ਖੈਰ ਸਾਈਂ ਦੀ, ਮੇਹਰ ਸਾਈਂ ਦੀ ਖੈਰ ਸਾਈਂ ਦੀ, ਮੇਹਰ ਸਾਈਂ ਦੀ ਓਏ ਲੋਕੋ
ਨੀਂਦ ਨਾ ਵੇਖੇ ਬਿਸਤਰਾ, ਤੇ ਭੁੱਖ ਨਾ ਵੇਖੇ ਮਾਸ,
ਮੌਤ ਨਾ ਵੇਖੇ ਉਮਰ ਨੂੰ, ਇਸ਼ਕ ਨਾ ਵੇਖੇ ਜ਼ਾਤ
ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ,
ਹੋ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ

ਜੇ ਮਨਸੂਰ ਨਾ ਬੋਲਦਾ, ਤੇ ਸੂਲੀ ਕਾਹਨੂੰ ਚੜ੍ਹਦਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਨਾ ਸੋਨਾ ਨਾ ਚਾੰਦੀ ਖੱਟਿਆ, ਦੌਲਤ ਸ਼ੌਹਰਤ ਫ਼ਾਨੀ

ਇਸ਼ਕ ਨੇ ਖੱਟੀ ਜਦ ਵੀ ਖੱਟੀ, ਦੁਨਿਆ ਵਿੱਚ ਬਦਨਾਮੀ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਨਾ ਅੱਖੀਆਂ ਪਰਦੇਸੀ ਦੇ ਨਾਲ, ਲਾਉਂਦੀ ਨਾ ਪਛਤਾਉਂਦੀ

ਲੱਗੀ ਵਾਲੇ ਕਦੇ ਨਹੀ ਸੌਂਦੇ, ਤੂੰ ਸੱਸੀਏ ਕਿਉਂ ਸੌਂ ਗਈ
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਵਿੱਚ ਝਨਾਅ ਦੇ ਡੁੱਬ ਗਈ ਸੋਹਣੀ, ਧੁਰੋਂ ਅਵਾਜ਼ਾ ਆਇਆ

ਦੁਨਿਆ ਦੇ ਵਿੱਚ ਕੱਚਿਆਂ ਨੇ ਦਸ ਕਿਸਨੂੰ ਪਾਰ ਲੰਘਾਇਆ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ
ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ
ਕਿਸੇ ਬਜ਼ਾਰ ਚ ਮੁੱਲ ਨਹੀ ਤੇਰਾ ਇਸ਼ਕ ਦੀਏ ਤਸਵੀਰੇ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਲੱਖਾਂ ਸ਼ਮਾਂ ਜਲੀਆਂ, ਲਖ੍ਖਾਂ ਹੋ ਗੁਜ਼ਰੇ ਪਰਵਾਨੇ

ਅਜੇ ਵੀ ਜੇਕਰ ਛੱਡਿਆ ਜਾਂਦਾ, ਛੱਡ ਦੇ ਇਸ਼ਕ ਰਕਾਨੇ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਆਸ਼ਿਕ, ਚੋਰ, ਫ਼ਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ

ਇੱਕ ਲੁਟਾਵੇ, ਇੱਕ ਲੁੱਟੇ, ਇਕ ਕਹਿ ਗਏ ਸਭ ਕੁੱਝ ਤੇਰਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ
ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ ਮਰਜਾਣਾ

ਦੋਵੇਂ ਗੱਲਾਂ ਸੱਚੀਆਂ ਮਿਤਰਾ, ਸੱਚ ਤੋ ਕੀ ਘਬਰਾਉਣਾ