ਫੱਟੀਆਂ
ਕੁਲਵਿੰਦਰ ਸਿੱਧੂ ਕਾਮੇ ਕਾ
ਗਾਚੀਆਂ ਦਵਾਤਾਂ ਕਲਮਾਂ
ਸ਼ਿਆਹੀਆਂ ਫੱਟੀਆਂ
ਪੋਚ ਪੋਚ ਸ਼ੌਕ ਨਾਲ ਜੋ
ਸੁਕਾਈਆਂ ਫੱਟੀਆਂ
ਪਾਕੇ ਪੈਂਤੀ ਵਾਲੇ ਪੂਰਨੇ
ਸਜਾਈਆਂ ਫੱਟੀਆਂ
ਟਾਟ ਤੇ ਬਿਠਾਕੇ ਭੈਣਜੀ ਨੇ
ਲਿਖਵਾਈਆਂ ਫੱਟੀਆਂ
ਮੋਢੇ ਦਰੀ ਵਾਲਾ ਝੋਲਾ ਹੱਥ
ਲਮਕਾਈਆਂ ਫੱਟੀਆਂ
ਧੁੱਪਾਂ ਕਣੀਆਂ ਚ ਕੰਮ ਬੜਾ
ਆਈਆਂ ਫੱਟੀਆਂ
ਝੂਠ ਮੂਠ ਦੀ ਲੜਾਈ ਚ
ਵਰ੍ਹਾਈਆਂ ਫੱਟੀਆਂ
ਦੌਰ ਬਦਲੇ ਤਾਂ ਫੇਰ ਨਾ
ਥਿਆਈਆਂ ਫੱਟੀਆਂ
ਭੁੱਲ ਕੇ ਵੀ ਜਾਣ ਨਾ ਉਹ
ਭੁਲਾਈਆਂ ਫੱਟੀਆਂ
ਰੂਹਾਂ ਵਿੱਚ ਕੁਲਵਿੰਦਰਾ
ਸਮਾਈਆਂ ਫੱਟੀਆਂ