22 C
Los Angeles
Sunday, March 9, 2025

ਮੇਲਿਆਂ ਦੇ ਕਬਿੱਤ

1

ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,
ਜੂਏ ‘ਚ ਜੁਆਰੀਏ, ਮੰਡੀ ‘ਚ ਮੇਲਾ ਲਾਲਿਆਂ ਦਾ ।
ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,
‘ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ ‘ਫ਼ੀਮ ਵਾਲਿਆਂ ਦਾ ।
ਭਾਰੀ ਜ਼ਿਆਫ਼ਤਾਂ ‘ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,
ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।
ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,
‘ਰਜਬ ਅਲੀ’ ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ ।

2

ਸੰਤਾਂ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ,
ਕੁੜੀਆਂ ਦਾ ਮੇਲਾ ਭੰਡਿਆਰ ਦੇ ਬਹਾਨੇ ਜੀ ।
ਗੱਡੀਆਂ ਦਾ ਮੇਲਾ ਹੋ ਜੇ, ਪਹੁੰਚ ਕੇ ਸਟੇਸ਼ਨਾਂ ਤੇ,
ਛੜਿਆਂ ਦਾ, ਭੱਠੀ ਤੇ ਕਰਨ ਤੱਤੇ ਆਨੇ ਜੀ ।
ਜੈਤੋ ਦੇ ਨਚਾਰ ਤੇ ਖਿਡਾਰੀ ਬਹੁਤੇ ਫਫੜਿਆਂ ਦੇ,
ਭੀੜ ਵਿੱਚ ਕੁੱਲ ਡਾਕੂ, ਡਾਕੂ ਨੂੰ ਪਛਾਣੇ ਜੀ ।
‘ਬਾਊ ਜੀ’ ਦਾ ਮੇਲਾ ਹੋ ਜੇ ਬੰਗਲੇ ਨਹਿਰ ਵਾਲੇ,
‘ਬਾਬੂ’ ਜੀ ਕਵੀਸ਼ਰਾਂ ਦਾ ਮੇਲਾ ਹੋ ਜੇ ‘ਖ਼ਾਨੇ’ ਜੀ ।

ਮਿੱਠੇ ਬੋਲ

॥ਮੁਕੰਦ ਛੰਦ॥ਖੜ੍ਹੇ ਹੋ ਗਏ ਰੱਖ ਕੇ ਭਰੋਸਾ ਰੱਬ ਤੇ ।ਰੀਝ ਲਾ ਕੇ ਕਵਿਤਾ ਸੁਣਾਉਂਦੇ ਕਬਤੇ ।ਸ਼ੈਰੀ ਦੇ ਕਚਹਿਰੀ 'ਚ ਭੰਡਾਰ ਖੋਲ੍ਹੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨੱਥ ਘੜੇ ਸਿਉਨੇ ਤੇ, ਸੁਨਿਆਰਾ ਮੁੱਲ ਲੈ ।ਹਾਰ ਗੁੰਦੇ ਮਾਲਣ, ਬਗ਼ੀਚਿਉਂ ਫੁੱਲ ਲੈ ।ਬੁੱਲ੍ਹ, ਦੰਦ, ਜੀਭੋਂ, ਲਫ਼ਜ਼ ਪਰੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਨਵੇਂ ਗੀਤ ਨਵੀਆਂ ਵਿਖਾਉਂਦੇ ਰੰਗਤਾਂ ।ਸੁਣ-ਸੁਣ ਹੁੰਦੀਆਂ ਨਿਹਾਲ ਸੰਗਤਾਂ ।ਦਿਲ ਖ਼ੁਸ਼ ਕਰਾਂਗੇ ਹਰੇਕ ਟੋਲੀ ਦੇ ।ਮਿੱਠੇ ਬੋਲ ਬੋਲੀਦੇ, ਪੰਜਾਬੀ ਬੋਲੀ ਦੇ ।ਏਸ਼ੀਆ 'ਚ ਏਹੋ ਜ੍ਹੀ ਜ਼ਬਾਨ...

ਨੀਤੀ ਦੇ ਕਬਿੱਤ

1ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ,ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ ।ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ,ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ ।ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ,ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ ।ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ,ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ ।2ਨਹਿਰ ਨੂੰ ਵਰਮ ਚੰਗੀ, ਚਾਹ ਛਕੀ ਗਰਮ ਚੰਗੀ,ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ ।ਗੁੜ ਚੰਗਾ ਮਹਿਰੇ ਨੂੰ, ਸੁਜਾਗ...

ਤੁਲਨਾ ਦੇ ਕਬਿੱਤ

1ਫੁੱਲ ਨ੍ਹੀਂ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ,ਚਾਨਣ ਮਹਤਾਬ ਜੈਸਾ, ਹੁੰਦਾ ਮਨਮੋਹਣਾ ਨ੍ਹੀਂ ।ਹੁਨਰ ਬੰਗਾਲ ਜੈਸਾ, ਰੂਪ ਝੰਗ ਸਿਆਲ ਜੈਸਾ,ਕੂੜਾ ਮਹੀਂਵਾਲ ਜੈਸਾ, ਜਣੇਂ-ਖਣੇਂ ਢੋਣਾ ਨ੍ਹੀਂ ।ਸ਼ੈਹਰ ਨ੍ਹੀਂ ਭੰਬੋਰ ਜੈਸਾ, ਗਲਾ ਸੋਹਣਾ ਮੋਰ ਜੈਸਾ,ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨ੍ਹੀਂ ।ਸੂਰਮਾਂ ਨ੍ਹੀਂ ਸ਼ੇਰ ਜੈਸਾ, ਭੰਡਾਰੀ ਨ੍ਹੀਂ ਕੁਮੇਰ ਜੈਸਾ,ਤੇ ਭਗਤ ਸਿਉਂ ਦਲੇਰ ਜੈਸਾ, ਦਲੇਰ ਪੈਦਾ ਹੋਣਾ ਨ੍ਹੀਂ ।2ਧੁੱਪ ਮੁਲਤਾਨ ਜਿੰਨੀ, ਆਕੜ ਸ਼ੈਤਾਨ ਜਿੰਨੀ,ਸ਼ਾਹੀ ਸੁਲੇਮਾਨ ਜਿੰਨੀ, ਯੂਸਫ਼ ਜਿੰਨਾ ਸੋਹਣਾ ਨ੍ਹੀਂ ।ਬਾਲੀ ਜਿੰਨਾ ਜਬਰ, ਲੰਕੇਸ਼ ਜਿੰਨਾ ਟੱਬਰ,ਅਯੂਬ ਜਿੰਨਾ ਸਬਰ, ਯਕੂਬ ਜਿੰਨਾ ਰੋਣਾ ਨ੍ਹੀਂ...