11.9 C
Los Angeles
Thursday, December 26, 2024

ਜਿਉਂਦਾ ਜੀਵਨ (1938)

ਕਵੀ ਦੀ……

ਮੁੱਕ ਜਾਵੇ ਸ਼ੋਹਰਤ,
ਨਾ ਮਸਤੀ ਮੁਕਦੀ।
ਝੁਕ ਜਾਣ ਠਮਾਨਾਂ,
ਨਾ ਗਰਦਨ ਬੁਕਦੀ।
ਉੱਕ ਜਾਣ ਨਿਸ਼ਾਨੇ,
ਏਹਦੀ ਜੀਭ ਨਾ ਉਕਦੀ।
ਲਕ ਜਾਵੇ ਬਿਜਲੀ,
ਏਹਦੀ ਵਾਜ ਨਾ ਲੁਕਦੀ।
ਲਹੂ ਜਿੰਦੇ ਸੁੱਕੇ,
ਪਰ ਸਿਆਹੀ ਨਾ ਸੁਕਦੀ।
ਰੁਕ ਜਾਣ ਕਟਾਰਾਂ,
ਪਰ ਕਲਮ ਨਾ ਰੁਕਦੀ।

ਅੰਮ੍ਰਿਤ ਲਹਿਰਾਂ (1936)

ਮੰਗਲਾਚਰਣਮੇਰੇ ਮਨ ਨੇ ਏਹੋ ਯਕੀਨ ਕੀਤਾ,ਕਲਪ ਬ੍ਰਿੱਛ ਸੱਚਾ ਸਿਰਜਣਹਾਰ ਦਾ ਨਾਂ।ਹਰ ਇਕ ਦੀ ਕਰੇ ਮੁਰਾਦ ਪੂਰੀਕਾਮਧੇਨ ਹੈ ਓਸ ਕਰਤਾਰ ਦਾ ਨਾਂ ।ਮੂੰਹੋਂ ਮੰਗੀਏ ਜੋ ਓਹੀ ਦਾਤ ਮਿਲਦੀ,ਚਿੰਤਾਮਣੀ ਹੈ ਉਸ ਨਿਰੰਕਾਰ ਦਾ ਨਾਂ।"ਅੰਮ੍ਰਿਤ" ਨਾਸ਼ ਹੋਵੇ ਵਿਘਨਾਂ ਸਾਰਿਆਂ ਦਾ,ਏਸੇ ਵਾਸਤੇ ਲਿਆ ਦਾਤਾਰ ਦਾ ਨਾਂ ।ਮੇਰੇ ਦਿਲ ਦਾ ਚਾਜਿਵੇਂ ਮੋਰ ਨੂੰ ਰੀਝ ਹੈ ਬੱਦਲਾਂ ਦੀ,ਜਿਵੇਂ ਮੱਛੀ ਨੂੰ ਤਾਰੀਆਂ ਲਾਣ ਦਾ ਚਾ ।ਜਿਵੇਂ ਚੰਨ ਦੀ ਪ੍ਰੀਤ ਚਕੋਰ ਰੱਖੇ,ਜਿਵੇਂ ਹੰਸ ਤਾਈਂ ਮੋਤੀ ਖਾਣ ਦਾ ਚਾ ।ਧਨੀ ਹੋਣ ਨੂੰ ਜਿਵੇਂ ਗ਼ਰੀਬ ਲੋਚੇ,ਜਿਵੇਂ ਬੀਰ ਨੂੰ ਜੰਗ...

ਅਸ਼ੋਕਾ ਚੇਤੀ (1957)

(ਅਸ਼ੋਕਾ ਅਤੇ ਚੇਤੀ ਦੋ ਫੁੱਲਾਂ ਦੇ ਮਿਲਾਪ ਤੋਂ ਬਣਿਆ ਦਖਣ ਭਾਰਤ ਦਾ ਇੱਕ ਲਾਲ ਫੁੱਲ ਹੈ, ਜਿਸ ਦੀ ਇਕ ਡੰਡੀ ਵਿਚੋਂ ਸੱਤਰ ਨਿੱਕੀਆਂ ਡੰਡੀਆਂ ਹੋਰ ਨਿਕਲਦੀਆਂ ਹਨ ਅਤੇ ਹਰ ਡੰਡੀ ਨੂੰ ਚਾਰ-ਚਾਰ ਪੱਤੀਆਂ ਲਗਦੀਆਂ ਹਨ। ਇਹ ਫੁੱਲ ਹਰ ਮੌਸਮ ਵਿਚ ਮਿਲ ਸਕਦਾ ਹੈ।)ਸੂਹਾ ਫੁੱਲ ਅਸ਼ੋਕਾ ਚੇਤੀਚੌੜੇ ਪੱਤਰ ਸਾਵੇਜਿਉਂ ਸਾਗਰ ਦੀਆਂ ਲਹਿਰਾਂ ਵਿਚੋਂਸੂਰਜ ਚੜ੍ਹਦਾ ਆਵੇਨਾ ਇਹ ਸੂਰਜ ਉੱਚਾ ਹੋਵੇਨਾ ਇਹ ਸੂਰਜ ਲੱਥੇਧਰਤੀ ਜਿਵੇਂ ਖਲੋ ਜਾਵੇਤੇ ਸਮਾਂ ਕੀਲਿਆ ਜਾਵੇਤੇਰਾ ਪਿਆਰ ਅਸ਼ੋਕਾ ਚੇਤੀਮੇਰੇ ਦਿਲ ਵਿਚ ਖਿੜਿਆਇਕ ਨਜ਼ਰ ਦੀ ਡੰਡੀ ਉੱਤੇਸੱਤਰ ਸੁਪਨਾ ਜੁੜਿਆਮਿਲਣ...

ਸਰਘੀ ਵੇਲਾ (1951)

ਇਕਰਾਰਾਂ ਵਾਲੀ ਰਾਤਕੌਲਾਂ ਭਰੀ ਸਵੇਰ ਹੈ ਮੇਰੀਰਾਤ ਮੇਰੀ ਇਕਰਾਰਾਂ ਵਾਲੀ,ਮੈ ਹਾਂ, ਵਾਜ ਮੇਰੀ ਧਰਤੀ ਦੀਇਹ ਧਰਤੀ ਦੀ ਬਾਤ ।ਮੇਰੀ-ਇਕਰਾਰਾਂ ਵਾਲੀ ਰਾਤ ।ਹਰ ਪੱਤਰ ਦੀ ਮਹਿਕ ਅੰਦਰੋਂਮਹਿਕ ਮੇਰੇ ਸਾਹਵਾਂ ਦੀ ਆਵੇ,ਹਰ ਸਿੱਟੇ ਦੀਆਂ ਅੱਖਾਂ 'ਚੋਂਮੇਰੇ ਅੰਗ ਪਾਂਦੇ ਨੇ ਝਾਤ ।ਮੇਰੀ-ਇਕਰਾਰਾਂ ਵਾਲੀ ਰਾਤ ।ਵਰ੍ਹਿਆਂ ਬੱਧੀ ਜ਼ੋਰੀਂ ਬੀਜੇਵਰ੍ਹਿਆਂ ਬੱਧੀ ਜਬਰੀ ਹਿੱਕੇਬਹੁਤ ਹੋ ਗਿਅਂ ਹੋ ਨਹੀਂ ਸਕਦਾਮੇਰੇ ਅੰਨ ਦਾ ਘਾਤ ।ਮੇਰੀ-ਇਕਰਾਰਾਂ ਵਾਲੀ ਰਾਤ ।ਅੱਖੀਆਂ ਵਿੱਚੋਂ ਅੱਥਰੂ ਛੰਡੇਹੋਠਾਂ ਨਾਲੋਂ ਮਿੰਨਤ ਝਾੜੀ,ਆਪੇ ਦਾਰੂ ਆਪੇ ਦਰਮਲਆਪੇ ਪੁੱਛੀ ਵਾਤ ।ਮੇਰੀ-ਇਕਰਾਰਾਂ ਵਾਲੀ ਰਾਤ ।ਹੱਸ ਪਈ ਮੇਰੀ ਹਾੜੀ ਸੌਣੀਹੱਸ...