12.8 C
Los Angeles
Friday, April 18, 2025

ਮੈ ਤਾਂ ਅੱਥਰੂ ਹਾਂ

ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,
ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂ

ਹਵਾ ਨਾਲ ਹਾਲੇ ਦੋਸਤੀ ਨਾ ਕਰਵਾਓ,
ਚਿਰਾਗ ਹਾਂ ਸਵੇਰ ਤੱਕ ਜਗਾਇਆ ਜਾਵਾਂਗਾਂ

ਮਜ਼ਾਲ ਦੋਸਤਾ ਦੀ ਕੀ ਕੇ ਵਿਸਾਰ ਦੇਣ ਭਲਾ,
ਦੁਸ਼ਮਣਾ ਤੋ ਨਹੀ ਮੈ ਭੁਲਾਇਆ ਜਾਵਾਗਾਂ

ਤੇਰਾ ਦਿਲ ਪੱਥਰ ਹੈ ਜੇ ਲੀਕ ਹਾ ਮੈ ਵੀ,
ਵੇਖ ਲਇਈ ਸਾਰੀ ਉਮਰ ਨਾ ਮਿੱਟਾਇਆ ਜਾਵਾਗਾਂ

ਸੀ ਕਿਸਮਤ ‘ਚ ਦਰਦਮੰਦਾ ‘ਚੋ ਲਿਆ ਕੇ ਇਉ “ਦੇਬੀ”,
ਇਸ ਨਿਰਮੋਹੇ ਨਗਰ ‘ਚ ਖੱਪਾਇਆ ਜਾਵਾਗਾ

ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,
ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂ

ਕੀ ਹਾਲ ਐ ਤੇਰਾ

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾਜਿਹੜੀ ਥਾਂ ਤੋਂ...

ਸਾਨੂੰ ਯਾਦ ਨੇ

ਜਿਹਨੀ ਸਾਡੇ ਰਾਹੀਂ ਪੁੱਟੇ ਟੋਏ ਸਾਨੂੰ ਯਾਦ ਨੇਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇਹਾੜ ਸੀ ਗ਼ਰੀਬੀ ਦਾ ਤੇ ਛਾਂਵਾਂ ਕਿਹਨਾਂ ਕੀਤੀਆਂਸਾਡੀ ਮੌਤ ਵਾਸਤੇ ਦੁਆਵਾਂ ਕਿਹਨਾਂ ਕੀਤੀਆਂਸਾਡੇ ਪਿੱਛੇ ਮੋਏਆਂ ਜਹੇ ਹੋਏ ਸਾਨੂੰ ਯਾਦ ਨੇਜਿਹੜੇ ਸਾਡੇ ਹੱਕ‍ ਚ ਖਲੋਏ ਸਾਨੂੰ ਯਾਦ ਨੇਕਿਹੜੇ ਮਹਿਰਵਾਨਾਂ ਦੇ ਦਿਲਾਸਿਆਂ ਨੇ ਮਾਰਿਆਪਿੱਠ ਪਿਛੇ ਹੱਸੇ ਕਹਿੜੇ ਹਾਸਿਆਂ ਨੇ ਮਾਰਿਆਸਾਡੀ ਜੋ ਤਬਾਹੀ ਉੱਤੇ ਰੋਏ ਸਾਨੂੰ ਯਾਦ ਨੇਜਿਹੜੇ ਸਾਡੇ ਹੱਕ ਚ ਖਲੋਏ ਸਾਨੂੰ ਯਾਦ ਨੇਕਿਤੇ ਇਹਸਾਨ ਕਈਆਂ ਸਾਡੇ ਤੇ ਕੁਵੱਲੇ ਨੇਖੋਲ ਕੇ ਵਿਛਾਏ ਹੱਥ ਸਾਡੇ ਪੈਰਾਂ ਥੱਲੇ ਨੇਪੈਰੀ...

ਪੈਗਾਮ

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,ਇਸ਼ਕ...