12.2 C
Los Angeles
Wednesday, April 2, 2025

ਦਸ਼ਮੇਸ਼-ਮਹਿਮਾ ਦੇ ਕਬਿੱਤ

ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,
ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।
ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,
ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।
ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।

ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ ਵਾਲੇ,
ਚਿੱਟਿਆਂ ਚਿੱਟਿਆਂ ਬਾਜਾਂ ਵਾਲੇ, ਦਾਸ ਦਾ ਆਦੇਸ ਗੁਰ ।
ਉੱਚਿਆਂ ਜੈਕਾਰਿਆਂ ਵਾਲੇ, ਤਾਜ ਝਮਕਾਰਿਆਂ ਵਾਲੇ,
ਸੋਹਣਿਆਂ ਦੁਲਾਰਿਆਂ ਵਾਲੇ, ਸੀ ਰਖਾ ਗਏ ਕੇਸ ਗੁਰ ।
ਸੱਚ ਤੇ ਅੜਨ ਵਾਲੇ, ਪਾਪ ਸੇ ਲੜਨ ਵਾਲੇ,
ਜੰਗ ਤੇ ਚੜ੍ਹਨ ਵਾਲੇ, ਹਿੰਦ ਰੱਖੀ ਏਸ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।

ਬੜੇ ਉੱਚੇ ਸ਼ਾਨ ਵਾਲੇ, ਸੁੱਚੇ ਖ਼ਾਨਦਾਨ ਵਾਲੇ,
ਤੀਰ ਤੇ ਕਮਾਨ ਵਾਲੇ, ਮਾਰਦੇ ਮਲੇਸ਼ ਗੁਰ ।
ਛੂਤ ਨੂੰ ਕੱਢਣ ਵਾਲੇ, ਮਾੜੇ ਨੂੰ ਛੱਡਣ ਵਾਲੇ,
ਵੈਰੀ ਨੂੰ ਵੱਢਣ ਵਾਲੇ, ਚੱਕ ‘ਤੇ ਕਲੇਸ਼ ਗੁਰ ।
ਬੁੱਧੂ ਸ਼ਾਹ ਜੇ ਸੁਰ ਵਾਲੇ, ਤੇ ਆਨੰਦ ਪੁਰ ਵਾਲੇ,
ਛਾਤੀ ਉਤੇ ਬੁਰ ਵਾਲੇ, ਫਿਰੇ ਦੇਸ ਪਰਦੇਸ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।

ਸਰਸਾ ਲੰਘਣ ਵਾਲੇ, ਚਮਕੌਰ ‘ਚ ਖੰਘਣ ਵਾਲੇ,
ਰੇਤ ਨੂੰ ਰੰਗਣ ਵਾਲੇ, ਲੜ ਲਾ ਗਏ ਰੇਸ ਗੁਰ ।
ਸਾਕ ਤੇ ਸਕੀਰੀ ਵਾਲੇ, ਨਿੱਕੀ ਜ੍ਹੀ ਪਨੀਰੀ ਵਾਲੇ,
ਉੱਚ-ਪੀਰ ਪੀਰੀ ਵਾਲੇ, ਸੀ ਵਟਾ ਗਏ ਭੇਸ ਗੁਰ ।
ਦੁੱਖ ਮਾਝੇ ਦੇ ਵੰਡਣ ਵਾਲੇ, ਟੁੱਟੀ ਸਿੱਖੀ ਨੂੰ ਗੰਢਣ ਵਾਲੇ,
ਡੱਲੇ ਨੂੰ ਭੰਡਣ ਵਾਲੇ, ਤਲਵੰਡੀ ਪ੍ਰਵੇਸ਼ ਗੁਰ ।
‘ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।

ਆਵੇ ਵਤਨ ਪਿਆਰਾ ਚੇਤੇ

ਬਾਬੂ ਰਜਬ ਅਲੀ ਦੀ ਸਵੈ-ਜੀਵਨੀ ਦੀ ਕਵਿਤਾ//ਤਰਜ਼ ਅਮੋਲਕ//ਮੰਨ ਲਈ ਜੋ ਕਰਦਾ ਰੱਬ ਪਾਕਿ ਐ ।ਆਉਂਦੀ ਯਾਦ ਵਤਨ ਦੀ ਖ਼ਾਕ ਐ ।ਟੁੱਟ ਫੁੱਟ ਟੁਕੜੇ ਬਣ ਗਏ ਦਿਲ ਦੇ ।ਹਾਏ ! ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ ।ਭੜਥਾ ਬਣ ਗਈ ਦੇਹੀ ਐ ।ਵਿਛੜੇ ਯਾਰ ਪਿਆਰੇ, ਬਣੀ ਮੁਸੀਬਤ ਕੇਹੀ ਐ ?ਜਾਂਦੇ ਲੋਕ ਨਗਰ ਦੇ ਰਸ ਬੂ ।ਪਿੰਡ ਦੀ ਪਾਉਣ ਫੁੱਲਾਂ ਦੀ ਖ਼ਸ਼ਬੂ ।ਹੋ ਗਿਆ ਜਿਗਰ ਫਾੜੀਉਂ-ਫਾੜੀ ।ਵੱਢਦੀ ਚੱਕ ਚਿੰਤਾ ਬਘਿਆੜੀ,ਹੱਡੀਆਂ ਸਿੱਟੀਆਂ ਚੱਬ ਤਾਂ ਜੀ ।ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ...

ਪੰਜਾਬੀ ਬੋਲੀ

ਬਹਿ ਜੋ ਪਾਉਣਾ ਸ਼ੋਰ ਮਾੜਾ, ਲੈ ਜਲਾਬ ਨ੍ਹਾਉਣ ਮਾੜਾ,ਮਿੱਠੜੀ ਜ਼ਬਾਨ ਰਾਗ, ਵਧੀਆ ਅਲਾਪਦੀ ।ਸੋਗ ਵਿੱਚ ਗਾਉਣ ਮਾੜਾ, ਵੈਰ ਨੂੰ ਵਧਾਉਣ ਮਾੜਾ,ਰੱਖਣਾ ਲਿਹਾਜ਼, ਗੱਲ ਕਰਨੀ ਮਿਲਾਪ ਦੀ ।ਦੁਖੀ ਨੂੰ ਦੁਖਾਉਣ ਮਾੜਾ, ਮਾੜਿਆਂ ਨੂੰ ਢਾਉਣ ਮਾੜਾ,ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ ।'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,ਵੀਰ ਜੀ ਪੰਜਾਬੀ ਬੋਲੀ, ਤੇਰੇ ਮਾਂ ਤੇ ਬਾਪ ਦੀ ।ਬੈਂਗਲੋ ਬੰਗਾਲੀ ਬੋਲੇ, ਪਸ਼ਤੋ ਪਠਾਣ ਬੋਲੇ,ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ ।ਹਿੰਦੀ, ਅਰਬੀ ਤੇ ਤੀਜੀ ਫ਼ਾਰਸੀ ਰਲਾ ਕੇ ਨਾਲ,ਏਸ ਵਜ੍ਹਾ ਉਰਦੂ ਜ਼ਬਾਨ...

ਪ੍ਰਸੰਗ ਸ਼ਹੀਦ ਬਾਬਾ ਦੀਪ ਸਿੰਘ ਜੀ

ਦੋਹਰੇਦੀਪ ਸਿੰਘ ਸਰਦਾਰ ਦਾ ਛੇੜ ਰਿਹਾ ਪਰਸੰਗ ।ਸੀਸ ਕਟਿਆ ਹੱਥ ਪਰ ਧਰੇ, ਕਰੇ ਸੂਰਮਾ ਜੰਗ ।ਚਾਹੜੇ ਕਟਕ ਦੁਰਾਨੀਆਂ, ਫਿਰੇ ਧਾੜ ਤੇ ਧਾੜ ।ਅੰਮ੍ਰਿਤਸਰ ਗੜ੍ਹ ਗੁਰਾਂ ਦਾ, ਦੇਣ ਪਠਾਣ ਉਜਾੜ ।ਹਰਮੰਦਰ ਨੂੰ ਗੇਰ ਕੇ, ਅੱਟਤਾ ਗੁਰ ਦਾ ਤਾਲ ।ਖ਼ਬਰ ਪੁਚਾਤੀ ਲਾਲਿਆਂ, ਬਿਰਧ ਦੀਪ ਸਿੰਘ ਭਾਲ ।ਡੂਢਾ ਛੰਦ-੧ਜਾ ਕੇ ਦੀਪ ਸਿੰਘ ਨੂੰ ਸੁਣੌਂਦਾ ਏਲਚੀ, ਹੈ ਅੰਧੇਰ ਪੈ ਗਿਆ ।ਨੱਠ ਚਲੇ ਬਾਜ਼ਾਂ ਵਾਲੇ ਦੇ ਗੁਲੇਲਚੀ, ਆ ਦੁਰਾਨੀ ਬਹਿ ਗਿਆ ।ਸ਼ਹਿਰ ਤੇ ਜ਼ੁਲਮ ਦੇ ਕਨਾਤ ਤਾਣ ਤੇ, ਲਿਆ ਫੜੌਂਦਾ ਰੁੱਕੇ ਪਿਆ ।ਬਾਬਾ ਜੀ...