ਕੀ ਦੱਸੀਏ
ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,
ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,
ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ ਏ,
ਪਤਾ ਨਹੀ ਕੌਣ ਛੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਏ
ਸਿਰ ਦੇ ਤਾਜ਼ ਬਣਏ ਵਾਲੇ ਪੈਰੀ ਰੁਲ ਚੱਲੇ ਨੇ,
ਸਾਨੂੰ ਲੋਕ ਮਾੜੇ ਵਕਤ ਵਾਗੂ ਭੁਲ ਚੱਲੇ ਨੇ,
ਅਸੀ ਹੈਗੇ ਆ ਜਾ ਨਹੀ ਕਿਸੇ ਨੂੰ ਫ਼ਿਕਰ ਨਹੀ ਹੁੰਦਾ,
ਕੋਈ ਮਹਿਫਲ ਨਹੀ ਜਿੱਥੇ ਤੁਸਾ ਦਾ ਜ਼ਿਕਰ ਨਹੀ ਹੁੰਦਾ
ਥੱਲਾਂ ਦੇ ਅੱਧ ਵਿੱਚ ਜਾ ਕੇ ਗਵਾਚੀ ਪੈੜ ਵਰਗੇ ਹਾਂ,
ਹੱਸਣੇ ਵਾਲਿਆ ਦੇ ਹੱਥੋ ਉਜੜੇ ਸਹਿਰ ਵਰਗੇ ਹਾਂ,
ਜੋ ਰੁਕ ਰੁਕ ਆਉਦੇ ਚੰਦਰੇ ਸ਼ਾਹਾ ਵਰਗੇ ਹਾਂ,
ਸੁੰਨੇ ਮੁਢ ਤੋ ਜੰਗਲ ਨੂੰ ਜਾਦੇ ਰਾਹ ਵਰਗੇ ਹਾਂ
ਨਦੀ ਦੇ ਕੰਢੇ ਹਾਂ ਸਾਬਤ ਨਹੀ ਖਰਦੇ ਵੀ ਨਹੀ,
ਤੁਸਾਂ ਬਿਨ ਜੀਣ ਦਾ ਕੋਈ ਹੱਜ ਵੀ ਨਹੀ ਮਰਦੇ ਵੀ ਨਹੀ,
ਅਸੀ ਉਹ ਦੀਵੇ ਜੋ ਮੜੀਆ ਤੇ ਜਗਾਏ ਵੀ ਨਹੀ ਗਏ,
ਗੀਤ ਉਹ ਜੋ ਲਿਖੇ ਤਾ ਸੀ ਪਰ ਗਾਏ ਨਾ ਗਏ
ਕਦੇ ਨਾ ਉਗਣਾ ਕਲਰਾਂ ‘ਚ ਸੁਟੇ ਬੀਜ ਵਰਗੇ ਹਾਂ,
ਕਦੇ ਨਾ ਪੂਰੀ ਹੋਣ ਵਾਲੀ ਵਿਦਵਾ ਦੀ ਰੀਝ ਵਰਗੇ ਹਾਂ,
ਗਿੱਲਾ ਹੈ “ਦੇਬੀ” ਨੂੰ ਦਿਲ ਦੀ ਹਾਲਤ ਸੰਵਰਦੀ ਕਿਓ ਨਹੀ,
ਏ ਜਿੰਦਗੀ ਮਰਜ਼ੀ ਮੁਤਾਬਕ ਗੁਜ਼ਰ ਦੀ ਕਿਓ ਨਹੀ