14.1 C
Los Angeles
Saturday, November 23, 2024

ਹਿੰਦੂ-ਸਿੱਖ

ਦੋਹਿਰਾ॥

ਹਿੰਦੂ-ਸਿੱਖ ਫੁੱਲ ਦੋ ਲੱਗੇ, ਵੱਧ ਭਾਰਤ ਦੀ ਵੇਲ ।
ਇਕ ਜੜ੍ਹ ਤੇ ਦੋ ਟਹਿਣੀਆਂ, ਕਿਉਂ ਨ ਰਖਦੇ ਮੇਲ ?

॥ਡੂਢਾ ਛੰਦ॥

ਹਿੰਦੂ ਸਿੱਖਾਂ ਪਾ ਬਹਾਦਰੀ ਬਹਾਦਰਾਂ, ਜੀ ਅਜ਼ਾਦੀ ਲੈ ਲੀ ਐ ।
ਨਾਮ ਜਪ ਰੰਗੀਆਂ ਸਫ਼ੈਦ ਚਾਦਰਾਂ, ਰਹਿਣ ‘ਤੀ ਨਾ ਮੈਲੀ ਐ ।
ਕਰਕੇ ਧਰਮ ਬਰਿਆਈਆਂ ਠੱਲ੍ਹਦੇ, ਹੈ ਖ਼ਿਆਲ ਦਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਲਾਹਤੇ ਗਲੋਂ ਤਾਉਕ ਗੋਰਿਆਂ ਦੀ ਗ਼ੁਲਾਮੀ ਦੇ, ਭੇਟ ਦੇ ਕੇ ਪੁੱਤ ਕੀ ।
ਆਬਰੂ ਰੱਖਣ ਰਜਵਾੜੇ ਲਾਹਮੀ ਦੇ, ਤੇ ਕਰਨ ਹੁੱਤ ਕੀ ?
ਕਿਹਰ ਦੋ ਸੱਜਣ ਵਿੱਚ ਇੱਕ ਝੱਲ ਦੇ, ਭਰੇ ਅਭਿਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਵੇਖੀਂ ਰਾਉਣਾਂ ਲੋਭ ਦੀ ਨਦੀ ‘ਚ ਰੁੜ੍ਹ ਜੇਂ, ਪਛਤਾਉਣਾਂ ਨਾ ਪਵੇ ।
ਵੀਰਨ ਭਬੀਛਣ ਬਗ਼ੈਰਾਂ ਬੁੜ ਜੇਂ, ਸ਼ਰਨ ਰਾਮ ਦੀ ਲਵੇ ।
ਗੈਸ ਚੰਦ ਸੂਰਜ ਇੱਕੋ ‘ਜ੍ਹੇ ਜਲਦੇ, ਟਹਿਕਦੇ ‘ਸਮਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਸੁਣੋਂ ਕੈਰੋ ਪਾਂਡੋ ਉੱਤਮ ਬੰਸ ਦਿਉ ! ਤੁਸਾਂ ਦਾ ਰਾਜ ਸਾਂਝਾ ਜੀ ।
ਦੂਈ ਦੇ ਵਿਛੇ ‘ਵੇ ਜਾਲ ‘ਚ ਫੰਸ ਦਿਉ, ਫੇਰ ਦਿਉ ਨਾ ਮਾਂਜਾ ਜੀ ।
ਹੋ ਕੇ ਤੇ ਨਰਾਜ਼ ਭਾਈ ਭਾਈ ਰਲਦੇ, ਬਹਿ ਮੰਦਰ-ਮਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

‘ਕੱਠੇ ਬਹਿਕੇ ਰਾਗ ਸੱਚੇ ਦਾ ਅਲਾਪਿਉ, ਮਾਲਾ ਫੇਰੋ ਗੁਰ ਦੀ ।
ਨਵੀਆਂ ਹਕੂਮਤਾਂ ਥਿਆਈਆਂ ਮਾਪਿਉ, ਗੱਲ ਕਰੋ ਸੁਰ ਦੀ ।
ਭਰ ਦਿਉ ਗਿਆਨ ਵਿੱਚ ਗੱਲ ਗੱਲ ਦੇ, ਮਿੱਠਤ ਜ਼ਬਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਖਿੜਕੇ ਹੀ ਦੇਣ ਖ਼ੁਸ਼ਬੋਈ ਡੋਡੀਆਂ, ਸਦਾ ਗੁਲਾਬ ਦੇ ਫੁੱਲੋ ।
ਮਹਿਮਾਂ ਗਾਉਣ ਪਾਕਿਅਸਤਾਨੀਂ ਥੋਡੀਆਂ, ਵਾਂਗ ਅਮੀਂ ਦੇ ਡੁੱਲ੍ਹੋ ।
ਕੀਹਨੇ ਵੇਖੇ ਦੂਈ ਦੇ ਬਿਰਛ ਫਲਦੇ, ਸੜ ਜਾਂਵਦੇ ਜਹਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਵੇਖੋ ਬੀਬਾ ਪਿਛਲੀ ਤਾਰੀਖ਼ ਪੜ੍ਹਕੇ, ਉਲਟਾਉਣਾ ਪੰਨਿਆਂ ਨੂੰ ।
ਆਪ ਵਿੱਚ ਮਰਗੇ ਪਿਤਾ ਜੀ ਲੜ ਕੇ, ਨਾ ਛਡਾਉਣਾ ਬੰਨ੍ਹਿਆਂ ਨੂੰ ।
ਰੋਣ ਡਹਿ ਜੋ ਵਾਕੇ ਜੇ ਸੁਣਾਦਿਆਂ ਕੱਲ੍ਹ ਦੇ, ਕਹਾਣੀ ਪਾ ਦਿਆਂ ਕਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਜਾਣੇ ‘ਜਥੇਦਾਰ ਜਗਮੇਲ’ ਲੱਛਨਾ, ਬਾਬੂ ਜੀ ਦੀ ਸ਼ਾਇਰੀ ਦੇ ।
ਸਾਹੋ ਕਾ ‘ਬਸੰਤ ਸਿਉਂ’ ਲਗਾਦੂ ਰਚਨਾ, ਅੰਦਰ ਕਚਹਿਰੀ ਦੇ ।
ਮਾਨਸਰਾਂ ਵਾਂਗ ਮੋਤੀਆਂ ਦੀ ਛੱਲ ਦੇ, ਭਰੇ ‘ਵੇ ਦੀਵਾਨ ਮੇਂ ।
ਹਿੰਦੂ-ਸਿੱਖ ਦੋ ਪੁਸ਼ਪ ਇੱਕ ਵੱਲ ਦੇ, ਮਹਿਕਦੇ ਜਹਾਨ ਮੇਂ ।

ਮੇਲਿਆਂ ਦੇ ਕਬਿੱਤ

1ਬੁੜ੍ਹੀਆਂ ਦਾ ਮੇਲਾ ਘਰ ਹੋਂਵਦਾ ਮਰਗ ਵਾਲੇ,ਜੂਏ 'ਚ ਜੁਆਰੀਏ, ਮੰਡੀ 'ਚ ਮੇਲਾ ਲਾਲਿਆਂ ਦਾ ।ਫੁੱਲ ਦੇ ਉਦਾਲੇ ਮੇਲਾ ਹੋ ਜੇ ਭੌਰਾਂ ਗੂੰਜਦਿਆਂ ਦਾ,'ਫ਼ੀਮ ਦੇ ਠੇਕੇ ਤੇ ਮੇਲਾ ਹੋ ਜੇ 'ਫ਼ੀਮ ਵਾਲਿਆਂ ਦਾ ।ਭਾਰੀ ਜ਼ਿਆਫ਼ਤਾਂ 'ਚ ਮੇਲਾ ਹੋ ਜੇ ਭਾਰੀ ਹਾਕਮਾਂ ਦਾ,ਜੇਲ੍ਹ ਖ਼ਾਨੇ ਵਿੱਚ ਹੋ ਜੇ ਮੇਲਾ ਚੋਰਾਂ ਕਾਲਿਆਂ ਦਾ ।ਮੇਲੇ ਉੱਤੇ ਜਾ ਕੇ ਮੇਲਾ ਹੋ ਜੇ ਬਹੁਤ ਮੇਲੀਆਂ ਦਾ,'ਰਜਬ ਅਲੀ' ਸਹੁਰੇ ਜਾ ਕੇ ਮੇਲਾ ਹੋ ਜੇ ਸਾਲਿਆਂ ਦਾ ।2ਸੰਤਾਂ ਦਾ ਮੇਲਾ ਹੋ ਜੇ ਕੁੰਭ ਦੇ ਨਹਾਉਣ ਜਾ ਕੇ,ਕੁੜੀਆਂ ਦਾ...

ਹਸਨ-ਹੁਸੈਨ

ਦੋਹਿਰਾਦਾਨਿਸ਼ਮੰਦ ਕਚਹਿਰੀਏ, ਕਰਨਾ ਜ਼ਰਾ ਕਿਆਸ ।ਹਸਨ-ਹੁਸੈਨ ਅਮਾਮ ਦੇ, ਸੁਣਲੋ ਬਚਨ-ਬਿਲਾਸ ।ਮੁਕੰਦ ਛੰਦ-੧ਐਹੋ ਜੀ ਸ਼ਹੀਦੀ ਹਸਨ-ਹੁਸੈਨ ਦੀ,ਰਹੀ ਨਾ ਕਸਰ ਅਸਮਾਨ ਢੈਣ੍ਹ ਦੀ ।ਨਵੀਂ ਚੱਸ ਚਾੜ੍ਹਨੀ ਕਹਾਣੀ ਬੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਬੀਬੀ ਫ਼ਾਤਮਾ ਦੇ ਟਹਿਕੇ ਸਿਤਾਰਿਆਂ ਨੂੰ,ਜ਼ਾਲਮ ਜਦੀਦਾ ਮਾਰਦੂ ਦੁਲਾਰਿਆਂ ਨੂੰ ।ਮੱਲੋ-ਮੱਲੀ ਰੋਣ ਆਜੂਗਾ ਗਰੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਪਹਿਲਾਂ ਜ਼ਹਿਰ ਦੇਤੀ ਹਸਨ ਸ਼ਗੂਫ਼ੇ ਨੂੰ,ਦਗ਼ੇ ਨਾਲ ਸੱਦ ਲਿਆ ਹੁਸੈਨ ਕੂਫ਼ੇ ਨੂੰ ।ਚੀਨ ਦੀ ਦੀਵਾਰ ਡੇਗੀ ਲਾਕੇ ਰੇਹੀ ਨੂੰ,ਸੁਣ ਗੱਲ ਚੜੂ ਝਰਨਾਟ ਦੇਹੀ ਨੂੰ ।ਬਸਰਿਓਂ ਸਦਾਲਿਆ ਇਬਨਜ਼ਾਦ...

ਛੰਦ: ਮਾਂ ਦੇ ਮਖਣੀ ਖਾਣਿਉਂ

॥ਦੋਹਿਰਾ॥ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।(ਬਹੱਤਰ ਕਲਾ ਛੰਦ)ਸਉਂ ਗਏ ਤਾਣ ਚਾਦਰੇ ਵੇ,ਸੰਤ ਜਗਮੇਲ, ਮੱਖਣ ਗੁਰਮੇਲ,ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,ਕਰੋ ਹਰਨਾੜੀ, ਪਰਾਣੀ ਫੜਕੇ ।ਟੈਮ ਚਾਰ ਵਜੇ ਦਾ ਵੇ,ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,ਮਹਿਲ 'ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।ਮਾਂ ਦੇ ਮਖਣੀ ਖਾਣਿਉਂ ਵੇ,ਸੂਰਮਿਉਂ...