9.1 C
Los Angeles
Thursday, January 30, 2025

ਪੀੜ ਤੇਰੇ ਜਾਣ ਦੀ

ਪੀੜ ਤੇਰੇ ਜਾਣ ਦੀ ਕਿੱਦਾਂ ਜ਼ਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ

ਕੀ ਕਰਾਗਾਂ ਪਿਆਰ ਦੀ ਲੁੱਟੀ ਬਹਾਰ ਨੂੰ
ਸੱਜੀਆਂ ਸਜਾਈਆਂ ਮਹਿਫ਼ਲਾਂ ਗੁੰਦੇ ਸ਼ਿੰਗਾਰ ਨੂੰ
ਹੱਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾ
ਤੇਰੇ ਬਗੈਰ ਜ਼ਿੰਦਗੀ ਨੂੰ

ਜੇ ਰੋ ਪਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ
ਨਾ ਬੋਲਿਆ ਤਾਂ ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ

ਸਾਹਾਂ ਦੀ ਡੁੱਬਦੀ ਨਾਵ ਨੂੰ ਝੌਂਕਾ ਮਿਲੇ ਜਾਂ ਨਾ
ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ
ਤੇਰੇ ਬਗੈਰ ਜ਼ਿੰਦਗੀ

ਸੱਜਣਾ ਜ਼ਰਾ ਠੈਹਰ ਜਾ ਸੱਜਦਾ ਤਾਂ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਏ ਪਰਦਾ ਤਾਂ ਕਰ ਲਵਾਂ
ਮਾਨਾਂ ਦਿਲਾਂ ਦੀ ਸੇਜ ਉੱਤੇ ਪੱਥਰ ਧਰਾਂਗਾ ਮੈਂ
ਜਾਣ ਵਾਲੇ ਅਲਵਿਦਾ ਐਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ

ਪਰਾਂਦੇ

ਖੈਰ ਸਾਈਂ ਦੀ, ਮੇਹਰ ਸਾਈਂ ਦੀ ਖੈਰ ਸਾਈਂ ਦੀ, ਮੇਹਰ ਸਾਈਂ ਦੀ ਓਏ ਲੋਕੋਨੀਂਦ ਨਾ ਵੇਖੇ ਬਿਸਤਰਾ, ਤੇ ਭੁੱਖ ਨਾ ਵੇਖੇ ਮਾਸ,ਮੌਤ ਨਾ ਵੇਖੇ ਉਮਰ ਨੂੰ, ਇਸ਼ਕ ਨਾ ਵੇਖੇ ਜ਼ਾਤਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ,ਹੋ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ...

ਜੋਗੀਆ

ਜੋਗੀਆ ਵੇ ਜੋਗੀਆ,ਕੀ ਕਹਿਨੈ ਤੂੰ ਜੋਗੀਆ,ਮੈਂ ਇਹ ਕਹਿਨਾਂ, ਨੀ ਸੋਹਣੀਏਸੁਣਦੀ-ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ,ਸੁਣਨਾਂ ਜਿਸਨੂੰ ਆ ਗਿਆ, ਉਹਨੂੰ ਬੋਲਣ ਦੀ ਕੀ ਲੋੜਮੈਂ ਬਕਰੇ ਦੀ ਮਾਰ ਕੇ, ਤੂੰਬੇ ਖੱਲ ਮੜਾਉਣ,ਜਦ ਤੱਕ ਮੈਂ-ਮੈਂ ਨਾ ਮਰੇ, ਤੂੰ-ਤੂੰ ਬੋਲੇ ਕੌਣਮਸਤ-ਕਲੰਦਰ ਮੌਜ ਦੇ, ਮਾਲਕ ਹੋਣ ਫ਼ਕੀਰ,ਬੇਪਰਵਾਹਾ ਸਾਹਮਣੇ, ਕੀ ਰਾਜੇ ਕੌਣ ਵਜ਼ੀਰਮਾਲਕ ਦੇ ਹੱਥ ਡੋਰੀਆਂ, ਨੀਤਾਂ ਹੱਥ ਮੁਰਾਦ,ਲਾਹਾ ਲੈਣ ਵਿਆਜ ਦਾ, ਮੂਲ ਜਿਹਨਾਂ ਨੂੰ ਯਾਦਜ਼ਾਤ-ਪਾਤ ਨਾ ਮਜ਼ਹਬ ਦੀ, ਸਾਨੂੰ ਨਿੰਦ ਵਿਚਾਰ,ਉਸਨੂੰ ਮੱਥਾ ਟੇਕੀਏ, ਜੋ ਸਭ ਨੂੰ ਕਰੇ ਪਿਆਰਅੱਖਾਂ ਨੂੰ ਕੀ ਆਖਣਾਂ, ‘ਤੇ ਕੰਨਾਂ ਨੂੰ...

ਚੜ੍ਹਦੀ ਜਵਾਨੀ

ਚੜਦੀ ਜਵਾਨੀ ਕਿੱਧਰ ਜਾ ਰਹੀ ਹੈਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈਰੋਕੋ ਵੇ ਰੋ ਮੇਰੇ ਰਹਿਨੁਮਾਓਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈਚੜਦੀ ਜਵਾਨੀ ਕਿੱਧਰ ਜਾ ਰਹੀ ਹੈਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀਪੱਛਮ ਦੀ ਫੈਸ਼ਨਪ੍ਰਸਤੀ ਪੈ ਕੈਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀਥੈਂਕਸ...