ਕੀ ਹਾਲ ਐ ਤੇਰਾ
ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,
ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ
ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,
ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ
ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,
ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ
ਖੋ ਖੋ ਵਾਲੀਵਾਲ ਦੇ ਪਿੜ ਵਿਚ ਫਿਰਦੀਆਂ ਮੇਲਦੀਆਂ,
ਵਿਹਲੇ ਪੀਰਡ ਦੇ ਵਿੱਚ ਬਾਰਾਂ ਟਾਹਣੀ ਖੇਡਦੀਆਂ
ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ,
ਨੀ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ
ਤੇਰੇ ਨਾਂ ਤੇ ਯਾਦ ਹੈ ਮੈਨੂੰ ਸਤਾਇਆ ਕਈਆਂ ਨੇ,
ਮੇਰੇ ਨਾਂ ਤੇ ਤੈਨੂੰ ਕੋਈ ਬੁਲਾਉਦੀ ਸੀ ਕੇ ਨਹੀ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ
ਪੜ੍ਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ,
ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ
ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ,
ਕਲਾਸ ਰੂਮ ਦੇ ਵਿਚ Student ਗਾਣੇ ਗਾਂਉਦੇ ਨੇ
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਬਾਰੇ ਨੇ,
ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਂਉਦੀ ਸੀ ਕੇ ਨਹੀ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ
ਹੁਣ ਪਾਵੇ ਤੂੰ ਆਖੇ ਉਹ ਪਿਆਰ ਨਹੀ ਕੁਝ ਹੋਰ ਸੀ,
ਚੜੀ ਜਵਾਨੀ ਦੀ ਭੁਲ ਸੀ ਜਾਂ ਕੁਝ ਚਿਰ ਦੀ ਲੋਰ ਹੀ ਸੀ,
ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ,
ਇਕ ਪਾਸੜ ਵਿਸ਼ਵਾਸ ਚ ਜਿੰਦਂਗੀ ਕਟ ਲੈਦੇਂ ਨੇ,
“ਦੇਬੀ” ਨੇ ਤਾਂ ਤੇਰਾ ਨਾਅ ਕਈ ਸਾਲ ਲਿਖਿਆ ਤਾਰਿਆਂ ਤੇ,
ਤੂੰ ਵੀ ਦਸ ਕਦੇ ਹਵਾ ਚ ਉਗਂਲਾ ਵਾਹੁਂਦੀ ਸੀ ਕੇ ਨਹੀ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ