9.1 C
Los Angeles
Thursday, January 30, 2025

ਚਮਕੌਰ ਜੰਗ ਦੀ ਵਾਰ

ਅਵਤਾਰ ਸਿੰਘ ਆਜ਼ਾਦ

ਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।
ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।
ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।
ਢੱਠੇ ਤੇ ਕਈ ਢਹਿ ਰਹੇ ਨੇ, ਬੁਰਜ ਮੁਨਾਰੇ ।
ਲੋਥਾਂ ਲਹੂ ਵਿਚ ਤਰਦੀਆਂ, ਹੋਣੀ ਹੁੰਕਾਰੇ ।
ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।
ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।
ਘਾਇਲ ਖਾਣ ਘੁਮਾਟੀਆਂ, ਐਉਂ ਡਿੱਗਣ ਵਿਚਾਰੇ
ਜਿਵੇਂ ਸ਼ਰਾਬੀ ਮਸਤ ਹੋ ਡਿੱਗ ਹੋਸ਼ ਵਿਸਾਰੇ ॥੧॥

ਇਕ ਧਿਰ ਸੱਚਾ ਸਤਿਗੁਰੂ, ਸੰਗ ਸੂਰੇ ਚਾਲੀ ।
ਇਕ ਧਿਰ ਲੱਖਾਂ ਮੁਗ਼ਲ ਦਲ, ਛਾਏ ਘਟ-ਕਾਲੀ ।
ਓਟ ਗੁਰਾਂ ਨੂੰ ਸਾਈਂ ਦੀ, ਲਿਸ਼ਕੇ ਮੁੱਖ ਲਾਲੀ ।
ਵੱਡਾ ਕਰਕੇ ਹੌਸਲਾ, ਉਹ ਧਨਖ ਸੰਭਾਲੀ,
ਜਿਸ ਦਾ ਸੁੱਟਿਆ ਤੀਰ ਨਾ ਕਦੇ ਜਾਂਦਾ ਖਾਲੀ ।
ਬਾਣ ਓਸ ਨੂੰ ਬਖ਼ਸ਼ਦੇ, ਰੁਤਬਾ ਜਿਸ ਆਲੀ ।
ਮਾਰਨ ਕਦੇ ਨਾ ਕਾਇਰ ਨੂੰ, ਬੀਰ ਰਸ ਦੇ ਪਾਲੀ ।
ਉੱਚੇ ਹਰਖ ਤੇ ਸੋਗ ਤੋਂ ਦੋ ਜੱਗ ਦੇ ਵਾਲੀ ।
ਜ਼ੁਲਮ ਮਿਟਾਵਣ ਲਈ ਹੈ ਅੱਜ ਤੇਗ਼ ਉਛਾਲੀ ॥੨॥

ਵਧੇ ਅਗਾਂਹਾਂ ਮਲੇਰੀਏ, ਵੰਗਾਰਾਂ ਪਾਉਂਦੇ ।
ਕਾਂਗ ਵਾਂਗ ਨੇ ਮੁਗ਼ਲ ਦਲ ਸਤਿਗੁਰ ਵਲ ਧਾਉਂਦੇ ।
ਤੇਗ਼ਾਂ, ਨੇਜ਼ੇ, ਬਰਛੀਆਂ, ਸਾਂਗਾਂ ਲਿਸ਼ਕਾਉਂਦੇ ।
ਰੱਤੇ ਅੰਦਰ ਜੋਸ਼ ਦੇ ਧਰਤੀ ਕੰਬਾਉਂਦੇ ।
‘ਹੱਥੀਂ ਫੜ ਲੌ ਗੁਰੂ ਨੂੰ’, ਲਲਕਾਰਾਂ ਲਾਉਂਦੇ ।
ਵਧਦਾ ਵੈਰੀ ਆ ਰਿਹਾ ਪਇ ਸ਼ੇਰ ਤਕਾਉਂਦੇ ।
ਖਿੱਚ ਭਗੌਤੇ ਸਾਰ ਦੇ ਕੰਧੀਂ ਚੜ੍ਹ ਆਉਂਦੇ ।
ਕਢਦਾ ਸਿਰੀ ਉਤਾਂਹ ਜੋ, ਧਰਤੀ ਪਟਕਾਉਂਦੇ ।
ਲਹੂ ਮਿੱਝ ਦੇ ਵਹਿਣ ਵਿਚ ਦੁਸ਼ਮਣ ਨੂੰ ਰੁੜ੍ਹਾਉਂਦੇ ॥੩॥

ਏਧਰ ਤਾਂ ਸਿੰਘ ਸੂਰਮੇ ਜੌਹਰ ਦਿਖਲਾ ਰਹੇ ।
ਓਧਰ ਸੱਚੇ ਪਾਤਸ਼ਾਹ ਉਡਣੇ ਨੇ ਉਡਾ ਰਹੇ ।
ਪੰਜ ਪੰਜ ਇਕ ਇਕ ਵਿਚ ਨੇ ਪਰੋ, ਜਗ ਵਿਸਮਾ ਰਹੇ ।
ਚੁਣ ਚੁਣ ਵੱਡੇ ਅਫ਼ਸਰਾਂ ਗਲ ਮੌਤ ਦੇ ਲਾ ਰਹੇ ।
ਖ਼ਵਾਜੇ ਵਰਗੇ ਮਹਾਂ ਨੀਚ ਲੁਕ ਜਾਨ ਬਚਾ ਰਹੇ ।
ਡਰਦੇ ਹੋਣ ਨਾ ਸਾਮ੍ਹਣੇ ਨੇ ਨੱਕ ਵਢਵਾ ਰਹੇ ।
ਵੇਖ ਸਿੰਘਾਂ ਦਾ ਤੇਜ ਬਲ, ਝੁਰ ਰਹੇ, ਪਛਤਾ ਰਹੇ ।
ਲੀਕ ਲੁਆ ਵਰਅੱਮ ਨੂੰ, ਮੂੰਹ ਪਿਛ੍ਹਾਂ ਭੁਆ ਰਹੇ ।
ਘੇਰਾ ਪਾ ਬਹਿ ਜਾਈਏ, ਇਹ ਮਤੇ ਪਕਾ ਰਹੇ ॥੪॥

ਵੈਰੀ ਮੂੰਹ ਸਿਕਵਾਇ ਕੇ ਹਟ ਗਏ ਪਿਛੇਰੇ,
ਲੈ ਲਿਆ ਕੱਚੀ ਗੜ੍ਹੀ ਨੂੰ ਓਹਨਾਂ ਵਿਚ ਘੇਰੇ ।
ਬਦਲਾਂ ਪੱਲੂ ਸੁੱਟਿਆ ਸੂਰਜ ਚੌਫੇਰੇ ।
ਰੋਕਣ ਕੀਕਣ ਨੂਰ ਨੂੰ ਐਪਰ ਅੰਧੇਰੇ ?
ਭੂਏ ਹੋ ਮ੍ਰਿਗਾਵਲੀ ਲਾ ਫੰਧ ਘਨੇਰੇ,
ਫੜਨਾ ਚਾਹੇ ਸ਼ੇਰ ਨੂੰ, ਪਰ ਕਿੱਥੇ ਜੇਰੇ !
ਭਬਕ ਇਕੋ ਹੀ ਸਿੰਘ ਦੀ, ਸਾਹ ਕਰੇ ਉਖੇਰੇ ।
ਸਫ਼ਾਂ ਸਾਫ਼ ਹੋ ਜਾਂਦੀਆਂ, ਜਿਧਰ ਮੂੰਹ ਫੇਰੇ ।
ਵਿਹਰੇ ਜਿਹੜਾ, ਓਸ ਦੇ ਕਰ ਦੇਂਦਾ ਬੇਰੇ ॥੫॥

ਚੰਨ ਵਿਚਾਲੇ ਤਾਰਿਆਂ ਜਿਉਂ ਸੋਭਾ ਪਾਵੇ ।
ਤਿਉਂ ਸਿੰਘਾਂ ਵਿਚ ਸਤਿਗੁਰੂ ਸੱਚਾ ਸੋਹਾਵੇ ।
ਇਹ ਗੁਰਮਤਾ ਹੈ ਹੋ ਰਿਹਾ, ਕੀਤਾ ਕੀ ਜਾਵੇ ?
ਕਿਹੜਾ ਗੜ੍ਹੀਓਂ ਬਾਹਰ ਜਾ ਵਰਅੱਮ ਵਿਖਾਵੇ ?
ਕੁਝ ਚਿਰ ਬਾਅਦ ਇਕ ਗੱਭਰੂ, ਪਿੜ ਚੁੰਗੀ ਲਾਵੇ ।
ਬਲ ਬਲ ਉੱਠੇ ਜੋਸ਼ ਵਿਚ, ਜਾਮੇ ਨਾ ਮਾਵੇ ।
ਤੇਗ਼ਾ ਉਸ ਦਾ ਮਿਆਨ ‘ਚੋਂ ਬਾਹਰ ਪਿਆ ਆਵੇ ।
ਲਿਸ਼ਕ ਓਸ ਦੇ ਮੱਥੇ ਦੀ ਸੂਰਜ ਸਹਿਮਾਵੇ ।
ਬਲੀ ਪਿਤਾ ਦਾ ਪੁੱਤ ਉਹ, ਦੁਨੀਆਂ ਜਸ ਗਾਵੇ ॥੬॥

ਆਖੇ-‘ਸਤਿਗੁਰ ਪਾਤਸ਼ਾਹ ਮੈਂ ਤੇਰਾ ਜਾਇਆ ।
ਅਪਣੀ ਛਾਓਂ ਹੇਠ ਤੂੰ ਰੱਖਿਆ, ਲਡਿਆਇਆ ।
ਵਡਿਆਇਆ, ਦੁਲਰਾਇਆ, ਸੁਖ-ਐਸ਼ ਭੁਗਾਇਆ ।
ਸੁਫ਼ਨੇ ਅੰਦਰ ਨਾ ਕਦੇ ਮੱਥੇ ਵੱਟ ਪਾਇਆ ।
ਰੱਖਿਆ ਨਾਉਂ ‘ਅਜੀਤ’, ਤੂੰ ਅਜੀਤ ਬਣਾਇਆ ।
ਵੇਲਾ ਆਇਆ ਅਮਲ ਦਾ, ਮੈਂ ਸਨਮੁਖ ਆਇਆ ।
ਬਰਕਤ ਦੇ ਕੇ ਆਪਣੀ ਕਲਗੀਧਰ ਰਾਇਆ,
ਮੈਨੂੰ ਰਣ ਵਿਚ ਭੇਜ ਤੂੰ, ਮੈਂ ਤਰਲਾ ਪਾਇਆ ।
ਮਰਨੋਂ ਕਦੇ ਨਾ ਡਰਾਂਗਾ, ਜੇ ਥਾਪੜਾ ਲਾਇਆ’ ॥੭॥

ਅੱਗੇ ਹੋ ਮੂੰਹ ਚੁੰਮਦੇ, ਕੰਡ ਥਾਪੀ ਲਾਉਂਦੇ ।
‘ਸ਼ਾਵਾ ! ਪੁੱਤ੍ਰ ਸਿੰਘ ਦੇ !!’ ਮੁੱਖੋਂ ਫਰਮਾਉਂਦੇ ।
ਗਾਤਰੇ ਦੇ ਵਿਚ ਆਪ ਉਠ ਤਲਵਾਰ ਨੇ ਪਾਉਂਦੇ ।
ਪਾ ਕੇ ਜੱਫੀ ਅੰਤਲੀ, ਅਰਦਾਸ ਸੁਧਾਉਂਦੇ ।
ਤੇ ਫੇਰ ਆਪਣੇ ਲਾਲ ਨੂੰ ਉਪਦੇਸ਼ ਸੁਣਾਉਂਦੇ,
‘ਸਨਮੁਖ ਵੀਰਾਂ ਜੂਝਿਆਂ, ਦਿਓਤੇ ਜਸ ਗਾਉਂਦੇ ।
ਮਰਦੇ ਜੋ ਨੇ ਧਰਮ ਲਈ, ਮਰ ਜੀਵਨ ਪਾਉਂਦੇ ।
ਪਰ ਜੋ ਦੇਂਦੇ ਪਿੱਠ ਨੇ, ਕੁਲ ਨੂੰ ਸ਼ਰਮਾਉਂਦੇ ।
ਤਾਂ ਤੇ ਪੁੱਤ੍ਰ ਨਾ ਮੁੜੀਂ, ਇਕ ਵੀ ਸਾਹ ਆਉਂਦੇ ॥੮॥

ਪੀ ਕੇ ਤੂੰ ਦੁਧ ਸਿੰਘਣੀ ਦਾ ਹੋਸ਼ ਸੰਭਾਲੀ,
ਆਦਿ ਸਤਿਗੁਰੂ ਆਪ ਮੁੜ ਕੀਤੀ ਰਖਵਾਲੀ ।
ਸਫਲ ਜੁਆਨੀ ਕਰਨ ਦੀ ਰੁੱਤ ਆਈ ਲਾਲੀ ।
ਡੋਲ੍ਹ ਆਪਣਾ ਖ਼ੂਨ ਤੂੰ ਭਾਰਤ ਦੇ ਮਾਲੀ ।
ਕੰਗਾਲੀ ਨੂੰ ਬਖ਼ਸ਼ ਦੇ ਇਕ ਵੇਰ ਖੁਸ਼੍ਹਾਲੀ ।
ਸ਼ਕਤੀ ਤੇਰੀ ਤੇਗ਼ ਨੂੰ ਉਹ ਬਖ਼ਸ਼ੀ ਆਲੀ ।
ਸਫ਼ਾ ਜ਼ੁਲਮ ਦੀ ਕਈ ਵੇਰ ਜਿਸ ਅੱਗੇ ਗਾਲੀ ।
ਕਰ ਬੀਬਾ ਹਿੰਦਵਾਨ ਦੀ ਤੂੰ ਜਿੰਦ ਸੁਖਾਲੀ’ ॥੯॥

ਆਗਿਆ ਲੈ ਗੁਰ ਪਿਤਾ ਦੀ ਪਿੜ ਸੂਰਾ ਵੜਿਆ ।
ਕਲਗੀ ਜਿਗਾ ਸੁਹਾ ਰਿਹਾ, ਸਿਰ ਮੋਤੀਆਂ ਜੜਿਆ ।
ਜ਼ਾਲਮ ਦਲ ਨੂੰ ਵੇਖ ਕੇ ਰੋਹ ਕਹਿਰੀ ਚੜ੍ਹਿਆ ।
ਅੜਿਆ ਜੋ ਵੀ ਸਾਮ੍ਹਣੇ ਉਹ ਪਲ ਵਿਚ ਝੜਿਆ ।
ਅੱਗ ਵਰ੍ਹਾਂਦੇ ਨੈਣ ਪਇ, ਤੇਗ਼ਾ ਹੱਥ ਫੜਿਆ ।
ਸੱਥਰ ਫਿਰੇ ਵਿਛਾਂਵਦਾ, ਲੋਹੇ ਵਿਚ ਮੜ੍ਹਿਆ ।
ਛਾਲਾਂ ਮਾਰੇ ਚਿੱਤਰਾ, ਕੁਈ ਸਵ੍ਹੇਂ ਨਾ ਖੜਿਆ ।
ਸ਼ਾਹਬਾਜ਼ ਦੇ ਨਾਲ ਹੈ, ਕਦ ਕਾਉਂ ਲੜਿਆ ।
ਲਸ਼ਕਰ ਵੇਖੋ ਕਾਇਰਾਂ ਦਾ ਕੀਕਰ ਚੜ੍ਹਿਆ ॥੧੦॥

ਬਿਜਲੀ ਵਾਕਰ ਤੇਗ਼ ਜ਼ਨ ਵਧ ਤੇਗ਼ਾ ਵਾਹੇ ।
ਵਾਢੀ ਵਿੱਚ ਕਿਸਾਨ ਜਿਉਂ ਵੱਢ ਲਾਂਗੇ ਲਾਹੇ ।
ਓਵੇਂ ਸਿੰਘ ਅਜੀਤ ਪਿਆ ਅੱਜ ਪ੍ਰਲੈ ਲਿਆਏ ।
ਸਿਟਿਆਂ ਵਾਂਗੂੰ ਧੜਾਂ ਤੋਂ ਸਿਰ ਲਾਹ ਬੁੜ੍ਹਕਾਏ ।
ਮੱਚ ਪੁਕਾਰਾਂ ਜਾਂਦੀਆਂ, ਮੂੰਹ ਜਿਧਰ ਭੁਆਏ ।
ਪਾਣੀ ਫੇਰ ਨਾ ਮੰਗ ਸਕੇ, ਹੱਥ ਜਿਹਨੂੰ ਲਾਏ ।
ਪਿੜ ਨੂੰ ਪਿਆ ਸੁਹਾਗ ਕੇ, ਮੈਦਾਨ ਬਣਾਏ ।
ਵੇਖ ਮਰਦ ਦਾ ਹੌਸਲਾ, ਦੁਸ਼ਮਣ ਸ਼ਰਮਾਏ,
ਜਣਿਆ ਜਿਸ ਨੇ ਬਲੀ ਇਹ ਧੰਨ ! ਧੰਨ ! ਉਹ ਮਾਂ ਏ ॥੧੧॥

ਰੀਝਾਂ ਲਾਹ ਲਾਹ ਸੂਰਮਾ, ਅੜ ਅੜ ਕੇ ਲੜਦਾ ।
ਜਿਉਂ ਜਿਉਂ ਲਗਦੇ ਘਾਉ ਨੇ, ਤਿਉਂ ਤਿਉਂ ਰੋਹ ਚੜ੍ਹਦਾ ।
ਨ੍ਹਾਤਾ ਅਪਣੇ ਲਹੂ ਨਾਲ, ਰੂਪ ਬਣਿਆ ਹੜ੍ਹ ਦਾ ।
ਰੋਹੜ ਲਿਜਾ ਰਿਹਾ ਪਾਪ ਨੂੰ, ਬੱਲੇ ਓਇ ਮਰਦਾ !
ਭੂਏ ਹੋਏ ਸ਼ੇਰ ਦੀ ਮੁੱਛ ਕੌਣ ਏ ਫੜਦਾ ?
ਕਿਹੜਾ ਮੱਚਦੇ ਭਾਂਬੜਾਂ ਦੀ ਕੰਨੀਂ ਖੜਦਾ ?
ਆਉਂਦਾ ਵਿਚ ਲਪੇਟ ਦੇ ਜੋ ਵੀ ਸੋ ਸੜਦਾ ।
ਇੱਕੋ ਰੇਲਾ ਲੋਹੜ ਦਾ ਜਦ ਚੁੱਕੇ ਪੜਦਾ,
ਵੱਡੀਆਂ ਗੈਂਬਰੀ ਗੇਲੀਆਂ ਨੂੰ ਰੋਹੜ ਹੈ ਖੜਦਾ ॥੧੨॥

ਭਬਕਿਆ ਅੱਜ ਅਜੀਤ ਸਿੰਘ, ਧਰਤੀ ਪਈ ਹਿੱਲੇ ।
ਸੁੱਟੇ ਫ਼ਨੀਅਰ ਸ਼ੂਕਦੇ, ਓਹਦੀ ਧਨਖ਼ ਦੇ ਚਿੱਲੇ ।
ਗੂੰਜ ਉੱਠੇ ਚਮਕੌਰ ਦੇ ਲਹੂ ਰੰਗੇ ਟਿੱਲੇ ।
ਹੋ ਗਏ ਮੁਗ਼ਲਾਂ ਸੰਦੜੇ ਛਣਕੰਙਣ ਢਿੱਲੇ ।
ਜੀਕਰ ਕਾਲੇ ਬੱਦਲੀਂ ਬਿਜਲੀ ਪਈ ਵਿੱਲੇ ।
ਐਉਂ ਹੀ ਸਤਿਗੁਰ-ਲਾਡਲਾ, ਕੱਢ ਕੱਢ ਕੇ ਗਿੱਲੇ,
ਕਾਂਗਾਂ ਦੇਂਦੇ ਲਸ਼ਕਰਾਂ ਵਿਚਕਾਰੇ ਠਿੱਲੇ ।
ਸੱਚ ਮੁੱਚ ਉਸ ਵਰਯਾਮ ਨੂੰ ਦਿਓਤੇ ਨਾ ਮਿੱਲੇ ।
ਜਿਸ ਨੇ ਪੁੱਟੇ ਜੜ੍ਹਾਂ ਤੋਂ ਪਾਪਾਂ ਦੇ ਕਿੱਲੇ ॥੧੩॥

ਮੁਗ਼ਲ ਦਲਾਂ ਦੇ ਅਫ਼ਸਰਾਂ ਇਹ ਵੇਖ ਲੜਾਈ ।
ਹੈਰਾਨੀ ਵਿਚ ਡੁੱਬ ਕੇ ਮੂੰਹ ਉਂਗਲੀ ਪਾਈ ।
ਗੜ੍ਹੀ ਵਿਚਾਲੇ ਸਤਿਗੁਰੂ ਨੈਣ ਏਧਰ ਲਾਈ,
ਵੇਖਣ ਆਪਣੇ ਖ਼ੂਨ ਦੀ ਪਾਵਨ ਗਰਮਾਈ ।
ਪਾਸ ਖਲੋਤੇ ਸੂਰਮੇ ਕਰ ਕਰ ਵਡਿਆਈ ।
ਆਖਣ-‘ਸੱਚੇ ਪਾਤਸ਼ਾਹ ! ਧੰਨ ! ਧੰਨ ! ਕਮਾਈ ।
ਤੇਰੇ ਬੀਰ-ਸਪੁਤ੍ਰ ਨੇ ਜੋ ਤੇਗ਼ ਅੱਜ ਵਾਹੀ,
ਓਹਨੇ ਤੇਰੀ ਕੀਰਤੀ ਦਿੱਤੀ ਕਰ ਸੁਆਈ ।
ਜੀਤੋ ਜੀ ਦੀ ਕੁੱਖ ਹੈ ਜੋਧੇ ਸਫ਼ਲਾਈ ॥੧੪॥

ਤਿੰਨ ਪਿਆਰੇ ਨਾਲ ਜੋ ਪਏ ਤੇਗ਼ਾਂ ਵਾਂਹਦੇ,
ਸਨਮੁਖ ਹੋਣੋਂ ਉਨ੍ਹਾਂ ਦੇ ਵੈਰੀ ਘਬਰਾਂਦੇ ।
ਬਾਜ਼ਾਂ ਵਾਂਗ ਉਹ ਉੱਡ ਉੱਡ ਤੱਰਾਰਾਂ ਲਾਂਦੇ ।
ਬਿਦਦੇ ਜ਼ਰਾ ਨਾ ਕਾਲ ਨੂੰ, ਰਣ ਲੁੱਡੀ ਪਾਂਦੇ ।
ਟੁੱਟੀਆਂ ਤੇਗ਼ਾਂ ਲੜਦਿਆਂ, ਬਰਛੇ ਲਿਸ਼ਕਾਂਦੇ ।
ਬੁਰਜਾਂ ਜਹੇ ਜੁਆਨ ਫੜ ਪਲ ਅੰਦਰ ਢਾਂਦੇ ।
ਗੁਰ-ਸੁਤ ਦੀ ਨੇ ਢਾਲ ਬਣ ਮੂੰਹੋਂ ਮੂੰਹ ਖਾਂਦੇ,
ਹੋਲੀ ਖੇਡਣ ਲਹੂ ਦੀ, ਮਿੱਝ ਦੇ ਵਿਚ ਨ੍ਹਾਂਦੇ ।
ਇਹ ਉਹ ਬੀਰ ਜੁ ਧਰਮ ਦੀ ਨੇ ਧੁਜਾ ਫਹਿਰਾਂਦੇ ॥੧੫॥

ਪਹਿਰ ਸਵਾ ਤੋਂ ਵਧ ਹੀ ਸਾਂਗਾਂ ਖੜਕਾ ਕੇ,
ਹੌਲੀ ਹੌਲੀ ਸੂਰਮੇ ਤੁਰੇ ਤੋੜ ਨਿਭਾ ਕੇ ।
ਪੈਰ ਪਿਛਾਂਹ ਨਾ ਰੱਖਿਆ, ਕਰ ਸਨਮੁਖ ਸਾਕੇ ।
ਵਰਿਆ ਲਾੜੀ ਮੌਤ ਨੂੰ ਸਭ ਰੀਝਾਂ ਲਾਹ ਕੇ ।
ਇਕ ਇਕ ਲੜਦਾ ਸਇਆਂ ਨੂੰ ਰਣ ਵਿਚ ਲਿਟਾ ਕੇ,
ਢੇਰ ਉਸਾਰ ਹੈ ਸਉਂ ਗਿਆ, ਨਵ-ਜੀਵਨ ਪਾ ਕੇ ।
ਅਪਣੇ ਵਾਹ ਵਾਹ ਕਰ ਰਹੇ, ਧੰਨ ! ਧੰਨ ! ਸੁਣਾ ਕੇ ।
ਮੰਨਣ ਦੁਸ਼ਮਣ ਬੀਰਤਾ, ਮੁੜ ਮੁੜ ਵਡਿਆ ਕੇ ।
ਬਖ਼ਸ਼ਿਸ਼ ਪਈ ਆਕਾਸ਼ ਤੋਂ ਇਹਨਾਂ ਵਲ ਝਾਕੇ ॥੧੬॥

ਸਾਥੀ ਜਦੋਂ ਸ਼ਹੀਦ ਹੋ ਸੱਚ-ਖੰਡ ਸਿਧਾਏ ।
ਹਾਇ ! ਘੇਰੇ ਵਿਚ ਤਦ ਸਤਿਗੁਰ-ਸੁਤ ਆਏ ।
ਕੋਮਲ ਸੁਹਲ ਸਰੀਰ ਜੋ ਫੁੱਲ ਨੂੰ ਸ਼ਰਮਾਏ ।
ਨੇਜ਼ੀਂ ਗਿਆ ਅੜੁੰਬਿਆ, ਕੋਈ ਤਰਸ ਨਾ ਖਾਏ ।
ਪੈ ਰਹੇ ਤੀਰ ਚੁਫੇਰਿਓਂ, ਪਰ ਨਾ ਘਬਰਾਏ ।
ਕਰੜੇ ਜਾਂਦੀ ਵਾਰ ਦੇ ਪਿਆ ਹੱਥ ਵਿਖਾਏ ।
ਜਿਧਰ ਨਜ਼ਰ ਭੁਆਂਵਦਾ ਪ੍ਰਲੈ ਮਚ ਜਾਏ ।
ਨੀਂਦ ਸਦੀਵੀ ਲੈਣ ਲਈ, ਪਿਆ ਸੇਜ ਸਜਾਏ ।
ਸਿਰ ਸੈਂਕੜੇ ਹੇਠ ਸੁੱਟ ਸਉਂ ਫ਼ਿਕਰ ਮਿਟਾਏ ॥੧੭॥

ਸੁੱਤਾ ਵੇਖ ਅਜੀਤ ਸਿੰਘ, ਕਲਗੀਧਰ ਸੁਆਮੀ,
ਛੱਡ ਜੈਕਾਰਾ ਆਖਦੇ, ‘ਧੰਨ ! ਅੰਤਰ ਜਾਮੀ !
ਧੋਤੀ ਮੇਰੇ ਖ਼ੂਨ ਨੇ ਵਗ ਉਹ ਬਦਨਾਮੀ,
ਜਿਸ ਤੋਂ ਭਾਰਤ ਵਰਸ਼ ਨੂੰ ਹੈ ਮਿਲੀ ਗ਼ੁਲਾਮੀ ।
ਅੱਜ ਪਤਾ ਹੈ ਲੱਗ ਗਿਆ ਖਾਸੀਂ ਤੇ ਅਮੀਂ,
ਮੇਰੇ ਸਿੰਘ-ਆਦਰਸ਼ ਵਿਚ ਹੈ ਰਤਾ ਨਾ ਖ਼ਾਮੀ ।
ਮੈਂ ਨਹੀਂ ਲੋੜੀ ਅਣਖ ਦੀ ਹੋਵੇ ਨੀਲਾਮੀ,
ਤਨ, ਮਨ, ਧਨ ਸਰਵਸਵ ਦੀ ਕੀਤੀ ਕੁਰਬਾਨੀ ।
ਲਾਜ ਮੇਰੀ ਹੈ ਰੱਖ ਲਈ ਸੁਤ ਦੀ ਵਰਯਾਮੀ’ ॥੧੮॥

ਕਲਗੀਧਰ ਦਾ ਲਾਡਲਾ ਇਕ ਹੋਰ ਸਜੀਲਾ,
ਪਿਆਰਾ ਨਾਮ ਜੁਝਾਰ ਸਿੰਘ, ਜੋਧਾ ਅਣਖੀਲਾ ।
ਮੱਸ ਨ ਭਿੱਜੀ ਹੈ ਅਜੇ, ਅੰਗ ਅੰਗ ਮਟਕੀਲਾ ।
ਨੂਰੀ ਮੁਖੜਾ ਵੇਖ ਕੇ ਪਏ ਸੂਰਜ ਪੀਲਾ ।
ਕਲਗੀ ਸੀਸ ਸੁਹਾ ਰਹੀ, ਗਭਰੂ ਗਭਰੀਲਾ ।
ਹੋ ਗਿਆ ਵੀਰ ਸ਼ਹੀਦ ਵੇਖ ਉਠਿਆ ਰੰਗੀਲਾ ।
ਆਗਿਆ ਮੰਗੇ ਪਿਤਾ ਤੋਂ ਜੰਗ ਲਈ ਫੁਰਤੀਲਾ,
‘ਮੈਨੂੰ ਸਮਰ ਉੜੀਕਦਾ’; ਆਖੇ ਸੁਘੜੀਲਾ ।
ਕਰ ਰਿਹਾ ਸੱਚਾ ਪਾਤਸ਼ਾਹ ਇਹ ਅਚਰਜ ਲੀਲ੍ਹਾ ॥੧੯॥

ਅਪਣੇ ਅਣਖੀ ਲਾਲ ਨੂੰ, ਸਤਿਗੁਰ ਗਲ ਲਾਉਂਦੇ ।
ਜੱਫੀ ਦੇ ਵਿਚ ਘੁੱਟ ਕੇ, ਨੈਣ ਨੈਣੀਂ ਪਾਉਂਦੇ ।
ਛੋਟੇ ਅੰਗਾਂ ਵਿਚ ਨੇ ਸ਼ਕਤੀ ਰੁਮਕਾਉਂਦੇ ।
ਫੇਰ ਫੇਰ ਹੱਥ ਕੰਡ ਤੇ ਵੀਰਤਵ ਜਗਾਉਂਦੇ ।
ਕਿਵੇਂ ਵੀਰ ਰਣ ਮੰਡਦੇ, ਪੁਤ ਨੂੰ ਬਤਲਾਉਂਦੇ ।
ਮੁੜਨਾ ਸ਼ੇਰ ਨ ਜਾਣਦਾ, ਮੁਖੋਂ ਫ਼ਰਮਾਉਂਦੇ,
ਕਹਿੰਦੇ-‘ਪੁੱਤ ਸ਼ਾਹਬਾਜ਼ ਦੇ, ਜਦ ਝਪਟ ਚਲਾਉਂਦੇ;
ਰੰਗ ਨਵਾਂ ਆਕਾਸ਼ ਨੂੰ ਦੇ ਜਗ ਵਿਸਮਾਉਂਦੇ ॥੨੦॥

ਤੁਰਿਆ ਬੱਚਾ ਸ਼ੇਰ ਦਾ ਲਾਉਂਦਾ ਲਲਕਾਰਾਂ ।
ਰਣ ਵਿਚ ਜਿਉਂ ਹੀ ਉਤਰਿਆ ਗਈਆਂ ਪੈ ਪੁਕਾਰਾਂ ।
ਪੰਜ ਕੁ ਸਾਥੀ ਨਾਲ ਜੋ ਉਹ ਧੂਹ ਤਲਵਾਰਾਂ,
ਛਾਂਗਣ ਲੱਗੇ ਸਿਰਾਂ ਨੂੰ, ਵੱਗਣ ਲਹੂ ਧਾਰਾਂ ।
ਕੁਦ ਕੁਦ ਪੈਣ ਗ਼ਨੀਮ ਤੇ, ਪਾਂਦੇ ਖਲ੍ਹਿਆਰਾਂ ।
ਨਸੀਆਂ ਅੱਗੇ ਚਿਤ੍ਰਿਆਂ ਹਿਰਨਾਂ ਦੀਆਂ ਡਾਰਾਂ ।
ਸ਼ਾਂ ਸ਼ਾਂ ਤੀਰ ਸ਼ੁੰਕਾਰਦੇ, ਅਣੀਆਂ ਦੀਆਂ ਆਰਾਂ,
ਸੀਨਿਆਂ ਵਿਚੋਂ ਪਾਰ ਹੋ ਕੱਢਣ ਲਲਿਆਰਾਂ ।
ਧੰਨ ਸਿੰਘਾਂ ਦੇ ਹੌਸਲੇ, ਧੰਨ ! ਧੰਨ ! ਨੇ ਕਾਰਾਂ ॥੨੧॥

ਉਡਦਾ ਫਿਰੇ ਜੁਝਾਰ ਸਿੰਘ, ਹੱਥ ਖੜਗ ਨਚਾਏ ।
ਪਾਣੀ ਫੇਰ ਨ ਮੰਗਦਾ, ਜਿਸ ਨੂੰ ਛੋਹ ਜਾਏ ।
ਘੋੜੇ ਸਣੇ ਸਵਾਰ ਨੂੰ ਐਉਂ ਜੋਧਾ ਢਾਏ,
ਜੀਕਰ ਰੁਖ ਨੂੰ ਵੱਢ ਕੇ ਤਰਖਾਣ ਵਿਛਾਏ ।
ਨੇਜ਼ਾ ਜਦ ਹੈ ਸੂਤਦਾ, ਧਰਤੀ ਥੱਰਾਏ ।
ਬਿਫਰੇ ਹੋਏ ਸ਼ੇਰ ਦੇ ਜੋ ਨੇੜੇ ਆਏ,
ਬਣ ਕੇ ਬੁਰਕੀ ਕਾਲ ਦੀ ਲਹੂ ਨਾਲ ਨੁਹਾਏ ।
ਵਾਰ ਇੱਕ ਦੇ ਨਾਲ ਉਹ ਪੰਜ ਪਰੋ ਦਿਖਲਾਏ ।
ਵੇਖ ਵੀਰਤਾ ਵੀਰ ਦੀ ਵਰਯੱਮ ਵਿਸਮਾਏ ॥੨੨॥

ਸ਼ਾਵਾ ਗ਼ਾਜ਼ੀ ਮਰਦ ਦੇ, ਬੁਲਬਲੀਆਂ ਪਾਂਦਾ,
ਲਪਕ ਲਪਕ ਕੇ ਝਪਟਦਾ, ਸ਼ਕਤੀ ਦਿਖਲਾਂਦਾ ।
ਚੰਡੀ ਦੇ ਪਰਚੰਡ ਤੋਂ, ਰਣ ਭਾਂਬੜ ਲਾਂਦਾ,
ਜੋਗਣੀਆਂ ਨੂੰ ਖ਼ੂਨ ਦੇ ਖੱਪਰ ਪੀਵਾਂਦਾ ।
ਸਿਰ ਕਚਕੋਲ ਉਨ੍ਹਾਂਦੜੇ ਹੱਥੀਂ ਪਕੜਾਂਦਾ ।
ਗਿੱਦੜਾਂ, ਲੂਮੜਾਂ ਲਈ ਹੈ ਪਿਆ ਜੱਗ ਰਚਾਂਦਾ ।
ਇਕ ਦੋ ਕੀ ਉਹ ਸਇਆਂ ਦੇ ਨਾ ਕਾਬੂ ਆਂਦਾ ।
ਵਾਂਹਦਾ ਤੇਗ਼ ਕਿ ਸੂਰਮਾ ਰੀਝਾਂ ਪਿਆ ਲਾਂਹਦਾ ।
ਤੇਜ ਇਹਦੇ ਬਲਕਾਰ ਦਾ ਨਾ ਝੱਲਿਆ ਜਾਂਦਾ ॥੨੩॥

ਪੁਰਜ਼ਾ ਪੁਰਜ਼ਾ ਹੋਂਵਦੇ ਆਖ਼ਰ ਇਹ ਗ਼ਾਜ਼ੀ,
ਨਾਲ ਪੁਗਾਂਦੇ ਸਿਰਾਂ ਦੇ, ਜੋ ਲਾਈ ਬਾਜ਼ੀ ।
ਇਕ ਇਕ ਲੇਟਿਆ ਸੈਆਂ ਤੇ, ਵਾਹ ! ਕ੍ਰਿਸ਼ਮਾ ਸਾਜ਼ੀ ।
ਲਈ ਸ਼ਹੀਦੀ ਦੀ ਸਨਦ ਗੁਰ-ਘਰ ਤੋਂ ਤਾਜ਼ੀ ।
ਏਸ ਸ਼ਹਾਦਤ ਗਾਹ ਨੂੰ, ਢੂੰਢ ਢੂੰਢ ਨਮਾਜ਼ੀ,
ਮਨ ਖੁਟਿਆਰ ਦੀ ਭੁਲਣਗੇ ਖ਼ੁਦਗਰਜ਼ੀ-ਆਜ਼ੀ ।
ਇਹ ਉਹ ਨੇ ਭਵ ਸਿੰਧ ਦੇ ਬਣ ਗਏ ਜਹਾਜ਼ੀ,
ਜਿਨ੍ਹਾਂ ਲੰਘਾਣੇ ਪੂਰ ਕਈ ਹੋ ਰਜ਼ਾ ਤੇ ਰਾਜ਼ੀ ।
ਬਖ਼ਸ਼ੀ ਅੰਤਾਂ ਤੀਕ ਗਈ ਇਨ੍ਹਾਂ ਉਮਰ-ਦਰਾਜ਼ੀ ॥੨੪॥

ਸੁੱਤਾ ਵੇਖ ਜੁਝਾਰ ਸਿੰਘ ਸਤਿਗੁਰ ਫ਼ਰਮਾਇਆ,
‘ਸਾਈਂ ! ਸੇਵਕ ਜੋੜ ਹੱਥ ਅੱਜ ਸ਼ੁਕਰ ਮਨਾਇਆ ।
ਮਿਲੀ ਅਮਾਨਤ ਤੁਧ ਨੂੰ ਸੌਂਪੀ ਜੱਗ-ਰਾਇਆ ।
ਖ਼ਿਆਨਤ ਕੀਤੀ ਨਾ ਰਤਾ, ਨਾ ਰਲਾ ਰਲਾਇਆ ।
ਸ਼ੁਕਰ ! ਤੇਰਾ ਤੈਂ ਲਈ ਹੀ ਲੱਗੇ, ਧੰਨ ! ਦਾਇਆ !
ਮੇਰੀ ਕੀਤੀ ਘਾਲ ਨੂੰ ਮਿੱਠਾ ਫਲ ਆਇਆ ।
ਕਿਉਂ ਕਰ ਰਖਦਾ ਪਾਸ ਮੈਂ ਜੋ ਸੀ ਤੁਧ ਮਾਇਆ,
ਵਾਪਸ ਤੈਨੂੰ ਕਰਦਿਆਂ, ਮਨ ਨਾ ਭਰਮਾਇਆ ।
ਰੱਖੀਂ ਆਪਣੀ ਮਿਹਰ ਦਾ ਇਹਨਾਂ ਤੇ ਸਾਇਆ ॥੨੫॥

ਅਗਸਤ 1947 ਦੀ ਵਾਰ

ਤੇਰਾ ਸਿੰਘ ਚੰਨਜਦ ਚੜ੍ਹਿਆ ਮੇਰੇ ਦੇਸ਼ ਤੇ ਸੀ ਸੰਨ ਸਨਤਾਲੀ ।ਓਹਦੀ ਝੋਲੀ ਪਾ ਬਗਾਵਤਾਂ, ਲੰਘ ਗਿਆ ਛਿਆਲੀ।ਉਹਨੇ ਅੱਗ ਬਦਲੇ ਦੀ ਇਸ ਤਰ੍ਹਾਂ ਹਰ ਦਿਲ ਵਿਚ ਬਾਲੀ।ਕਿ ਹੋ ਗਈ ਗੋਰੇ ਜੁਲਮ ਦੀ, ਦੇਹ ਸੜ ਕੇ ਕਾਲੀ ।ਚਿਰ-ਸੁੱਤੀਆਂ ਅਣਖਾਂ ਜਾਗ ਕੇ ਆ ਵਾਗ ਸੰਭਾਲੀ।ਪਈਆਂ ਖੇਤੀਂ ਉਗ ਦਲੇਰੀਆਂ, ਸਿੱਟਿਆਂ ਤੇ ਲਾਲੀ।ਪਏ ਪਕੜਨ ਉਠ ਸੱਯਾਦ ਨੂੰ ਬਾਗਾਂ ਦੇ ਮਾਲੀ।ਸਨ ਕਲਮਾਂ ਚੁੰਜਾਂ ਚੁਕੀਆਂ, ਲਜ ਆਪਣੀ ਪਾਲੀ।ਓਦੋਂ ਸਾਗਰ ਆਪਣੀ ਤਹਿ 'ਚੋਂ ਸੀ ਅੱਗ ਉਛਾਲੀ।ਪਏ ਲੰਬੂ ਭੜਕ ਚੁਫੇਰਿਓ, ਕੀ ਕਰੂ ਪਰਾਲੀ।ਜਦ ਦਿੱਤੀ ਗੋਰੇ ਹਾਕਮਾਂ ਨੂੰ ਮੌਤ...

ਬੋਲੀਆਂ – 7

ਕਲ੍ਹ ਦਾ ਆਇਆ ਮੇਲ ਸੁਣੀਂਦਾਸੁਰਮਾ ਸਭ ਨੇ ਪਾਇਆਗਹਿਣਾ ਗੱਟਾ ਸਭ ਦੇ ਸੋਹਂਦਾਵਿਆਹੁਲਾ ਰੰਗ ਰਮਾਇਆਮੁੰਡੇ ਦੀ ਮਾਮੀ ਨੇਗਿੱਧਾ ਖ਼ੂਬ ਰਚਾਇਆਸਾਵੀ ਸੁੱਥਣ ਵਾਲੀਏ ਮੇਲਣੇਆਈਂ ਏਂ ਬਣ ਠਣ ਕੇਕੰਨੀਂ ਤੇਰੇ ਹਰੀਆਂ ਬੋਤਲਾਂਬਾਹੀਂ ਚੂੜਾ ਛਣਕੇਫੇਰ ਕਦ ਨੱਚਣਾ ਨੀਨੱਚਲੈ ਪਟੋਲਾ ਬਣਕੇਅੰਬ ਦੀ ਟਾਹਣੀ ਤੋਤਾ ਬੈਠਾਅੰਬ ਪਕਣ ਨਾ ਦੇਵੇਸੋਹਣੀ ਭਾਬੋ ਨੂੰਦਿਉਰ ਵਸਣ ਨਾ ਦੇਵੇਲਿਆ ਦਿਉਰਾ ਤੇਰਾਕੱਢ ਦਿਆਂ ਚਾਦਰਾਜੰਞ ਦਾ ਬਣਾ ਦਿਆਂ ਜਾਂਞੀਪਿੰਡ ਦੀ ਕੁੜੀ ਨਾਲਲਾਈਂ ਨਾ ਦੋਸਤੀਟੱਪੀਂ ਨਾ ਜੂਹ ਬਗਾਨੀਆਸ਼ਕ ਤੂੰ ਦਿਉਰਾਭਾਬੋ ਨਾਰ ਬਿਗਾਨੀਚਿੱਟਾ ਕਬੂਤਰਅੱਖੀਆਂ ਸ਼ਰਬਤੀਵਿੱਚ ਕੱਜਲੇ ਦਾ ਡੋਰਾਵੇ ਕਬੂਤਰਾਨਚਦਾ ਜੋੜਾ ਜੋੜਾਕਦੇ ਆਉਣ ਨ੍ਹੇਰੀਆਂਕਦੇ ਜਾਣ...

Snake Charmer / ਸਪੇਰਾ

Kitāb-i Tashrih al-aqvam (کتاب تشريح الاقوام) was published in 1825 by Colonel James Skinner. The book, illustrated by Ghulam Ali Khan and other artists from the Delhi area features 120 miniatures, including portraits that depict the origins and distinguishing marks of the different castes of India. This book was compiled at Hansi Cantonment, Hissar District and is now a part of the British Library. Caption: A snake-charmer of the Sapera caste. ਸੱਪ ਅੱਗੇ ਬੀਨ ਵਜਾ ਰਿਹਾ ਇੱਕ ਸਪੇਰਾ। Download Complete Book ਕਰਨਲ ਜੇਮਜ਼...