14.9 C
Los Angeles
Friday, May 9, 2025

ਬਾਗ਼

ਪੈਂਤੀ ਫੁੱਲਾਂ ਦਾ ਮੈਂ ਬਾਗ਼ ਲਗਾਵਾਂ
ਪੰਜ ਪੰਜ ਦੀਆਂ ਸੱਤ ਕਿਆਰੀਆਂ ਜੀ

ਗਿੱਠ ਗਿੱਠ ਤੇ ਮੁਕਤੇ ਬੀਜਾਂ
ਚੱਪੇ ਚੱਪੇ ਲਗਾਂ ਮਾਤਰਾਂ ਸਾਰੀਆਂ ਜੀ

ਤਿੰਨ ਪਾਸਿਆਂ ‘ਤੇ ਸੱਤ ਸਿਰ ਉੱਤੇ
ਦੋ ਕਰਦੀਆਂ ਨੇ ਜੜਾਂ ਭਾਰੀਆਂ ਜੀ

ਗੁੰਦ ਗੁੰਦ ਫਿਰ ਹਰਫ਼ ਬਣਾਵਾਂ
ਕੁੱਝ ਮਰਦਾਨੇ ਤੇ ਕੁੱਝ ਨਾਰੀਆਂ ਜੀ

ਕੱਲੇ ਕਹਿਰੇ ਦੀ ਜੋ ਦੱਸਣ ਕਹਾਣੀ
ਬਹੁਵਚਨੀਂ ਵੀ ਲੱਗਣ ਪਿਆਰੀਆਂ ਜੀ

ਹਰਫ਼ੋ ਹਰਫ਼ੀ ਗੀਤ ਬਣਾ ਦਿਆਂ
ਗਾਉਣ ਸੁਹਾਗਣਾਂ ਅਤੇ ਕਵਾਰੀਆਂ ਜੀ

‘ਗਿੱਲਾ’ ਏਦਾਂ ਹੀ ਰਹਿ ਖੇਤੀ ਕਰਦਾ
ਪੰਜਾਬੀ ਕਰਦੀ ਰਹੂ ਸਰਦਾਰੀਆਂ ਜੀ

ਮਿੱਟੀ ਦਾ ਕਿਸਾਨ

ਅਸੀਂ ਮਿੱਟ ਜੰਮੇ ਮਿੱਟ ਸਮਾਏਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂਮਿੱਟ ਖੇਡੇ ਮਿੱਟ ਵਾਹੀਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂਸਾਡੇ ਹੱਡ ਮਿੱਟੀ ਇਹ ਮਾਸ ਮਿੱਟੀਮਿੱਟੀ ਦਾ ਹੀ ਬਾਣਾ ਜੋਏਹੀ ਮੇਲੇ ਏਹੀ ਸੋਹਿਲੇਏਸੇ ਮਿੱਟੀ ਲਈ ਮਿਟ ਜਾਣਾ ਹੋ ਜੋ ਬੀਜੀਆ ਓਹੀ ਵੱਢਣਾਇਸੇ ਆਸ ਨਾਲ ਦੇਈਏ ਦਾਣੇ ਬੋਨਾਲ਼ ਕਰੋਪੀਆਂ ਲੱਗੀ ਯਾਰੀਕਹਿੰਦੇ ਸੂਰਜ ਵੀ ਮਘ ਜਾਣਾ ਹੋਰਇਹ ਜੋਖਮ, ਇਹ ਤਕਲੀਫ਼ਾਂਬੱਸ ਮੰਨ ਕੁਦਰਤ ਦਾ ਭਾਣਾ ਸੋਜਦੋਂ ਸਮਾਂ ਕਿਸੇ ਦੇ ਹੱਥ ਨਹੀਂਦੱਸ ਫਿਰ ਕਿਓਂ ਐਵੇਂ ਰੋਣੇ ਰੋ? ਇਹ ਕੁਦਰਤ ਵੀ ਸਾਡੇ ਵੱਸ ਨਹੀਂਫਿਰ ਤੂੰ ਕਿਓਂ ਮੁਨਕਰ ਹੋਣਾ ਸੋਅਸੀਂ ਪਿੰਡ...

ਤਕਨਾਲੋਜੀ

ਅਸੀਂ ਚੱਲੇ ਸੀ ਮੰਗਲ ਤੇਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏਕਦੇ ਸੋਚਿਆ… ?ਬਈ ਇਹ ਮਾਰੂ ਖਿਆਲਸਾਡੇ ਦਿਮਾਗ਼ ਕਿਵੇਂ ਵੜ੍ਹ ਗਏ?ਜਹਾਨ ਬਦਲਾਂਗੇ, ਤਰੱਕੀ ਹੋਊਪਰ ਲਗਦੈ ਸਭ ਵਿਚਾਰ ਕਿਤੇ ਹੜ ਗਏਹੈਰਾਨ ਹਾਂ!ਐਨੇ ਭੁੱਖੇ ਬੇਰੁਜ਼ਗਾਰ ਬੇਘਰ ਬਿਮਾਰਸਾਡੇ ਦੇਸ਼ ਕਿੱਥੋਂ ਵੜ੍ਹ ਗਏ? ਧੜਾ ਧੜ ਜੁੜੇ ਨੰਬਰਾਂ 'ਚ ਯਾਰਪਰ ਸਭ ਯਾਰੀਆਂ ਮਨਫ਼ੀ ਕਰ ਗਏਕਿਵੇਂ ਹੱਟੇ ਕੱਟੇ, ਰਿਸ਼ਟ ਪੁਸ਼ਟ ਸ਼ਰੀਰਕਠਪੁਤਲੀਆਂ ਜਹੇ ਬਣ ਗਏ…ਮਹਿੰਗੀ ਪੜਾਈ, ਕਿਸੇ ਕੰਮ ਨਾ ਆਈਬੱਸ ਜੀ ਲਾਲਚ 'ਚ ਵੜ੍ਹ ਗਏ ਕਦੇ ਸੋਚਿਆ, ਕਿ ਨਵੀਆਂ ਤਕਨੀਕਾਂਸਾਡੇ ਮਨ ਕਾਬੂ ਕਿਵੇਂ ਕਰ ਲਏ?ਕਦੋਂ ਸੁੱਤੇ, ਕਦੋਂ ਉੱਠੇ, ਕੀ ਸੁਣਿਆ,...