(ਮੁਹੰਮਦ ਸਦੀਕ ਅਤੇ ਰਣਜੀਤ ਕੌਰ – ਪਹਿਲਾ ਅਖਾੜਾ – 1980)
ਜੇ ਭਵਜਲ ਲੰਘਣਾ ਨੀ
ਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀ
ਇਹ ਚਾਰ ਦਿਨਾਂ ਦਾ ਮੇਲਾ ਨੀ
ਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀ
ਫਿਰ ਹੋ ਜਾਊ ਤਰਨ ਦਹੇਲਾ ਨੀ
ਜਦ ਗਲ ਗਲ
ਚੜ੍ਹ ਗਿਆ ਪਾਣੀ
ਜੇ ਭਵਜਲ…
ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀ
ਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀ
ਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀ
ਇਕ ਰੋਜ਼ ਹਵਾ ਹੋ ਜਾਣੀ
ਜੇ ਭਵਜਲ…
ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀ
ਬਸ ਏਸੇ ਹੀ ਗਲ ਦਾ ਰੋਣਾ ਨੀ
ਇੱਕ ਤੂੰ ਨੲ੍ਹੀਂ ਜਿੰਦੜੀਏ ਹੋਣਾ ਨੀ
ਸਭ ਚੀਜ਼ ਧੁਰੀ ਰਹਿ ਜਾਣੀ
ਜੇ ਭਵਜਲ…
ਜਪ ਨਾਮ ਬੜੇ ਸੁਖ ਪਾਵੇਂਗੀ
ਭਵ-ਸਾਗਰ ਨੂੰ ਤਰ ਜਾਵੇਂਗੀ
ਤੂੰ ‘ਮਾਨ’ ਵਾਂਗ ਬਣ ਜਾਵੇਂਗੀ
ਨਿਰਛਲ ਨਿਰਵੈਰ ਪ੍ਰਾਣੀ
ਜੇ ਭਵਜਲ…