ ਦੀ?ਦੱਸੋ ਕੀ ਗੱਲ ਕਰਾਂ, ਐਸੀ ਪਈ ਮਾਰ ਦੀ!ਮੈਲੇ ਮਨ, ਕਠੋਰ ਦਿਲ ਜਾਂ ਕਿਸੇ ਨਵੀਂ ਪੁਸ਼ਾਕ ਦੀਕੀ ਸੁਣਾਵਾਂ ਕੀਤੀ, ਇੱਕ ਤਰਫ਼ਾ ਮਨ ਕੀ ਬਾਤ ਦੀਲੰਬੀ ਦਾੜੀ ਦੇ ਆਕਾਰ ਜਾਂ ਕਸੂਤੇ ਯੋਗ ਝਾਕ ਦੀ?ਦੱਸੋ ਕੀ ਗੱਲ ਕਰਾਂ, ਇਸ ਬਹਿਰੂਪੀਏ ਜਵਾਕ ਦੀ!ਦੱਸੋ...

ਖ਼ਾਲਿਸ

ਨਾ ਕੋਈ ਦੇਸ਼ ਨਾ ਸੂਬਾ ਨਾ ਜ਼ਿਲ੍ਹਾ ਨਾ ਪਿੰਡ ਨਾ ਘਰ ਨਾ ਕੋਈ ਇਨਸਾਨ! ਹੈ, ਤਾਂ ਕੇਵਲ ਇੱਕ ਸੋਚ... ਇੱਕ ਜ਼ਿੱਦ! ਇੱਕ ਜ਼ਿੱਦ ਐਸੀ, ਜੋ ਭੁੱਖ ਨੂੰ ਰੱਜ ਨਾਲ ਲਾਲਸਾ ਨੂੰ ਵੰਡ ਨਾਲ ਪਿਆਸ ਨੂੰ ਛਬੀਲ ਨਾਲ ਬੇਆਸ ਨੂੰ ਉਮੀਦ ਨਾਲ ਬਿਮਾਰ ਨੂੰ ਇਲਾਜ ਨਾਲ ਜਬਰ ਨੂੰ ਸਬਰ ਨਾਲ ਹਉਮੈ ਨੂੰ ਨਿਮਰ ਨਾਲ ਜ਼ੁਲਮ ਨੂੰ ਉਦਾਰ ਨਾਲ ਕੱਟੜਤਾ ਨੂੰ ਪਿਆਰ ਨਾਲ, ਖ਼ਤਮ ਕਰਨ ਦੀ ਜ਼ਿੱਦ। ਇਹ ਜ਼ਿੱਦ ਐਸੀ, ਜੋ ਕਿਰਤ ਕਰਾਵੇ ਵੰਡ ਛਕਾਵੇ ਹੱਸਦੇ ਹੱਸਦੇ ਤੱਤੀ ਤਵੀ ਬਹਿ ਜਾਵੇ ਸੀ ਨਾ ਕਰੇ ਹਿੰਦ ਦੀ ਚਾਦਰ ਬਣ ਜਾਵੇ ਪੁੱਤ ਪੋਤੇ ਪਰਿਵਾਰ ਵਾਰੇ ਆਪ ਵਾਰੇ ਬੱਸ, ਇੱਕ ਜ਼ਿੱਦ ਧੱਕਾ ਨਾ ਸਹਿਣ ਦੀ ਨਾ ਡਰਨ ਦੀ ਨਾ ਡਰਾਉਣ ਦੀ ਜ਼ਿੱਦ ਸੱਚ ਦੀ ਜ਼ਿੱਦ ਜੀਣ ਦੀ ਜ਼ਿੱਦ...